khāni, khānīखानि, खानी
ਸੰ. ਖਨਿ ਅਤੇ ਖਾਨਿ. ਸੰਗ੍ਯਾ- ਆਕਰ. ਖਾਨ. ਕਾਨ. "ਵਚਨ ਭਨੇ ਗੁਨਖਾਨਿ." (ਗੁਪ੍ਰਸੂ) ੨. ਜੀਵਾਂ ਦੀ ਯੋਨਿ ਦਾ ਵਿਭਾਗ. "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਾਈ) ੩. ਗਿਜਾ. ਭੋਜਨ. ਆਹਾਰ. "ਜੈਸੀ ਲਸਨ ਕੀ ਖਾਨਿ." (ਸ. ਕਬੀਰ)
सं. खनि अते खानि. संग्या- आकर. खान. कान. "वचन भने गुनखानि." (गुप्रसू) २. जीवां दी योनि दा विभाग. "अंडज जेरज सेतज कीनी। उतभुज खानि बहुर रचदीनी." (चौपाई) ३. गिजा. भोजन. आहार. "जैसी लसन की खानि." (स. कबीर)
ਕ੍ਸ਼ਣ ਮੇ. ਪਲ ਵਿੱਚ। ੨. ਖਨਨ ਕਰਕੇ. ਖੋਦਕੇ. ਖੁਰਚਕੇ. "ਕਾਲੁਖ ਖਨਿ ਉਤਾਰ." (ਸਵੈਯੇ ਮਃ ੨. ਕੇ) ੩. ਸੰ. ਸੰਗ੍ਯਾ- ਖਾਨਿ. ਕਾਨ. ਧਾਤੁ ਅਤੇ ਰਤਨਾਂ ਦੇ ਨਿਕਲਣ ਦਾ ਥਾਂ (Mine)....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਖਨਿ ਅਤੇ ਖਾਨਿ. ਸੰਗ੍ਯਾ- ਆਕਰ. ਖਾਨ. ਕਾਨ. "ਵਚਨ ਭਨੇ ਗੁਨਖਾਨਿ." (ਗੁਪ੍ਰਸੂ) ੨. ਜੀਵਾਂ ਦੀ ਯੋਨਿ ਦਾ ਵਿਭਾਗ. "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਾਈ) ੩. ਗਿਜਾ. ਭੋਜਨ. ਆਹਾਰ. "ਜੈਸੀ ਲਸਨ ਕੀ ਖਾਨਿ." (ਸ. ਕਬੀਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਆਕੜ। ੨. ਸੰ. ਸੰਗ੍ਯਾ- ਖਾਨਿ. ਕਾਂਨ। ੩. ਖਜ਼ਾਨਾ। ੪. ਭੰਡਾਰ। ੫. ਜਾਤਿ। ੬. ਵਿ- ਉੱਤਮ. ਸ਼੍ਰੇਸ੍ਠ। ੭. ਅਧਿਕ. ਬਹੁਤ....
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸੰ. ਸੰਗ੍ਯਾ- ਆਕਰ. ਕਾਨ. ਖਾਨਿ. ਖਾਣਿ. ੨. ਕਾਰਣ. ਸਬਬ। ੩. ਭਗ। ੪. ਜਲ. ਦੇਖੋ, ਯੁ ਧਾ। ੫. ਪ੍ਰਾਣੀਆਂ ਦਾ ਉਤਪੱਤਿਸ੍ਥਾਨ. ਅੰਡਜ, ਸ੍ਵੇਦਜ, ਉਦ੍ਭਿੱਜ ਅਤੇ ਜਰਾਯੁਜ. ਇਨ੍ਹਾਂ ਚਾਰ ਯੋਨੀਆਂ ਤੋਂ ਹੀ ਅੱਗੋ ਚੌਰਾਸੀ ਲੱਖ ਭੇਦ ਹੋ ਗਏ ਹਨ....
ਸੰਗ੍ਯਾ- ਹਿੱਸਾ. ਬਾਂਟਾ. ਛਾਂਦਾ। ੨. ਅੰਸ਼. ਟੁਕੜਾ. ਖੰਡ। ੩. ਗ੍ਰੰਥ ਦਾ ਅਧ੍ਯਾਯ, ਕਾਂਡ. ਬਾਬ....
ਸੰ. ਸੰਗ੍ਯਾ- ਅੰਡੇ ਵਿੱਚੋਂ ਪੈਦਾ ਹੋਣ ਵਾਲੇ ਪੰਛੀ, ਮੱਛੀ, ਸੱਪ ਆਦਿਕ ਜੀਵ. "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧) ੨. ਸੰਸਾਰ. ਵਿਸ਼੍ਵ. ਜਗਤ. "ਅੰਡਜ ਫੋੜ ਜੋੜ ਵਿਛੋੜ." (ਬਿਲਾ ਥਿਤੀ ਮਃ ੧) ਦੇਖੋ, ਅੰਡਟੂਕ ਅਤੇ ਸ੍ਰਿਸ੍ਟਿ ਰਚਨਾ....
ਸੰ. ਜਰਾਯੁਜ. ਸੰਗ੍ਯਾ- ਝਿੱਲੀ (ਆਉਲ) ਵਿੱਚੋਂ ਪੈਦਾ ਹੋਣ ਵਾਲੇ ਜੀਵ....
ਸੰ. ਸ੍ਵੇਦਜ. ਵਿ- ਸ੍ਵੇਦ (ਮੁੜ੍ਹਕੇ) ਤੋਂ ਪੈਦਾ ਹੋਏ ਜੂੰ ਆਦਿਕ ਜੀਵਨ। ੨. ਸੰਗ੍ਯਾ- ਜੀਵਾਂ ਦੀ ਇੱਕ ਖਾਨਿ, ਜੋ ਜਮੀਨ ਦੀ ਭਾਫ ਅਤੇ ਮੁੜ੍ਹਕੇ ਤੋਂ ਉਪਜਦੀ ਹੈ. Spontaneous generation. "ਅੰਡਜ ਜੇਰਜ ਸੇਤਜ ਉਤਭੁਜ ਤੇਰੇ ਕੀਨੇ ਜੰਤਾ." (ਸੋਰ ਮਃ ੧)...
ਕੀਤੀ. ਕਰੀ. "ਹਰਿ ਗਤਿ ਕੀਨੀ." (ਗਉ ਮਃ ੩) ੨. ਦੇਖੋ, ਹਮਕੀਨ....
ਸੰਗ੍ਯਾ- ਦਸਮਗ੍ਰੰਥ ਵਿੱਚ, ਇੱਕ ਗਣਛੰਦ ਦਾ ਨਾਉਂ ਹੈ, ਜਿਸ ਨੂੰ "ਉਤਭੁਜ" "ਅਰਧਭੁਜੰਗ" "ਸੋਮਰਾਜੀ" ਅਤੇ "ਸ਼ੰਖਨਾਰੀ" ਭੀ ਆਖਦੇ ਹਨ. ਇਸਦਾ ਲੱਛਣ ਹੈ- ਚਾਰ ਚਰਣ. ਪ੍ਰਤਿ ਚਰਣ- ਦੋ ਯਗਣ. , .#ਉਦਾਹਰਣ-#ਹਹਾਸੰ ਕਪਾਲੰ। ਸੁਭਾਸੰ ਛਿਤਾਲੰ।#ਪ੍ਰਭਾਸੰ ਜੁਆਲੰ। ਅਨਾਸੰ ਕਰਾਲੰ. (ਕਲਕੀ)#੨. ਸੰ. उद्रिज. - ਉਦਭਿੱਜ. ਸੰਗ੍ਯਾ- ਜ਼ਮੀਨ ਨੂੰ ਪਾੜਕੇ ਜਿਸ ਦਾ ਅੰਕੁਰ (ਅੰਗੂਰ) ਨਿਕਲੇ, ਐਸੀ ਵਨਸਪਤਿ. ਬੇਲ ਬੂਟੇ ਖੇਤੀ ਆਦਿਕ. "ਜਲ ਬਿਨ ਉਤਭੁਜ ਕਾਮ ਨਹੀਂ." (ਆਸਾ ਮਃ ੧) "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਈ) ੩. ਸੰ. उद- भुज- ਉਦ- ਭੁਜ. ਜਿਸਨੇ ਬਾਂਹ ਫੈਲਾਈ ਹੈ. ਦਸ੍ਤਗੀਰ. ਬਾਂਹ ਫੜਨ ਵਾਲਾ. "ਉਤਭੁਜ ਚਲਤੁ ਆਪ ਕਰਿ ਚੀਨੈ ਆਪੇ ਤਤੁ ਪਛਾਨੈ." (ਰਾਮ ਮਃ ੧) "ਉਤਭੁਜ ਸਰੂਪ ਅਬਿਗਤ ਅਭੰਗ." (ਗ੍ਯਾਨ)...
ਕ੍ਰਿ. ਵਿ- ਬਹੁਰਿ. ਪੁਨਃ ਫਿਰ। ੨. ਇਸ ਪਿੱਛੋਂ. ਅਨੰਤਰ....
ਦੇਖੋ, ਚਉਪਾਈ ਅਤੇ ਚੌਪਈ....
ਅ਼. [غِذا] ਗ਼ਿਜਾ. ਸੰਗ੍ਯਾ- ਖ਼ੁਰਾਕ. ਭੋਜਨ....
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਦੇਖੋ, ਅਹਾਰ. "ਜੀਆ ਕਾ ਆਹਾਰੁ ਜੀਅ." (ਵਾਰ ਰਾਮ ੧, ਮਃ ੨) "ਦੇਤ ਸਗਲ ਆਹਾਰੇ ਜੀਉ." (ਮਾਝ ਮਃ ੫)...
ਸੰ. ਯਾਦ੍ਰਿਸ਼ੀ. ਕ੍ਰਿ. ਵਿ- ਜੇਹੀ. ਜਿਸ ਪ੍ਰਕਾਰ ਦੀ. "ਜੈਸੀ ਮੈ ਆਵੈ ਖਸਮ ਕੀ ਬਾਣੀ." (ਤਿਲੰ ਮਃ ੧)...
ਸੰ. ਲਸ਼ੁਨ ਅਤੇ ਰਸੋਨ.¹ ਸੰਗ੍ਯਾ- ਲਹਸਨ. Ailium Sativum (Garlic). ਗਠੇ ਜੇਹਾ ਇੱਕ ਕੰਦ, ਜੋ ਮਸਾਲੇ ਅਤੇ ਕਈ ਰੋਗਾਂ ਲਈ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਪੇਟ ਦੇ ਕੀੜੇ, ਬਦਹਜਮੀ ਗਠੀਆ, ਵਾਉਗੌਲਾ, ਕਫ ਆਦਿਕ ਨਾਸ਼ ਕਰਦਾ ਹੈ. ਕਾਮਸ਼ਕਤਿ ਵਧਾਉਂਦਾ ਹੈ.#ਹਾਰਾਵਲੀ ਕੋਸ਼ ਵਿੱਚ ਲੇਖ ਹੈ ਕਿ ਜਦ ਅਮ੍ਰਿਤ ਪੀਂਦੇ ਰਾਹੁ ਦਾ ਵਿਸਨੁ ਨੇ ਸਿਰ ਵੱਢਿਆ, ਤਦ ਉਸ ਦੇ ਮੂੰਹ ਤੋਂ ਅਮ੍ਰਿਤ ਦੇ ਤੁਬਕੇ ਡਿਗਣ ਤੋਂ ਲਸ਼ੁਨ ਪੈਦਾ ਹੋਇਆ. "ਸਾਕਤੁ ਐਸਾ ਹੈ, ਜੈਸੀ ਲਸਨ ਕੀ ਖਾਨਿ." (ਸ. ਕਬੀਰ) ੨. ਸ਼ਰੀਰ ਦੀ ਤੁਚਾ ਪੁਰ ਕੁਦਰਤੀ ਦਾਗ (blotch) ਸਾਮੁਦ੍ਰਿਕ ਅਨੁਸਾਰ ਇਸ ਦੇ ਅਨੇਕ ਸ਼ੁਭ ਅਸ਼ੁਭ ਫਲ ਹਨ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....