dhhāvāधावा
ਸੰਗ੍ਯਾ- ਦੌੜ, ਭਾਜ। ੨. ਹੱਲਾ. ਹ਼ਮਲਾ ਦੇਖੋ, ਧਾਵ। ੩. ਸੰ. ਧਵ. ਮਹੂਆ L. Bassia latifolia. ਇਸ ਦੇ ਫੁੱਲਾਂ ਦਾ ਰਸ ਨਸ਼ੀਲਾ ਹੁੰਦਾ ਹੈ. ਇਹ ਸ਼ਰਾਬ ਦਾ ਇੱਕ ਪ੍ਰਸਿੱਧ ਮਸਾਲਾ ਹੈ. "ਗੁੜ ਕਰਿ ਗਿਆਨੁ ਧਿਆਨੁ ਕਰਿ ਧਾਵੈ." (ਆਸਾ ਮਃ ੧)
संग्या- दौड़, भाज। २. हॱला. ह़मला देखो, धाव। ३. सं. धव. महूआ L. Bassia latifolia. इस दे फुॱलां दा रस नशीला हुंदा है. इह शराब दा इॱक प्रसिॱध मसाला है. "गुड़ करि गिआनु धिआनु करि धावै." (आसा मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਦ੍ਰਵਣ. ਸੰਗ੍ਯਾ- ਭਾਜ, ਦਵਸ਼। ੨. ਧਾਵਾ....
ਸੰਗ੍ਯਾ- ਭੱਜਣ (ਨੱਠਣ) ਦੀ ਕ੍ਰਿਯਾ. ਦੌੜ। ੨. ਸੰ. भाज्ञ. ਧਾ- ਹਿੱਸਾ ਕਰਨਾ, ਵੰਡਣਾ, ਟੁਕੜੇ ਟੁਕੜੇ ਕਰਨਾ। ੩. ਸੰ. भ भ्राज्. ਭ੍ਰਾਜ- ਧਾ- ਚਮਕਣਾ. ਪ੍ਰਕਾਸ਼ਣਾ. "ਜਨਕ ਸ ਭਾਜਾ." (ਰਾਮਾਵ) ਰਾਜਾ ਜਨਕ ਪ੍ਰਕਾਸ਼ ਸਹਿਤ। ੪. ਦੇਖੋ, ਭਜ....
ਸੰ. धाव् ਧਾ- ਦੌੜਨਾ (ਨੱਠਣਾ), ਧੋਣਾ, ਸਾਫ ਕਰਨਾ, ਸਿੰਜਣਾ....
ਸੰ. ਮਧੂਕ. ਸੰਗ੍ਯਾ- ਧਾਵਾ. Bassia latiofolia ਇੱਕ ਬਿਰਛ. ਜਿਸ ਦੇ ਫੁੱਲਾਂ ਤੋਂ ਸ਼ਰਾਬ ਬਣਦੀ ਹੈ, ਜੋ ਮਾਧਵੀ ਨਾਮ ਤੋਂ ਪ੍ਰਸਿੱਧ ਹੈ. "ਗੁੜੁ ਕਰਿ ਗਿਆਨੁ, ਧਿਆਨੁ ਕਰਿ ਮਹੂਆ." (ਰਾਮ ਕਬੀਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਫ਼ਾ. [مصلح] ਅਥਵਾ [مسلہ] ਸੰਗ੍ਯਾ- ਅਨੇਕ ਵਸਤਾਂ ਦਾ ਚੂਰਣ। ੨. ਅ਼. ਸਾਮਗ੍ਰੀ. ਸਾਮਾਨ। ੩. ਪੇਸ਼ਾ. ਕਿੱਤਾ। ੪. ਪ੍ਰਭੁਤਾ....
ਸੰ. ਗੁਡ. ਸੰਗ੍ਯਾ- ਇੱਖ ਦੇ ਰਸ ਨੂੰ ਕਾੜ੍ਹਕੇ ਗੰਡ ਵਿੱਚ ਬਣਾਇਆ ਪਿੰਡ. ਕੰਦਸਿਆਹ. ਗੰਡੋਲ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰ. ਧ੍ਯੈ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰ੍ਸ਼ਨ ਨੇ ਲਿਖਿਆ ਹੈ- ''तत्र प्रत्ययैकता ध्यानं'' (ਯੋਗਸੂਤ੍ਰ, ੩- ੨) "ਸੁਣਿਐ ਲਾਗੈ ਸਹਜਿ ਧਿਆਨੁ." (ਜਪੁ) "ਧਿਆਨੀ ਧਿਆਨੁ ਲਾਵਹਿ." (ਸ੍ਰੀ ਅਃ ਮਃ ੫) ੨. ਅੰਤਹਕਰਣ ਵਿਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩. ਖਿਆਲ. ਚਿੰਤਨ....
ਧਾਵਨ ਕਰਦਾ (ਦੌੜਦਾ) ਹੈ। ੨. ਧ੍ਯਾਵੈ. ਆਰਾਧੈ. "ਭੈਰਉ ਭੂਤ ਸੀਤਲਾ ਧਾਵੈ." (ਗੌਡ ਨਾਮਦੇਵ) "ਅਹਿ ਨਿਸ ਧ੍ਯਾਨ ਧਾਵੈ." (ਸਵੈਯੇ ਮਃ ੪. ਕੇ) ੩. ਦੇਖੋ, ਧਾਵਾ ੩....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...