bhaurīभौरी
ਪੈਰਾਂ ਦੀ ਉਂਗਲਾ ਤੇ ਪਿਆ ਅੱਟਣ, ਜੋ ਗੋਲ ਆਕਾਰ ਦਾ ਹੁੰਦਾ ਹੈ, ਇਸ ਤੋਂ ਤੁਰਣ ਵੇਲੇ ਪੀੜ ਹੁੰਦੀ ਹੈ. Corus। ੨. ਘੇਰਾ. "ਸਰਬ ਨਗਰ ਕੋ ਡੌਰੀ ਪਾਈ." (ਨਾਪ੍ਰ) ੩. ਜਲਚਕ੍ਰਿਕਾ ਘੁੰਮਣਵਾਣੀ. "ਕਹੂੰ ਬੇਗ ਜੋਰ ਤੇ ਮਰੋਰ ਤੇ ਸੁ ਭੌਰੀ ਪਰੈ." (ਗੁਪ੍ਰਸੂ) ੪. ਚੌਕੀ. ਪਹਿਰਾ. ਪਹਿਰਾ ਦੇਣ ਵੇਲੇ ਸਿਪਾਹੀ ਫਿਰਦੇ ਰਹਿਂਦੇ ਹਨ. "ਭੌਰੀ ਦੇਤ ਰਹੋਂ." (ਹਨੂ) ੫. ਭ੍ਰਮਰੀ. ਭ੍ਰਮਰ (ਭੌਰੇ) ਦੀ ਮਦੀਨ. "ਕਮਲ ਖਿਰੇ ਪਰ ਆਵਤ ਭੌਰੀ." (ਗੁਪ੍ਰਸੂ) ੬. ਘੋੜੇ ਨੂੰ ਕੱਟਣ ਵਾਲੀ ਇੱਕ ਜ਼ਹਿਰੀਲੀ ਮੱਖੀ। ੭. ਘੋੜੇ ਦੇ ਚਕ੍ਰਾਕਾਰ ਰੋਮਾਂ ਦਾ ਚਿੰਨ੍ਹ, ਜਿਸ ਦੇ ਅਨੇਕ ਸ਼ੁਭ ਅਸ਼ੁਭ ਫਲ ਸ਼ਾਲਿਹੋਤ੍ਰ ਵਿੱਚ ਲਿਖੇ ਹਨ। ੮. ਤੱਕਲੇ ਨਾਲ ਲਾਈ ਚੰਮ ਦੀ ਗੋਲ ਟਿੱਕੀ, ਜਿਸ ਦੇ ਅੱਗੇ ਗਲੋਟੇ ਦਾ ਮੁੱਢਾ ਲੱਗਦਾ ਹੈ.
पैरां दी उंगला ते पिआ अॱटण, जो गोल आकार दा हुंदा है, इस तों तुरण वेले पीड़ हुंदी है. Corus। २. घेरा. "सरब नगर को डौरी पाई." (नाप्र) ३. जलचक्रिकाघुंमणवाणी. "कहूं बेग जोर ते मरोर ते सु भौरी परै." (गुप्रसू) ४. चौकी. पहिरा. पहिरा देण वेले सिपाही फिरदे रहिंदे हन. "भौरी देत रहों." (हनू) ५. भ्रमरी. भ्रमर (भौरे) दी मदीन. "कमल खिरे पर आवत भौरी." (गुप्रसू) ६. घोड़े नूं कॱटण वाली इॱक ज़हिरीली मॱखी। ७. घोड़े दे चक्राकार रोमां दा चिंन्ह, जिस दे अनेक शुभ अशुभ फल शालिहोत्र विॱच लिखे हन। ८. तॱकले नाल लाई चंम दी गोल टिॱकी, जिस दे अॱगे गलोटे दा मुॱढा लॱगदा है.
ਸੰਗ੍ਯਾ- ਘਾਸਾ. ਰਗੜ ਤੋਂ ਪੈਦਾ ਹੋਈ ਚਮੜੇ ਵਿੱਚ ਕਠੋਰਤਾ. "ਅੱਟਣ ਪਰੇ ਅਁਗੁਸ੍ਟ ਅੰਗੁਰੀ, ਐਂਚਤ ਪਨਚ ਓਜ ਕੋ ਧਾਰ." (ਗੁਪ੍ਰਸੂ) ੨. ਦੇਖੋ, ਅੱਟਣਾ....
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਕ੍ਰਿ- ਚਲਣਾ. ਗਮਨ ਕਰਨਾ. ਦੇਖੋ, ਤੁਰ....
ਸੰ. पीङ्. ਧਾ- ਦੁੱਖ ਦੇਣਾ. ਨਚੋੜੇ ਜਾਣਾ. ਦਬਾਉਣਾ। ੨. ਸੰਗ੍ਯਾ- ਪੀੜਾ. ਦੁੱਖ. "ਹਰਿਸੇਵਕ ਨਾਹੀ ਜਮਪੀੜ." (ਬਿਲਾ ਮਃ ੫) ੩. ਦੇਖੋ, ਪੀੜਨ। ੪. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. "ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ." (ਆਸਾ ਛੰਤ ਮਃ ੧)...
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਸੰ. ਸਰ੍ਵ. ਵਿ- ਸਭ. ਤਮਾਮ. "ਸਰਬ ਰੋਗ ਕੋ ਔਖਧੁ ਨਾਮੁ." (ਸੁਖਮਨੀ) ੨. ਸੰ ਸ਼ਰ੍ਵ. ਸੰਗ੍ਯਾ- ਸ਼ਿਵ, ਜੋ ਸ਼ਰ (ਤੀਰ) ਨਾਲ ਮਾਰਦਾ ਹੈ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰਗ੍ਯਾ- ਪਾਣੀ ਦੀ ਘੁਮੇਰੀ, ਭ੍ਰਮਰੀ. ਜਲਚਕ੍ਰਿਕਾ. "ਘਰ ਘੁੰਮਣਵਾਣੀ ਭਾਈ." (ਮਾਰੂ ਮਃ ੧) ਦੇਖੋ, ਘੁੰਮਣਘੇਰ ੨. ਅਤੇ ੩....
ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)...
ਸੰ. ਵੇਗ. ਸੰਗ੍ਯਾ- ਜ਼ੋਰ. ਤੇਜ਼ੀ. ਕਾਮ ਬੇਗ ਨਹਿ ਰੋਕ ਸਕ੍ਯੋ ਹੈ." (ਗੁਪ੍ਰਸੂ) ੨. ਪ੍ਰਵਾਹ. ਹੜ। ੩. ਚਾਲ. "ਪਵਨ ਬੇਗ ਕੋ ਕਰਤ ਪਿਛੇਰੇ." (ਗੁਪ੍ਰਸੂ) ੪. ਵੀਰਯ। ੫. ਮਹਾਕਾਲ। ੬. ਤੁ. [بیگ] ਅਮੀਰ। ੭. ਮੁਗਲਵੰਸ਼ ਦੇ ਨਾਮ ਪਿੱਛੇ ਆਉਣ ਵਾਲਾ ਖ਼ਿਤਾਬ, ਜਿਵੇਂ ਕ਼ਾਮਿਸਬੇਗ....
ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ....
ਸੰਗ੍ਯਾ- ਮਰੋੜ. ਵੱਟ. ਵਲ। ੨. ਐਂਠ. ਆਕੜ....
ਪੈਰਾਂ ਦੀ ਉਂਗਲਾ ਤੇ ਪਿਆ ਅੱਟਣ, ਜੋ ਗੋਲ ਆਕਾਰ ਦਾ ਹੁੰਦਾ ਹੈ, ਇਸ ਤੋਂ ਤੁਰਣ ਵੇਲੇ ਪੀੜ ਹੁੰਦੀ ਹੈ. Corus। ੨. ਘੇਰਾ. "ਸਰਬ ਨਗਰ ਕੋ ਡੌਰੀ ਪਾਈ." (ਨਾਪ੍ਰ) ੩. ਜਲਚਕ੍ਰਿਕਾ ਘੁੰਮਣਵਾਣੀ. "ਕਹੂੰ ਬੇਗ ਜੋਰ ਤੇ ਮਰੋਰ ਤੇ ਸੁ ਭੌਰੀ ਪਰੈ." (ਗੁਪ੍ਰਸੂ) ੪. ਚੌਕੀ. ਪਹਿਰਾ. ਪਹਿਰਾ ਦੇਣ ਵੇਲੇ ਸਿਪਾਹੀ ਫਿਰਦੇ ਰਹਿਂਦੇ ਹਨ. "ਭੌਰੀ ਦੇਤ ਰਹੋਂ." (ਹਨੂ) ੫. ਭ੍ਰਮਰੀ. ਭ੍ਰਮਰ (ਭੌਰੇ) ਦੀ ਮਦੀਨ. "ਕਮਲ ਖਿਰੇ ਪਰ ਆਵਤ ਭੌਰੀ." (ਗੁਪ੍ਰਸੂ) ੬. ਘੋੜੇ ਨੂੰ ਕੱਟਣ ਵਾਲੀ ਇੱਕ ਜ਼ਹਿਰੀਲੀ ਮੱਖੀ। ੭. ਘੋੜੇ ਦੇ ਚਕ੍ਰਾਕਾਰ ਰੋਮਾਂ ਦਾ ਚਿੰਨ੍ਹ, ਜਿਸ ਦੇ ਅਨੇਕ ਸ਼ੁਭ ਅਸ਼ੁਭ ਫਲ ਸ਼ਾਲਿਹੋਤ੍ਰ ਵਿੱਚ ਲਿਖੇ ਹਨ। ੮. ਤੱਕਲੇ ਨਾਲ ਲਾਈ ਚੰਮ ਦੀ ਗੋਲ ਟਿੱਕੀ, ਜਿਸ ਦੇ ਅੱਗੇ ਗਲੋਟੇ ਦਾ ਮੁੱਢਾ ਲੱਗਦਾ ਹੈ....
ਪੜੈ। ੨. ਦੇਖੋ, ਪਰੇ....
ਦੇਖੋ, ਚਉਕੀ....
ਦੇਖੋ, ਪਹਰਾ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਫ਼ਾ. [سپاہی] ਫੌਜ ਵਿੱਚ ਭਰਤੀ ਹੋਣ ਵਾਲਾ. ਸੈਨਿਕ.¹ "ਕਤਹੂ ਸਿਪਾਹੀ ਹਨਐਕੈ ਸਾਧਤ ਸਿਲਾਹਨ ਕੋ." (ਅਕਾਲ)...
ਕ੍ਰਿ. ਵਿ- ਦਿੰਦੇ ਹੋਏ. ਦੇਤੇ. "ਚਾਰ ਪਦਾਰਥ ਦੇਤ ਨ ਬਾਰ." (ਬਿਲਾ ਕਬੀਰ)...
ਦੇਖੋ, ਹਨੁ. ਇਹ ਸ਼ਬਦ ਹਨੁ ਅਤੇ ਹਨੂ ਦੋਵੇਂ ਸੰਸਕ੍ਰਿਤ ਹਨ। ੨. ਇੱਕ ਰਾਜਪੂਤ ਯੋਧਾ. "ਹਾਥ ਲਗੇ ਅਰਿ ਹਾਸੀ ਹਨੂ ਕੇ." (ਚਰਿਤ੍ਰ ੨)...
ਸੰਗ੍ਯਾ- ਭ੍ਰਮਰ (ਭੌਰੇ) ਦੀ ਮਦੀਨ. ਭੌਰੀ। ੨. ਜਲਚਕ੍ਰਿਕਾ. ਪਾਣੀ ਦੀ ਘੁਮੇਰੀ. "ਜਮੁਨਾ ਭ੍ਰਮਰੀ ਨਾਭਿ ਗੰਭੀਰਾ." (ਨਾਪ੍ਰ) ੩. ਪਾਰਵਤੀ। ੪. ਮਿਰਗੀ ਰੋਗ....
ਸੰਗ੍ਯਾ- ਫੁੱਲਾਂ ਤੇ ਭ੍ਰਮਣ ਵਾਲਾ. ਭੌਰਾ. ਮਧੁਕਰ। ੨. ਕਾਮੀ ਪੁਰਖ। ੩. ਛੱਪਯ ਦਾ ਇੱਕ ਭੇਦ, ਜਿਸ ਵਿੱਚ ੮. ਗੁਰੁ ਅਤੇ ੧੩੬ ਲਘੁ ਹੁੰਦੇ ਹਨ....
ਫ਼ਾ. [مادہ] ਮਾਦਹ. ਇਸਤ੍ਰੀ. ਨਾਰੀ. ਨਰ ਦਾ ਜੋੜਾ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਆਉਂਦਾ. ਦੇਖੋ, ਆਵਨ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਮਕ੍ਸ਼ਿਕਾ. ਦੇਖੋ, ਮੁਖੀ। ੨. ਬੰਦੂਕ ਦੀ ਮੱਖੀ (foresight), ਜਿਸ ਦੇ ਆਧਾਰ ਸ਼ਿਸਤ ਲਈ ਜਾਂਦੀ ਹੈ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. ਵਿ- ਜੋ ਸ਼ੁਭ (ਚੰਗਾ) ਨਹੀਂ. ਬੁਰਾ। ੨. ਸੰਗ੍ਯਾ- ਅਮੰਗਲ. ਅਹਿਤ....
ਸੰ. ਸੰਗ੍ਯਾ- ਘੋੜਾ. ਯੱਗ ਵਿੱਚ ਘੋੜੇ ਨੂੰ ਸ਼ਾਲਿ (ਧਾਨਾਂ) ਦੀ ਬਲੀ ਦਿੱਤੀ ਜਾਂਦੀ ਸੀ ਇਸ ਕਾਰਣ ਨਾਉਂ ਸ਼ਾਲਿਹੋਤ੍ਰ ਹੋਇਆ। ੨. ਇੱਕ ਰਿਖੀ, ਜਿਸ ਨੇ ਘੋੜਿਆਂ ਦੇ ਲੱਛਣ, ਇਲਾਜ ਆਦਿਕ ਲਿਖੇ ਹਨ. ਇਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੇ ਆਖੇ ਵੱਢੇ ਸਨ. ਦੇਖੋ, ਸਾਲ ੬। ੩. ਸ਼ਾਲਿਹੋਤ੍ਰ ਦਾ ਲਿਖਿਆ ਗ੍ਰੰਥ, ਜਿਸ ਵਿੱਚ ਘੋੜੇ ਅਤੇ ਪਸ਼ੂਆਂ ਦੀ ਹਕੀਮੀ ਹੈ. ਸ਼ਾਲਿਹੋਤ੍ਰਵਿਦ੍ਯਾ. Veterinary Science....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਚਰ੍ਮ. ਚਾਮ. ਤੁਚਾ. ਖੱਲ....
ਸੰਗ੍ਯਾ- ਲਾਖ ਮੋਮ ਆਦਿ ਦੀ ਗੋਲ ਟਿਕੀਆ। ੨. ਮੋਟੀ ਅਤੇ ਛੋਟੀ ਰੋਟੀ....