kālimāकालिमा
कालिमन ਸੰਗ੍ਯਾ- ਕਾਲਾਪਨ. ਸ੍ਯਾਹੀ. ਸ਼੍ਯਾਮਤਾ. ਕਾਲਖ। ੨. ਕਲਫ. ਖ਼ਿਜਾਬ.#ਗਈ ਵੈ ਤਰੁਨ ਅਬ ਤਰੁਨੀ ਨ ਨੇਹ ਕਰੈ#ਤਰਨੀ ਬੈਤਰਨੀ ਔਤਰਨੀ ਅਗਮ ਗੌਨ,#ਰਹੀ ਹੈ ਨ ਬਾਕੀ ਅਬ ਨਜਰ ਜੁਬਾਕੀ ਬਾਂਕੀ#ਰਸਿਕਸਭਾ ਮੇ ਬੈਠ ਰਸਨਾ ਤੋ ਚਾਹੇਂ ਮੌਨ,#ਬੀਤੇ ਦਿਨ ਜੀ ਕੇ ਅਬ ਅਵਧਿ ਨਜੀਕੇ ਰਹੀ#ਊਜਰੇ ਭਏ ਹੈਂ ਕੇਸ ਊਜਰੇ ਬਿਸਾ ਕੇ ਭੌਨ,#ਕਾਲ ਕੀ ਬਲੀ ਪੈ ਮੁਖਕੰਜ ਕੀ ਕਲੀ ਪੈ#ਸਸਿਅੰਸ਼ੁ ਅਵਲੀ ਪੈ ਅਬ ਲੀਪੈ ਕਾਲਿਮਾ ਕੋ ਕੌਨ? ੩. ਦਾਗ਼. ਕਲੰਕ.
कालिमन संग्या- कालापन. स्याही. श्यामता. कालख। २. कलफ. ख़िजाब.#गई वै तरुन अब तरुनी न नेह करै#तरनी बैतरनी औतरनी अगम गौन,#रही है न बाकी अब नजर जुबाकी बांकी#रसिकसभा मे बैठ रसना तो चाहें मौन,#बीते दिन जी के अब अवधि नजीके रही#ऊजरे भए हैं केस ऊजरे बिसा के भौन,#काल की बली पै मुखकंज की कली पै#ससिअंशु अवली पै अब लीपै कालिमा को कौन? ३. दाग़. कलंक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਾਲਸ. "ਨਾਮਹੀਨ ਕਾਲਖ ਮੁਖਿ ਮਾਇਆ." (ਆਸਾ ਮਃ ੪) "ਕਾਲਖ ਦਾਗ ਲਗਾਇ." (ਸਵਾ ਮਃ ੩) ੨. ਕਲੰਕ....
ਅ਼. [کلف] ਸੰਗ੍ਯਾ- ਚੰਦ੍ਰਮਾ ਦਾ ਦਾਗ਼, ਜੋ ਕਾਲਾ ਦਿਖਾਈ ਦਿੰਦਾ ਹੈ। ੨. ਚੇਹਰੇ ਪੁਰ ਦਾ ਦਾਗ਼। ੩. ਚਿੱਟੇ ਵਾਲਾਂ ਪੁਰ ਸਿਆਹੀ ਦਾ ਪੋਚਾ. ਖ਼ਿਜਾਬ. ਦੇਖੋ, ਕਾਲਿਮਾ....
ਦੇਖੋ, ਤਰੁਣ...
ਸੰਗ੍ਯਾ- ਸ੍ਨੇਹ. ਪ੍ਯਾਰ. ਮੁਹੱਬਤ। ੨. ਤੇਲ. "ਸਪਤ ਸੁਹਾਗਣਿ ਨੇਹ ਚੜਾਵੈਂ." (ਗੁਪ੍ਰਸੂ)...
ਸੰਗ੍ਯਾ- ਨੌਕਾ. ਬੇੜੀ. ਕਿਸ਼ਤੀ, "ਤਰਨੀ ਬਿਘਨਾ ਸਲਿਤਾਪਤਿ ਕੀ." (ਨਾਪ੍ਰ) ੨. ਦੇਖੋ, ਤਰੁਣੀ ਅਤੇ ਤਰੁਨਿ। ੩. ਸੰ. ਤਰਣਿ. ਸੂਰਜ....
ਦੇਖੋ, ਵੈਤਰਣੀ. "ਸ੍ਰੌਨ ਚਲ੍ਯੋ ਬਹਿ ਬੈਤਰਨੀ ਹੈ." (ਚੰਡੀ ੧)...
ਵਿ- ਜੋ ਗਮਨ ਨਾ ਕਰੇ. ਅਚਲ. "ਅਗਮ ਅਗੋਚਰੁ ਅਨਾਥੁ ਅਜੋਨੀ." (ਸਾਰ ਅਃ ਮਃ ੧)#੨. ਸੰਗ੍ਯਾ- ਬਿਰਛ। ੩. ਪਹਾੜ। ੪. ਸੰ. ਅਗਮ੍ਯ. ਵਿ- ਜਿੱਥੇ ਪਹੁੰਚਿਆ ਨਾ ਜਾਵੇ. "ਅਗਮ ਤੀਰ ਨਹ ਲੰਘਨਹ." (ਸਹਸ ਮਃ ੫) ੫. ਜਿਸ ਵਿੱਚ ਬੁੱਧੀ ਦੀ ਪਹੁੰਚ ਨਾ ਹੋਵੇ. ਅਚਿੰਤ੍ਯ। ੬. ਦੇਖੋ, ਆਗਮ। ੭. ਭਵਿਸ਼੍ਯਤ. "ਜਨ ਨਾਨਕ ਅਗਮ ਵੀਚਾਰਿਆ." (ਵਾਰ ਗਉ ੧, ਮਃ ੪) ੮. ਆਗਮ. ਸ਼ਾਸ੍ਤ. "ਅਗਮ ਨਿਗਮ ਸਤਿਗੁਰੂ ਦਿਖਾਇਆ." (ਮਾਰੂ ਅਃ ਮਃ ੩) "ਹਰਿ ਅਗਮ ਅਗੋਚਰ ਗੁਰਿ ਅਗਮ ਦਿਖਾਲੀ." (ਭੈਰ ਮਃ ੪) ਗੁਰੁਸ਼ਾਸ੍ਤ ਨੇ ਦਿਖਾਇਆ।#੯. ਭਾਈ ਸੰਤੋਖ ਸਿੰਘ ਨੇ ਔਖੇ (ਮੁਸ਼ਕਿਲ) ਲਈ ਅਗਮ ਸ਼ਬਦ ਵਰਤਿਆ ਹੈ. "ਸਬ ਬਿਧਿ ਸੁਗਮ ਅਗਮ ਕਛੁ ਨਾਹੀ." (ਨਾਪ੍ਰ)...
ਦੇਖੋ, ਗਾਉਣ ਅਤੇ ਗੋਣ। ੨. ਅੰ. Gown. ਲੰਮਾ ਚੋਲਾ....
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ....
ਅ਼. [نظر] ਨਜਰ. ਸੰਗ੍ਯਾ- ਨਿਗਾਹ. ਦ੍ਰਿਸ੍ਟਿ. "ਨਜਰਿ ਭਈ ਘਰੁ ਘਰ ਤੇ ਜਾਨਿਆ." (ਗਉ ਮਃ ੧) ੩. ਧ੍ਯਾਨ. ਤਵੱਜੋ। ੩. ਅ਼. [نزر] ਨਜਰ. ਭੇਟਾ. ਉਪਹਾਰ। ੪. ਪ੍ਰਤਿਗ੍ਯਾ. ਪ੍ਰਣ....
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ....
ਸੰ. ਸੰਗ੍ਯਾ- ਮੁਨਿ ਦਾ ਭਾਵ. ਮੁਨਿਪਨ। ੨. ਬੋਲਣ ਤੋਂ ਬੰਦ ਹੋਣ ਦੀ ਕ੍ਰਿਯਾ. ਖ਼ਾਮੋਸ਼ੀ. ਚੁੱਪ। ੩. ਇੱਕ ਛਤ੍ਰੀ ਜਾਤਿ ਜਿਸ ਦਾ ਜਿਕਰ ਭਵਿਸ਼੍ਯ ਪੁਰਾਣ ਵਿੱਚ ਆਇਆ ਹੈ। ੪. ਕਈ ਲੇਖਕਾਂ ਨੇ ਅੰਗ੍ਰੇਜ਼ਾਂ ਨੂੰ ਹੀ ਮੌਨ ਸਮਝਿਆ ਹੈ....
ਵ੍ਯਤੀਤ ਹੋਏ. ਗੁਜ਼ਰੇ. ਦੇਖੋ, ਬੀਤਣਾ। ੨. ਗੁਜ਼ਰੇ ਹੋਏ. ਲੰਘੇ ਹੋਏ. ਦੁਨੀਆਂ ਤੋਂ ਲੰਘਕੇ ਪਰਮਪਦ ਨੂੰ ਪਹੁੰਚੇ ਹੋਏ. "ਰਾਗ ਸੁਣਾਇ ਕਹਾਵਹਿ ਬੀਤੇ." (ਆਸਾ ਅਃ ਮਃ ੧) ਸੰਸਾਰ ਦੇ ਪ੍ਰੇਮ ਦੀ ਕਥਾ ਸੁਣਾਕੇ ਆਪਣੇ ਤਾਈਂ ਦੁਨੀਆਂ ਤੋਂ ਲੰਘੇ ਹੋਏ ਕਹਾਉਂਦੇ ਹਨ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰ. ਸੰਗ੍ਯਾ- ਹੱਦ. ਸੀਮਾ। ੨. ਮੁਕੱ਼ਰਰ ਕੀਤਾ ਵੇਲਾ. ਮਯਾਦ (ਮਿਆਦ). ੩. ਉਮਰ. ਆਯੁ। ੪. ਮਰਨ ਦਾ ਵੇਲਾ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਦੇਖੋ, ਭਉਣ ਅਤੇ ਭਉਨ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰ. बलिन. ਵਿ- ਬਲ ਵਾਲਾ. ਤਾਕਤਵਰ. "ਪੰਜੇ ਬਧੇ ਮਹਾ ਬਲੀ." (ਵਾਰ ਬਸੰ) ੨. ਦੇਖੋ, ਬਲਿ। ੩. ਸੰ. ਵੱਲੀ. ਸੰਗ੍ਯਾ- ਬੇਲ। ੪. ਸ਼ਾਖ਼ਾ. ਟਹਣੀ। ੫. ਸਿੱਟਾ. ਮੰਜਰੀ. "ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫)...
ਕਲਿਯੁਗ ਦੇਖੋ, ਕਲਿ. "ਨਹਿ ਦੋਖ ਬਿਆਪਹਿ ਕਲੀ." (ਕੇਦਾ ਮਃ ੫) ੨. ਫੂਕਿਆ ਹੋਇਆ ਪੱਥਰ. ਚਿੱਟਾ ਚੂਨਾ। ੩. ਚਿਲਮ, ਜਿਸ ਦੀ ਸ਼ਕਲ ਫੁੱਲ ਦੀ ਕਲੀ ਸਮਾਨ ਹੁੰਦੀ ਹੈ। ੪. ਅੰਗਰਖੇ ਕੁੜਤੇ ਆਦਿਕ ਦੀ ਕਲੀ। ੫. ਤੁਕ. ਛੰਦ ਦਾ ਚਰਣ. "ਕਲੀ ਮਧ ਚਾਰ ਜਗੰਨ ਬਨਾਇ." (ਰੂਪਦੀਪ) ੬. ਕਲਿਕਾ. ਫੁੱਲ ਦੀ ਡੋਡੀ. "ਅਲੀ ਕਲੀ ਹੀ ਸੋਂ ਬਿਧ੍ਯੋ." (ਬਿਹਾਰੀ) ੭. ਵਿ- ਕਲਾਵਾਨ. ਸ਼ਕਤਿਵਾਨ. "ਕਿ ਸਰਬੰ ਕਲੀ ਹੈ." (ਜਾਪੁ) ੮. ਅ਼. [قلعی] ਕ਼ਲਈ਼. ਕਲਾ ਨਾਮਕ ਖਾਨਿ ਤੋਂ ਨਿਕਲੀ ਹੋਈ ਧਾਤੁ. ਰਾਂਗਾ. ਬੰਗ. Stannum....
ਸੰ. ਆਵਲਿ. ਸੰਗ੍ਯਾ- ਸਮੂਹ. ਝੁੰਡ. ਗਰੋਹ। ੨. ਪੰਕਤੀ. ਲੜੀ. ਕਤਾਰ. "ਅਵਲੀ ਸੁ ਹੀਰਨ ਕੀ ਜਟੀ ਸੀ." (ਨਾਪ੍ਰ)...
कालिमन ਸੰਗ੍ਯਾ- ਕਾਲਾਪਨ. ਸ੍ਯਾਹੀ. ਸ਼੍ਯਾਮਤਾ. ਕਾਲਖ। ੨. ਕਲਫ. ਖ਼ਿਜਾਬ.#ਗਈ ਵੈ ਤਰੁਨ ਅਬ ਤਰੁਨੀ ਨ ਨੇਹ ਕਰੈ#ਤਰਨੀ ਬੈਤਰਨੀ ਔਤਰਨੀ ਅਗਮ ਗੌਨ,#ਰਹੀ ਹੈ ਨ ਬਾਕੀ ਅਬ ਨਜਰ ਜੁਬਾਕੀ ਬਾਂਕੀ#ਰਸਿਕਸਭਾ ਮੇ ਬੈਠ ਰਸਨਾ ਤੋ ਚਾਹੇਂ ਮੌਨ,#ਬੀਤੇ ਦਿਨ ਜੀ ਕੇ ਅਬ ਅਵਧਿ ਨਜੀਕੇ ਰਹੀ#ਊਜਰੇ ਭਏ ਹੈਂ ਕੇਸ ਊਜਰੇ ਬਿਸਾ ਕੇ ਭੌਨ,#ਕਾਲ ਕੀ ਬਲੀ ਪੈ ਮੁਖਕੰਜ ਕੀ ਕਲੀ ਪੈ#ਸਸਿਅੰਸ਼ੁ ਅਵਲੀ ਪੈ ਅਬ ਲੀਪੈ ਕਾਲਿਮਾ ਕੋ ਕੌਨ? ੩. ਦਾਗ਼. ਕਲੰਕ....
ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ....
ਫ਼ਾ. [داغ] ਸੰਗ੍ਯਾ- ਨਿਸ਼ਾਨ. ਚਿੰਨ੍ਹ। ੨. ਧੱਬਾ. ਕਲੰਕ. "ਦਾਗ ਦੋਸ ਮੁਹਿ ਚਲਿਆ ਲਾਇ." (ਧਨਾ ਮਃ ੧) ੩. ਜਲਣ ਦਾ ਚਿੰਨ੍ਹ। ੪. ਦੇਖੋ, ਦਾਗੇ....
ਸੰ. कलङ्क ਸੰਗ੍ਯਾ- ਐਬ. ਦੋਸ। ੨. ਬਦਨਾਮੀ. ਅਪਯਸ਼। ੩. ਦਾਗ਼. ਧੱਬਾ। ੪. ਚੰਦ੍ਰਮਾ ਦਾ ਕਾਲਾ ਦਾਗ਼। ੫. ਰਸਾਯਨ ਬਣਾਉਣ ਵਾਲਾ ਪਦਾਰਥ. ਮਾਰੀ ਹੋਈ ਕਲੀ ਆਦਿਕ ਰਸ. "ਧਾਤੁ ਮੇ ਤਨਿਕ ਹੀ ਕਲੰਕ ਡਾਰੇ ਅਨਿਕ ਬਰਨਮੇਟ ਕਨਕ ਪ੍ਰਕਾਸ ਹੈ." (ਭਾਗੁ ਕ)...