ruhaरुह
ਸੰ. रुह्. ਧਾ- ਉੱਗਣਾ, ਬੀਜ ਵਿੱਚੋਂ ਅੰਗੂਰ ਨਿਕਲਣਾ, ਜਨਮ ਲੈਣਾ, ਉੱਪਰ ਚੜ੍ਹਨਾ, ਉਤਰਨਾ। ੨. ਸੰਗ੍ਯਾ- ਕਮਲ। ੨. ਦੂਰ੍ਵਾ. ਦੁੱਬ। ੪. ਬਿਰਛ। ੫. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਪੈਦਾ ਹੋਇਆ ਅਰਥ ਹੁੰਦਾ ਹੈ, ਜੈਸੇ- ਜਲਰੁਹ, ਜਲ ਤੋਂ ਉਪਜਿਆ (ਕਮਲ)
सं. रुह्. धा- उॱगणा, बीज विॱचों अंगूर निकलणा, जनम लैणा, उॱपर चड़्हना, उतरना। २. संग्या- कमल। २. दूर्वा. दुॱब। ४. बिरछ। ५. जद इह दूजे शबद दे अंत आउंदा है, तद पैदा होइआ अरथ हुंदा है, जैसे- जलरुह, जल तों उपजिआ (कमल)
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ....
ਦੇਖੋ, ਅੰਕੁਰ. "ਪਾਛੈ ਹਰਿਓ ਅੰਗੂਰ." (ਸ੍ਰੀ ਮਃ ੧) ੨. ਫ਼ਾ. [انگور] ਦਾਖ. ਬੇਦਾਣਾ ਅੰਗੂਰ ਸੁੱਕਿਆ ਹੋਇਆ ਕਿਸ਼ਮਿਸ਼, ਅਤੇ ਦਾਣੇ ਦਾਰ ਮੁਨੱਕਾ ਕਹਾਉਂਦਾ ਹੈ. ਅੰਗੂਰ ਤੋਂ ਸ਼ਰਾਬ ਅਤੇ ਸਿਰਕਾ ਭੀ ਉਮਦਾ ਬਣਦਾ ਹੈ. ਭਾਰਤ ਵਿੱਚ ਕੋਇਟੇ (Quetta) ਅਤੇ ਕੰਧਾਰ ਦੇ ਅੰਗੂਰ ਬਹੁਤ ਚੰਗੇ ਹੁੰਦੇ ਹਨ। ੩. ਅੰਗੂਰ ਦੀ ਬੇਲ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਕ੍ਰਿ- ਗ੍ਰਹਣ ਕਰਨਾ. ਲੇਨਾ. ਅੰਗੀਕਾਰ ਕਰਨਾ। ੨. ਸੰਗ੍ਯਾ- ਲੈਣ ਯੋਗ੍ਯ ਧਨ ਆਦਿ ਪਦਾਰਥ....
ਦੇਖੋ, ਚੜਨਾ....
ਸੰ. उत्त्रण. ਕ੍ਰਿ- ਉਤਰਜਾਣਾ. ਦੂਜੇ ਪਾਸੇ ਪਹੁੰਚਣਾ. ਪਾਰ ਹੋਣਾ। ੨. ਉੱਪਰੋਂ ਹੇਠ ਆਉਣਾ. ਅਵਤਰਣ। ੩. ਜਨਮ ਲੈਣਾ. ਦੂਜਾ ਸ਼ਰੀਰ ਧਾਰਨ ਕਰਨਾ. "ਘਰਿ ਗੁਰੁ ਰਾਮਦਾਸ ਭਗਤ ਉਤਰਿ ਆਯਉ." (ਸਵੈਯੇ ਮਃ ੫. ਕੇ) ੪. ਦੂਰ ਹੋਣਾ. ਮਿਟਣਾ. "ਉਤਰਗਇਓ ਮੇਰੇ ਮਨ ਕਾ ਸੰਸਾ." (ਸਾਰ ਮਃ ੫) "ਲਗਾ ਰੰਗ ਅਪਾਰ ਕੋ ਨ ਉਤਾਰਈ." (ਸਵਾ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰ. ਦੁਰ੍ਵਾ. ਸੰਗ੍ਯਾ- ਹਰਾ ਖੱਬਲ. ਨਵਾਂ ਉੱਗਿਆ ਹੋਇਆ ਘਾਹ. L. Panicum zactyton. ਮੰਗਲ ਸਮੇਂ ਲੋਕ ਦੁੱਬ ਦੇਕੇ ਇਹ ਭਾਵ ਪ੍ਰਗਟ ਕਰਦੇ ਹਨ ਕਿ ਆਪ ਹਰੇ ਭਰੇ ਰਹੋ ਅਤੇ ਦੁੱਬ ਵਾਂਙ ਵਧੋ....
ਦੇਖੋ, ਬਿਰਖ ੧....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰ. ਸੰਗ੍ਯਾ- ਜਲ ਤੋਂ ਪੈਦਾ ਹੋਣ ਵਾਲਾ ਕਮਲ. ਜਲਜ....