lālahaलालह
ਫ਼ਾ. [لالہ] ਸੰਗ੍ਯਾ- ਦੁਪਹਿਰੀਆਂ. ਦੁਪਹਿਰੀਏ ਦਾ ਫੁੱਲ, ਜੋ ਬਹੁਤ ਸੁਰਖ਼ ਹੁੰਦਾ ਹੈ ਅਰ ਜਿਸ ਦੇ ਵਿਚਕਾਰ ਕਾਲਾ ਦਾਗ ਹੁੰਦਾ ਹੈ। ੨. ਦੇਖੋ, ਲਾਲਾ.
फ़ा. [لالہ] संग्या- दुपहिरीआं. दुपहिरीए दा फुॱल, जो बहुत सुरख़ हुंदा है अर जिस दे विचकार काला दाग हुंदा है। २. देखो, लाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਫ਼ਾ. [سُرخ] ਸੁਰਖ਼. ਵਿ- ਲਾਲ. ਅਰੁਣ. ਰੱਤਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਬਿਚਕਾਰ....
ਵਿ- ਸਿਆਹ. ਕ੍ਰਿਸਨ। ੨. ਕਲੰਕੀ. ਦੋਸੀ। ੩. ਸੰਗ੍ਯਾ- ਚੋਰ, ਜੋ ਰਾਤ ਨੂੰ ਕਾਲਾ ਲਿਬਾਸ ਪਹਿਰਦਾ ਹੈ. "ਕਾਲਿਆਂ ਕਾਲੇ ਵੰਨ." (ਵਾਰ ਸੂਹੀ ਮਃ ੧) ੪. ਦੇਖੋ, ਫੂਲਵੰਸ਼। ੫. ਇੱਕ ਪਹਾੜੀਆ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਸਦਾਚਾਰੀ ਹੋਇਆ। ੬. ਡਿੰਗ. ਪਾਗਲ. ਸਿਰੜਾ....
ਫ਼ਾ. [داغ] ਸੰਗ੍ਯਾ- ਨਿਸ਼ਾਨ. ਚਿੰਨ੍ਹ। ੨. ਧੱਬਾ. ਕਲੰਕ. "ਦਾਗ ਦੋਸ ਮੁਹਿ ਚਲਿਆ ਲਾਇ." (ਧਨਾ ਮਃ ੧) ੩. ਜਲਣ ਦਾ ਚਿੰਨ੍ਹ। ੪. ਦੇਖੋ, ਦਾਗੇ....
ਦੇਖੋ, ਲਾਲਹ। ੨. ਵਿ- ਪ੍ਰਿਯ. ਲਾਲ. ਪਿਆਰਾ। ੩. ਸੰਗ੍ਯਾ- ਖਤ੍ਰੀ ਅਤੇ ਵੈਸ਼੍ਯ ਵਰਣ ਦੇ ਲੋਕਾਂ ਦੀ ਸਨਮਾਨ ਬੋਧਕ ਪਦਵੀ। ੪. ਫ਼ਾ. [لالا] ਦਾਸ. ਗ਼ੁਲਾਮ. ਸੇਵਕ. "ਸਤਿਗੁਰੁ ਸੇਵੇ, ਸੁ ਲਾਲਾ ਹੋਇ." (ਆਸਾ ਮਃ ੩) ੫. ਪੁੰਨੂ ਗੋਤ ਦਾ ਜੱਟ ਸਿੱਖ, ਜੋ ਜਨਮਸਾਖੀ ਅਨੁਸਾਰ ਭਾਈ ਬਾਲੇ ਨਾਲ ਸ਼੍ਰੀ ਗੁਰੂ ਅੰਗਦ ਜੀ ਦੀ ਆਗਿਆ ਪਾਕੇ ਬਾਬੇ ਲਾਲੂ ਤੋਂ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਜਨਮਪਤ੍ਰੀ ਲੈਣ ਤਲਵੰਡੀ ਗਿਆ ਸੀ. "ਦੀਨੀ ਲਾਲੂ ਨੇ ਕਰ ਬਾਲਾ। ਤਾਂਹਿ ਦਈ ਕਰ ਪੁੰਨੂ ਲਾਲਾ." (ਨਾਪ੍ਰ) ੬. ਇੱਕ ਬਾਲਕ, ਜੋ ਸਤਿਗੁਰੂ ਨਾਨਕਦੇਵ ਜੀ ਦਾ ਸੇਵਕ ਹੋਇਆ, ਜਿਸ ਦਾ ਨਾਮ ਸਤਿਗੁਰੂ ਨੇ ਸੁਭਾਗਾ ਰੱਖਿਆ ਅਰ ਸ਼ਬਦ ਉਚਾਰਿਆ- "ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸਭਾਗਾ." (ਮਾਰੂ ਮਃ ੧) ੭. ਸੇਠੀ ਜਾਤਿ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ੮. ਸੰ. ਲਾਲਾ. ਮੂੰਹ ਤੋਂ ਟਪਕਿਆ ਲੇਸਦਾਰ ਥੁੱਕ. ਲਾਰ....