jērajaजेरज
ਸੰ. ਜਰਾਯੁਜ. ਸੰਗ੍ਯਾ- ਝਿੱਲੀ (ਆਉਲ) ਵਿੱਚੋਂ ਪੈਦਾ ਹੋਣ ਵਾਲੇ ਜੀਵ.
सं. जरायुज. संग्या- झिॱली (आउल) विॱचों पैदा होण वाले जीव.
ਸੰ. ਸੰਗ੍ਯਾ- ਉਹ ਪ੍ਰਾਣੀ, ਜੋ ਜੇਰ ਵਿੱਚ ਲਿਪਟਿਆ ਪੈਦਾ ਹੋਵੇ. ਜੇਰਜ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਝੀਂਗੁਰ. ਬਿੰਡਾ। ੨. ਬਹੁਤ ਬਰੀਕ ਛਿਲਕਾ। ੩. ਇਸਤ੍ਰੀਆਂ ਦੀ ਤਿੱਲੇਦਾਰ ਰੇਸ਼ਮੀ ਓਢਨੀ (ਚਾਦਰ)....
ਸੰ. ਉਲ੍ਵ. ਸੰਗ੍ਯਾ- ਰਹਿਮ (ਗਰਭਾਸ਼ਯ) ਅੰਦਰ ਦੀ ਉਹ ਝਿੱਲੀ, ਜਿਸ ਵਿੱਚ ਬੱਚਾ ਲਿਪਟਿਆ ਹੁੰਦਾ ਹੈ. ੨. ਦੇਖੋ, ਆਵਲ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....