ਅਹਮਦ, ਅਹ਼ਮਦ

ahamadha, ahāmadhaअहमद, अह़मद


ਅ਼. [احمد] ਵਿ- ਹ਼ਮਦ (ਸ਼ਲਾਘਾ) ਕੀਤਾ ਹੋਇਆ. ਪ੍ਰਸ਼ੰਸਿਤ. ਸਲਾਹਿਆ ਹੋਇਆ। ੨. ਸੰਗ੍ਯਾ- ਹਜਰਤ ਮੁਹ਼ੰਮਦ ਸਾਹਿਬ ਦਾ ਨਾਉਂ। ੩. ਬਿਕ੍ਰਮੀ ਸਤਾਰਵੀਂ ਸਦੀ ਵਿੱਚ ਹੋਇਆ ਇੱਕ ਫ਼ਾਰਸੀ ਅਤੇ ਹਿੰਦੀ ਦਾ ਕਵਿ, ਜਿਸ ਦੇ ਦੋਹਰੇ ਅਤੇ ਸੋਰਠੇ ਮਨੋਹਰ ਹਨ.#"ਅਹਮਦ, ਯਾ ਮਨ ਸਦਨ ਮੇ ਹਰਿ ਆਵਹਿਂ ਕਿਹਂ ਬਾਟ?#ਬਿਕਟ ਜੁਰੇ ਜੌ ਲੌ ਨਿਪਟ ਖੁਲੈਂ ਨ ਕਪਟ ਕਪਾਟ.#ਅਹਮਦ ਹਮ ਨ ਸੁਹਾਯ, ਅਮੀ ਪਿਲਾਵੈ ਮਾਨ ਬਿਨ,#ਜੌ ਬਿਖ ਦੇਤ ਬੁਲਾਯ, ਮਾਨ ਸਹਿਤ ਮਰਬੋ ਭਲੋ."


अ़. [احمد] वि- ह़मद (शलाघा) कीता होइआ. प्रशंसित. सलाहिआ होइआ। २. संग्या- हजरत मुह़ंमद साहिब दा नाउं। ३. बिक्रमी सतारवीं सदी विॱच होइआ इॱक फ़ारसी अते हिंदी दा कवि, जिस दे दोहरे अते सोरठे मनोहर हन.#"अहमद, या मन सदन मे हरि आवहिं किहं बाट?#बिकट जुरे जौ लौ निपट खुलैं न कपट कपाट.#अहमद हम न सुहाय, अमी पिलावै मान बिन,#जौ बिख देत बुलाय, मान सहित मरबो भलो."