gulāluगुलालु
ਵਿ- ਗੁਲ ਲਾਲਹ ਜੇਹਾ ਸੁਰਖ਼. "ਲਾਲੁ ਗੁਲਾਲੁ ਗਹਬਰਾ ਸਚਾ ਰੰਗੁ." (ਸ੍ਰੀ ਮਃ ੧) ੨. ਸੰ. कीलाल- ਕੀਲਾਲ. ਸੰਗ੍ਯਾ- ਪਾਣੀ. ਜਲ. ਪੰਜਾਬੀ ਵਿੱਚ ਅਨੇਕ ਥਾਂ ਕੱਕੇ ਦੀ ਥਾਂ ਗੱਗਾ ਹੋ ਜਾਂਦਾ ਹੈ,#ਜਿਵੇਂ- ਕੰਦੁਕ ਦੀ ਥਾਂ ਗੇਂਦ, ਅਕ਼ਦ- ਅਗਦੁ, ਜ਼ਕਾਤ- ਜਗਾਤ, ਆਕਾਸ਼- ਆਗਾਸ, ਪ੍ਰਕਾਸ਼- ਪਰਗਾਸ, ਧਿਕ੍- ਧਿਗੁ, ਭਕ੍ਤ ਦੀ ਥਾਂ ਭਗਤ ਆਦਿ. "ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ." (ਵਾਰ ਸ੍ਰੀ ਮਃ ੪) ਸੈਂਕੜੇ ਹੱਥ ਡੂੰਘੇ ਕੀਲਾਲ (ਪਾਣੀ) ਵਿੱਚ ਅਲੇਪ ਕਮਲ ਹੈਂ.
वि- गुल लालह जेहा सुरख़. "लालु गुलालु गहबरा सचा रंगु." (स्री मः १) २. सं. कीलाल- कीलाल. संग्या- पाणी. जल. पंजाबी विॱच अनेक थां कॱके दी थां गॱगा हो जांदा है,#जिवें- कंदुक दी थां गेंद, अक़द- अगदु, ज़कात- जगात, आकाश- आगास, प्रकाश- परगास, धिक्- धिगु, भक्त दी थां भगत आदि. "तूं आपे कमलु अलिपतु है सै हथा विचि गुलालु." (वार स्री मः ४) सैंकड़े हॱथ डूंघे कीलाल (पाणी) विॱच अलेप कमल हैं.
ਫ਼ਾ. [گُل] ਸੰਗ੍ਯਾ- ਫੁੱਲ. ਪੁਸਪ. "ਗੁਲ ਮੇ ਜਿਮ ਗੰਧ." (ਨਾਪ੍ਰ) ੨. ਖਾਸ ਕਰਕੇ ਗੁਲਾਬ ਦਾ ਫੁੱਲ। ੩. ਲੋਹਾ ਤਪਾਕੇ ਸ਼ਰੀਰ ਪੁਰ ਲਾਇਆ ਹੋਇਆ ਦਾਗ਼. ਚਾਚੂਆ. "ਨਿਜ ਤਨ ਗੁਲਨ ਨ ਖਾਹੁ." (ਚਰਿਤ੍ਰ ੨੩੬) ੪. ਦੀਵੇ ਦੀ ਬੱਤੀ ਦਾ ਉਹ ਹਿੱਸਾ, ਜੋ ਜਲਕੇ ਵਧ ਆਉਂਦਾ ਹੈ। ੫. ਅ਼. [غُل] ਗ਼ੁਲ. ਸ਼ੋਰ. ਡੰਡ. ਰੌਲਾ. "ਦਾਨਵ ਕਰੈਂ ਗੁਲ." (ਸਲੋਹ)...
ਫ਼ਾ. [لالہ] ਸੰਗ੍ਯਾ- ਦੁਪਹਿਰੀਆਂ. ਦੁਪਹਿਰੀਏ ਦਾ ਫੁੱਲ, ਜੋ ਬਹੁਤ ਸੁਰਖ਼ ਹੁੰਦਾ ਹੈ ਅਰ ਜਿਸ ਦੇ ਵਿਚਕਾਰ ਕਾਲਾ ਦਾਗ ਹੁੰਦਾ ਹੈ। ੨. ਦੇਖੋ, ਲਾਲਾ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਫ਼ਾ. [سُرخ] ਸੁਰਖ਼. ਵਿ- ਲਾਲ. ਅਰੁਣ. ਰੱਤਾ....
ਦੇਖੋ, ਲਾਲ....
ਵਿ- ਗੁਲ ਲਾਲਹ ਜੇਹਾ ਸੁਰਖ਼. "ਲਾਲੁ ਗੁਲਾਲੁ ਗਹਬਰਾ ਸਚਾ ਰੰਗੁ." (ਸ੍ਰੀ ਮਃ ੧) ੨. ਸੰ. कीलाल- ਕੀਲਾਲ. ਸੰਗ੍ਯਾ- ਪਾਣੀ. ਜਲ. ਪੰਜਾਬੀ ਵਿੱਚ ਅਨੇਕ ਥਾਂ ਕੱਕੇ ਦੀ ਥਾਂ ਗੱਗਾ ਹੋ ਜਾਂਦਾ ਹੈ,#ਜਿਵੇਂ- ਕੰਦੁਕ ਦੀ ਥਾਂ ਗੇਂਦ, ਅਕ਼ਦ- ਅਗਦੁ, ਜ਼ਕਾਤ- ਜਗਾਤ, ਆਕਾਸ਼- ਆਗਾਸ, ਪ੍ਰਕਾਸ਼- ਪਰਗਾਸ, ਧਿਕ੍- ਧਿਗੁ, ਭਕ੍ਤ ਦੀ ਥਾਂ ਭਗਤ ਆਦਿ. "ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ." (ਵਾਰ ਸ੍ਰੀ ਮਃ ੪) ਸੈਂਕੜੇ ਹੱਥ ਡੂੰਘੇ ਕੀਲਾਲ (ਪਾਣੀ) ਵਿੱਚ ਅਲੇਪ ਕਮਲ ਹੈਂ....
ਸੰ. गहवर ਗਹ੍ਵਰ. ਸੰਗ੍ਯਾ- ਅਤਿ ਸੰਘਣਾ ਬਣ (ਵਨ), ਜਿਸ ਵਿੱਚ ਚਲਣਾ ਔਖਾ ਹੋਵੇ. "ਗਹਬਰ ਬਨ ਘੋਰ, ਗਹਬਰ ਬਨ ਘੋਰ ਹੇ!" (ਆਸਾ ਛੰਤ ਮਃ ੫) ੨. ਔਖਾ ਥਾਂ. ਜਿਸ ਜਗਾ ਪਹੁਚਣਾ ਮੁਸ਼ਕਿਲ ਹੈ। ੩. ਗੁਫ਼ਾ ਕੰਦਰਾ। ੪. ਦੰਭ. ਪਾਖੰਡ। ੫. ਗੰਭੀਰ ਅਰਥ। ੬. ਜਲ। ੭. ਵਿ- ਗੁਪ੍ਤ। ੮. ਗੂੜ੍ਹਾ. ਗਾੜ੍ਹਾ. "ਲਾਲ ਗੁਲਾਲ ਗਹਬਰਾ." (ਸ੍ਰੀ ਮਃ ੧)...
ਵਿ- ਸਤ੍ਯਵਾਦੀ. ਸੱਚਾ. "ਸਚਾ ਸਤਿਗੁਰੁ ਸਾਚੀ ਜਿਸੁ ਬਾਣੀ." (ਸੋਰ ਅਃ ਮਃ ੩) ੨. ਅਨਿਤ੍ਯਤਾ ਰਹਿਤ. "ਸਚਾ ਤੇਰਾ ਅਮਰੁ ਸਚਾ ਦੀਬਾਣੁ." (ਵਾਰ ਆਸਾ) ੩. ਸੰਗ੍ਯਾ- ਸਤ੍ਯਰੂਪ ਪਾਰਬ੍ਰਹਮ. ਕਰਤਾਰ. "ਸਚਾ ਸੇਵੀ ਸਚੁ ਸਲਾਹੀ." (ਮਾਝ ਅਃ ਮਃ ੩) ੪. ਸੰਚਾ. ਕਾਲਬੁਦ. "ਅੰਧਾ ਸਚਾ ਅੰਧੀ ਸਟ." (ਗਉ ਮਃ ੧) ੫. ਸੁਚਿ. ਪਵਿਤ੍ਰ. "ਸਚਾ ਚਉਕਾ ਸੁਰਤਿ ਕੀ ਕਾਰਾ." (ਮਾਰੂ ਸੋਲਹੇ ਮਃ ੩) ੬. ਸੰ. सचा ਕ੍ਰਿ. ਵਿ- ਨੇੜੇ. ਪਾਸ ਮੌਜੂਦ....
ਦੇਖੋ, ਰੰਗ। ੨. ਪ੍ਰੇਮ. "ਸੰਤਾ ਸੇਤੀ ਰੰਗੁ ਨ ਲਾਏ." (ਮਾਝ ਮਃ ੫) ੩. ਆਨੰਦ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੪. ਰੰਕ (ਕੰਗਾਲ) ਲਈ ਭੀ ਰੰਗੁ ਸ਼ਬਦ ਆਇਆ ਹੈ. "ਰਾਣਾ ਰਾਉ ਨ ਕੋ ਰਹੈ, ਰੰਗੁ ਨ ਤੁੰਗੁ ਫਕੀਰੁ." (ਓਅੰਕਾਰ) ਦੇਖੋ, ਤੁੰਗ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਸੰਗ੍ਯਾ- ਜਲ, ਜੋ ਕੀਲ (ਅੱਗ ਦੀ ਲਾਟ) ਨੂੰ ਅਲ (ਵਰਜਨ) ਕਰੇ. ਅੱਗ ਬੁਝਾਉਣ ਵਿੱਚ ਸਮਰਥ ਹੋਣ ਕਰਕੇ ਕੀਲਾਲ ਸੰਗ੍ਯਾ ਹੈ। ੨. ਅਮ੍ਰਿਤ। ੩. ਕੀਲ (ਕਿੱਲੇ) ਨਾਲ ਜੋ ਰੋਕ ਰੱਖਿਆ ਜਾਵੇ, ਪਸ਼ੂ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਸੰ. ਸੰਗ੍ਯਾ- ਗੇਂਦ. ਫਿੰਡ. ਖੁੱਦੋ. ਖਿੰਨੂ। ੨. ਗਠਾ. ਪਿਆਜ਼. ਗੰਢਾ, "ਜਥਾ ਕੁ ਕੰਦੁਕ ਮੈ ਅਬ ਫੋਰੇ." (ਗੁਪ੍ਰਸੂ)...
ਸੰ. ਕੰਦੁ. ਸੰਗ੍ਯਾ- ਕੰਦੁਕ. ਗੇਂਡੁਕ. ਫਿੰਡ. ਖਿੱਦੋ। ੨. ਸੰ. ਸਯੰਦ. ਹਸ੍ਤੀ. ਹਾਥੀ. "ਨਨਾਦ ਗੇਂਦ ਬ੍ਰਿੰਦਯੰ." (ਗ੍ਯਾਨ)...
ਸੰ. ਵਿ- ਗਦ (ਰੋਗ) ਬਿਨਾ. ਅਰੋਗ. "ਕਾਲ ਕ੍ਰਿਪਾ ਕਰ ਭਏ ਅਗਦ ਸਭ." (ਸਲੋਹ) ੨. ਸੰਗ੍ਯਾ- ਦਵਾਈ. ਔਖਧ, ਜੋ ਅਰੋਗ ਕਰਦੀ ਹੈ. ਗਦ (ਰੋਗ) ਮਿਟਾਉਣ ਵਾਲੀ ਵਸਤੁ।#੩. ਅ਼. [عقد] ਅ਼ਕ਼ਦ.¹ ਪ੍ਰਤਿਗ੍ਯਾ. ਇਕ਼ਰਾਰ। ੪. ਵਿਆਹ. ਸ਼ਾਦੀ. ਨਿਕਾਹ. "ਅਗਦੁ ਪੜੈ ਸੈਤਾਨ ਵੇ ਲਾਲੋ." (ਤਿਲੰ ਮਃ ੧) ਕਾਜੀ ਦੀ ਥਾਂ ਸ਼ੈਤਾਨ (ਕਾਮ) ਨਿਕਾਹ ਪੜ੍ਹਦਾ ਹੈ. ਦੇਖੋ, ਸ਼ੈਤਾਨ....
ਦੇਖੋ, ਜਗਾਤ....
ਅ਼. [زکات] ਅਥਵਾ [زکوة] ਜ਼ਕਾਤ. ਸੰਗ੍ਯਾ- ਸ਼ੁੱਧੀ. ਪਵਿਤ੍ਰਤਾ। ੨. ਆਪਣੇ ਮਾਲ ਵਿੱਚੋਂ ਧਰਮਅਰਥ ਜੋ ਹਿੱਸਾ ਕੱਢਿਆ ਜਾਂਦਾ ਹੈ ਉਸ ਦਾ ਨਾਮ "ਜ਼ਕਾਤ" ਇਸ ਲਈ ਹੋ ਗਿਆ ਹੈ ਕਿ ਉਸ ਭਾਗ ਦੇ ਦੇਣ ਨਾਲ ਧਨ ਮਾਲ ਪਵਿਤ੍ਰ ਹੋ ਜਾਂਦਾ ਹੈ. ਕੁਰਾਨ ਵਿੱਚ ਜ਼ਕਾਤ ਦੇਣਾ ਧਾਰਮਿਕ ਨਿਯਮ ਹੈ. ਦੇਖੋ, ਸੂਰਤ ਬਕਰ, ਆਯਤ ੪੩. ਜੋ ਮਾਲ ਇੱਕ ਵਰ੍ਹਾ ਕ਼ਬਜੇ ਵਿੱਚ ਰਹੇ ਉਸ ਦੀ ਜ਼ਕਾਤ ਦੇਣੀ ਜ਼ਰੂਰੀ ਹੈ, ਇਸ ਤੋਂ ਘੱਟ ਸਮੇਂ ਪੁਰ ਨਹੀਂ. ਹਦੀਸਾਂ ਦੇਖਣ ਤੋਂ ਪਤਾ ਲਗਦਾ ਹੈ ਕਿ ਹਰੇਕ ਮਾਲ ਉੱਪਰ ਜੁਦੀ ਜੁਦੀ ਜ਼ਕਾਤ ਹੈ, ਜੈਸੇ- ਚਾਰ ਉੱਠ ਜਿਸ ਪਾਸ ਹੋਣ ਉਸ ਉੱਪਰ ਜ਼ਕਾਤ ਨਹੀਂ, ਪਰ ਪੰਜ ਉੱਠ ਦੇ ਮਾਲਿਕ ਨੂੰ ਇੱਕ ਭੇਡ ਜਾਂ ਬਕਰਾ ਹਰ ਸਾਲ ਜ਼ਕਾਤ ਦੇਣਾ ਚਾਹੀਏ, ਦਸ ਉੱਠ ਵਾਲੇ ਨੂੰ ਦੋ, ਅਤੇ ਚਾਲੀ ਵਾਲੇ ਨੂੰ ਚਾਰ ਬਕਰੇ ਦੇਣੇ ਚਾਹੀਏ. ਤੀਹਾਂ ਤੋਂ ਘੱਟ ਗਊ ਭੈਸਾਂ ਉੱਤੇ ਜ਼ਕਾਤ ਨਹੀਂ. ਤੀਹਾਂ ਦੇ ਮਾਲਿਕ ਨੂੰ ਹਰ ਸਾਲ ਇੱਕ ਵਰ੍ਹੇ ਦੀ ਉਮਰ ਦਾ ਵੱਡਾ ਜ਼ਕਾਤ ਵਿੱਚ ਦੇਣਾ ਚਾਹੀਏ. ਚਾਲੀ ਪਸ਼ੂਆਂ ਪਰ ਦੋ ਵਰ੍ਹੇ ਦੀ ਉਮਰ ਦਾ ਵੱਛਾ ਦੇਣਾ ਚਾਹੀਏ. ਘੋੜਿਆਂ ਦੀ ਕੀਮਤ ਲਾਕੇ ਪੰਜ ਫ਼ੀ ਸਦੀ ਜ਼ਕਾਤ ਹੈ, ਪਰ ਜੋ ਘੋੜੇ ਜੰਗ ਦੇ ਕੰਮ ਆਉਣ ਜਾਂ ਗੱਡੀਆਂ ਵਿੱਚ ਜੋਤੇ ਜਾਣ, ਉਨ੍ਹਾਂ ਉੱਤੇ ਜ਼ਕਾਤ ਨਹੀਂ. ਦੋ ਸੌ ਦਿਰਹਮ¹ [درہم] ਤੋਂ ਘੱਟ ਚਾਂਦੀ ਉੱਪਰ ਜ਼ਕਾਤ ਨਹੀਂ, ਇਸ ਤੋਂ ਵੱਧ ਹੋਵੇ ਤਦ ਪੰਜ ਫ਼ੀ ਸਦੀ ਜ਼ਕਾਤ ਹੈ. ਬੀਸ ਮਿਸਕ਼ਾਲ² [مشقال] ਤੋਂ ਘੱਟ ਸੁਇਨੇ ਤੇ ਜ਼ਕਾਤ ਨਹੀਂ. ਇਸ ਤੋਂ ਵੱਧ ਹੋਵੇ ਤਾਂ ਫੀ ਮਿਸਕਾਲ ਦੋ ਕ਼ੀਰਾਤ਼.³ [قیِراط] ਜ਼ਕਾਤ ਹੈ. ਘਰ ਦੇ ਮਾਲ ਅਸਬਾਬ ਉੱਤੇ ਜੋ ਵਰਤੋਂ ਵਿੱਚ ਨਹੀਂ ਆਉਂਦਾ ਅਰ ਦੋ ਸੌ ਦਿਰਹਮ ਤੋਂ ਵਧੀਕ ਮੁੱਲ ਦਾ ਹੋਵੇ ਤਾਂ ਢਾਈ ਫ਼ੀ ਸਦੀ ਜ਼ਕਾਤ ਹੈ, ਇਤ੍ਯਾਦਿ.#ਜ਼ਕਾਤ ਦਾ ਮਾਲ ਸੱਤ ਥਾਂਈਂ ਖਰਚਣਾ ਲਿਖਿਆ ਹੈ:-#(ੳ) ਫ਼ਕ਼ੀਰਾਂ ਨੂੰ. (ਅ) ਅਨਾਥਾਂ ਨੂੰ. (ੲ) ਜ਼ਕਾਤ ਕੱਠਾ ਕਰਨ ਵਾਲਿਆਂ ਨੂੰ. (ਸ) ਗ਼ੁਲਾਮਾਂ ਦੇ ਆਜ਼ਾਦ ਕਰਾਉਣ ਵਿੱਚ. (ਹ) ਮਕ਼ਰੂਜ਼ਾਂ (ਕ਼ਰਜ਼ਦਾਰਾਂ) ਨੂੰ. (ਕ) ਖ਼ੁਦਾ ਦੇ ਨਾਮ ਅਥਵਾ ਧਰਮ ਦੇ ਜੰਗ ਲਈ. (ਖ) ਮੁਸਾਫ਼ਿਰਾਂ ਨੂੰ। ੩. ਰਾਜ ਅਥਵਾ ਨਗਰ ਅੰਦਰ ਆਉਣ ਵਾਲੀਆਂ ਚੀਜਾਂ ਤੇ ਲਾਇਆ ਮਸੂਲ. Octroi. "ਜੇਜੀਆ ਡੰਨੁ ਕੋ ਲਏ ਨ ਜਗਾਤਿ." (ਆਸਾ ਅਃ ਮਃ ੫)...
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਦੇਖੋ, ਆਕਾਸ. "ਲਖ ਆਗਾਸਾ ਆਗਾਸ." (ਜਪੁ)...
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਸੰਗ੍ਯਾ- ਪ੍ਰਕਾਸ਼. ਚਮਕ. ਤੇਜ. ਦੀਪ੍ਤਿ। ੨. ਵਿਕਾਸ਼. ਖਿੜਨ ਦਾ ਭਾਵ....
ਦੇਖੋ, ਧਿਕ. "ਧਿਗੁ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ." (ਸ. ਫਰੀਦ) "ਧਿਗੁ ਪੈਨਣੁ ਧਿਗੁ ਖਾਣੁ." (ਵਾਰ ਸੋਰ ਮਃ ੩)...
ਦੇਖੋ, ਭਗਤ ਅਤੇ ਭਗਤਿ....
ਸੰ. ਭਕ੍ਤ. ਵਿ- ਵੰਡਿਆ ਹੋਇਆ. ਵਿਭਕ੍ਤ। ੨. ਸੰਗ੍ਯਾ- ਅੰਨ. ਭੋਜਨ। ੩. ਭਕ੍ਤਿ ਵਾਲਾ ਸੇਵਕ. ਉਪਾਸਕ. "ਭਗਤ ਅਰਾਧਹਿ ਏਕਰੰਗਿ." (ਬਿਲਾ ਮਃ ੫) "ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ." (ਮਃ ੩. ਵਾਰ ਰਾਮ)#ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ#ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ,#ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍ਮ ਦੇਖੈ#ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ,#"ਦੇਵੀਦੱਤ" ਜਾਨੈ ਏਕ ਹਰਿ ਹੀ ਕੋ ਮੀਤ, ਔਰ#ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ,#ਦੁਖਿਤ ਹਨਐ ਆਪ, ਦੁੱਖ ਔਰ ਕੇ ਮਿਟਾਵੈ, ਏਸੋ#ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ.#ਗੁਰੂ ਹਰਿਗੋਬਿੰਦਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ-#(ੳ) ਕਾਮਨਾਵਾਨ, ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ.#(ਅ) ਆਰਤ, ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ.#(ੲ) ਉਪਾਸਕ, ਜੋ ਇਸ੍ਤੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ.#(ਸ) ਗਿਆਨੀ, ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। ੪. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। ੫. ਦੇਖੋ, ਭਗਤਬਾਣੀ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਬੀਚ. ਭੀਤਰ. ਅੰਦਰ. "ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ." (ਮਃ ੪. ਵਾਰ ਕਾਨ) "ਵਿਚਿ ਉਪਾਏ ਸਾਇਰਾ, ਤਿਨਾ ਭਿ ਸਾਰ ਕਰੇਇ." (ਮਃ ੨. ਵਾਰ ਰਾਮ ੧) ੨. ਸੰ. ਲਹਰ. ਤਰੰਗ. ਮੌਜ. ਇਸ ਦਾ ਰੂਪਾਂਤਰ ਵੀਚੀ ਭੀ ਹੈ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਵਿ- ਅਲਿਪ੍ਤ. ਨਿਰਲੇਪ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....