kasapaकॱसप
ਸੰ. ਕਸ਼੍ਯਪ. ਵਿ- ਕਸ਼੍ਯ (ਸ਼ਰਾਬ) ੫. (ਪੀਣ) ਵਾਲਾ। ੨. ਸੰਗ੍ਯਾ- ਬ੍ਰਹਮਾ ਦੇ ਪੁਤ੍ਰ ਮਰੀਚਿ ਦਾ ਬੇਟਾ, ਜਿਸ ਦੀ ਪ੍ਰਜਾਪਤੀਆਂ ਵਿੱਚ ਗਿਣਤੀ ਹੈ. ਵਾਮਨ ਅਵਤਾਰ ਇਸੇ ਦਾ ਪੁਤ੍ਰ ਸੀ. "ਪੁਨ ਧਰਾ ਬ੍ਰਹਮ੍ ਕੱਸਪਵਤਾਰ." (ਬ੍ਰਹਮਾਵ) ਸਿਮ੍ਰਿਤਿ ਅਤੇ ਪੁਰਾਣਾਂ ਵਿੱਚ ਜਿਕਰ ਹੈ ਕਿ ਦਕ੍ਸ਼੍ ਪ੍ਰਜਾਪਤਿ ਦੀ ਤੇਰਾਂ ਪੁਤ੍ਰੀਆਂ (ਅਦਿਤਿ, ਦਿਤਿ, ਦਨੁ, ਵਿਨਤਾ, ਖਸਾ, ਕਦ੍ਰੁ, ਮੁਨਿ, ਕ੍ਰੋਧਾ, ਅਰਿਸ੍ਟਾ, ਇਰਾ, ਤਾਮ੍ਰਾ, ਇਲਾ ਅਤੇ ਪ੍ਰਧਾ) ਕਸ਼੍ਯਪ ਨੇ ਵਿਆਹੀਆਂ, ਜਿਨ੍ਹਾਂ ਵਿੱਚੋਂ ਜਗਤ ਦੇ ਸਾਰੇ ਪ੍ਰਾਣੀ ਉਪਜੇ। ੩. ਵਿ- ਕਾਲੇ ਦੰਦਾਂ ਵਾਲਾ.
सं. कश्यप. वि- कश्य (शराब) ५. (पीण) वाला। २. संग्या- ब्रहमा दे पुत्र मरीचि दाबेटा, जिस दी प्रजापतीआं विॱच गिणती है. वामन अवतार इसे दा पुत्र सी. "पुन धरा ब्रहम् कॱसपवतार." (ब्रहमाव) सिम्रिति अते पुराणां विॱच जिकर है कि दक्श् प्रजापति दी तेरां पुत्रीआं (अदिति, दिति, दनु, विनता, खसा, कद्रु, मुनि, क्रोधा, अरिस्टा, इरा, ताम्रा, इला अते प्रधा) कश्यप ने विआहीआं, जिन्हां विॱचों जगत दे सारे प्राणी उपजे। ३. वि- काले दंदां वाला.
ਕਸ਼੍ਯ (ਸ਼ਰਾਬ) ਪੀਣ ਵਾਲਾ. ਦੇਖੋ, ਕੱਸਪ....
ਸੰ. ਸਰਵ- ਕਿਸ ਦਾ, ਦੀ. ਕਿਸ ਕਾ, ਕੀ। ੨. ਕਸ਼੍ਯ. ਵਿ- ਕਸ਼ੀਦਹ. ਨਾਲ ਸਾਥ ਖਿੱਚਿਆ ਹੋਇਆ. ਮੁਕੁੱਤ਼ਰ। ੩. ਸੰਗ੍ਯਾ- ਸ਼ਰਾਬ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਸੰਗ੍ਯਾ- ਸੱਤ ਲਿਖੀਆਂ ਵਿੱਚੋਂ ਬ੍ਰਹਮਾ ਦਾ ਵਡਾ ਮਾਨਿਸਕ ਪੁਤ੍ਰ। ੨. ਕਿਰਣ. ਰਸ਼ਮਿ। ੩. ਵਿ- ਕੰਜੂਸ. ਸੂਮ. ਕ੍ਰਿਪਣ....
ਸੰ. ਬਟੁ. ਸੰਗ੍ਯਾ- ਬਾਲਕ। ੨. ਪੁਤ੍ਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸੰ. ਵਿ- ਬਾਉਨਾ ਛੋਟੇ ਕੱਦ ਦਾ। ੨. ਸੰਗ੍ਯਾ- ਦੇਖੋ, ਦਿੱਗਜ। ੩. ਵਾਮਨ ਅਵਤਾਰ. ਦੇਖੋ, ਬਲਿ ਅਤੇ ਭਰੋਚ। ੪. ਦੇਖੋ, ਪੁਰਾਣ....
ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)...
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਦੇਖੋ, ਧੜਾ. "ਪੁਨ ਕਹਿ ਬਾਟ ਧਰਾ ਅਨਵਾਯੋ." (ਗੁਪ੍ਰਸੂ) ਵੱਟਾ ਅਤੇ ਧੜਾ ਮੰਗਵਾਇਆ। ੨. ਧਾਰਣ ਕੀਤਾ. ਧਾਰਿਆ। ੩. ਆਧਾਰ. ਆਸਰਾ. "ਸੋ ਦਰਵੇਸੁ ਜਿਸੁ ਸਿਫਤਿ ਧਰਾ." (ਮਾਰੂ ਸੋਲਹੇ ਮਃ ੫) ੪. ਸੰ. ਧਰਤੀ. ਜ਼ਮੀਨ। ੫. ਮਿੰਜ. ਮੱਜਾ. ਮਿੱਝ। ੬. ਨਾੜੀ. ਰਗ....
ਦੇਖੋ, ਬ੍ਰਹਮ....
ਸੰ. स्मृति ਸ੍ਮ੍ਰਿਤਿ. ਸੰਗ੍ਯਾ- ਚੇਤਾ. ਯਾਦਦਾਸ਼੍ਤ. ਯਾਦਗੀਰੀ। ੨. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਆ ਜਾਂਦੀਆਂ ਹਨ-#ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵਰ੍ਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼੍, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦ ਸਿਮ੍ਰਿਤਿ. "ਸਾਸਤ੍ਰ ਸਿੰਮ੍ਰਿਤ ਬਿਨਸਹਿਗੇ ਬੇਦਾ." (ਗਉ ਅਃ ਮਃ ੫) "ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ." (ਜਾਪੁ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [ذِکر] ਜਿਕਰ. ਸੰਗ੍ਯਾ- ਪ੍ਰਸੰਗ। ੨. ਚਰਚਾ। ੩. ਯਾਦ ਕਰਨ ਦੀ ਕ੍ਰਿਯਾ. ਸਿਮਰਣ। ੪. ਦੇਖੋ, ਜਿੱਕੁਰ....
ਸੰ. दक्ष. ਧਾ- ਚਤੁਰ ਹੋਣਾ, ਯੋਗ੍ਯ ਹੋਣਾ, ਵਧਣਾ, ਬਲਵਾਨ ਹੋਣਾ। ੨. ਵਿ- ਚਤੁਰ. ਦਾਨਾ। ੩. ਸੰਗ੍ਯਾ- ਇੱਕ ਪ੍ਰਜਾਪਤਿ ਦੇਵਤਾ, ਜਿਸ ਦਾ ਜਿਕਰ ਰਿਗਵੇਦ ਵਿੱਚ ਭੀ ਹੈ. ਗਰੁੜਪੁਰਾਣ ਅਨੁਸਾਰ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਦਕ੍ਸ਼੍ ਅਤੇ ਖੱਬੇ ਵਿੱਚੋਂ ਦਕ੍ਸ਼੍ ਦੀ ਇਸਤ੍ਰੀ ਪੈਦਾ ਹੋਈ. ਭਾਗਵਤ ਵਿੱਚ ਦਕ੍ਸ਼੍ ਬ੍ਰਹਮਾ ਦਾ ਮਾਨਸ ਪੁਤ੍ਰ ਹੈ ਅਤੇ ਉਸ ਦੀ ਇਸਤ੍ਰੀ ਮਨੁ ਦੀ ਪੁਤ੍ਰੀ ਪ੍ਰਸੂਤਿ ਹੈ. ਵਿਸਨੁਪੁਰਾਣ ਅਤੇ ਮਹਾਭਾਰਤ ਅਨੁਸਾਰ ਪ੍ਰਜਾਪਤਿ ਪ੍ਰਚੇਤਾ ਦਾ ਪੁਤ੍ਰ ਦਕ੍ਸ਼੍ ਹੈ. ਇਸ ਗੱਲ ਵਿੱਚ ਸਭ ਇੱਕਮਤ ਹਨ ਕਿ ਦਕ੍ਸ਼੍ ਸੰਸਾਰਰਚਨਾ ਦਾ ਵਡਾ ਸਹਾਇਕ ਸੀ. ਇਸ ਨੇ ਬਹੁਤ ਕੰਨ੍ਯਾ ਉਤਪੰਨ ਕੀਤੀਆਂ, ਜਿਨ੍ਹਾਂ ਵਿੱਚੋਂ ਦਸ ਧਰਮਰਾਜ ਨੂੰ, ਤੇਰਾਂ ਕਸ਼੍ਯਪ ਨੂੰ, ਸਤਾਈ ਚੰਦ੍ਰਮਾ ਨੂੰ ਅਤੇ ਇੱਕ (ਸਤੀ) ਸ਼ਿਵ ਨੂੰ ਵਿਆਹੀ. ਸ਼ਿਵ ਨੇ ਦਕ੍ਸ਼੍ ਦਾ ਸਿਰ ਵੱਢਕੇ ਬਕਰੇ ਦਾ ਸਿਰ ਧੜ ਉੱਤੇ ਜੜ ਦਿੱਤੇ ਸੀ. ਦੇਖੋ, ਸਤੀ ਅਤੇ ਗਾਲ੍ਹ ਬਜਾਨਾ। ੪. ਮੁਰਗਾ. ਕੁੱਕੜ। ੫. ਸ਼ਿਵ ਦੀ ਸਵਾਰੀ ਦਾ ਬੈਲ। ੬. ਸ਼ਿਵ। ੭. ਵਿਸਨੁ। ੮. ਬਲ. ਤ਼ਾਕ਼ਤ। ੯. ਵੀਰਯ. ਮਣੀ। ੧੦. ਵਿ- ਸੱਜਾ....
ਸੰਗ੍ਯਾ- ਰੈਯਤ ਦਾ ਸ੍ਵਾਮੀ ਰਾਜਾ। ੨. ਸ੍ਰਿਸ੍ਟਿ ਦਾ ਮਾਲਿਕ ਕਰਤਾਰ। ੩. ਪਿਤਾ। ੪. ਪ੍ਰਜਾ ਦੇ ਰਚਣ ਵਾਲੇ ਦੇਵਤੇ ਅਤੇ ਰਿਖਿ. ਇਨ੍ਹਾਂ ਦੀ ਗਿਣਤੀ ਆਨ੍ਹਿਕਤੰਤ੍ਰ ਅਨੁਸਾਰ ਦਸ ਹੈ- ਮਰੀਚਿ, ਅਤ੍ਰਿ, ਅੰਗਿਰਾ, ਪੁਲਸਤ੍ਯ, ਪੁਲਹ, ਕ੍ਰਤੁ, ਪ੍ਰਚੇਤਾ, ਵਸ਼ਿਸ੍ਠ, ਭ੍ਰਿਗੁ, ਨਾਰਦ.#ਮਹਾਭਾਰਤ ਦੇ ਮੋਕ੍ਸ਼੍ਧਰਮ ਵਿੱਚ ਇੱਕੀ ਪ੍ਰਜਾਪਤਿ ਲਿਖੇ ਹਨ-#ਬ੍ਰਹਮਾ, ਸ੍ਥਾਣੁ, ਮਨੁ, ਦਕ੍ਸ਼੍, ਭ੍ਰਿਗ, ਧਰਮ, ਯਮਰਾਜ, ਮਰੀਚਿ, ਅੰਗਿਰਾ, ਅਤ੍ਰਿ, ਪੁਲਸਤ੍ਯ, ਪੁਲਹ, ਕ੍ਰਤੁ, ਵਸ਼ਿਸ੍ਟ, ਪਰਮੇਸ੍ਟੀ, ਵਿਵਸ੍ਵਤ, ਸੋਮ, ਕਰ੍ਦਮ, ਕ੍ਰੋਧ, ਅਰ੍ਵਾਕ ਅਤੇ ਕ੍ਰੀਤ। ੫. ਇੰਦ੍ਰ. ਦੇਵਰਾਜ। ੬. ਸੂਰਜ। ੭. ਅਗਨਿ। ੮. ਲੋਕ ਕੁਮ੍ਹਿਆਰ (ਕੁੰਭਕਾਰ) ਨੂੰ ਭੀ "ਪ੍ਰਜਾਪਤਿ" ਆਖਦੇ ਹਨ....
ਦੇਖੋ, ਤੇਰਹ....
ਸੰ. ਸੰਗ੍ਯਾ- ਪ੍ਰਿਥਿਵੀ। ੨. ਦੱਛ (ਦਕ੍ਸ਼੍) ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦੇਵਤੇ ਜਨਮੇ. "ਦਿਤਿ ਅਦਿਤਿ ਏ ਰਿਖਿ ਬਰੀ ਬਨਾਇ." (ਵਿਚਿਤ੍ਰ) ੩. ਮਾਤਾ. ਮਾਂ। ੪. ਖਾਜਾਣ ਵਾਲੀ. ਭਾਵ- ਮੌਤ....
ਸੰ. ਦੱਤਿ. ਸੰਗ੍ਯਾ- ਦਾਨ. ਬਖ਼ਸ਼ਿਸ਼. "ਖਰਚੇ ਦਿਤਿ ਖਸੰਮ ਦੀ." (ਵਾਰ ਰਾਮ ੩) ੨. ਸੰ. ਦਿਤਿ. ਦਕ੍ਸ਼੍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦੈਤ ਪੈਦਾ ਹੋਏ. "ਬਿਨਤਾ ਕਦ੍ਰ ਦਿਤਿ ਅਦਿਤਿ ਏ ਰਿਖਿ ਬਰੀ ਬਨਾਇ." (ਵਿਚਿਤ੍ਰ) ਰਿਖਿ (ਕਸ਼੍ਯਪ) ਨੇ ਵਿਆਹੀਆਂ....
ਦਕ੍ਸ਼੍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦਾਨਵ ਪੈਦਾ ਹੋਏ....
ਸੰ. कदरु ਸੰਗ੍ਯਾ- ਪੁਰਾਣਾਂ ਅਨੁਸਾਰ ਦਕ੍ਸ਼੍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਨਾਗ ਪੈਦਾ ਹੋਏ. "ਬਿਨਤਾ ਕਦ੍ਰੂ ਦਿਤਿ ਅਦਿਤਿ ਏ ਰਿਖਿ ਬਰੀ ਬਨਾਯ." (ਵਿਚਿਤ੍ਰ)...
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਦੇਖੋ, ਕੋਦਉ. "ਹੰਸ ਉਡਰ ਕੋਧ੍ਰੈ ਪਾਇਆ." (ਸ. ਫਰੀਦ)...
ਸੰ. ਸੰਗ੍ਯਾ- ਪ੍ਰਿਥਿਵੀ। ੨. ਨਦੀ। ੩. ਵ੍ਰਿਹਸਪਤਿ ਦੀ ਮਾਤਾ। ੪. ਸ਼ਰਾਬ। ੫. ਵਾਣੀ (ਬਾਣੀ). ੬. ਖ਼ੁਸ਼ੀ. ਪ੍ਰਸੰਨਤਾ....
ਸੰ. ਸੰਗ੍ਯਾ- ਪਾਰਵਤੀ. ਦੁਰਗਾ। ੨. ਗਊ। ੩. ਪ੍ਰਿਥਿਵੀ। ੪. ਸਰਸ੍ਵਤੀ। ੫. ਰਾਜਾ ਇਕ੍ਸ਼ਾਕੁ ਦੀ ਇੱਕ ਪੁਤ੍ਰੀ। ੬. ਚਤੁਰ ਇਸਤ੍ਰੀ। ੭. ਧਾ- ਵਿਲਾਸ ਕਰਨਾ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਵਿ- ਪ੍ਰਾਣਧਾਰੀ (प्राणिन्) ਜਿਸ ਵਿੱਚ ਪ੍ਰਾਣ ਹੋਣਾ। ੨. ਸੰਗ੍ਯਾ- ਜੀਵ. ਜੰਤੁ। ੩. ਮਨੁੱਖ. "ਪ੍ਰਾਣੀ, ਤੂੰ ਆਇਆ ਲਾਹਾ ਲੈਣ." (ਸ੍ਰੀ ਮਃ ੫)...