ਕੁੰਡਲਨੀ

kundalanīकुंडलनी


ਸੰ. ਕੁੰਡਲਿਨੀ. ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਯੋਗਮਤ ਅਨੁਸਾਰ ਇੱਕ ਨਾੜੀ, ਜੋ ਸੁਖਮਨਾ ਨਾੜੀ ਦੀ ਜੜ ਵਿੱਚ ਕਿਵਾੜਰੂਪ ਹੋਕੇ ਰਹਿੰਦੀ ਹੈ. ਸਾਢੇ ਤਿੰਨ ਕੁੰਡਲ (ਚੱਕਰ) ਮਾਰਕੇ ਸੱਪ ਦੀ ਤਰਾਂ ਸੌਣ ਕਾਰਣ ਇਸ ਦਾ ਨਾਉਂ 'ਕੁੰਡਲਿਨੀ' ਹੈ. ਯੋਗਾਭ੍ਯਾਸ ਨਾਲ ਕੁੰਡਲਿਨੀ ਜਾਗਦੀ ਹੈ ਅਤੇ ਸੁਖਮਨਾ ਦੇ ਰਸਤੇ ਦਸ਼ਮਦ੍ਵਾਰ ਨੂੰ ਜਾਂਦੀ ਹੈ. ਜਿਉਂ ਜਿਉਂ ਇਹ ਉਪੱਰ ਨੂੰ ਚੜ੍ਹਦੀ ਹੈ, ਤਿਉਂ ਤਿਉਂ, ਯੋਗੀ ਨੂੰ ਆਨੰਦ ਆਉਂਦਾ ਹੈ. ਕੁੰਡਲਿਨੀ ਨੂੰ ਦਸ਼ਮਦ੍ਵਾਰ ਵਿੱਚ ਠਹਿਰਾਉਣਾ ਅਤੇ ਉਸ ਨੂੰ ਫੇਰ ਹੇਠਾਂ ਨਾ ਉਤਰਣ ਦੇਣਾ ਇਹੀ ਯੋਗੀ ਦੀ ਪੁਰਣ ਸਿੱਧੀ ਹੈ. ਇਸ ਦਾ ਨਾਉਂ ਭੁਜੰਗਮਾ ਭੀ ਹੈ।#੨. ਜਲੇਬੀ. ਇੱਕ ਪ੍ਰਕਾਰ ਦੀ ਮਿਠਾਈ। ੩. ਗੁਰਮਤ ਅਨੁਸਾਰ ਅਵਿਦ੍ਯਾ ਦੀ ਗੱਠ ਦਾ ਨਾਉਂ ਕੁੰਡਲਨੀ ਹੈ. ਮਨ ਦੀ ਗੁੰਝਲ. "ਕੁੰਡਲਨੀ ਸੁਰਝੀ ਸਤਸੰਗਤਿ." (ਸਵੈਯੇ ਮਃ ੪. ਕੇ)


सं. कुंडलिनी. संग्या- तंत्रशासत्र अते योगमत अनुसार इॱक नाड़ी, जो सुखमना नाड़ी दी जड़ विॱच किवाड़रूप होके रहिंदी है. साढे तिंन कुंडल (चॱकर) मारके सॱप दी तरां सौण कारण इस दा नाउं 'कुंडलिनी' है. योगाभ्यास नाल कुंडलिनी जागदी है अते सुखमना दे रसते दशमद्वार नूं जांदी है. जिउं जिउं इह उपॱर नूं चड़्हदी है, तिउं तिउं, योगी नूं आनंद आउंदा है. कुंडलिनी नूं दशमद्वार विॱच ठहिराउणा अते उस नूं फेर हेठां ना उतरण देणा इही योगी दी पुरण सिॱधी है. इस दा नाउं भुजंगमा भी है।#२. जलेबी. इॱक प्रकार दी मिठाई। ३. गुरमत अनुसार अविद्या दी गॱठ दा नाउं कुंडलनी है. मन दी गुंझल. "कुंडलनी सुरझी सतसंगति." (सवैये मः ४. के)