khērhīखेड़ी
ਸੰ. ਖਰਾਯਸ. ਸੰਗ੍ਯਾ- ਪੱਕਾ ਲੋਹਾ, ਜਿਸ ਦੇ ਕੁਹਾੜੀ ਦਾਤੀ ਆਦਿਕ ਸੰਦ ਬਣਦੇ ਹਨ। ੨. ਛੋਟਾ ਪਿੰਡ. ਮਾਜਰੀ। ੩. ਜਿਲਾ ਅੰਬਾਲਾ, ਤਸੀਲ ਰੋਪੜ, ਥਾਣਾ ਮੋਰੰਡਾ ਦਾ ਇੱਕ ਪਿੰਡ ਹੈ, ਜਿੱਥੋਂ ਦੇ ਰਹਿਣ ਵਾਲੇ ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਜੀ ਦਾ ਧਨ ਚੁਰਾਕੇ ਸਾਹਿਬਜ਼ਾਦਿਆਂ ਸਮੇਤ ਮਾਤਾ ਜੀ ਨੂੰ ਤੁਰਕਾਂ ਹੱਥ ਫੜਾਇਆ ਸੀ. ਬੰਦਾਬਹਾਦੁਰ ਨੇ ਸੰਮਤ ੧੭੬੭ ਵਿੱਚ ਇਸ ਪਿੰਡ ਨੂੰ ਤਬਾਹ ਕਰਕੇ ਗੰਗੂ ਨੂੰ ਕਰਣੀ ਦਾ ਫਲ ਭੁਗਾਇਆ. ਹੁਣ ਨਵੀਂ ਆਬਾਦੀ ਦਾ ਨਾਉਂ ਸਹੇੜੀ ਹੈ. ਦੇਖੋ, ਸਹੇੜੀ.
सं. खरायस. संग्या- पॱका लोहा, जिस दे कुहाड़ी दाती आदिक संद बणदे हन। २. छोटा पिंड. माजरी। ३. जिला अंबाला, तसील रोपड़, थाणा मोरंडा दा इॱक पिंड है, जिॱथों दे रहिण वाले गंगू ब्राहमण ने माता गुजरी जी दा धन चुराके साहिबज़ादिआं समेत माता जी नूं तुरकां हॱथ फड़ाइआ सी. बंदाबहादुर ने संमत १७६७ विॱच इस पिंड नूं तबाह करके गंगू नूं करणी दा फल भुगाइआ. हुण नवीं आबादी दा नाउं सहेड़ी है. देखो, सहेड़ी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਪਕ੍ਵ. ਕੱਚੀ ਦਸ਼ਾ ਤੋਂ ਪੱਕਣ ਦੀ ਹਾਲਤ ਨੂੰ ਪਹੁਚਿਆ। ੨. ਚੰਗੀ ਤਰਾਂ ਰਿੱਝਿਆ। ੩. ਪੂਰਣ ਅਭ੍ਯਾਸੀ। ੪. ਪੁਖ਼ਤਾ. ਚੂਨੇ ਆਦਿ ਮਸਾਲੇ ਨਾਲ ਚਿਣਿਆ ਹੋਇਆ। ੫. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਰਾਮਾ ਵਿੱਚ ਇੱਕ ਪਿੰਡ ਹੈ. ਇਸ ਤੋਂ ਦੱਖਣ ਪੂਰਵ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਤਲਵੰਡੀ ਨੂੰ ਜਾਂਦੇ ਗੁਰੂ ਜੀ ਤਿੰਨ ਦਿਨ ਇੱਥੇ ਵਿਰਾਜੇ ਹਨ. ਜਿਸ ਜੰਡ ਨਾਲ ਗੁਰੂ ਜੀ ਦਾ ਘੋੜਾ ਬੱਧਾ ਸੀ ਉਹ ਮੌਜੂਦ ਹੈ. ਮੰਦਿਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੦੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹਨ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ਚਾਰ ਮੀਲ ਦੱਖਣ ਹੈ....
ਦੇਖੋ, ਲੋਹ. "ਲੋਹਾ ਪਾਰਸਿ ਭੇਟੀਐ." (ਮਃ ੪. ਵਾਰ ਸਾਰ) ੨. ਸ਼ਸਤ੍ਰ ਲਈ ਭੀ ਲੋਹਾ ਸ਼ਬਦ ਆਉਂਦਾ ਹੈ. ਦੇਖੋ, ਲੋਹਾ ਖੜਕਾਉਣਾ ਅਤੇ ਲੋਹਾ ਲੈਣਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਕੁਠਾਰ. ਕੁਠਾਰੀ ਦੇਖੋ, ਕੁਠਾਰ....
ਸੰ. दात्री. ਸੰਗ੍ਯਾ- ਛੋਟਾ ਦਾਤ੍ਰ. ਖੇਤੀ ਘਾਹ ਆਦਿ ਵੱਢਣ ਦਾ ਸੰਦ। ੨. ਬਖ਼ਸ਼ਸ਼ਿ. ਦੇਖੋ, ਦਾਤਿ. "ਦਾਤੀ ਸਾਹਿਬ ਸੰਦੀਆ." (ਵਾਰ ਸ੍ਰੀ ਮਃ ੧) ੩. दातृ- ਦਾਤ੍ਰਿ. ਦੇਣ ਵਾਲਾ (ਵਾਲੀ). "ਹਰਿ ਕੀ ਭਗਤਿ ਫਲਦਾਤੀ." (ਸੋਰ ਮਃ ੫) ੪. ਦਾਤ ਤੋਂ. ਬਖ਼ਸ਼ਿਸ਼ ਸੇ. "ਹਰਿ ਜੀਉ ਤੇਰੀ ਦਾਤੀ ਰਾਜਾ." (ਸੋਰ ਮਃ ੫)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)...
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਸੰ. ਆਮ੍ਰਾਲਯ. ਸੰਗ੍ਯਾ- ਇੱਕ ਨਗਰ, ਜੋ ਲੁਦਿਆਨਾ ਅਤੇ ਕਰਨਾਲ ਦੇ ਮੱਧ ਹੈ, ਜਿਸਦੇ ਪਾਸ ਪੁਰਾਣੇ ਜ਼ਮਾਨੇ ਵਿੱਚ ਬਹੁਤ ਅੰਬਾਂ ਦੇ ਬਾਗ ਸਨ. ਹੁਣ ਇਹ ਪੰਜਾਬ ਦੀ ਕਮਿਸ਼ਨਰੀ ਅਤੇ ਜਿਲੇ ਦਾ ਪ੍ਰਧਾਨ ਅਸਥਾਨ ਹੈ, ਅਤੇ ਛਾਵਨੀ ਭੀ ਹੈ. ਕਾਲਕਾ ਸ਼ਿਮਲਾ ਨੂੰ ਰੇਲ ਇਸੇ ਥਾਂ ਤੋਂ ਜਾਂਦੀ ਹੈ. ਇਸ ਨਗਰ ਵਿੱਚ ਇਹ ਗੁਰੁਦ੍ਵਾਰੇ ਹਨ-#(੧) ਸ਼ਹਿਰ ਤੋਂ ਵਾਯਵੀ ਕੋਣ ਲੱਭੂ ਵਾਲੇ ਤਲਾਬ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸੈਰ ਅਤੇ ਸ਼ਿਕਾਰ ਲਈ ਆਏ ਇੱਥੇ ਵਿਰਾਜੇ ਹਨ.#ਗੁਰੁਦ੍ਵਾਰਾ ਛੋਟਾ ਜਿਹਾ ਬਹੁਤ ਚੰਗਾ ਬਣਿਆ ਹੋਇਆ ਹੈ. ਪਾਸ ਕੁਝ ਰਿਹਾਇਸ਼ੀ ਮਕਾਨ ਹਨ. ਹੁਣ ਗੁਰੁਦ੍ਵਾਰੇ ਨਾਲ ਹੀ ਇੱਕ ਜ਼ਮੀਨ ਦਾ ਟੁਕੜਾ ਸਰਦਾਰ ਗੁਰੁਬਖ਼ਸ਼ ਸਿੰਘ ਜੀ ਨੇ ਦਿੱਤਾ ਹੈ. ਲੰਗਰ ਦਾ ਪ੍ਰਬੰਧ ਇਲਾਕੇ ਦੇ ਸਿੰਘਾਂ ਵੱਲੋਂ ਹੈ. ੧੦. ਸੱਜਣਾਂ ਦੇ ਰਹਿਣ ਦਾ ਪ੍ਰਬੰਧ ਭੀ ਹੋ ਸਕਦਾ ਹੈ. ਪੁਜਾਰੀ ਅਕਾਲੀ ਸਿੰਘ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਈਸ਼ਾਨ ਕੋਣ ਅੱਧ ਮੀਲ ਦੇ ਕਰੀਬ ਹੈ.#(੨) ਸ਼ਹਿਰ ਵਿੱਚ ਘੁਮਾਰਾਂ ਦੇ ਮਹੱਲੇ ਪਾਸ ਧੂਮੀ ਗੁੱਜਰ ਦੇ ਮਹੱਲੇ ਅੰਦਰ ਭਾਈ ਸੁੰਦਰ ਸਿੰਘ ਪੁਜਾਰੀ ਦੇ ਘਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਛੱਤ ਅੰਦਰ ਮੰਜੀ ਸਾਹਿਬ ਹੈ. ਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਲਖਨੌਰ ਤੋਂ ਗੁਰੂ ਜੀ ਸੈਰ ਕਰਨ ਆਏ ਇੱਥੇ ੩. ਦਿਨ ਰਹੇ. ਇਹ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ਅੱਧ ਮੀਲ ਹੈ.#(੩) ਸ਼ਹਿਰ ਤੋਂ ਨੈਰਤ ਕੋਣ ਵੱਡੀਆਂ ਕਚਹਿਰੀਆਂ ਦੇ ਪਾਸ ਦੱਖਣ ਦੇ ਪਾਸੇ ਖੇਤਾਂ ਵਿੱਚ ਮੰਜੀ ਸਾਹਿਬ ਨਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ. ਗੁਰੂ ਜੀ ਲਖਨੌਰ ਤੋਂ ਸੈਰ ਕਰਨ ਆਏ ਇੱਥੇ ਠਹਿਰੇ. ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਕੋਈ ਸੇਵਾਦਾਰ ਨਾ ਹੋਣ ਕਰਕੇ ਢਹਿ ਰਿਹਾ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਨੈਰਤ ਕੋਣ ਅੱਧ ਮੀਲ ਦੇ ਕ਼ਰੀਬ ਹੈ.#(੪) ਦਰਵਾਜ਼ਾ ਸਪਾਟੂ ਤੋਂ ਬਾਹਰ ਗਊਸ਼ਾਲਾ ਦੇ ਬਰਾਬਰ ਸ਼੍ਰੀ ਗੁਰੂ ਹਰਿਕ੍ਰਿਸਨ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਿੱਲੀ ਜਾਂਦੇ ਠਹਿਰੇ. ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਨਾਲ ੧੦. ਵਿੱਘੇ ਜ਼ਮੀਨ ਭੀ ਹੈ. ਪੁਜਾਰੀ ਸਿੰਘ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ੧. ਮੀਲ ਦੇ ਕ਼ਰੀਬ ਪੱਕੀ ਸੜਕ ਹੈ.#(੫) ਸ਼ਹਿਰ ਦੇ ਪੂਰਵ ਕੈਂਥਮਾਜਰੀ ਵਿੱਚ ਤਬੱਕਲ ਸ਼ਾਹ ਦੀ ਮਸਜਿਦ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲਈ ਜਾਂਦਾ ਸਿੱਖ ਕੁਝ ਸਮਾਂ ਇੱਥੇ ਠਹਿਰਿਆ ਸੀ. ਹੁਣ ਇੱਥੇ ਸੋਹਣਾ ਗੁਰੁਦ੍ਵਾਰਾ ਬਣ ਗਿਆ ਹੈ. ਇਹ ਗੁਰੁਦ੍ਵਾਰਾ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਵੱਲ ਕਰੀਬ ਇੱਕ ਮੀਲ ਹੈ....
ਦੇਖੋ, ਤਹਸੀਲ....
ਰੂਪਨਗਰ. ਰੂਪਚੰਦ ਰਾਜਪੂਤ ਦਾ ਵਸਾਇਆ ਨਗਰ, ਜੋ ਜਿਲਾ ਅੰਬਾਲਾ ਵਿੱਚ ਦਰਿਆ ਸਤਲੁਜ (ਸ਼ਤਦ੍ਰਵ) ਦੇ ਕਿਨਾਰੇ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਕੁਰੁਛੇਤ੍ਰ ਨੂੰ ਜਾਂਦੇ ਹੋਏ ਇੱਥੇ ਵਿਰਾਜੇ ਹਨ. ਸਰਦਾਰ ਹਰੀਸਿੰਘ ਰਈਸ ਸਿਆਲਬਾ ਨੇ ਇਸ ਨੂੰ ਸਨ ੧੭੬੩ ਵਿੱਚ ਜਿੱਤਕੇ ਆਪਣੇ ਕਬਜੇ ਕੀਤਾ. ਹਰੀਸਿੰਘ ਦੇ ਪੁਤ੍ਰ ਚੜ੍ਹਤਸਿੰਘ ਨੇ ਰੋਪੜ ਨੂੰ ਆਪਣੀ ਰਿਆਸਤ ਦਾ ਮੁੱਖਨਗਰ ਬਣਾਇਆ. ਸਨ ੧੮੩੧ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਬੈਂਟਿੰਕ ਦੀ ਧੂਮ ਧਾਮ ਨਾਲ ਮੁਲਾਕਾਤ ਹੋਈ ਸੀ. ਸਨ ੧੮੪੬ ਵਿੱਚ ਰੋਪੜ ਅੰਗ੍ਰੇਜੀ ਰਾਜ ਵਿੱਚ ਮਿਲਿਆ.#ਰੋਪੜ ਤੋਂ ਸਰਹਿੰਦ ਕਨਾਲ ਦਰਿਆ ਸਤਲੁਜ ਵਿੱਚੋਂ ਕੱਢੀ ਗਈ ਹੈ, ਜੋ ਫੂਲਕੀ ਰਿਆਸਤਾਂ ਅਤੇ ਫਿਰੋਜਪੁਰ ਆਦਿ ਜਿਲਿਆਂ ਦੀ ਜਮੀਨ ਨੂੰ ਸੈਰਾਬ ਕਰਦੀ ਹੈ. ਹੁਣ ਰੋਪੜ ਤਕ ਰੇਲ ਭੀ ਬਣ ਗਈ ਹੈ, ਜਿਸ ਦਾ ਜੱਕਸ਼ਨ ਸਰਹਿੰਦ ਹੈ. ਸਰਹਿੰਦ ਤੋਂ ਰੋਪੜ ੩੦ ਮੀਲ ਹੈ....
ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ....
ਜਿਲਾ ਅੰਬਾਲਾ, ਤਸੀਲ ਰੋਪੜ ਦਾ ਇੱਕ ਪਿੰਡ, ਜਿਸ ਦਾ ਰੇਲਵੇ ਸਟੇਸ਼ਨ ਮੋਰੰਡਾ ਹੈ. ਇੱਥੋਂ ਦੇ ਰਹਿਣ ਵਾਲੇ ਜਾਨੀ ਅਤੇ ਮਾਨੀ ਰੰਘੜ ਸੰਮਤ ੧੭੬੧ ਵਿੱਚ ਮਾਤਾ ਗੂਜਰੀ ਜੀ ਨੂੰ ਦੋ ਛੋਟੇ ਸਾਹਿਬਜ਼ਾਦਿਆਂ ਸਮੇਤ ਫੜਕੇ ਖੇੜੀ (ਸਹੇੜੀ) ਤੋਂ ਸਰਹਿੰਦ ਲੈ ਗਏ ਸਨ, ਮੱਘਰ ਸੰਮਤ ੧੮੧੯ ਵਿੱਚ ਖ਼ਾਲਸੇ ਦੇ ਬੁੱਢੇ ਦਲ ਨੇ ਇਸ ਪਿੰਡ ਨੂੰ ਸੋਧਕੇ ਜਾਨੀ ਅਤੇ ਮਾਨੀ ਨੂੰ ਲੁਹਾਰ ਦੇ ਵਦਾਣਾਂ ਨਾਲ ਚੂਰ, ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਕ੍ਰਿਪਾਨ ਭੇਟ ਕੀਤਾ. ਇਸ ਕਸਬੇ ਤੋਂ ਉੱਤਰ ਵੱਲ ਪਾਸ ਹੀ ਸਾਹਿਬਜ਼ਾਦਿਆਂ, ਅਤੇ ਮਾਤਾ ਜੀ ਦਾ ਗੁਰਦ੍ਵਾਰਾ ਹੈ. ਪਿੰਡ ਸਹੇੜੀ ਤੋਂ ਫੜੇ ਹੋਏ ਇਹ ਧਰਮਰੱਖਕ ਇਸ ਥਾਂ ਲਿਆਂਦੇ ਗਏ ਸਨ. ਗੁਰਦ੍ਵਾਰੇ ਨਾਲ ੧੬. ਵਿੱਘੇ ਜ਼ਮੀਨ ਹੈ, ਜਿਸ ਵਿੱਚ ਇੱਕ ਬਾਗ ਹੈ, ਜੋ ਰੋਪੜ ਦੇ ਰਾਜਾ ਭੂਪਸਿੰਘ ਨੇ ਅਰਪਿਆ ਸੀ. ਇੱਕ ਬ੍ਰਾਹਮਣੀ ਝਾੜੂ ਦੀ ਸੇਵਾ ਕਰਦੀ ਹੈ. ਦੇਖੋ, ਸਹੇੜੀ ੨. ਅਤੇ ਖੇੜੀ ੩.#ਸੰਮਤ ੧੮੨੦ ਵਿੱਚ ਮੋਰੰਡੇ ਤੇ ਸਰਦਾਰ ਧਰਮਸਿੰਘ ਅਮ੍ਰਿਤਸਰੀ ਨੇ ਕਬਜਾ ਕੀਤਾ, ਇਸ ਪਿੱਛੋਂ ਮਹਾਰਾਜਾ ਰਣਜੀਤਸਿੰਘ ਨੇ ਇਹ ਸਾਰਾ ਇਲਾਕਾ ਲਹੌਰ ਰਾਜ ਨਾਲ ਮਿਲਾ ਲਿਆ, ਅਰ ਲੁਦਿਆਨੇ ਅਤੇ ਮੋਰੰਡੇ ਦਾ ਪਰਗਨਾ ਰਾਜਾ ਭਾਗਸਿੰਘ ਜੀਂਦਪਤਿ ਨੂੰ ਦੇ ਦਿੱਤਾ. ਰਾਜਾ ਸੰਗਤਸਿੰਘ ਦੇ ਲਾਵਲਦ ਮਰਣ ਪੁਰ ਸਨ ੧੮੩੪ ਵਿੱਚ ਸਰਕਾਰ ਅੰਗ੍ਰੇਜ਼ੀ ਨੇ ਜਬਤ ਕਰਕੇ ਇਹ ਆਪਣੇ ਰਾਜ ਨਾਲ ਮਿਲਾਇਆ....
ਸ਼੍ਰੀ ਗੁਰੂ ਅੰਗਦ ਦੇਵ ਦਾ ਇੱਕ ਆਤਮਗ੍ਯਾਨੀ ਸਿੱਖ। ੨. ਇੱਕ ਪ੍ਰੇਮੀ ਨਾਈ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਰਾਤ ਦਿਨ ਸੇਵਾ ਕਰਨ ਵਿੱਚ ਵਿਤਾਇਆ ਕਰਦਾ ਸੀ.#੩. ਖੇੜੀ ਪਿੰਡ ਦਾ ਵਸਨੀਕ ਇੱਕ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਦਾ ਕਪਟੀ ਨੌਕਰ ਸੀ. ਸੰਮਤ ੧੭੬੧ ਵਿੱਚ ਜਦ ਗੁਰੂ ਸਾਹਿਬ ਨੇ ਆਨੰਦਪੁਰ ਤ੍ਯਾਗਿਆ, ਉਸ ਵੇਲੇ ਇਹ ਮਾਤਾ ਗੁਜਰੀ ਅਰ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਪਹੁਚਿਆ, ਮਾਤਾ ਜੀ ਦਾ ਸਾਰਾ ਧਨ ਰਾਤ ਨੂੰ ਚੁਰਾਕੇ ਸਵੇਰੇ ਥਾਣੇਦਾਰ ਨੂੰ ਆਪਣੇ ਪ੍ਰਤਿਪਾਲਕਾਂ ਦੇ ਫੜਾਉਣ ਲਈ ਚੜ੍ਹਾ ਲੈ ਆਇਆ ਅਤੇ ਤੇਹਾਂ ਨੂੰ ਕੈਦ ਕਰਵਾਕੇ ਸਰਹਿੰਦ ਭਿਜਵਾਇਆ, ਜਿੱਥੇ ਉਨ੍ਹਾਂ ਨੇ ਸ਼ਹੀਦੀ ਪਾਈ. ਬੰਦਾ ਬਹਾਦੁਰ ਨੇ ਸੰਮਤ ੧੭੬੭ ਵਿੱਚ ਗੰਗੂ ਨੂੰ ਪਰਿਵਾਰ ਸਮੇਤ ਕਤਲ ਕਰਕੇ ਖੇੜੀ ਦਾ ਥੇਹ ਕੀਤਾ. ਹੁਣ ਨਵੀਂ ਬਸਤੀ ਦਾ ਨਾਉਂ ਸਹੇੜੀ ਹੈ. ਦੇਖੋ, ਸਹੇੜੀ ਅਤੇ ਖੇੜੀ। ੪. ਦੇਖੋ, ਗੰਗੂਸ਼ਾਹ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਗੁੱਜਰ (ਗੁਰ੍ਜਰ) ਦੀ ਇਸਤ੍ਰੀ. ਗੂਜਰੀ। ੨. ਗੁਜਸ਼ਤਨ ਦਾ ਭੂਤ ਕਾਲ. ਬੀਤੀ. ਗੁਜਰੀ। ੩. ਮਰੀ. ਦੇਖੋ, ਗੁਜਸ਼ਤਹ। ੪. ਦੇਖੋ, ਗੁਜਰੀ ਮਾਤਾ....
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਜੰਮੂ ਅੰਤਰਗਤ ਪੁਣਛ ਰਾਜ ਦੇ ਰਾਜੌਰੀ¹ ਪਿੰਡ ਵਿੱਚ (ਜੋ ਹੁਣ ਤਸੀਲ ਅਸਥਾਨ ਹੈ) ਰਾਮਦੇਵ ਰਾਜਪੂਤ ਦੇ ਘਰ ਇਸ ਧਰਮਵੀਰ ਦਾ ਜਨਮ ਕੱਤਕ ਸੁਦੀ ੧੩. ਸੰਮਤ ੧੭੨੭ ਨੂੰ ਹੋਇਆ. ਮਾਤਾ ਪਿਤਾ ਨੇ ਇਸ ਦਾ ਨਾਮ ਲਛਮਨਦੇਵ ਰੱਖਿਆ. ਲਛਮਨਦੇਵ ਨੂੰ ਸ਼ਸਤ੍ਰਵਿਦ੍ਯਾ ਅਤੇ ਸ਼ਿਕਾਰ ਦਾ ਵਡਾ ਸ਼ੌਕ ਸੀ. ਇੱਕ ਦਿਨ ਗਰਭਵਤੀ ਮ੍ਰਿਗੀ ਮਾਰਨ ਪੁਰ ਅਜੇਹਾ ਵਿਰਾਗ ਹੋਇਆ ਕਿ ਸ਼ਸਤ੍ਰ ਤਿਆਗਕੇ ਵੈਸਨਵ ਜਾਨਕੀਪ੍ਰਸਾਦ ਸਾਧੁ ਦਾ ਚੇਲਾ ਹੋ ਗਿਆ ਅਰ ਨਾਮ ਮਾਧੋਦਾਸ ਰਖਾਇਆ. ਘਰ ਬਾਰ ਤਿਆਗਕੇ ਸਮ ਦਮ ਸਾਧਨ ਕਰਦਾ ਹੋਇਆ ਕਰਨੀ ਦੇ ਪ੍ਰਭਾਵ ਸਿੱਧ ਪੁਰਖ ਬਣ ਗਿਆ.#ਦੇਸ਼ਾਟਨ ਕਰਦਾ ਜਦ ਇਹ ਦੱਖਣ ਵਿੱਚ ਗੋਦਾਵਰੀ ਦੇ ਕਿਨਾਰੇ ਪੁੱਜਾ, ਤਦ ਇਸ ਨੂੰ ਉਹ ਅਸਥਾਨ ਬਹੁਤ ਪਸੰਦ ਆਇਆ ਅਰ ਆਪਣਾ ਆਸ਼੍ਰਮ ਬਣਾਕੇ ਰਹਿਣ ਲੱਗਾ. ਸੰਮਤ ੧੭੬੫ ਵਿੱਚ ਜਦ ਦਸ਼ਮੇਸ਼ ਨਾਦੇੜ ਪਹੁਚੇ, ਤਦ ਉਨ੍ਹਾਂ ਦੇ ਦਰਸ਼ਨ ਅਤੇ ਉਪਦੇਸ਼ ਦਾ ਇਸ ਪੁਰ ਅਜੇਹਾ ਅਸਰ ਹੋਇਆ ਕਿ ਮਾਧੋਦਾਸ ਚਰਨਾਂ ਤੇ ਢਹਿ ਪਿਆ ਅਰ ਆਪਣੇ ਤਾਈਂ ਸਤਿਗੁਰੂ ਦਾ ਬੰਦਾ ਕਹਿਕੇ ਸਿੱਖ ਬਣਿਆ. ਕਲਗੀਧਰ ਨੇ ਇਸ ਨੂੰ ਅਮ੍ਰਿਤ ਛਕਾਕੇ ਨਾਉਂ ਗੁਰਬਖਸ਼ਸਿੰਘ ਰੱਖਿਆ, ਪਰ ਪੰਥ ਵਿੱਚ ਪ੍ਰਸਿੱਧ ਨਾਮ "ਬੰਦਾ" ਹੀ ਰਿਹਾ.#ਅਨ੍ਯਾਈ ਪਾਪੀਆਂ ਨੂੰ ਨੀਚ ਕਰਮਾਂ ਦਾ ਫਲ ਭੁਗਾਉਣ ਲਈ ਗੁਰੂ ਸਾਹਿਬ ਨੇ ਪੰਜ ਸਿੰਘ (ਬਾਬਾ ਬਿਨੋਦਸਿੰਘ, ਕਾਨ੍ਹਸਿੰਘ, ਬਾਜਸਿੰਘ, ਬਿਜੈਸਿੰਘ, ਰਾਮਸਿੰਘ) ਨਾਲ ਦੇਕੇ ਬੰਦੇ ਨੂੰ ਸੰਮਤ ੧੭੬੫ ਵਿੱਚ ਪੰਜਾਬ ਵੱਲ ਤੋਰਿਆ, ਅਤੇ ਸਹਾਇਤਾ ਲਈ ਸਿੱਖਾਂ ਦੇ ਨਾਮ ਹੁਕਮਨਾਮੇ ਲਿਖ ਦਿੱਤੇ.#ਵਿਦਾਇਗੀ ਵੇਲ਼ੇ ਪੰਜ ਤੀਰ ਬਖਸ਼ਕੇ ਕਲਗੀਧਰ ਨੇ ਬੰਦੇ ਬੀਰ ਨੂੰ ਇਹ ਉਪਦੇਸ਼ ਫਰਮਾਇਆ-#ੳ. ਜਤ ਰੱਖਣਾ.#ਅ. ਖ਼ਾਲਸੇ ਦੇ ਅਨੁਸਾਰੀ ਹੋਕੇ ਰਹਿਣਾ.#ੲ. ਆਪ ਨੂੰ ਗੁਰੂ ਨਾ ਮੰਨਣਾ.#ਸ. ਵਰਤਾਕੇ ਛਕਣਾ.#ਹ. ਅਨਾਥਾਂ ਦੀ ਸਹਾਇਤਾ ਕਰਨੀ.#ਪੰਜਾਬ ਪੁੱਜਕੇ ਗੁਰਬਖ਼ਸ਼ਸਿੰਘ ਨੇ ਗੁਰੂ ਸਾਹਿਬ ਦੇ ਹੁਕਮਾਂ ਦੀ ਤਾਮੀਲ ਕੀਤੀ. ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਦੀ ਅਵਗ੍ਯਾ ਕੀਤੀ ਸੀ ਉਨ੍ਹਾਂ ਨੂੰ ਭਾਰੀ ਸਜ਼ਾ ਦਿੱਤੀ. ੧. ਹਾੜ ਸੰਮਤ ੧੭੬੭ ਨੂੰ ਇਸ ਨੇ ਸਰਹਿੰਦ ਫਤੇ ਕਰਕੇ ਵਜੀਰਖ਼ਾਂ ਸੂਬੇਦਾਰ ਨੂੰ ਸਾਹਿਬਜ਼ਾਦਿਆਂ ਦੇ ਕੋਹਣ ਦੇ ਅਪਰਾਧ ਪੁਰ ਦੁਰਦਸ਼ਾ ਨਾਲ ਮਾਰਿਆ.#ਪ੍ਰਭੁਤ਼ਾ ਵਧ ਜਾਣ ਪੁਰ ਬੰਦਾ ਬਹਾਦੁਰ ਨੂੰ ਕੁਝ ਗਰਬ ਹੋਗਿਆ ਅਰ ਆਪਣੀ ਗੁਰੁਤਾ ਦੀ ਅਭਿਲਾਖਾ ਜਾਗ ਆਈ, ਜਿਸ ਪੁਰ ਉਸ ਨੇ ਕਈ ਨਿਯਮ ਗੁਰਮਤ ਵਿਰੁੱਧ ਪ੍ਰਚਾਰ ਕਰਨੇ ਚਾਹੇ, ਜਿਸ ਤੋਂ ਪੰਥ ਦਾ ਵਿਰੋਧ ਹੋਕੇ ਖਾਲਸੇ ਦੇ ਦੋ ਦਲ ਬਣਗਏ. ਦੇਖੋ, ਤੱਤਖਾਲਸਾ.#ਦਿੱਲੀਪਤਿ ਫ਼ਰਰੁਖ਼ਸਿਯਰ ਦੀ ਆਗ੍ਯਾ ਨਾਲ ਅਬਦਲਸਮਦਖ਼ਾਨ ਤੂਰਾਨੀ ਅਤੇ ਕਈ ਫੌਜਦਾਰਾਂ ਨੇ ੨੦. ਹਜਾਰ ਫ਼ੌਜ ਨਾਲ ਗੁਰਦਾਸਪੁਰ ਦੀ ਗੜ੍ਹੀ ਵਿੱਚ, ਜਿਸ ਦਾ ਪ੍ਰਸਿੱਧ ਨਾਉਂ ਭਾਈ ਦੁਨੀਚੰਦ ਜੀ ਦੀ ਹਵੇਲੀ ਹੈ, ਬੰਦਾ ਬਹਾਦੁਰ ਨੂੰ ਘੇਰਲਿਆ ਅਰ ਕਈ ਮਹੀਨਿਆਂ ਦੇ ਜੰਗ ਪਿੱਛੋਂ ਵਿਸ਼੍ਵਾਸਘਾਤ ਕਰਕੇ ਸਿੱਖਾਂ ਸਮੇਤ ਫੜਕੇ ਦਿੱਲੀ ਭੇਜਿਆ, ਜਿੱਥੇ ਸਿੰਘਾਂ ਸਹਿਤ ਧਰਮ ਵਿੱਚ ਦ੍ਰਿੜ੍ਹਤਾ, ਧੀਰਯ ਅਤੇ ਸ਼ਾਂਤੀ ਦਾ ਨਮੂਨਾ ਬਣਕੇ ਚੇਤ ਸੁਦੀ ੧. ਸੰਮਤ ੧੭੭੩ ਨੂੰ ਬੰਦਾ ਧਰਮਵੀਰ ਸ਼ਹੀਦ ਹੋਗਿਆ.#ਬੰਦਈ ਸਿੱਖਾਂ ਦੀ ਸਾਖੀ ਤੋਂ ਪਤਾ ਲਗਦਾ ਹੈ ਕਿ ਬੰਦਾ ਯੋਗਾਭ੍ਯਾਸੀ ਸੀ. ਇਸ ਲਈ ਪ੍ਰਾਣਾਯਾਮ ਦੇ ਬਲ ਕਰਕੇ ਉਹ ਮੁਰਦੇ ਤੁੱਲ ਹੋ ਗਿਆ. ਪਰ ਦਿੱਲੀ ਮੋਇਆ ਨਹੀਂ. ਜਦ ਉਸ ਦੀ ਲੋਥ ਜਮੁਨਾ ਦੀ ਬਰੇਤੀ ਤੇ ਸਿੱਟ ਦਿੱਤੀ ਗਈ ਤਾਂ ਇੱਕ ਫਕੀਰ ਨੇ ਉਸ ਵਿੱਚ ਪ੍ਰਾਣ ਜਾਣਕੇ ਆਪਣੀ ਕੁਟੀਆ ਵਿੱਚ ਲੈਆਂਦੀ ਅਰ ਕੁਝ ਚਿਰ ਦੇ ਇਲਾਜ ਨਾਲ ਬਾਬਾ ਬੰਦਾ ਨਵਾਂ ਨਿਰੋਆ ਹੋਗਿਆ.#ਦਿੱਲੀ ਤੋਂ ਚੱਲਕੇ ਉਸ ਨੇ ਆਪਣੇ ਤਾਈਂ ਪ੍ਰਗਟ ਨਹੀਂ ਕੀਤਾ, ਕਿੰਤੂ ਗੁਪਤ ਹੀ ਰਹਿਂਦਾ ਰਿਹਾ. ਭੁੱਚੋਕੇ ਚੱਕਰ ਆਦਿਕ ਪਿੰਡਾਂ ਵਿੱਚ ਕੁਝ ਕਾਲ ਰਹਿਕੇ ਜੰਮੂ ਦੇ ਇਲਾਕੇ ਬਬਰ ਪਿੰਡ ਜਾ ਨਿਵਾਸ ਕੀਤਾ. ਉੱਥੋਂ ਉੱਠਕੇ ਚੰਦ੍ਰਭਾਗਾ (ਝਨਾਂ) ਦੇ ਕਿਨਾਰੇ ਆਪਣੀ ਕੁਟੀਆ ਬਣਾਈ, ਅਰ ਸਿੱਖਾਂ ਦੀ ਪ੍ਰੇਰਨਾ ਨਾਲ ਵਜੀਰਬਾਦੀ ਕਪੂਰ ਖਤ੍ਰੀਆਂ ਦੇ ਘਰ ਸ਼ਾਦੀ ਕੀਤੀ, ਜਿਸ ਤੋਂ ਸੰਮਤ ੧੭੮੫ ਵਿੱਚ ਰਣਜੀਤਸਿੰਘ ਬੇਟਾ ਜਨਮਿਆ. ਜੇਠ ਸੁਦੀ ੧੪. ਸੰਮਤ ੧੭੮੯ ਨੂੰ ਬਾਬਾ ਬੰਦਾ ਜੀ ਦੇਹ ਤਿਆਗਕੇ ਗੁਰਪੁਰ ਪਧਾਰੇ. ਬੰਦਾਬੀਰ ਦਾ ਦੇਹਰਾ ਸੁੰਦਰ ਬਣਿਆ ਹੋਇਆ ਹੈ ਅਰ ਉਸ ਦੀ ਸੰਤਾਨ ਮਹੰਤ ਹੈ. ਬੰਦਈ ਸਿੱਖ ਸਿੰਧ ਆਦਿਕ ਦੇਸ਼ਾਂ ਤੋਂ ਉੱਥੇ ਜਾਕੇ ਭੇਟਾ ਅਰਪਦੇ ਹਨ. ਦੇਹਰੇ ਦੇ ਨਾਉਂ ਮਹਾਰਾਜਾ ਸਿੰਘ ਜੀ ਅਤੇ ਰਾਜਾ ਗੁਲਾਬ ਸਿੰਘ ਦੀ ਲਾਈ ਜਾਗੀਰ ਹੈ.² ਧਰਮਵੀਰ ਬੰਦੇ ਬਹਾਦੁਰ ਦੀ ਵੰਸ਼ਾਵਲੀ ਇਹ ਹੈ:-:#ਬੰਦਾ ਬਹਾਦੁਰ (ਗੁਰਬਖ਼ਸ਼ਸਿੰਘ)#।#ਰਣਜੀਤਸਿੰਘ#।#ਜੋਰਾਵਰਸਿੰਘ#।#ਅਰਜਨਸਿੰਘ#।#ਖੜਕਸਿੰਘ#।#ਦਯਾਸਿੰਘ#।#।...
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਫ਼ਾ. [تباہ] ਵਿ- ਬਰਬਾਦ. ਨਸ੍ਟ ਭ੍ਰਸ੍ਟ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫) ੨. ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ." (ਸ੍ਰੀ ਮਃ ੧) ੩. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। ੪. ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ." (ਧਨਾ ਛੰਤ ਮਃ ੧) ੫. ਦੇਖੋ, ਕਰਿਣੀ। ੬. ਦੇਖੋ, ਕਰਨੀ ੩....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....
ਸਹੇੜਨਾ ਦਾ ਭੂਤ. ਦੇਖੋ, ਸਹੇੜਨਾ। ੨. ਸੰਗ੍ਯਾ- ਜਿਲਾ ਅੰਬਾਲਾ, ਤਸੀਲ ਰੋਪੜ, ਥਾਣਾ ਮੋਰੰਡਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸਰਹਿੰਦ ਤੋਂ ੧੧. ਮੀਲ ਤੇ ਈਸ਼ਾਨ ਕੌਣ ਹੈ. ਇਸ ਪਿੰਡ ਤੋਂ ਪੱਛਮ ਵੱਲ ਤਕਰੀਬਨ ਇੱਕ ਫਰਲਾਂਗ ਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇਹ ਗੰਗੂ ਬ੍ਰਾਹਮਣ ਦਾ ਪਿੰਡ ਸੀ. ਮਾਤਾ ਗੂਜਰੀ ਜੀ ਨੂੰ ਦੋਹਾਂ ਸਾਹਿਬਜ਼ਾਦਿਆਂ ਸਮੇਤ, ਇਹ ਕ੍ਰਿਤਘਨ ਇੱਥੇ ਹੀ ਨਾਲ ਲੈ ਆਇਆ ਸੀ ਅਤੇ ਮੋਰੰਡੇ ਦੇ ਹਾਕਮ ਨੂੰ ਖਬਰ ਦੇ ਕੇ ਤੇਹਾਂ ਨੂੰ ਫੜਾ ਦਿੱਤਾ ਸੀ. ਗੁਰੁਦ੍ਵਾਰੇ ਦੀ ਇਮਾਰਤ ਨਹੀਂ ਬਣੀ, ਕੇਵਲ ਮੰਜੀ ਸਾਹਿਬ ਹੈ. ਇਤਿਹਾਸਕਾਰਾਂ ਨੇ ਇਸੇ ਦਾ ਨਾਉਂ ਖੇੜੀ ਲਿਖਿਆ ਹੈ. ਖੇੜੀ ਬੰਦਾ ਬਹਾਦੁਰ ਨੇ ਥੇਹ ਕਰ ਦਿੱਤੀ ਸੀ, ਮੁੜਕੇ ਜੋ ਨਵੀਂ ਬਸਤੀ ਆਬਾਦ ਹੋਈ ਉਸ ਦਾ ਨਾਉਂ ਸਹੇੜੀ ਹੋਇਆ. ਦੇਖੋ, ਖੇੜੀ ਅਤੇ ਗੰਗੂ....