baitaranī, baitaranīबैतरणी, बैतरनी
ਦੇਖੋ, ਵੈਤਰਣੀ. "ਸ੍ਰੌਨ ਚਲ੍ਯੋ ਬਹਿ ਬੈਤਰਨੀ ਹੈ." (ਚੰਡੀ ੧)
देखो, वैतरणी. "स्रौन चल्यो बहि बैतरनी है." (चंडी १)
ਵਿਤਰਣ (ਦਾਨ) ਦ੍ਵਾਰਾ ਜੋ ਲੰਘੀ ਜਾਵੇ. ਪੁਰਾਣਾਂ ਅਨੁਸਾਰ ਯਮਲੋਕ ਦੇ ਉਰਲੇ ਪਾਸੇ ਦੀ ਇੱਕ ਨਦੀ, ਜੋ ਦੋ ਯੋਜਨ ਚੌੜੀ ਹੈ. ਇਹ ਦੁਰਗੰਧ ਭਰੀ, ਅੱਗ ਜੇਹੇ ਤੱਤੇ ਪਾਣੀ ਵਾਲੀ ਅਤੇ ਭਯੰਕਰ ਪ੍ਰਵਾਹ ਦੀ ਨਦੀ ਹੈ. ਇਸੇ ਤੋਂ ਤਰਣ ਲਈ ਹਿੰਦੂ ਗਊ ਆਦਿ ਦਾਨ ਕਰਦੇ ਹਨ. ਇਸ ਦੀ ਉਤਪੱਤੀ ਸਤੀ ਦੇ ਵਿਯੋਗ ਨਾਲ ਰੋਂਦੇ ਹੋਏ ਸ਼ਿਵ ਦੇ ਹੰਝੂਆਂ ਤੋਂ ਲਿਖੀ ਹੈ। ੨. ਉੜੀਸੇ ਦੀ ਇੱਕ ਪਵਿਤ੍ਰ ਨਦੀ....
ਸ਼ੋਣਿਤ. ਲਹੂ. "ਬਹਿ ਸ੍ਰੌਨ ਸਮੂਹ ਧਰਾਨ ਪਰ੍ਯੋ ਹੈ." (ਚੰਡੀ ੧) ੨. ਦੇਖੋ, ਸ੍ਰੌਣ....
ਕ੍ਰਿ. ਵਿ- ਬੈਠਕੇ. "ਬਹਿ ਸਖੀਆ ਜਸੁ ਗਾਵਹਿ." (ਵਾਰ ਸੋਰ ਮਃ ੪)...
ਦੇਖੋ, ਵੈਤਰਣੀ. "ਸ੍ਰੌਨ ਚਲ੍ਯੋ ਬਹਿ ਬੈਤਰਨੀ ਹੈ." (ਚੰਡੀ ੧)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....