andajaअंडज
ਸੰ. ਸੰਗ੍ਯਾ- ਅੰਡੇ ਵਿੱਚੋਂ ਪੈਦਾ ਹੋਣ ਵਾਲੇ ਪੰਛੀ, ਮੱਛੀ, ਸੱਪ ਆਦਿਕ ਜੀਵ. "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧) ੨. ਸੰਸਾਰ. ਵਿਸ਼੍ਵ. ਜਗਤ. "ਅੰਡਜ ਫੋੜ ਜੋੜ ਵਿਛੋੜ." (ਬਿਲਾ ਥਿਤੀ ਮਃ ੧) ਦੇਖੋ, ਅੰਡਟੂਕ ਅਤੇ ਸ੍ਰਿਸ੍ਟਿ ਰਚਨਾ.
सं. संग्या- अंडे विॱचों पैदा होण वाले पंछी, मॱछी, सॱप आदिक जीव. "अंडज जेरज उतभुज सेतज तेरे कीते जंता." (सोर मः १) २. संसार. विश्व. जगत. "अंडज फोड़ जोड़ विछोड़." (बिला थिती मः १) देखो, अंडटूक अते स्रिस्टि रचना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਸੰ. ਸੰਗ੍ਯਾ- ਅੰਡੇ ਵਿੱਚੋਂ ਪੈਦਾ ਹੋਣ ਵਾਲੇ ਪੰਛੀ, ਮੱਛੀ, ਸੱਪ ਆਦਿਕ ਜੀਵ. "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧) ੨. ਸੰਸਾਰ. ਵਿਸ਼੍ਵ. ਜਗਤ. "ਅੰਡਜ ਫੋੜ ਜੋੜ ਵਿਛੋੜ." (ਬਿਲਾ ਥਿਤੀ ਮਃ ੧) ਦੇਖੋ, ਅੰਡਟੂਕ ਅਤੇ ਸ੍ਰਿਸ੍ਟਿ ਰਚਨਾ....
ਸੰ. ਜਰਾਯੁਜ. ਸੰਗ੍ਯਾ- ਝਿੱਲੀ (ਆਉਲ) ਵਿੱਚੋਂ ਪੈਦਾ ਹੋਣ ਵਾਲੇ ਜੀਵ....
ਸੰਗ੍ਯਾ- ਦਸਮਗ੍ਰੰਥ ਵਿੱਚ, ਇੱਕ ਗਣਛੰਦ ਦਾ ਨਾਉਂ ਹੈ, ਜਿਸ ਨੂੰ "ਉਤਭੁਜ" "ਅਰਧਭੁਜੰਗ" "ਸੋਮਰਾਜੀ" ਅਤੇ "ਸ਼ੰਖਨਾਰੀ" ਭੀ ਆਖਦੇ ਹਨ. ਇਸਦਾ ਲੱਛਣ ਹੈ- ਚਾਰ ਚਰਣ. ਪ੍ਰਤਿ ਚਰਣ- ਦੋ ਯਗਣ. , .#ਉਦਾਹਰਣ-#ਹਹਾਸੰ ਕਪਾਲੰ। ਸੁਭਾਸੰ ਛਿਤਾਲੰ।#ਪ੍ਰਭਾਸੰ ਜੁਆਲੰ। ਅਨਾਸੰ ਕਰਾਲੰ. (ਕਲਕੀ)#੨. ਸੰ. उद्रिज. - ਉਦਭਿੱਜ. ਸੰਗ੍ਯਾ- ਜ਼ਮੀਨ ਨੂੰ ਪਾੜਕੇ ਜਿਸ ਦਾ ਅੰਕੁਰ (ਅੰਗੂਰ) ਨਿਕਲੇ, ਐਸੀ ਵਨਸਪਤਿ. ਬੇਲ ਬੂਟੇ ਖੇਤੀ ਆਦਿਕ. "ਜਲ ਬਿਨ ਉਤਭੁਜ ਕਾਮ ਨਹੀਂ." (ਆਸਾ ਮਃ ੧) "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਈ) ੩. ਸੰ. उद- भुज- ਉਦ- ਭੁਜ. ਜਿਸਨੇ ਬਾਂਹ ਫੈਲਾਈ ਹੈ. ਦਸ੍ਤਗੀਰ. ਬਾਂਹ ਫੜਨ ਵਾਲਾ. "ਉਤਭੁਜ ਚਲਤੁ ਆਪ ਕਰਿ ਚੀਨੈ ਆਪੇ ਤਤੁ ਪਛਾਨੈ." (ਰਾਮ ਮਃ ੧) "ਉਤਭੁਜ ਸਰੂਪ ਅਬਿਗਤ ਅਭੰਗ." (ਗ੍ਯਾਨ)...
ਸੰ. ਸ੍ਵੇਦਜ. ਵਿ- ਸ੍ਵੇਦ (ਮੁੜ੍ਹਕੇ) ਤੋਂ ਪੈਦਾ ਹੋਏ ਜੂੰ ਆਦਿਕ ਜੀਵਨ। ੨. ਸੰਗ੍ਯਾ- ਜੀਵਾਂ ਦੀ ਇੱਕ ਖਾਨਿ, ਜੋ ਜਮੀਨ ਦੀ ਭਾਫ ਅਤੇ ਮੁੜ੍ਹਕੇ ਤੋਂ ਉਪਜਦੀ ਹੈ. Spontaneous generation. "ਅੰਡਜ ਜੇਰਜ ਸੇਤਜ ਉਤਭੁਜ ਤੇਰੇ ਕੀਨੇ ਜੰਤਾ." (ਸੋਰ ਮਃ ੧)...
ਜੰਤੁ. ਜਾਨਵਰ "ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧) ੨. ਦੇਖੋ, ਯੰਤ੍ਰਿ। ੩. ਦੇਖੋ, ਜਨਤਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਸੰ. ਸੰਗ੍ਯਾ- ਜਗਤ. ਸੰਸਾਰ। ੨. ਸ਼੍ਰਾੱਧ ਦੇ ਅਭਿਮਾਨੀ ਦੇਵਤਾ, ਜੋ ਦਕ੍ਸ਼੍ ਦੀ ਪੁਤ੍ਰੀ ਵਿਸ਼੍ਵਾ ਦੇ ਉਤਰ ਤੋਂ ਧਰਮ ਦੇ ਪੁਤ੍ਰ ਹਨ. ਇਨ੍ਹਾਂ ਦੀ ਗਿਣਤੀ ਦਸ ਹੈ. ਦੇਖੋ, ਵਿਸ਼੍ਵਦੇਵ ੨। ੩. ਜੀਵਾਤਮਾ, ਜੋ ਜਾਗ੍ਰਤ ਅਵਸ੍ਥਾ ਦਾ ਅਭਿਮਾਨੀ ਹੈ। ੪. ਵਿਸਨੁ। ੫. ਸ਼ਿਵ। ੬. ਦੇਹ. ਸ਼ਰੀਰ। ੭. ਵਿ- ਸਾਰਾ. ਤਮਾਮ. ਸਭ। ੮. ਬਹੁਤ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਸੰਗ੍ਯਾ- ਅੰਗਾਂ (ਅੰਕਾਂ) ਦਾ ਯੋਗ. ਮੀਜ਼ਾਨ। ੨. ਗੱਠ. ਗੰਢ. ਟਾਂਕਾ। ੩. ਸ਼ਰੀਰ ਦੀ ਸੰਧਿ. ਗੋਡਾ, ਕੂਹਣੀ ਆਦਿ ਸਥਾਨ. Joints । ੪. ਤੁਲਨਾ. ਬਰਾਬਰੀ। ੫. ਦਾਉ. ਪੇਂਚ। ੬. ਦੇਖੋ, ਜੋੜਨਾ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਸੰਗ੍ਯਾ- ਪ੍ਰਿਥਵੀ. ਅੰਡੇ ਦਾ ਅੱਧਾ ਭਾਗ ਪ੍ਰਿਥਿਵੀ, ਅਤੇ ਅੱਧਾ ਆਕਾਸ਼ ਮੰਡਲ ਹੈ. ਮਰਤ੍ਯ ਲੋਕ. "ਅੰਡਟੂਕ ਜਾਂਚੈ ਭਸਮਤੀ." (ਮਲਾ ਨਾਮਦੇਵ) ਮਰਤ ਲੋਕ ਜਿਸ ਦੀ ਪਾਕਸ਼ਾਲਾ ਹੈ. ਦੇਖੋ, ਭਸਮਤੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...