ਅਨਰਸ

anarasaअनरस


ਵਿ- ਅਨ੍ਯ- ਰਸ. ਹੋਰ ਸੁਆਦ. "ਅਨਰਸ ਚੂਕੈ ਹਰਿਰਸ ਮੰਨਿ ਵਸਾਏ." (ਮਾਝ ਅਃ ਮਃ ੩) ੨. ਫਿੱਕਾ ਰਸ. ਬੇਸੁਆਦ. "ਹੋਰ ਅਨਰਸ ਸਭ ਬੀਸਰੇ." (ਅਨੰਦੁ) ੩. ਰਸ ਦਾ ਤ੍ਯਾਗੀ. "ਦੇਹਰਸਾਂ ਵੱਲੋਂ ਅਨਰਸ ਹੋਏ ਹੈਂਨ." (ਭਗਤਾਵਲੀ) ੪. ਸੰਗ੍ਯਾ- ਵਿਰੋਧ. ਕੁਰਸ. ਅਣਬਣ. ਨਾਚਾਕੀ। ੫. ਕਾਵ੍ਯ ਅਨੁਸਾਰ ਇੱਕ ਦੋਸ ਜਿਸ ਦਾ ਰੂਪ ਇਹ ਹੈ ਕਿ ਵਿਰੋਧੀ ਰਸਾਂ ਨੂੰ ਮਿਲਾਕੇ ਲਿਖਣਾ.#ਕਵੀਆਂ ਨੇ ਅਨਰਸ ਦੇ ਪੰਜ ਭੇਦ ਥਾਪੇ ਹਨ-#ਪ੍ਰਤ੍ਯਨੀਕ, ਨੀਰਸ, ਵਿਰਸ, ਦੁਹਸਾਧਨ ਅਤੇ ਪਾਤ੍ਰਾਦੁਸ੍ਟ ਯਥਾ- "ਪ੍ਰਤ੍ਯਨੀਕ ਨੀਰਸ ਵਿਰਸ ਕੇਸ਼ਵ ਦੁਹਸੰਧਾਨ। ਪਾਤ੍ਰਾਦੁਸ੍ਟ ਕਬਿੱਤ ਬਹੁ ਕਰਹਿਂ ਨ ਸੁਕਵਿ ਬਖਾਨ." (ਰਸਿਕਪ੍ਰਿਯਾ)#(ੳ) ਸ਼ਿੰਗਾਰ ਅਤੇ ਵੀਰ, ਕਰੁਣਾ ਅਤੇ ਰੌਦ੍ਰ ਰਸ ਦਾ ਮਿਲਾਕੇ ਲਿਖਣਾ "ਪ੍ਰਤ੍ਯਨੀਕ" ਹੈ.#(ਅ) ਕਪਟ ਸਹਿਤ ਪ੍ਰੇਮਭਾਵ ਨੂੰ ਪ੍ਰਗਟ ਕਰਨਾ "ਨੀਰਸ" ਹੈ.#(ੲ) ਸ਼ੋਕ ਵਿੱਚ ਭੋਗ ਦਾ ਵਰਣਨ "ਵਿਰਸ" ਹੈ.#(ਸ) ਮਿਤ੍ਰਭਾਵ ਨਾਲ ਸ਼ਤ੍ਰੁਭਾਵ ਦਾ ਮਿਲਾਪ "ਦੁਹਸਾਧਨ" ਹੈ.#(ਹ) ਪ੍ਰਕਰਣ ਵਿਰੁੱਧ ਵਰਣਨ "ਪਾਤ੍ਰਾਦੁਸ੍ਟ" ਹੈ। ੬. ਕਈ ਕਵੀਆਂ ਨੇ ਸ਼ਾਂਤ ਰਸ ਨੂੰ ਅਨਰਸ ਲਿਖਿਆ ਹੈ. ਉਨ੍ਹਾਂ ਦੇ ਮਨ ਵਿੱਚ ਸ਼ਾਂਤ ਰਸ ਕਾਵ੍ਯ ਦਾ ਰਸ ਵਿਗਾੜ ਦਿੰਦਾ ਹੈ, ਇਸ ਲਈ ਉਹ ਕਾਵ੍ਯ ਦੇ ਅੱਠ ਹੀ ਰਸ ਮੰਨਦੇ ਹਨ। ੭. ਸੰ. ਅਨੁਰਸ. ਇੱਕ ਰਸ ਦੇ ਨਾਲ ਦੂਜਾ ਰਸ ਮਿਲਾਕੇ ਬਣਾਇਆ ਹੋਇਆ ਰਸ. ਦੇਖੋ, ਆਨਰਸ.


वि- अन्य- रस. होर सुआद. "अनरस चूकै हरिरस मंनि वसाए." (माझ अः मः ३) २. फिॱका रस. बेसुआद. "होर अनरस सभ बीसरे." (अनंदु) ३. रस दा त्यागी. "देहरसां वॱलों अनरस होए हैंन." (भगतावली) ४. संग्या- विरोध. कुरस. अणबण.नाचाकी। ५. काव्य अनुसार इॱक दोस जिस दा रूप इह है कि विरोधी रसां नूं मिलाके लिखणा.#कवीआं ने अनरस दे पंज भेद थापे हन-#प्रत्यनीक, नीरस, विरस, दुहसाधन अते पात्रादुस्ट यथा- "प्रत्यनीक नीरस विरस केशव दुहसंधान। पात्रादुस्ट कबिॱत बहु करहिं न सुकवि बखान." (रसिकप्रिया)#(ॳ) शिंगार अते वीर, करुणा अते रौद्र रस दा मिलाके लिखणा "प्रत्यनीक" है.#(अ) कपट सहित प्रेमभाव नूं प्रगट करना "नीरस" है.#(ॲ) शोक विॱच भोग दा वरणन "विरस" है.#(स) मित्रभाव नाल शत्रुभाव दा मिलाप "दुहसाधन" है.#(ह) प्रकरण विरुॱध वरणन "पात्रादुस्ट" है। ६. कई कवीआं ने शांत रस नूं अनरस लिखिआ है. उन्हां दे मन विॱच शांत रस काव्य दा रस विगाड़ दिंदा है, इस लई उह काव्य दे अॱठ ही रस मंनदे हन। ७. सं. अनुरस. इॱक रस दे नाल दूजा रस मिलाके बणाइआ होइआ रस. देखो, आनरस.