utārāउतारा
ਦੇਖੋ, ਉਤਾਰਣਾ। ੨. ਸੰਗ੍ਯਾ- ਨਕਲ. ਕਾਪੀ. "ਉਸ ਨੇ ਗੁਰਬਾਣੀ ਦਾ ਸ਼ੁੱਧ ਉਤਾਰਾ ਕੀਤਾ ਹੈ." (ਲੋਕੋ) ੩. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਕ੍ਰਿਯਾ, ਜਿਸ ਦ੍ਵਾਰਾ ਆਫਤ ਦਾ ਉਤਰਨਾ ਮੰਨਿਆ ਜਾਂਦਾ ਹੈ. ਕਿਸੇ ਰੋਗੀ ਦੇ ਸਿਰ ਤੋਂ ਵਾਰਕੇ ਅੰਨ ਵਸਤ੍ਰ ਪਸ਼ੂ ਪੰਛੀ ਆਦਿਕ ਦਾਨ ਕਰਨ ਦੀ ਰਸਮ। ੪. ਧਾਵਾ. ਹਮਲਾ. "ਤਹਾਂ ਆਪ ਕੀਨੋ ਹੁਸੈਨੀ ਉਤਾਰੰ." (ਵਿਚਿਤ੍ਰ) ੫. ਡੇਰਾ. ਵਿਸ਼ਰਾਮ ਦਾ ਅਸਥਾਨ। ੬. ਨਿਸਤਾਰਾ. ਪਾਰ ਉਤਰਨ ਦੀ ਕ੍ਰਿਯਾ "ਪਾਰ ਉਤਾਰਾ ਹੋਇ." (ਧਨਾ ਮਃ ੧)
देखो, उतारणा। २. संग्या- नकल. कापी. "उस ने गुरबाणी दा शुॱध उतारा कीता है." (लोको) ३. तंत्रशासत्र अनुसार इॱक क्रिया, जिस द्वारा आफत दा उतरना मंनिआ जांदा है. किसेरोगी दे सिर तों वारके अंन वसत्र पशू पंछी आदिक दान करन दी रसम। ४. धावा. हमला. "तहां आप कीनो हुसैनी उतारं." (विचित्र) ५. डेरा. विशराम दा असथान। ६. निसतारा. पार उतरन दी क्रिया "पार उतारा होइ." (धना मः १)
ਕ੍ਰਿ- ਉੱਪਰੋਂ ਹੇਠ ਲਿਆਉਣਾ। ੨. ਪਾਰ ਕਰਣਾ. ਦੇਖੋ, ਉਤਰਣ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [نقل] ਸੰਗ੍ਯਾ- ਅਨੁਕਰਣ. ਕਿਸੇ ਵਸ੍ਤੁ ਜੇਹੀ ਸ਼ਕਲ ਬਣਾਉਣ ਦੀ ਕ੍ਰਿਯਾ। ੨. ਉਤਾਰਾ. ਕਾਪੀ. (copy) ੩. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੪. ਇੱਕ ਪ੍ਰਕਾਰ ਦਾ ਨਾਟਕ, ਜਿਸ ਵਿੱਚ ਕਿਸੇ ਨਜਾਰੇ ਦੀ ਹੂਬਹੂ ਝਾਕੀ ਦੱਸੀ ਜਾਂਦੀ ਹੈ. Farce. Drama....
ਸੰਗ੍ਯਾ- ਗੁਰੂ ਨਾਨਕਦੇਵ ਅਤੇ ਉਨ੍ਹਾਂ ਦੇ ਰੂਪ ਸਤਿਗੁਰਾਂ ਦੀ ਬਾਣੀ. ਅਕਾਲੀ ਬਾਣੀ, ਜੋ ਗੁਰੂ ਦ੍ਵਾਰਾ ਸਾਨੂੰ ਪ੍ਰਾਪਤ ਹੋਈ ਹੈ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) "ਗੁਰਬਾਣੀ ਹਰਿਨਾਮ ਸਮਾਇਆ." (ਗਉ ਮਃ ੪) ਦੇਖੋ, ਗੁਰੁਬਾਨੀ....
ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ....
ਦੇਖੋ, ਉਤਾਰਣਾ। ੨. ਸੰਗ੍ਯਾ- ਨਕਲ. ਕਾਪੀ. "ਉਸ ਨੇ ਗੁਰਬਾਣੀ ਦਾ ਸ਼ੁੱਧ ਉਤਾਰਾ ਕੀਤਾ ਹੈ." (ਲੋਕੋ) ੩. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਕ੍ਰਿਯਾ, ਜਿਸ ਦ੍ਵਾਰਾ ਆਫਤ ਦਾ ਉਤਰਨਾ ਮੰਨਿਆ ਜਾਂਦਾ ਹੈ. ਕਿਸੇ ਰੋਗੀ ਦੇ ਸਿਰ ਤੋਂ ਵਾਰਕੇ ਅੰਨ ਵਸਤ੍ਰ ਪਸ਼ੂ ਪੰਛੀ ਆਦਿਕ ਦਾਨ ਕਰਨ ਦੀ ਰਸਮ। ੪. ਧਾਵਾ. ਹਮਲਾ. "ਤਹਾਂ ਆਪ ਕੀਨੋ ਹੁਸੈਨੀ ਉਤਾਰੰ." (ਵਿਚਿਤ੍ਰ) ੫. ਡੇਰਾ. ਵਿਸ਼ਰਾਮ ਦਾ ਅਸਥਾਨ। ੬. ਨਿਸਤਾਰਾ. ਪਾਰ ਉਤਰਨ ਦੀ ਕ੍ਰਿਯਾ "ਪਾਰ ਉਤਾਰਾ ਹੋਇ." (ਧਨਾ ਮਃ ੧)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਅ਼. [آفت] ਸੰ. ਆਪਦ. ਸੰਗ੍ਯਾ- ਮੁਸੀਬਤ. ਵਿਪਦਾ। ੨. ਦੁੱਖ. ਕਲੇਸ਼। ੩. ਉਪਦ੍ਰਵ. ਫਸਾਦ....
ਸੰ. उत्त्रण. ਕ੍ਰਿ- ਉਤਰਜਾਣਾ. ਦੂਜੇ ਪਾਸੇ ਪਹੁੰਚਣਾ. ਪਾਰ ਹੋਣਾ। ੨. ਉੱਪਰੋਂ ਹੇਠ ਆਉਣਾ. ਅਵਤਰਣ। ੩. ਜਨਮ ਲੈਣਾ. ਦੂਜਾ ਸ਼ਰੀਰ ਧਾਰਨ ਕਰਨਾ. "ਘਰਿ ਗੁਰੁ ਰਾਮਦਾਸ ਭਗਤ ਉਤਰਿ ਆਯਉ." (ਸਵੈਯੇ ਮਃ ੫. ਕੇ) ੪. ਦੂਰ ਹੋਣਾ. ਮਿਟਣਾ. "ਉਤਰਗਇਓ ਮੇਰੇ ਮਨ ਕਾ ਸੰਸਾ." (ਸਾਰ ਮਃ ੫) "ਲਗਾ ਰੰਗ ਅਪਾਰ ਕੋ ਨ ਉਤਾਰਈ." (ਸਵਾ ਮਃ ੫)...
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਅ਼. [رسم] ਸੰਗ੍ਯਾ- ਰੀਤਿ. ਰਿਵਾਜ। ੨. ਨਿਯਮ. ਕਾਨੂਨ. ਦਸ੍ਤੂਰ....
ਸੰਗ੍ਯਾ- ਦੌੜ, ਭਾਜ। ੨. ਹੱਲਾ. ਹ਼ਮਲਾ ਦੇਖੋ, ਧਾਵ। ੩. ਸੰ. ਧਵ. ਮਹੂਆ L. Bassia latifolia. ਇਸ ਦੇ ਫੁੱਲਾਂ ਦਾ ਰਸ ਨਸ਼ੀਲਾ ਹੁੰਦਾ ਹੈ. ਇਹ ਸ਼ਰਾਬ ਦਾ ਇੱਕ ਪ੍ਰਸਿੱਧ ਮਸਾਲਾ ਹੈ. "ਗੁੜ ਕਰਿ ਗਿਆਨੁ ਧਿਆਨੁ ਕਰਿ ਧਾਵੈ." (ਆਸਾ ਮਃ ੧)...
ਅ਼. [حملہ] ਹ਼ਮਲਹ. ਸੰਗ੍ਯਾ- ਧਾਵਾ. ਹੱਲਾ. ਝਪਟ....
ਕ੍ਰਿ. ਵਿ- ਉਸ ਥਾਂ. ਵਹਾਂ. ਤਤ੍ਰ. "ਤਹਾ ਬੈਕੁੰਠ ਜਹ ਕੀਰਤਨੁ ਤੇਰਾ." (ਸੂਹੀ ਮਃ ੫)...
ਵਿ- ਹੁਸੈਨ ਨਾਲ ਸੰਬੰਧ ਰੱਖਣ ਵਾਲਾ। ੨. ਹੁਸੈਨ ਦੀ ਵੰਸ਼ ਦਾ। ੩. ਹੁਸੈਨ ਦਾ ਭਗਤ। ੪. ਸੰਗ੍ਯਾ- ਔਰੰਗਜ਼ੇਬ ਦੇ ਪੰਜ ਹਜਾਰੀ ਮਨਸਬਦਾਰ ਦਿਲਾਵਰ ਖਾਂ ਦਾ ਗੁਲਾਮ. ਜਦ ਦਿਲਾਵਰ ਖਾਂ ਦਾ ਪੁਤ੍ਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਡਰਦਾ ਆਨੰਦਪੁਰ ਵੱਲੋਂ ਮੁੜ ਆਇਆ, ਤਦ ਹੁਸੈਨੀ ਦੋ ਹਜ਼ਾਰ ਫੌਜ ਲੈ ਕੇ ਤੁਰਿਆ, ਪਰ ਸਤਿਗੁਰੂ ਤੀਕ ਨ ਪਹੁੰਚ ਸਕਿਆ, ਹੋਰ ਪਹਾੜੀਆਂ ਨਾਲ ਯੁੱਧ ਕਰਕੇ ਕਟ ਮੋਇਆ. ਦੇਖੋ, ਸੰਗਤੀਆ. "ਕਰ੍ਯੋ ਜੋਰ ਸੈਨੰ ਹੁਸੈਨੀ ਪਯਾਨੰ." ( ਵਿਚਿਤ੍ਰ) ੫. ਵਾਹੀ ਕਰਨ ਵਾਲੇ ਮੁਸਲਮਾਨ ਜਿਮੀਦਾਰ, ਜੋ ਸੱਯਦਾਂ ਵਿੱਚੋਂ ਹਨ. ਇਹ ਮਾਂਟਗੁਮਰੀ ਦੇ ਜਿਲੇ ਬਹੁਤ ਪਾਏ ਜਾਂਦੇ ਹਨ। ੬. ਹੁਸੈਨੀ ਬ੍ਰਾਹਮਣ ਭੀ ਹੁੰਦੇ ਹਨ. ਜੋ ਹੁਸੈਨ ਦੀ ਕਥਾ ਸੁਣਾ ਅਤੇ ਗਾਕੇ ਮੁਸਲਮਾਨਾਂ ਤੋਂ ਦਾਨ ਲੈਂਦੇ ਹਨ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ....
ਵਿਸ਼੍ਰਾਮ. ਦੇਖੋ, ਬਿਸਰਾਮ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰ, निस्तार, ਸੰਗ੍ਯਾ- ਪਾਰ ਹੋਣ ਦਾ ਭਾਵ, ਤਰਕੇ ਪਾਰ ਹੋਣ ਦੀ ਕ੍ਰਿਯਾ। ੨. ਛੁਟਕਾਰਾ, ਉੱਧਾਰ, ਮੋਕ੍ਸ਼੍, "ਤੁਮਾਹੀ ਤੇ ਮੇਰੋ ਨਿਸਤਾਰ," (ਬਿਲਾ ਕਬੀਰ)"ਹਲਤਿ ਪਲਤਿ ਸਦਾ ਕਰੇ ਨਿਸਤਾਰਾ,"(ਵਾਰ ਵਡ ਮਃ ੪) ੩. ਜਹਾਜ਼, "ਗੁਰ ਕੇ ਚਰਨ ਜੀਅ ਕਾ ਨਿਸਤਾਰਾ। ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ." (ਧਨਾ ਮਃ ਪ)...
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...