anya, anyaअन्य, अन्य
ਸੰ. ਵਿ- ਦੂਸਰਾ. ਦੂਜਾ। ੨. ਪਰਾਇਆ. ਓਪਰਾ। ੩. ਭਿੰਨ. ਜੁਦਾ. ਵੱਖਰਾ।
सं. वि- दूसरा. दूजा। २. पराइआ. ओपरा। ३. भिंन. जुदा. वॱखरा।
ਵਿ- ਦ੍ਵਿਤੀਯ. ਦੂਜਾ. "ਦੂਸਰ ਹੋਇ ਤ ਸੋਝੀਪਾਇ." (ਸੁਖਮਨੀ)...
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਵਿ- ਓਪਰਾ. ਬੇਗਾਨਾ. "ਪਰਾਇਆ ਛਿਦ੍ਰ ਅਟਕਲੈ." (ਆਸਾ ਮਃ ੪) ੨. ਪਲਾਯਨ ਹੋਇਆ. ਪਲਾਇਆ. ਨੱਠਿਆ. "ਪਰਾਇਓ ਮਨ ਕਾ ਬਿਰਹਾ." (ਧਨਾ ਮਃ ੫) "ਦੁਖ ਦੂਰਿ ਪਰਾਇਆ." ( ਬਿਹਾ ਛੰਤ ਮਃ ੫)...
ਸੰ. अपर- ਅਪਰ. ਵਿ- ਅਪਰਿਚਿਤ. ਬਿਗਾਨਾ. ਅਜਨਬੀ. "ਨਹਿ ਓਪਰਾ ਪ੍ਰਵੇਸ਼ਨ ਪਾਵੈ." (ਗੁਪ੍ਰਸੂ)...
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਫ਼ਾ. [جُدا] ਵਿ- ਅਲਗ. ਭਿੰਨ. ਵੱਖਰਾ....