atibalāअतिबला
ਸੰ. ਸੰਗ੍ਯਾ- ਵਾਲਮੀਕ ਰਾਮਾਇਣ ਦੇ ਪਹਿਲੇ ਕਾਂਡ ਦੇ ਬਾਈਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਵਿਸ਼੍ਵਾਮਿਤ੍ਰ ਨੇ ਰਾਮਚੰਦ੍ਰ ਜੀ ਨੂੰ ਦੋ ਵਿਦ੍ਯਾ ਸਿਖਾਈਆਂ, ਇੱਕ ਬਲਾ, ਦੂਜੀ ਅਤਿਬਲਾ, ਜਿਨ੍ਹਾਂ ਦੇ ਪ੍ਰਭਾਵ ਕਰਕੇ ਥਕੇਵਾਂ ਅਤੇ ਰੋਗ ਨਹੀਂ ਹੁੰਦਾ। ੨. ਇੱਕ ਬੂਟੀ, ਜਿਸ ਨੂੰ ਗੰਗੇਰਨ ਅਤੇ ਕੰਘੀ ਭੀ ਆਖਦੇ ਹਨ ਇਹ ਧਾਤੁ ਪੁਸ੍ਟ ਕਰਦੀ ਹੈ. ਦਾਝ ਅਤੇ ਵਮਨ (ਡਾਕੀ) ਸ਼ਾਂਤ ਕਰਦੀ ਹੈ. ਪੇਟ ਦੇ ਕੀੜੇ ਮਾਰਨ ਵਾਲੀ ਹੈ. ਦੁੱਧ ਅਤੇ ਮਿਸ਼ਰੀ ਨਾਲ ਜੇ ਇਸ ਦਾ ਸੇਵਨ ਕਰੀਏ ਤਾਂ ਪ੍ਰਮੇਹ ਰੋਗ ਹਟ ਜਾਂਦਾ ਹੈ.#L. Sidonia Cordifolia.
सं. संग्या- वालमीक रामाइण दे पहिले कांड दे बाईसवें अध्याय विॱच लेख है कि विश्वामित्र ने रामचंद्र जी नूं दो विद्या सिखाईआं, इॱक बला, दूजी अतिबला, जिन्हां दे प्रभाव करके थकेवां अते रोग नहीं हुंदा। २. इॱक बूटी, जिस नूं गंगेरन अते कंघी भी आखदे हन इह धातु पुस्ट करदी है. दाझ अते वमन (डाकी) शांत करदी है. पेट दे कीड़े मारन वाली है. दुॱध अते मिशरी नाल जे इस दा सेवन करीए तां प्रमेह रोग हट जांदा है.#L. Sidonia Cordifolia.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਾਲਮੀ੍ਕ. ਵਾਲਮੀ੍ਕਿ ਰਿਖੀ ਦਾ ਬਣਾਇਆ ਹੋਇਆ ਰਾਮਾਯਣ. ਦੇਖੋ, ਬਾਲਮੀਕ ਰਾਮਾਯਣ ਅਤੇ ਰਾਮਾਯਣ....
ਦੇਖੋ, ਰਾਮਾਯਣ. "ਰਾਮਾਇਣ ਕਰ ਭਾਰਤ ਭਾਰੇ." (ਭਾਗੁ)...
ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ....
ਸੰ. ਰੇਖਾ ਸੰਗ੍ਯਾ- ਲੀਕ। ੨. ਲਿਪਿ. ਲਿਖਿਤ. ਤਹਰੀਰ। ੩. ਮਜਮੂਨ। ੪. ਭਾਗ. ਨਸੀਬ। ੫. ਹਿਸਾਬ. ਗਿਣਤੀ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ." (ਵਾਰ ਮਾਰੂ ੨. ਮਃ ੫)...
¹ ਰਿਗਵੇਦ ਅਨੁਸਾਰ ਕੁਸ਼ਿਕ ਦਾ ਅਤੇ ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਕਾਨ੍ਯਕੁਬਜ ਦੇ ਪੁਰੁਵੰਸ਼ੀ ਰਾਜਾ ਗਾਧਿ ਦਾ ਪੁਤ੍ਰ ਇੱਕ ਪ੍ਰਤਾਪੀ ਰਿਖੀ, ਜੋ ਛਤ੍ਰੀ ਹੋਣ ਪੁਰ ਭੀ ਬ੍ਰਹਮਰਿਖੀ ਪਦਵੀ ਨੂੰ ਪ੍ਰਾਪਤ ਹੋਇਆ. ਇਸ ਦਾ ਅਸਲ ਨਾਮ ਵਿਸ਼੍ਵਰਥ ਹੈ. ਬਹੁਤਿਆਂ ਨੇ ਲਿਖਿਆ ਹੈ ਕਿ ਇਹ ਕੁਸ਼ਕ ਦੀ ਵੰਸ਼ (ਕੁਲ) ਵਿੱਚ ਹੋਇਆ ਹੈ. ਇਸ ਕਰਕੇ ਕੌਸ਼ਿਕ ਸੱਦੀ ਦਾ ਹੈ. ਵਿਸ਼ਵਾਮਿਤ੍ਰ ਰਾਮਚੰਦ੍ਰ ਜੀ ਦਾ ਅਸ੍ਤਗੁਰੁ ਸੀ, ਅਰ ਆਪਣੇ ਯਗ੍ਯ ਦੀ ਰਖ੍ਯਾ ਲਈ ਦਸ਼ਰਥ ਤੋਂ ਰਾਮ ਨੂੰ ਮੰਗਕੇ ਲੈਗਿਆ ਸੀ. ਵਸ਼ਿਸ੍ਠ ਰਿਖੀ ਨਾਲ ਵਿਸ਼੍ਵਾਮਿਤ੍ਰ ਦਾ ਭਾਰੀ ਵਿਰੋਧ ਸੀ, ਜਿਸ ਦਾ ਕਾਰਣ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਦੋਵੇਂ ਰਾਜਾ ਸੌਦਾਸ ਦੇ ਪੁਰੋਹਿਤ ਹੋਣ ਪਿੱਛੇ ਆਪੋਵਿੱਚੀਂ ਲੜਦੇ ਰਹਿਂਦੇ ਸਨ. ਮਾਰਕੰਡੇਯ ਪੁਰਾਣ ਵਿੱਚ ਵਿਸ਼੍ਵਾਮਿਤ੍ਰ ਨੂੰ ਹਰਿਸ਼ਚੰਦ੍ਰ ਦਾ ਪੁਰੋਹਿਤ ਲਿਖਿਆ ਹੈ. ਵਸ਼ਿਸ੍ਠ ਨਾਲ ਵੈਰ ਦਾ ਕਾਰਣ ਇਹ ਭੀ ਪੁਰਾਣਾਂ ਨੇ ਦੱਸਿਆ ਹੈ ਕਿ ਵਿਸ਼੍ਵਾਮਿਤ੍ਰ, ਵਸ਼ਿਸ੍ਠ ਦੀ ਨੰਦਿਨੀ ਗਊ ਜੋ ਸਭ ਮਨਵਾਂਛਿਤ ਪਦਾਰਥ ਦਿੰਦੀ ਸੀ, ਖੋਹ ਲੈਣਾ ਚਾਹੁੰਦਾ ਸੀ. ਕਈਆਂ ਨੇ ਲਿਖਿਆ ਹੈ ਕਿ ਵਿਸ਼੍ਵਾਮਿਤ੍ਰ ਨੂੰ ਵਸ਼ਿਸ੍ਠ ਬ੍ਰਹਮਰਿਖੀ ਨਹੀਂ ਮੰਨਦਾ ਸੀ, ਇਸ ਲਈ ਝਗੜਾ ਸੀ.#ਵਿਸ਼੍ਵਾਮਿਤ੍ਰ ਦੀ ਉਤਪੱਤੀ ਬਾਬਤ ਮਹਾਭਾਰਤ ਵਿੱਚ ਲਿਖਿਆ ਹੈ ਕਿ ਰਾਜਾ ਗਾਧਿ ਨੇ ਆਪਣੀ ਪੁਤ੍ਰੀ ਸਤ੍ਯਵਤੀ, ਰਿਚੀਕ (ऋचीक) ਰਿਖੀ ਨੂੰ ਦਿੱਤੀ. ਇੱਕ ਵਾਰ ਰਿਚੀਕ ਨੇ ਮੰਤ੍ਰ ਦੇ ਬਲ ਨਾਲ ਦੋ ਭੋਜਨ ਸੰਤਾਨ ਪੈਦਾ ਕਰਨ ਦੀ ਸ਼ਕਤਿ ਵਾਲੇ ਤਿਆਰ ਕੀਤੇ ਅਰ ਆਪਣੀ ਇਸਤ੍ਰੀ ਸਤ੍ਯਵਤੀ ਨੂੰ ਦੇਕੇ ਆਖਿਆ ਕਿ ਇਹ ਭੋਜਨ ਤੂੰ ਖਾਲੈ, ਇਸ ਦੇ ਅਸਰ ਨਾਲ ਬ੍ਰਾਹਮਣਾਂ ਦੇ ਗੁਣ ਰੱਖਣ ਵਾਲਾ ਤੇਰੇ ਪੁਤ੍ਰ ਹੋਊ, ਅਰ ਇਹ ਦੂਜਾ ਭੋਜਨ ਤੂੰ ਆਪਣੀ ਮਾਂ ਨੂੰ ਦੇਦੇ, ਇਸ ਦੇ ਅਸਰ ਤੋਂ ਛਤ੍ਰੀਆਂ ਦੇ ਗੁਣਾਂ ਵਾਲਾ ਬੇਟਾ ਹੋਵੇਗਾ.#ਸਤ੍ਯਵਤੀ ਨੇ ਦੋਵੇਂ ਭੋਜਨ ਆਪਣੀ ਮਾਂ ਅੱਗੇ ਰੱਖਕੇ ਉਨ੍ਹਾਂ ਦੇ ਗੁਣ ਦੱਸੇ. ਮਾਤਾ ਨੇ ਪੁਤ੍ਰੀ ਵਾਲਾ ਭੋਜਨ ਆਪ ਖਾਧਾ ਅਤੇ ਆਪਣਾ ਪੁਤ੍ਰੀ ਨੂੰ ਦੇ ਦਿੱਤਾ, ਜਿਸ ਤੋਂ ਸਤ੍ਯਵਤੀ ਦੇ ਪੇਟੋਂ ਛਤ੍ਰੀ ਦੇ ਗੁਣਾਂ ਵਾਲਾ ਜਮਦਗਨਿ ਪੈਦਾ ਹੋਇਆ ਅਤੇ ਗਾਧਿ ਦੀ ਰਾਣੀ ਦੇ ਉਦਰ ਤੋਂ ਬ੍ਰਾਹਮਣ ਗੁਣਧਾਰੀ ਵਿਸ਼੍ਵਾਮਿਤ੍ਰ ਜਨਮਿਆ. ਦੇਖੋ, ਗਾਲਵ, ਬਸਿਸਟ ਅਤੇ ਰਿਚਾਕ....
ਦੇਖੋ, ਰਾਮ ੩....
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਸੰ. ਸੰਗ੍ਯਾ- ਪ੍ਰਬਲ ਅਸਰ ਕਰਨ ਵਾਲੀ ਦਵਾਈ. ਇਸ ਨਾਮ ਦੀ ਇੱਕ ਬੂਟੀ. ਜਿਸ ਦਾ ਪ੍ਰਸਿੱਧ ਨਾਮ "ਖਰੈਟੀ" ਹੈ. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਇਹ ਪੱਠਿਆਂ ਨੂੰ ਮਜਬੂਤ ਕਰਦੀ ਅਤੇ ਪੇਸ਼ਾਬ ਦੀ ਬੀਮਾਰੀਆਂ ਹਟਾਉਂਦੀ ਹੈ. ਖ਼ੂਨੀ ਬਵਾਸੀਰ ਵਿੱਚ ਵਰਤਣੀ ਬਹੁਤ ਗੁਣਕਾਰੀ ਹੈ. L. Siza Cordifolia ੨. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਵਿਦ੍ਯਾ, ਜਿਸ ਦਾ ਸਾਧਨ ਕਰਕੇ ਜੰਗ ਵਿੱਚ ਭੁੱਖ ਤੇਹ ਨਹੀਂ ਲਗਦੀ. ਵਿਸ਼੍ਵਾਮਿਤ੍ਰ ਨੇ ਬਲਾ ਅਤੇ ਅਤਿਬਲਾ ਵਿਦ੍ਯਾ ਰਾਮਚੰਦ੍ਰ ਜੀ ਨੂੰ ਸਿਖਾਈ ਸੀ। ੩. ਪ੍ਰਿਥਿਵੀ। ੪. ਲਕ੍ਸ਼੍ਮੀ. ਲੱਛਮੀ। ੫. ਦਕ੍ਸ਼੍ ਦੀ ਇੱਕ ਕੰਨ੍ਯਾ। ੬. ਅ਼. [بلا] ਆਫ਼ਤ. ਵਿਪਦਾ। ੭. ਦੁੱਖ। ੮. ਭੂਤ ਪ੍ਰੇਤ ਦੀ ਪੀੜਾ। ੯. ਬੀਮਾਰੀ। ੧੦. ਦੇਖੋ, ਬੱਲਾ....
ਵਿ- ਦੂਸਰੀ. "ਮਨਮੁਖ ਦੂਜੀ ਤਰਫ ਹੈ." (ਵਾਰ ਮਲਾ ਮਃ ੩) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। ੨. ਸੰਗ੍ਯਾ- ਅਵਿਦ੍ਯਾ. ਦ੍ਵੈਤ. "ਜਬ ਲਗ ਦੂਜੀ ਰਾਈ." (ਸੋਰ ਅਃ ਮਃ ੧) ਰਾਈਮਾਤ੍ਰ ਦ੍ਵੈਤ....
ਸੰ. ਸੰਗ੍ਯਾ- ਵਾਲਮੀਕ ਰਾਮਾਇਣ ਦੇ ਪਹਿਲੇ ਕਾਂਡ ਦੇ ਬਾਈਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਵਿਸ਼੍ਵਾਮਿਤ੍ਰ ਨੇ ਰਾਮਚੰਦ੍ਰ ਜੀ ਨੂੰ ਦੋ ਵਿਦ੍ਯਾ ਸਿਖਾਈਆਂ, ਇੱਕ ਬਲਾ, ਦੂਜੀ ਅਤਿਬਲਾ, ਜਿਨ੍ਹਾਂ ਦੇ ਪ੍ਰਭਾਵ ਕਰਕੇ ਥਕੇਵਾਂ ਅਤੇ ਰੋਗ ਨਹੀਂ ਹੁੰਦਾ। ੨. ਇੱਕ ਬੂਟੀ, ਜਿਸ ਨੂੰ ਗੰਗੇਰਨ ਅਤੇ ਕੰਘੀ ਭੀ ਆਖਦੇ ਹਨ ਇਹ ਧਾਤੁ ਪੁਸ੍ਟ ਕਰਦੀ ਹੈ. ਦਾਝ ਅਤੇ ਵਮਨ (ਡਾਕੀ) ਸ਼ਾਂਤ ਕਰਦੀ ਹੈ. ਪੇਟ ਦੇ ਕੀੜੇ ਮਾਰਨ ਵਾਲੀ ਹੈ. ਦੁੱਧ ਅਤੇ ਮਿਸ਼ਰੀ ਨਾਲ ਜੇ ਇਸ ਦਾ ਸੇਵਨ ਕਰੀਏ ਤਾਂ ਪ੍ਰਮੇਹ ਰੋਗ ਹਟ ਜਾਂਦਾ ਹੈ.#L. Sidonia Cordifolia....
ਸੰਗ੍ਯਾ- ਪ੍ਰਗਟ ਹੋਣ ਦੀ ਕ੍ਰਿਯਾ. ਪ੍ਰਾਦੁਰਭਾਵ। ੨. ਸਮਰਥ, ਸ਼ਕਤਿ। ੩. ਅਸਰ। ੪. ਮਹਿਮਾ. ਮਹਾਤਮ। ੫. ਰੋਬ. ਦਬਦਬਾ। ੬. ਸੂਰਜ ਦਾ ਇੱਕ ਪੁਤ੍ਰ, ਜੋ ਪ੍ਰਭਾ ਦੇ ਗਰਭ ਤੋਂ ਪੈਦਾ ਹੋਇਆ।...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਥਕਾਵਟ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਜੜੀ, ਵਨੌਸਧਿ। ੨. ਭੰਗ ਲਈ ਭੀ ਬੂਟੀ ਸ਼ਬਦ ਵਰਤੀਦਾ ਹੈ। ੩. ਬੂਟੀ ਦੇ ਆਕਾਰ ਦਾ ਕਸ਼ੀਦਾ ਅਥਵਾ ਚਿਤ੍ਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. कङ्कतिका ਕੰਕਤਿਕਾ. ਛੋਟਾ ਕੰਘਾ। ੨. ਦੋਹਾਂ ਹੱਥਾਂ ਦੀਆਂ ਅੰਗੁਲੀਆਂ ਘੁੱਟਕੇ ਮਿਲਾਈਆਂ ਹੋਈਆਂ। ੩. ਜੁਲਾਹੇ ਦੇ ਰੱਛ ਦੀ ਕੰਘੀ....
(ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ." (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ." (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ." (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ." (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ." (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੮. ਮਾਇਆ. "ਲਿਵ ਧਾਤੁ ਦੁਇ ਰਾਹ ਹੈ." (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ." (ਵਾਰ ਗਉ ੧. ਮਃ ੪) ੯. ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ." (ਗੂਜ ਮਃ ੩) ੧੦. ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ." (ਸ੍ਰੀ ਮਃ ੧) ੧੧. ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ." (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ." (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ." (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ." (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ." (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ." (ਵਾਰ ਸ਼੍ਰੀ ਮਃ ੩)...
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸੰਗ੍ਯਾ- ਦੇਖੋ, ਦਾਘ। ੨. ਪਿਆਸ. ਤ੍ਰਿਖਾ। ੩. ਦਗਧ ਹੋਣ ਦਾ ਭਾਵ. "ਨਿਤ ਦਾਝਹਿ ਤੈ ਬਿਲਲਾਇ." (ਸ੍ਰੀ ਅਃ ਮਃ ੩) ੪. ਸੰ. ਦਾਹ੍ਯ. ਵਿ- ਦਗਧ ਕਰਨ ਯੋਗ੍ਯ. ਜਲਾਉਣ ਲਾਇਕ਼। ੫. ਇੱਕ ਰੋਗ. ਦੇਖੋ, ਦਾਹ ੩....
ਸੰ. ਸੰਗ੍ਯਾ- ਛਰਦ ਕ਼ਯ. ਡਾਕੀ। ੨. ਮਰ੍ਦਨ. ਮਲਣਾ। ੩. ਮੰਗਣਾ. ਯਾਚਨਾ। ੪. ਸਣ, ਜਿਸ ਦੇ ਛਿਲਕੇ ਦੇ ਰੱਸੇ ਵੱਟੀਦੇ ਹਨ. ਸਣੀ। ੫. ਵਿ- ਲੁੱਚਾ ਧੂਰ੍ਤ....
ਸੰਗ੍ਯਾ- ਦੇਖੋ, ਹੈਜਾ ਅਤੇ ਛਰਦਿ। ੨. ਦੇਖੋ, ਡਾਕਿਨੀ. "ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨਕਮਲ ਸਰਨਾਇ." (ਆਸਾ ਮਃ ੫) ਡਾਕਿਨੀ ਦੀ ਚਿਤਵਨ (ਚਿਤਿ) ਨਹੀਂ ਲਗਦੀ. ਭਾਵ- ਭੂਤ ਪ੍ਰੇਤਾਦਿ ਤੱਕ ਨਹੀਂ ਸਕਦੇ। ੪. ਡਿੰਗ. ਵਿ- ਪ੍ਰਬਲ. ਪ੍ਰਚੰਡ....
ਸੰ. ਸਪ੍ਤ. ਸੱਤ. ੭. "ਸਾਤ ਘੜੀ ਜਬ ਬੀਤੀ ਸੁਨੀ." (ਭੈਰ ਨਾਮਦੇਵ) ੨. ਦੇਖੋ, ਸਾਤਿ। ੩. ਅ਼. [ساعت] ਸਾਅ਼ਤ. ਸੰਗ੍ਯਾ- ਸਮਾਂ. ਵੇਲਾ. "ਬੋਲਹਿ ਹਰਿ ਹਰਿ ਰਾਮ ਨਾਮ ਹਰ ਸਾਤੇ." (ਸੋਰ ਮਃ ੪) ਹਰ ਵੇਲੇ ਰਾਮ ਨਾਮ ਬੋਲਹਿਂ। ੪. ਸੰ शात ਸ਼ਾਤ. ਵਿ- ਤਿੱਖਾ. ਤੇਜ਼। ੫. ਪਤਲਾ. ਕਮਜ਼ੋਰ। ੬. ਸੁੰਦਰ। ੭. ਸੰਗ੍ਯਾ- ਖ਼ੁਸ਼ੀ. ਆਨੰਦ। ੮. ਸੰ सात ਵਿ- ਹਾਸਿਲ ਕੀਤਾ. ਪ੍ਰਾਪਤ ਕਰਿਆ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਅ਼. [مِصری] ਮਿਸਰੀ. ਸੰਗ੍ਯਾ- ਕਲਮ। ੨. ਤਲਵਾਰ. "ਸ੍ਰੀ ਗੁਰੂ ਤੁਮਰੇ ਹਾਥ ਕੀ ਮਿਸਰੀ ਕਲਮਾ ਜਾਨ." (ਗੁਪ੍ਰਸੂ) ੩. ਮਿਸਰ ਦਾ ਵਸਨੀਕ। ੪. ਕੁੱਜੇ ਦੀ ਮਿਠਾਈ, ਕੂਜ਼ੇ ਵਿੱਚ ਜਮਾਇਆ ਸਾਫ ਖੰਡ ਦਾ ਪਿੰਡ. ਸਭ ਤੋਂ ਪਹਿਲਾਂ ਇਹ ਮਿਸਰ ਵਿੱਚ ਬਣੀ, ਇਸ ਲਈ ਨਾਮ ਮਿਸਰੀ ਪ੍ਰਸਿੱਧ ਹੋਇਆ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਸਿਉਣਾ। ੨. ਸੇਵਾ ਕਰਨੀ।...
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
[جریان] ਜਰੀਆਨ. Spermatorrhoea. ਇਸ ਰੋਗ ਦਾ ਲੱਛਣ ਹੈ- ਪੇਸ਼ਾਬ ਮਿਕਦਾਰ ਤੋਂ ਵਧਕੇ ਆਉਣਾ ਅਤੇ ਗੰਧਲਾ ਹੋਣਾ, ਧਾਤੁ ਗਿਰਨੀ ਆਦਿਕ. ਜੇ ਪ੍ਰਮੇਹ ਦਾ ਇਲਾਜ ਛੇਤੀ ਨਾ ਕੀਤਾ ਜਾਵੇ. ਤਾਂ ਮਧੁ ਪ੍ਰਮੇਹ [ذیابیطس] Diabetes ਹੋਣ ਦਾ ਡਰ ਹੁੰਦਾ ਹੈ.#ਪ੍ਰਮੇਹ ਦੇ ਕਾਰਣ ਹਨ- ਬਹੁਤ ਬੈਠਕ, ਬਹੁਤ ਸੌਣਾ, ਬਹੁਤ ਦਹੀਂ ਖਾਣੀ, ਸ਼ੱਕਰ ਗੁੜ ਦਾ ਸੇਵਨ, ਅਤੀ ਮੈਥੁਨ, ਸ਼ਰਾਬ ਬਹੁਤੀ ਪੀਣੀ, ਚਟਣੀ ਅਚਾਰ ਖਾਣਾ, ਤਿੱਖੇ ਅਤੇ ਕਫ ਵਧਾਉਣ ਵਾਲੇ ਭੋਜਨ ਕਰਨੇ ਆਦਿ.#ਪ੍ਰਮੇਹ ਦੇ ਸਾਧਾਰਣ ਇਲਾਜ ਹਨ- ਗਿਲੋ ਜਾਂ ਆਉਲਿਆਂ ਦਾ ਰਸ ਸ਼ਹਿਦ ਪਾਕੇ ਪੀਣਾ. ਸਿਲਾਜੀਤ ਅਥਵਾ ਕੁਸ਼ਤਾ ਫੌਲਾਦ ਸ਼ਹਿਦ ਵਿੱਚ ਮਿਲਾਕੇ ਚੱਟਣਾ. ਆਉਲੇ ਦੇ ਰਸ ਨਾਲ ਹਲਦੀ ਦਾ ਚੂਰਨ ਫੱਕਣਾ. ਇਮਲੀ ਦੇ ਬੀਜ ਭੁੰਨਕੇ ਉਨ੍ਹਾਂ ਦੀ ਛਿੱਲ ਲਾਹਕੇ ਬਰੀਕ ਕੁੱਟਕੇ, ਮਾਹਾਂ ਦੀ ਧੋਤੀ ਭੁੰਨੀ ਦਾਲ ਅਤੇ ਖੰਡ ਸਮਾਨ ਤੋਲ ਦੇ ਲੈ ਕੇ ਸਭ ਦਾ ਚੂਰਣ ਕਰਕੇ ਨਿੱਤ ਬੱਕਰੀ ਦੇ ਦੁੱਧ ਨਾਲ ਡੇਢ ਤੋਲਾ ਫੱਕਣਾ. ਕਿੱਕਰ ਦੇ ਕੱਚੇ ਤੁੱਕੇ ਸੁਕੇ ਪੀਹਕੇ ਬਰਾਬਰ ਦੀ ਖੰਡ ਮਿਲਾਕੇ ਗਊ ਦੇ ਦੁੱਧ ਨਾਲ ਨਿੱਤ ਇੱਕ ਤੋਲਾ ਫੱਕੀ ਲੈਣੀ.#ਪ੍ਰਮੇਹ ਹੋਣ ਸਾਰ ਸਿਆਣੇ ਡਾਕਟਰ ਤੋਂ ਮੂਤ੍ਰ ਦੀ ਪਰੀਖ੍ਯਾ ਕਰਾਉਣੀ ਚਾਹੀਏ ਅਰ ਬਿਨਾ ਢਿੱਲ ਇਲਾਜ ਹੋਣਾ ਯੋਗ੍ਯ ਹੈ. "ਚਿਣਗ ਪ੍ਰਮੇਹ ਭਗਿੰਦ੍ਰ ਦੁਖੂਤ੍ਰਾ." (ਚਰਿਤ੍ਰ ੪੦੫)...