mrirhā, mrirhānī, mrirhālīम्रिड़ा, म्रिड़ानी, म्रिड़ाली
ਸੰਗ੍ਯਾ- ਮ੍ਰਿੜ (ਸ਼ਿਵ) ਦੀ ਇਸਤ੍ਰੀ. ਦੁਰ੍ਗਾ. ਪਾਰਵਤੀ. "ਹੱਸਤ ਹਾਸ ਮ੍ਰਿੜਾ." (ਕਲਕੀ) "ਨਮੋ ਪੋਖਣੀ ਸੋਖਣੀਯੰ ਮ੍ਰਿੜਾਲੀ." (ਚੰਡੀ ੨)
संग्या- म्रिड़ (शिव) दी इसत्री. दुर्गा.पारवती. "हॱसत हास म्रिड़ा." (कलकी) "नमो पोखणी सोखणीयं म्रिड़ाली." (चंडी २)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. मृड्. ਧਾ- ਸੁਖ ਦੇਣਾ, ਖ਼ੁਸ਼ ਕਰਨਾ, ਚੂਰਣ ਕਰਨਾ (ਪੀਹਣਾ), ਡੁੱਬਣਾ। ੨. ਸੰਗ੍ਯਾ- ਸ਼ਿਵ. ਮਹਾਦੇਵ. "ਸੰਭੂ ਚੰਦ੍ਰਚੂੜ ਮ੍ਰਿੜ ਅਹੇ." (ਗੁਪ੍ਰਸੂ)...
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰਗ੍ਯਾ- ਪਾਰ੍ਵਤੀ. ਹਿਮਾਲਯ ਪਰ੍ਵਤ ਦੀ ਪੁਤ੍ਰੀ ਉਮਾ, ਜੋ ਸ਼ਿਵ ਨੂੰ ਵਿਆਹੀ ਗਈ। ੨. ਨਿਘਟੁ ਅਨੁਸਾਰ ਨਦੀ, ਜੋ ਪਹਾੜ ਤੋਂ ਉਪਜਦੀ ਹੈ....
ਦੇਖੋ, ਹਿੰਸਤ....
ਦੇਖੋ, ਹਸ ਧਾ. ਸੰਗ੍ਯਾ- ਹਾਸੀ। ੨. ਠੱਠਾ। ੩. ਰਾਜਪੂਤਾਂ ਦਾ ਇੱਕ ਗੋਤ....
ਸੰਗ੍ਯਾ- ਮ੍ਰਿੜ (ਸ਼ਿਵ) ਦੀ ਇਸਤ੍ਰੀ. ਦੁਰ੍ਗਾ. ਪਾਰਵਤੀ. "ਹੱਸਤ ਹਾਸ ਮ੍ਰਿੜਾ." (ਕਲਕੀ) "ਨਮੋ ਪੋਖਣੀ ਸੋਖਣੀਯੰ ਮ੍ਰਿੜਾਲੀ." (ਚੰਡੀ ੨)...
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....
ਨਮਸਕਾਰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫)...
ਸੰਗ੍ਯਾ- ਮ੍ਰਿੜ (ਸ਼ਿਵ) ਦੀ ਇਸਤ੍ਰੀ. ਦੁਰ੍ਗਾ. ਪਾਰਵਤੀ. "ਹੱਸਤ ਹਾਸ ਮ੍ਰਿੜਾ." (ਕਲਕੀ) "ਨਮੋ ਪੋਖਣੀ ਸੋਖਣੀਯੰ ਮ੍ਰਿੜਾਲੀ." (ਚੰਡੀ ੨)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....