masatīमसती
ਫ਼ਾ. [مستی] ਮਸ੍ਤੀ, ਸੰਗ੍ਯਾ- ਨਸ਼ਾ. ਨਸ਼ੇ ਦਾ ਅਸਰ। ੨. ਪ੍ਰੇਮ ਦੀ ਖ਼ੁਮਾਰੀ। ੩. ਆਸ਼ਕੀ। ੪. ਕਾਮ ਦਾ ਉਨਮਾਦ.
फ़ा. [مستی] मस्ती, संग्या- नशा. नशे दा असर। २. प्रेम दी ख़ुमारी। ३. आशकी। ४. काम दा उनमाद.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [نشہ] ਨਸ਼ਹ. ਸੰਗ੍ਯਾ- ਅਮਲ. ਮਾਦਕ ਦ੍ਰਵ੍ਯ. ਦਿਮਾਗ਼ ਨੂੰ ਕ੍ਸ਼ੋਭ ਕਰਨ ਵਾਲਾ ਪਦਾਰਥ। ੨. ਨਸ਼ੀਲੇ (ਮਾਦਕ) ਪਦਾਰਥ ਦੇ ਵਰਤਣ ਤੋਂ ਹੋਈ ਖੁਮਾਰ (ਕ੍ਸ਼ੋਭ ਅਵਸ੍ਥਾ)....
ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਸੰਗ੍ਯਾ- ਖ਼ਮਰ (ਸ਼ਰਾਬ) ਦਾ ਨਸ਼ਾ, ਮਸ੍ਤੀ. ਕ੍ਸ਼ੀਵਤਾ. "ਜੈਸੇ ਖੋਂਦ ਖੁਮਾਰੀ." (ਕੇਦਾ ਕਬੀਰ) ਦੇਖੋ, ਖੋਂਦ. "ਹਰਿਰਸ ਰਪਿਓ ਖੁਮਾਰੋ" (ਸਾਰ ਮਃ ੫)...
ਫ਼ਾ. [عاشِقی] ਆ਼ਸ਼ਿਕ਼ੀ. ਸੰਗ੍ਯਾ- ਆਸਕ੍ਤਤਾ. ਪ੍ਰੀਤੀ. ਲਿਵਲੀਨਤਾ. ਇ਼ਸ਼ਕ਼ ਦੀ ਦਸ਼ਾ. "ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ." (ਵਾਰ ਆਸਾ ਮਃ ੨)...
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਸੰ. उन्माद. ਸੰਗ੍ਯਾ- ਚਿੱਤ ਦਾ ਇਸਥਿਤ ਨਾ ਰਹਿਣਾ। ੨. ਮਸਤੀ. ਖ਼ੁਮਾਰੀ। ੩. ਪਾਗਲਪਨ. ਸਿਰੜ. "ਕਾਮ ਕ੍ਰੋਧ ਮਿਟਹਿ ਉਨਮਾਦ." (ਗੌਂਡ ਮਃ ੫) ਦੇਖੋ, ਉਦਮਾਦ....