kundalaकुंडल
ਸੰ. ਸੰਗ੍ਯਾ- ਘੇਰਾ. ਦਾਇਰਾ. "ਰੇ ਨਰ ਗਰਭਕੁੰਡਲ ਜਬ ਆਛਤ." (ਸ੍ਰੀ ਬੇਣੀ) "ਗਰਭਕੁੰਡਲ ਮਹਿ ਉਰਧਧਿਆਨੀ." (ਮਾਰੂ ਸੋਲਹੇ ਮਃ ੧) ੨. ਗੋਲਾਕਾਰ ਕੰਨਾਂ ਦਾ ਭੂਸਣ. ਤੁੰਗਲ. ਬਾਲਾ. "ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ." (ਗਉ ਅਃ ਮਃ ੧)
सं. संग्या- घेरा. दाइरा. "रे नर गरभकुंडल जब आछत." (स्री बेणी) "गरभकुंडल महि उरधधिआनी." (मारू सोलहे मः १) २. गोलाकार कंनां दा भूसण. तुंगल. बाला. "कानी कुंडल गलि मोतीअन की माला." (गउ अः मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਸੰਗ੍ਯਾ- ਗਰਭ ਦਾ ਘੇਰਾ. ਗਰਭਾਸ਼ਯ. "ਰੇ ਨਰ, ਗਰਭਕੁੰਡਲ ਜਬ ਆਛਤ." (ਸ੍ਰੀ ਬੇਣੀ)...
ਥਾ. ਸੀ. ਦੇਖੋ, ਅਛਤ. "ਰੇ ਨਰ! ਗਰਭਕੁੰਡਲ ਜਬ ਆਛਤ." (ਸ੍ਰੀ ਬੇਣੀ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਵੇਣਿ ਅਤੇ ਵੇਣੀ. ਸੰਗ੍ਯਾ- ਗੁੰਦੇ ਹੋਏ ਕੇਸ਼ ਗੁੱਤ। ੨. ਜਲ ਦਾ ਪ੍ਰਵਾਹ। ੩. ਗੰਗਾ ਯਮੁਨਾ ਅਤੇ ਸਰਸ੍ਵਤੀ ਦਾ ਸੰਗਮ. "ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ." (ਰਾਮ ਬੇਣੀ) ਭਾਵ ਇੜਾ, ਪਿੰਗਲਾ ਅਤੇ ਸੁਖਮਨਾ ਦੇ ਮੇਲ ਤੋਂ ਹੈ। ੪. ਇੱਕ ਭਗਤ, ਜਿਸ ਦੀ ਬਾਣੀ ਗੁਰੂ ਗ੍ਰੰਥਸਾਹਿਬ ਵਿੱਚ ਦੇਖੀ ਜਾਂਦੀ ਹੈ. ਇਸ ਦੇ ਜੀਵਨ ਦਾ ਹਾਲ ਕੁਝ ਮਾਲੂਮ ਨਹੀਂ. "ਭਗਤ ਬੇਣਿ ਗੁਣ ਰਵੈ." (ਸਵੈਯੇ ਮਃ ੧. ਕੇ) "ਬੇਣੀ ਜਾਚੈ ਤੇਰਾ ਨਾਮ." (ਰਾਮ)#ਭਾਈ ਗੁਰਦਾਸ ਜੀ ਨੇ ਬੇਣੀ ਭਗਤ ਦੀ ਕਥਾ ਦਸਵੀਂ ਵਾਰ ਵਿੱਚ ਲਿਖੀ ਹੈ ਕਿ ਉਸ ਦੀ ਲੋੜਾਂ ਪੂਰੀਆਂ ਕਰਨ ਲਈ ਕਰਤਾਰ ਨੇ ਰਾਜਾ ਰੂਪ ਹੋਕੇ ਸਾਰੇ ਪਦਾਰਥ ਦਿੱਤੇ, ਯਥਾ-#ਗੁਰਮੁਖ ਬੇਣੀ ਭਗਤਿ ਕਰ#ਜਾਇ ਇਕਾਂਤ ਬਹੈ ਲਿਵਲਾਵੈ।#ਕਰਮ ਕਰੈ ਅਧਿਆਤਮੀ#ਹੋਰਸੁ ਕਿਸੈ ਨ ਅਜਰ ਲਖਾਵੈ।#ਘਰ ਆਯਾ ਜਾਂ ਪੁੱਛੀਐ#ਰਾਜ ਦੁਆਰ ਗਇਆ ਆਲਾਵੈ।#ਘਰ ਸਭ ਵੱਥੂੰ ਮੰਗੀਅਨ#ਵਲ ਛਲ ਕਰਕੇ ਝੱਤ ਲੰਘਾਵੈ।#ਵੱਡਾ ਸਾਂਗ ਵਰੱਤਦਾ#ਓਹ ਇਕ ਮਨ ਪਰਮੇਸਰ ਧ੍ਯਾਵੈ।#ਪੈਜ ਸਵਾਰੈ ਭਗਤ ਦੀ#ਰਾਜਾ ਹੁਇਕੈ ਘਰ ਚਲ ਆਵੈ।#ਦੇਇ ਦਿਲਾਸਾ ਤੁੱਸਕੈ#ਅਣਗਣਤੀ ਖਰਚੀ ਪਹੁਚਾਵੈ।#ਓਥਹੁੰ ਆਇਆ ਭਗਤ ਪਾਸ#ਹੋਇ ਦਿਆਲ ਹੇਤ ਉਪਜਾਵੈ।#ਭਗਤ ਜਨਾਂ ਜੈਕਾਰ ਕਰਾਵੈ ॥#੫. ਪਿੰਡ ਚੂਹਣੀਆਂ (ਜਿਲਾ ਲਹੌਰ) ਦਾ ਵਸਨੀਕ ਇੱਕ ਪੰਡਿਤ, ਜੋ ਦਿਗਵਿਜਯ ਕਰਦਾ ਫਿਰਦਾ ਸੀ. ਇਹ ਜਦ ਗੋਇੰਦਵਾਲ ਆਇਆ, ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਵਿਦ੍ਯਾਭਿਮਾਨ ਛੱਡਕੇ ਗੁਰਸਿੱਖ ਹੋਇਆ. ਮਲਾਰ ਰਾਗ ਵਿੱਚ- "ਇਹੁ ਮਨ ਗਿਰਹੀ ਕਿ ਇਹੁ ਮਨ ਉਦਾਸੀ"- ਸ਼ਬਦ ਕਿਸੇ ਪਰਥਾਇ ਗੁਰੂ ਸਾਹਿਬ ਨੇ ਉਚਾਰਿਆ ਹੈ. ਇਹ ਵਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ. ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖ਼ਸ਼ੀ. ਇਸ ਦਾ ਨਾਉਂ ਬੇਣੀਮਾਧੋ ਭੀ ਕਈਆਂ ਨੇ ਲਿਖਿਆ ਹੈ. ਇਸ ਦੀ ਵੰਸ਼ ਵਿੱਚ ਹਰਿਦਯਾਲ ਉੱਤਮ ਕਵੀ ਹੋਇਆ ਹੈ, ਜਿਸ ਨੇ ਸਾਰੁਕਤਾਵਲੀ ਅਤੇ ਵੈਰਾਗਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ....
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਵਿ- ਉੱਪਰ ਵੱਲ ਧਿਆਨ (ਧ੍ਯਾਨ) ਕਰਨ ਵਾਲਾ. ਭਾਵ ਕਰਤਾਰ ਵੱਲ ਮਨ ਲਾਉਣ ਵਾਲਾ. ਦੇਖੋ, ਉਰਧ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਸੰਗ੍ਯਾ- ਕਰਨ ਕੁੰਡਲ. ਕੰਨਾਂ ਵਿੱਚ ਪਹਿਰਣ ਦੇ ਵਾਲੇ....
ਸ਼੍ਰੀ ਗੁਰੂ ਨਾਨਕਦੇਵ ਦਾ ਅਨੰਨ ਸਿੱਖ, ਚੰਦ੍ਰਭਾਨੁ ਸੰਧੂ ਜੱਟ ਦਾ ਸੁਪੁਤ੍ਰ ਭਾਈ ਬਾਲਾ, ਜੋ ਤਲਵੰਡੀ (ਨਾਨਕਿਆਨੇ) ਦਾ ਵਸਨੀਕ ਸੀ. ਜਨਮ ਸਾਖੀ ਅਤੇ ਗੁਰੁ ਨਾਨਕਪ੍ਰਕਾਸ਼ ਅਨੁਸਾਰ ਇਹ ਗੁਰੂ ਸਾਹਿਬ ਦੇ ਨਾਲ ਸਾਰੇ ਸਫਰਾਂ ਵਿੱਚ ਰਿਹਾ, ਅਰ ਗੁਰੂ ਅੰਗਦਸਾਹਿਬ ਨੂੰ ਇਸੇ ਨੇ ਹੀ ਗੁਰੂ ਨਾਨਕਦੇਵ ਦੀ ਕਥਾ ਸੁਣਾਈ, ਜਿਸ ਨੂੰ ਭਾਈ ਪੈੜੇ ਨੇ ਲਿਖਿਆ ਹੈ.¹ ਇਸੇ ਪੋਥੀ ਦਾ ਨਾਮ ਭਾਈ ਬਾਲੇ ਵਾਲੀ ਸਾਖੀ ਹੈ, ਜਿਸ ਦਾ ਹੁਣ ਬਿਗੜਿਆ ਹੋਇਆ ਰੂਪ ਅਨੇਕ ਵਾਰ ਛਪਿਆ ਹੈ. ਭਾਈ ਬਾਲੇ ਦੀ ਉਮਰ ਗੁਰੂ ਨਾਨਕਦੇਵ ਤੋਂ ਤਿੰਨ ਵਰ੍ਹੇ ਵਡੀ ਲਿਖੀ ਹੈ, ਇਸ ਹਿਸਾਬ ਸੰਮਤ ੧੫੨੩ ਵਿੱਚ ਭਾਈ ਬਾਲਾ ਜਨਮਿਆ. ਇਸ ਦਾ ਦੇਹਾਂਤ ਸੰਮਤ ੧੬੦੧ ਵਿੱਚ ਖਡੂਰ ਹੋਇਆ. ਗੁਰੂ ਅੰਗਦਦੇਵ ਨੇ ਆਪਣੇ ਹੱਥੀਂ ਸਸਕਾਰ ਕੀਤਾ. ਦੇਖੋ, ਖਡੂਰ। ੨. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ, ਜੋ ਮਰਵਾਹਾ ਜਾਤਿ ਦਾ ਸੀ. ਇਸ ਨੇ ਅਮ੍ਰਿਤਸਰ ਜੀ ਬਣਨ ਸਮੇਂ ਵਡੀ ਸੇਵਾ ਕੀਤੀ। ੩. ਝਿੰਗਣ ਜਾਤਿ ਦਾ ਬ੍ਰਾਹਮਣ, ਜੋ ਅਰਜਨਦੇਵ ਦਾ ਸਿੱਖ ਹੋਕੇ ਸਿੱਖਮਤ ਦਾ ਪ੍ਰਸਿੱਧ ਪ੍ਰਚਾਰਕ ਹੋਇਆ। ੪. ਭੰਡਾਰੀ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਪਰੋਪਕਾਰੀ ਅਤੇ ਉਪਦੇਸ਼ਕ ਹੋਇਆ। ੫. ਛੱਤ ਦੀ ਚੌਕੋਣ, ਸਿੱਧੀ ਅਤੇ ਲੰਮੀ ਲਕੜੀ। ੬. ਕੰਨਾ ਦਾ ਗਹਿਣਾ. ਤੁੰਗਲ। ੭. ਮੱਲਾਂ ਦਾ ਵਰਜ਼ਿਸ਼ ਕਰਨ ਵੇਲੇ ਦਿੱਤਾ ਗੇੜਾ. ਮੂੰਗਲੀ ਦਾ ਚਕ੍ਰ. "ਬਾਰ ਬਾਰ ਬਹੁ ਬਾਲੇ ਦੈ ਹੈ." (ਗੁਪ੍ਰਸੂ) ੮. ਸੰ. ਬਾਲਾ. ਲੜਕੀ. ਕੰਨ੍ਯਾ. "ਠਾਢੀ ਹੁਤੀ ਬ੍ਰਿਖਭਾਨੁ ਕੀ ਬਾਲਾ." (ਕ੍ਰਿਸਨਾਵ) ੯. ਜਵਾਨ ਇਸਤ੍ਰੀ. "ਥਰਹਰ ਕੰਪੈ ਬਾਲਾ ਜੀਉ." (ਸੂਹੀ ਕਬੀਰ)#ਦੇਸ਼ ਤਜ ਬਨ ਮੇ ਬਨਾਈ ਹੈ ਪਰਨਸਾਲਾ#ਚਾਹਤ ਨ ਕ੍ਯੋਂ ਹੂੰ ਮਨ ਚਾਰੁ ਚਿਤ੍ਰਸ਼ਾਲਾ ਕੋ,#ਦੇਹ ਤੇ ਦੁਸ਼ਾਲਾ ਕਰ ਦੀਨੇ ਦ੍ਰਤ ਦੂਰ, ਦੇਖੋ!#ਰੰਜਿ ਬਿਭੂਤ ਪੂਤ ਓਢੇ ਮ੍ਰਿਗਛਾਲਾ ਕੋ,#ਕਹੈ "ਤੋਖਹਰਿ" ਹੈ ਨ ਭੋਜਨ ਰਸਾਲਾ ਰੁਚਿ#ਸਹਿਤ ਬਿਸਾਲਾ ਹੈ ਕਸਾਲਾ ਘਾਮ ਪਾਲਾ ਕੋ,#ਆਂਗੁਰੀ ਪੈ ਛਾਲਾ ਪਰੇ ਫੇਰ ਫੇਰ ਮਾਲਾ, ਤਊ#ਮਨ ਮਤਵਾਲਾ ਨਾਹਿ ਭੂਲੇ ਮੁਖ ਬਾਲਾ ਕੋ. ੧੦. ਬਾਲ (ਬਾਲਕ) ਦਾ ਬਹੁਵਚਨ. ਬਾਲਾਃ "ਗੁਣੰਤ ਗੁਣੀਆ ਸੁਣੰਤ ਬਾਲਾ." (ਸਹਸ ਮਃ ੫) ਭਾਵ ਵਿਦਿਯਾਰਥੀ ਜਿਗਆਸੂ ੧੧. ਵਿ- ਬਾਲ੍ਯ ਅਵਸ੍ਥਾ ਵਾਲਾ. "ਓਹ ਨ ਬਾਲਾ ਬੂਢਾ ਭਾਈ." (ਆਸਾ ਮਃ ੫) ੧੨. ਵਾਨ. ਵਾਲਾ. "ਪਿਰੁ ਰਲੀਆਲਾ ਜੋਬਨੁ ਬਾਲਾ." (ਵਡ ਛੰਤ ਮਃ ੩) ੧੩. ਯੁਵਾ ਜਰਾ ਰਹਿਤ. "ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ." (ਗਉ ਅਃ ਮਃ ੧) ੧੪. ਫ਼ਾ. [بالا] ਸ਼ਿਰੋਮਣਿ. ਪ੍ਰਧਾਨ। ੧੫. ਉੱਚਾ....
ਕਾਣੀ. ਇੱਕ ਅੱਖ ਵਾਲੀ। ੨. ਤੀਰ ਦੀ ਬਾਂਸੀ. ਭਾਵ- ਤੀਰ. "ਜੇ ਕਰ ਇਕ ਕਾਨੀ ਕਬਿ ਛੋਰੈਂ." (ਗੁਪ੍ਰਸੂ) ਦੇਖੋ, ਕਾਨਾ ੨.। ੩. ਚੁਭਵੀਂ ਗੱਲ, ਜੋ ਤੀਰ ਜੇਹੀ ਰੜਕੇ। ੪. ਕੰਨਾਂ ਕਰਕੇ. ਕੰਨਾਂ ਦ੍ਵਾਰਾ. "ਹਰਿ ਕੇ ਸੰਤ ਸੁਨਹੁ ਜਸੁ ਕਾਨੀ." (ਧਨਾ ਮਃ ੪) ੫. ਕੰਨਾ ਵਿੱਚ. "ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ." (ਗਉ ਅਃ ਮਃ ੧)...
ਸੰ. ਸੰਗ੍ਯਾ- ਘੇਰਾ. ਦਾਇਰਾ. "ਰੇ ਨਰ ਗਰਭਕੁੰਡਲ ਜਬ ਆਛਤ." (ਸ੍ਰੀ ਬੇਣੀ) "ਗਰਭਕੁੰਡਲ ਮਹਿ ਉਰਧਧਿਆਨੀ." (ਮਾਰੂ ਸੋਲਹੇ ਮਃ ੧) ੨. ਗੋਲਾਕਾਰ ਕੰਨਾਂ ਦਾ ਭੂਸਣ. ਤੁੰਗਲ. ਬਾਲਾ. "ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ." (ਗਉ ਅਃ ਮਃ ੧)...
ਗਲ (ਗ੍ਰੀਵਾ) ਮੇ. ਗਲੇ ਵਿੱਚ. "ਗਲਿ ਜੇਵੜੀ ਹਉਮੈ." (ਗਉ ਮਃ ੫) ੨. ਗਲੇ ਸੇ. ਛਾਤੀ ਨਾਲ. "ਗਲਿ ਲਾਵੈਗੋ." (ਕਾਨ ਅਃ ਮਃ ੪)...
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...