ahavāla, ahāvālaअहवाल, अह़वाल
ਅ਼. [احوال] ਹ਼ਾਲ ਦਾ ਬਹੁ ਵਚਨ. ਦਸ਼ਾ. "ਮਮ ਈ ਚਿਨੀ ਅਹਵਾਲ." (ਤਿਲੰ ਮਃ ੧)#੨. ਸਮਾਚਾਰ. ਸੁਧ. ਖਬਰ.
अ़. [احوال] ह़ाल दा बहु वचन. दशा. "मम ई चिनी अहवाल." (तिलं मः १)#२. समाचार. सुध. खबर.
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਫ਼ਾ. [چُنیِں] ਚੁਨੀ. ਕ੍ਰਿ. ਵਿ- ਐਸਾ. ਅਜੇਹਾ. "ਮਮ ਈ ਚਿਨੀ ਅਹਿਵਾਲ." (ਤਿਲੰ ਮਃ ੧)...
ਅ਼. [احوال] ਹ਼ਾਲ ਦਾ ਬਹੁ ਵਚਨ. ਦਸ਼ਾ. "ਮਮ ਈ ਚਿਨੀ ਅਹਵਾਲ." (ਤਿਲੰ ਮਃ ੧)#੨. ਸਮਾਚਾਰ. ਸੁਧ. ਖਬਰ....
ਸੰ. ਸੰਗ੍ਯਾ- ਸਮ੍-ਆਚਾਰ. ਸਮੇਂ ਦਾ ਹਾਲ। ੨. ਖ਼ਬਰ. ਸੁਧ। ੩. ਸੁਨੇਹਾ. ਸੰਦੇਸਾ। ੪. ਰੀਤਿ. ਰਸਮ. ਰਿਵਾਜ....
ਸੰਗ੍ਯਾ- ਖਬਰ. ਸਮਾਚਾਰ। ੨. ਹੋਸ਼. ਬੁੱਧਿ. "ਸੁਧ ਜਬ ਤੇ ਹਮ ਧਰੀ." (ਚਰਿਤ੍ਰ ੨੨) ੩. ਸ਼ੁੱਧ. ਵਿ- ਸਾਫ. ਸ਼੍ਵੱਛ. "ਤਬ ਹੋਏ ਮਨ ਸੁਧ ਪਰਾਨੀ." (ਰਾਮ ਮਃ ੫) ੪. ਨਿਰਦੋਸ. "ਸੁਧੁ ਭਤਾਰੁ ਹਰਿ ਛੋਡਿਆ." (ਵਾਰ ਸੂਹੀ ਮਃ ੩) ੫. ਖ਼ਾਲਿਸ. ਨਿਰੋਲ। ੬. ਸੁਧਾ (ਅਮ੍ਰਿਤ) ਲਈ ਭੀ ਸੁਧ ਸ਼ਬਦ ਆਇਆ ਹੈ. ਦੇਖੋ, ਸੁਧਰਸ। ੭. ਸੰ. शुध ਧਾ- ਪਵਿਤ੍ਰ ਹੋਣਾ. ਪਾਕ ਹੋਣਾ....
ਅ਼. [خبر] ਸੰਗ੍ਯਾ- ਸੁਧ. ਸਮਾਚਾਰ. ਹਾਲ। ੨. ਗ੍ਯਾਨ. ਸਮਝ. ਬੋਧ। ੩. ਇੱਤ਼ਿਲਾ. ਸੂਚਨਾ. "ਮਤ ਘਾਲਹੁ ਜਮਕੀ ਖਬਰੀ." (ਬਿਲਾ ਕਬੀਰ) ੪. ਨਿਗਹਬਾਨੀ. ਨਿਗਰਾਨੀ. "ਸਿੰਚਨਹਾਰੈ ਏਕੈ ਮਾਲੀ। ਖਬਰਿ ਕਰਤੁ ਹੈ ਪਾਤ ਪਤ ਡਾਲੀ." (ਆਸਾ ਮਃ ੫)...