hārūnहारूं
ਅ਼. [ہارون] Aaron. ਹਜਰਤ ਮੂਸਾ ਦਾ ਵਡਾ ਭਾਈ, ਜਿਸ ਦੀ ਗਿਣਤੀ ਨਬੀਆਂ ਵਿੱਚ ਹੈ. ਇਹ ਮੂਸਾ ਦੇ ਹੁਕਮਾਂ ਦੀ ਪੂਰੀ ਤਾਮੀਲ ਕਰਦਾ ਅਤੇ ਉਸ ਦਾ ਨਾਇਬ ਸੀ।#੨. ਹਜਰਤ ਈਸਾ ਦਾ ਮਾਮਾ, ਮੇਰੀ (ਮਰਯਮ) ਦਾ ਭਾਈ. ਇਹ ਹੰਨਾ ਦੇ ਉਦਰ ਤੋਂ ਇਮਰਾਨ ਦਾ ਪੁਤ੍ਰ ਸੀ. ਕਿਤਨਿਆਂ ਦਾ ਖਿਆਲ ਹੈ ਕਿ ਹਾਰੂੰ ਮੇਰੀ ਦਾ ਸੰਬੰਧ ਵਿੱਚ ਭਾਈ ਨਹੀਂ ਸੀ, ਕਿੰਤੂ ਇੱਕ ਪਵਿਤ੍ਰਾਤਮਾ ਪੁਰਖ ਧਰਮਭਾਈ ਸੀ।#੩. ਅੱਬਾਸਵੰਸ਼ੀ ਹਾਰੂੰ [ہاروُن الرشید] ਪੰਜਵਾਂ ਖ਼ਲੀਫ਼ਾ ਸੀ, ਜੋ ੨੦. ਮਾਰਚ ਸਨ ੭੬੩ ਨੂੰ ਪੈਦਾ ਹੋਇਆ ਅਤੇ ਆਪਣੇ ਬਾਪ ਮਹਦੀ ਦੇ ਮਰਣ ਪੁਰ ਸਨ ੭੮੬ ਵਿੱਚ ਬਗਦਾਦ ਦੀ ਗੱਦੀ ਤੇ ਬੈਠਾ. ਇਹ ਵਡਾ ਪ੍ਰਤਾਪੀ ਬਾਦਸ਼ਾਹ ਹੋਇਆ ਹੈ. ਇਸ ਦਾ ਦੇਹਾਂਤ ਖੁਰਾਸਾਨ ਵਿੱਚ ੨੪ ਮਾਰਚ ਸਨ ੮੦੯ ਨੂੰ ਹੋਇਆ. ਹਾਰੂੰ ਦਾ ਮਕਬਰਾ ਤੂਸ (ਮਸ਼ਹਦ) ਵਿੱਚ ਹੈ.#ਭਾਈ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਉੱਤਰਾਰਧ ਦੇ ੧੬. ਵੇਂ ਅਧ੍ਯਾਯ ਵਿੱਚ ਹਾਰੂੰ ਨੂੰ ਕਾਰੂੰ ਦਾ ਭਾਈ ਲਿਖਿਆ ਹੈ ਜੋ ਗਲਤ ਹੈ, ਐਸੇ ਹੀ ਕਾਰੂੰ ਦੀ ਕਥਾ ਭੀ ਮਨਘੜਤ ਹੈ. ਦੇਖੋ, ਕਾਰੂੰ.
अ़. [ہارون] Aaron. हजरत मूसा दा वडा भाई, जिस दी गिणती नबीआं विॱच है. इह मूसा दे हुकमां दी पूरी तामील करदा अते उस दा नाइब सी।#२. हजरत ईसा दा मामा, मेरी (मरयम) दा भाई. इह हंना दे उदर तों इमरान दा पुत्र सी. कितनिआं दा खिआल है कि हारूं मेरी दा संबंध विॱच भाई नहीं सी, किंतू इॱक पवित्रातमा पुरख धरमभाई सी।#३. अॱबासवंशी हारूं [ہاروُن الرشید] पंजवां ख़लीफ़ा सी, जो २०. मारच सन ७६३ नूं पैदा होइआ अते आपणे बाप महदी दे मरण पुर सन ७८६ विॱच बगदाद दी गॱदी ते बैठा. इह वडा प्रतापी बादशाह होइआहै. इस दा देहांत खुरासान विॱच २४ मारच सन ८०९ नूं होइआ. हारूं दा मकबरा तूस (मशहद) विॱच है.#भाई संतोख सिंघ ने नानक प्रकाश उॱतरारध दे १६. वें अध्याय विॱच हारूं नूं कारूं दा भाई लिखिआ है जो गलत है, ऐसे ही कारूं दी कथा भी मनघड़त है. देखो, कारूं.
ਅ਼. [حضرت] ਹ਼ਜਰਤ. ਸੰਗ੍ਯਾ- ਸਮੀਪਤਾ. ਨਜ਼ਦੀਕੀ. ਹੁਜੂਰ। ੨. ਬਜੁਰਗਾਂ ਦੇ ਨਾਉਂ ਨਾਲ ਸਨਮਾਨ ਬੋਧਕ ਸ਼ਬਦ. "ਹਜਰਤ ਜੋ ਫਰਮਾਇਆ ਫਤਵਾ ਮੰਝ ਕਿਤਾਬ." (ਜਸਾ)...
[مۇسٰے] Moses ਇਸਰਾਈਲ ਵੰਸ਼ੀ ਇ਼ਮਰਾਨ ( [عِمران] ) Amran ਦਾ ਪੁਤ੍ਰ, ਜੋ ਈਸਾ ਦੇ ਜਨਮ ਤੋਂ ਬਾਰਾਂ ਸੌ ਵਰ੍ਹੇ ਪਹਿਲਾਂ ਹੋਇਆ ਹੈ. ਇਸ ਦਾ ਜਨਮ ਮਿਸਰ ਵਿੱਚ ਹੋਇਆ. ਉਸ ਸਮੇਂ ਫ਼ਰਊਨ ਬਾਦਸ਼ਾਹ ਇਸਰਾਈਲ ਵੰਸ਼ ਦੇ ਬਾਲਕਾਂ ਨੂੰ ਮਰਵਾ ਦਿੰਦਾ ਸੀ, ਇਸ ਲਈ ਇਸ ਦਾ ਮਾਤਾ ਨੇ ਇੱਕ ਸੰਦੂਕ ਵਿੱਚ ਰੱਖਕ਼ੇ ਮੂਸਾ ਨੂੰ ਦਰਿਆ ਵਿੱਚ ਵਹਾ ਦਿੱਤਾ. ਮਿਸਰ ਦੀ ਸ਼ਾਹਜ਼ਾਦੀ ਜੋ ਦਰਿਆ ਦੇ ਕਿਨਾਰੇ ਤੇ ਵਿਚਰ ਰਹੀ ਸੀ. ਉਸ ਦੀ ਨਿਗਾਹ ਇਹ ਬਾਲਕ ਪਿਆ, ਉਸ ਨੇ ਪਾਣੀ ਵਿੱਚੋਂ ਕੱਢਕੇ ਆਪਣਾ ਪਾਲਿਤ ਬਣਾ ਲਿਆ, ਇਬਰਾਨੀ ਭਾਸਾ ਵਿੱਚ ਮਾਸ਼ਾਹ ਦਾ ਅਰਥ ਹੈ ਖਿੱਚਿਆ, ਸੋ ਨਦੀ ਵਿੱਚੋਂ ਖਿੱਚਕੇ ਕਢਣੇ ਕਾਰਣ ਨਾਉਂ "ਮੂਸਾ" ਹੋਇਆ.#ਚਾਲੀਹ ਵਰ੍ਹੇ ਦੀ ਉਮਰ ਵਿੱਚ ਮੂਸਾ ਅਰਬ ਵੱਲ ਆਇਆ ਅਤੇ ਸ਼ਾਦੀ ਕਰਕੇ ਗ੍ਰਿਹਸਥੀ ਬਣਿਆ. ਬਾਈਬਲ ਅਤੇ ਕ਼ੁਰਾਨ ਵਿੱਚ ਲਿਖਿਆ ਹੈ ਕਿ ਮੂਸਾ ਨੂੰ ਖ਼ੁਦਾ ਵੱਲੋਂ ਹੁਕਮ ਆਇਆ ਕਰਦਾ ਸੀ ਅਰ ਤੂਰ (sinal) ਪਹਾੜ ਪੁਰ ਖ਼ੁਦਾ ਨਾਲ ਉਸ ਦੀਆਂ ਗੱਲਾਂ ਭੀ ਹੋਈਆਂ ਸਨ, ਬਲਕਿ ਖ਼ੁਦਾ ਨੇ ਆਪਣੀਆਂ ਉਂਗਲਾਂ ਨਾਲ ਲਿਖੀਆਂ ਹੋਈਆਂ ਸਲੇਟਾਂ ਮੂਸਾ ਨੂੰ ਦਿੱਤੀਆਂ ਸਨ, ਅਰ ਇੱਕ ਬਾਰ ਚਾਲੀ ਦਿਨ ਅੰਨ ਪਾਣੀ ਬਿਨਾ ਤੂਰ ਉੱਪਰ ਮੂਸਾ ਖ਼ੁਦਾ ਨਾਲ ਗੋਸਟਿ ਕਰਦਾ ਰਿਹਾ, ਇਸੇ ਕਾਰਣ ਯਹੂਦੀ ੪੦ ਰੋਜ਼ੇ ਰਖਦੇ ਹਨ.#ਯਹੂਦੀਆਂ ਦਾ ਧਰਮਗੁਰੂ ਅਤੇ ਤੌਰੇਤ ਦੇ ਪ੍ਰਗਟ ਕਰਨ ਵਾਲਾ ਇਹੀ ਪੈਗੰਬਰ ਹੈ. ਬਾਈਬਲ ਵਿੱਚ ਖ਼ੁਦਾ ਦੇ ਦਸ ਹੁਕਮ ਜੋ ਲਿਖੇ ਹਨ, ਉਹ ਮੂਸਾ ਨੂੰ ਹੀ ਪ੍ਰਾਪਤ ਹੋਏ ਸਨ. ਉਹ ਹੁਕਮ ਇਹ ਹਨ-#(ੳ) ਮੇਰੇ ਮੁਕਾਬਲੇ, ਤੇਰੇ ਤਾਂਈ ਦੂਜਾ ਪਰਮੇਸ਼੍ਵਰ ਨਾ ਹੋਵੇ.#(ਅ) ਮੂਰਤੀਪੂਜਾ ਨਾ ਕਰੀ.#(ੲ) ਖ਼ੁਦਾ ਦਾ ਨਾਮ ਅਕਾਰਥ ਨਾ ਲਈਂ.#(ਸ) ਸਨਚਿਰ (ਛਨਿੱਚਰ) ਦਾ ਦਿਨ ਪਵਿਤ੍ਰ ਜਾਣਕੇ ਕੋਈ ਕੰਮ ਨਾ ਕਰੀਂ, ਕਿਉਂਕਿ ਇਸ ਦਿਨ ਦੁਨੀਆਂ ਰਚਕੇ ਮੈ ਆਰਾਮ ਕੀਤਾ ਹੈ.#(ਹ) ਮਾਂ ਪਿਉ ਦਾ ਆਦਰ ਕਰੀਂ.#(ਕ) ਖ਼ੂਨ ਨਾ ਕਰੀਂ#(ਖ) ਜਾਰੀ ਨਾ ਕਰੀਂ.#(ਗ) ਚੋਰੀ ਨਾ ਕਰੀਂ.#(ਘ) ਗਵਾਂਢੀ ਪੁਰ ਝੂਠੀ ਗਵਾਹੀ ਨਾ ਦੇਵੀਂ.#(ਙ) ਗਵਾਂਢੀ ਦੀ ਕਿਸੇ ਚੀਜ ਦਾ ਲਾਲਚ ਨਾ ਕਰੀਂ.#ਮੂਸਾ ਦੀ ਸਾਰੀ ਉਮਰ ੧੨੦ ਵਰ੍ਹੇ ਦੀ ਸੀ.¹ "ਨਾਉ ਧਾਰਇਨ ਈਸੇ ਮੂਸੇ, ××× ਈਸਾਈ ਮੂਸਾਈਆ ਹਉਮੈ ਹੈਰਾਣੇ." (ਭਾਗੁ) ਦੇਖੋ, ਫਰਊਨ।#੨. ਸੰ. मृष. ਚੂਹਾ. ਦੇਖੋ, ਮੂਸ ੨. "ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ." (ਧਨਾ ਮਃ ੫)#੩. ਦੇਖੋ, ਧੁਨੀ (ਘ). ੪. ਭਾਵ- ਵਿਸਿਆਂ ਦੇ ਰਸ. "ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖਿ ਡਰਾਈ." (ਆਸਾ ਮਃ ੫) ਭੋਗਇੱਛਾ ਰੂਪ ਘਰ ਦੀ ਬਿੱਲੀ ਨੂੰ ਹੁਣ ਹੋਰ ਗੱਲ ਸਿਖਾਈ ਗਈ ਹੈ, ਵਿਸਿਆਂ ਦੇ ਰਸਾਂ ਨੂੰ ਦੇਖਕੇ ਡਰਨ ਲੱਗੀ ਹੈ। ੫. ਭਾਵ- ਕਾਲ. "ਅਨੁਦਿਨ ਮੂਸਾ ਲਾਜੁ ਟੁਕਾਈ." (ਆਸਾ ਮਃ ੫) ਉਮਰਰੂਪ ਰੱਸੀ ਨੂੰ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਦੇਖੋ, ਅਮਰ ਸਿੰਘ ਅਤੇ ਸਾਹਿਬ ਸਿੰਘ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਅ਼. [تاعمیل] ਤਅ਼ਮੀਲ. ਸੰਗ੍ਯਾ- ਅ਼ਮਲ ਕਰਨਾ. ਆਗ੍ਯਾ ਪਾਲਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
[عیِسےٰ] Jesus. ਇਹ ਫਿਲਸਤੀਨ ਦੇ ਵਸਨੀਕ ਯੂਸਫ ਨਾਮੇ ਤਰਖਾਣ ਦਾ ਪੁਤ੍ਰ ਸੀ.¹#ਬਾਈਬਲ ਵਿੱਚ ਲਿਖਿਆ ਹੈ ਕਿ ਮੇਰੀ (Mary) ਨਾਮਕ ਕੁਆਰੀ ਕੰਨ੍ਯਾ ਨੂੰ ਜਬਰਾਈਲ ਫ਼ਰਿਸ਼ਤੇ ਨੇ ਆਕੇ ਆਖਿਆ ਕਿ ਤੂੰ ਗਰਭਵਤੀ ਹੋਵੇਂਗੀ, ਅਤੇ ਬੈਤਲਹਮ (Bethlehem)² ਵਿੱਚ ਇੱਕ ਧਰਮ ਪ੍ਰਚਾਰਕ ਪੁਤ੍ਰ ਜਣੇਗੀ. ਸੋ ਇਸ ਕਥਨ ਅਨੁਸਾਰ ਸੰਮਤ ੫੭ ਬਿਕ੍ਰਮੀ ਵਿੱਚ ਹਜਰਤ ਈਸਾ ਦਾ ਜਨਮ ਹੋਇਆ, ਜੋ ਈਸਾਈਆਂ ਵਿੱਚ ਖ਼ੁਦਾ ਦਾ ਬੇਟਾ ਮੰਨਿਆ ਗਿਆ. ਕੁਰਾਨ ਵਿੱਚ ਲਿਖਿਆ ਹੈ ਕਿ ਈ਼ਸਾ ਦੇ ਜਨਮ ਤੇ ਕੁਲ ਦੇ ਲੋਕਾਂ ਨੇ ਮੇਰੀ ਤੋਂ ਪੁੱਛਿਆ ਕਿ ਤੈਂ ਕੁਆਰੀ ਨੇ ਬਾਲਕ ਕਿਸ ਤਰਾਂ ਜਣਿਆ? ਮੇਰੀ ਨੇ ਬਾਲਕ ਵੱਲ ਇਸ਼ਾਰਾ ਕਰਕੇ ਆਖਿਆ ਕਿ ਤੁਸੀਂ ਇਸੇ ਤੋਂ ਹੀ ਪੁੱਛ ਲਓ. ਇਸ ਤੇ ਬਾਲਕ ਨੇ ਆਪਣਾ ਖ਼ੁਦਾ ਵੱਲੋਂ ਆਉਣਾ ਦੱਸਕੇ ਲੋਕਾਂ ਨੂੰ ਨਿਰਸੰਦੇਹ ਕੀਤਾ. (ਦੇਖੋ, . ਕੁਰਾਨ, ਸੂਰਤ ਮਰਿਯਮ, ਆਯਤ ੨੭ ਤੋਂ ੩੧)#ਹਜਰਤ ਈਸਾ ਦੀ ਯਹੂਦੀ ਮਤ ਅਨੁਸਾਰ ਸੁੰਨਤ ਹੋਈ, ਅਤੇ ਉਸ ਨੇ ਜੌਨ (John) ਤੋਂ ਬਪਤਿਸਮਾ (Baptism) ਲਿਆ. ੩੦ ਵਰ੍ਹੇ ਦੀ ਉਮਰ ਵਿੱਚ ਧਰਮਪ੍ਰਚਾਰ ਆਰੰਭਿਆ ਅਤੇ ਕਈ ਚੇਲੇ ਬਣਾਏ, ਜਿਨ੍ਹਾਂ ਵਿੱਚੋਂ ੧੨. ਪ੍ਰਧਾਨ ਗਿਣੇ ਜਾਂਦੇ ਹਨ. ਅਨੇਕ ਸ਼ਹਿਰ ਅਤੇ ਪਿੰਡਾਂ ਵਿੱਚ ਫਿਰਕੇ ਪੈਗੰਬਰ ਈਸਾ ਨੇ ਆਪਣੇ ਨਵੇਂ ਮਤ ਦਾ ਪ੍ਰਚਾਰ ਕੀਤਾ, ਅਤੇ ਕਈ ਚਮਤਕਾਰ ਵਿਖਾਏ, ਪਰੰਤੂ ਪੁਰਾਣੀਆਂ ਰਸਮਾਂ ਦੇ ਉਲਟ ਉਪਦੇਸ਼ ਦੇਣ ਪੁਰ ਯਹੂਦੀ ਲੋਕ ਅਤੇ ਉਸ ਮਤ ਦੇ ਧਰਮ ਆਗੂ ਈਸਾ ਦੇ ਵਿਰੋਧੀ ਹੋ ਗਏ. ਖਾਸ ਕਰਕੇ ਜਰੂਸਲਮ (Jerusalem) ਦਾ ਵਡਾ ਮਹੰਤ ਆਪਣੀ ਪ੍ਰਭੁਤਾ ਵਿੱਚ ਵਿਘਨ ਪੈਂਦਾ ਵੇਖਕੇ ਹਜਰਤ ਈਸਾ ਦਾ ਭਾਰੀ ਵੈਰੀ ਬਣ ਗਿਆ, ਅਤੇ ਈਸਾ ਤੇ ਇਹ ਦੋਸ ਲਗਾਕੇ ਕਿ ਉਹ ਆਪਣੇ ਤਾਈਂ ਖ਼ੁਦਾ ਦਾ ਪੁਤ੍ਰ ਦੱਸਦਾ ਹੈ ਅਤੇ ਦੇਸ਼ ਵਿੱਚ ਬੇਅਮਨੀ ਫੈਲਾਉਂਦਾ ਹੈ, ਅਦਾਲਤੀ ਪਾਈਲੇਟ (Pilate) ਦੇ ਪੇਸ਼ ਕੀਤਾ. ਭਾਵੇਂ ਜੱਜ ਜਾਣਦਾ ਸੀ ਕਿ ਈਸਾ ਨਿਰਪਰਾਧ ਹੈ, ਪਰ ਵਿਰੋਧੀਆਂ ਦੇ ਜ਼ੋਰ ਦੇਣ ਪੁਰ ਬਾਦਸ਼ਾਹ ਹੀਰੋਡ (Herod) ਪਾਸ ਚਾਲਾਨ ਕੀਤਾ ਗਿਆ, ਜਿਸ ਪੁਰ ਹੁਕਮ ਹੋਇਆ ਕਿ ਈਸਾ ਨੂੰ ਸਲੀਬ ਉੱਤੇ ਚੜ੍ਹਾਇਆ ਜਾਵੇ. ਇਸ ਹੁਕਮ ਅਨੁਸਾਰ [] ਇਸ ਆਕਾਰ ਦੀ ਸੂਲੀ ਤੇ ਹੱਥਾਂ ਪੈਰਾਂ ਵਿੱਚ ਮੇਖਾਂ ਗੱਡਕੇ ਈਸਾ ਮਾਰਿਆ ਗਿਆ. ਇਸ ਮਹਾਤਮਾ ਦੀ ਕਬਰ ਜਰੂਸ਼ਲਮ ਵਿੱਚ ਹੈ. ਹ਼ਜਰਤ ਈ਼ਸਾ ਦੀ ਸਾਰੀ ਉਮਰ ੩੩ ਵਰ੍ਹੇ ਦੀ ਸੀ.#ਬਾਈਬਲ ਵਿੱਚ ਇਹ ਭੀ ਲਿਖਿਆ ਹੈ ਕਿ ਹਜਰਤ ਈਸਾ ਮਰਣ ਪਿੱਛੋਂ ਫੇਰ ਜੀ ਉੱਠਿਆ, ਅਤੇ ਉਸ ਦਾ ਸ਼ਰੀਰ ਕਬਰ ਵਿੱਚੋਂ ਲੋਪ ਹੋ ਗਿਆ ਅਤੇ ਉਸ ਨੇ ਕਈ ਪੁਰਖਾਂ ਨੂੰ ਦਿਖਾਲੀ ਦਿੱਤੀ.#ਈਸਾਈਆਂ ਦੇ ਮੰਦਿਰ ਅਤੇ ਗਲੇ ਵਿੱਚ ਜੋ ਸਲੀਬ (Cross) ਦਾ ਚਿੰਨ੍ਹ ਵੇਖਿਆ ਜਾਂਦਾ ਹੈ ਇਹ ਉੱਪਰ ਲਿਖੀ ਘਟਨਾ ਦਾ ਬੋਧਕ ਹੈ. ਈਸਾਈਆਂ ਦਾ ਵਿਸ਼੍ਵਾਸ ਹੈ ਕਿ ਹਜਰਤ ਈਸਾ ਨੇ ਪ੍ਰਾਣ ਦੇ ਕੇ ਆਪਣੇ ਸੇਵਕਾਂ ਦਾ ਸਾਰਾ ਪਾਪ ਦੂਰ ਕਰ ਦਿੱਤਾ, ਅਤੇ ਜੋ ਉਸ ਪੁਰ ਭਰੋਸਾ ਲਿਆਉਣਗੇ, ਓਹ ਬਖ਼ਸ਼ੇ ਜਾਣਗੇ। ੨. ਦੇਖੋ, ਈਸ। ੩. ਸੰ. ਈਸ਼ਾ. ਦੁਰਗਾ. ਦੇਵੀ। ੪. ਸ੍ਵਾਮੀ ਦੀ ਇਸਤ੍ਰੀ। ੫. ਸ਼ਕਤਿ. ਤਾਕਤ। ੬. ਹਲ ਦਾ ਲੰਮਾ ਡੰਡਾ। ੭. ਗੱਡੇ ਗੱਡੀਆਂ ਆਦਿ ਦੇ ਪਹੀਏ ਦਾ ਤੀਰ, ਜੋ ਨਾਭਿ ਅਤੇ ਪੁੱਠੀ ਦੇ ਮੱਧ ਹੁੰਦਾ ਹੈ....
ਮਾਤੁਲ. ਮਾਂ ਦਾ ਭਾਈ। ੨. ਫ਼ਾ. [ماما] ਬੁੱਢੀ ਇਸਤ੍ਰੀ. ਵ੍ਰਿਧਾ। ੩. ਮਾਤਾ. mamma....
ਮੇਰਾ ਦਾ ਇਸਤ੍ਰੀਲਿੰਗ. "ਮੇਰੀ ਇਛ ਪੁੰਨੀ." (ਗਉ ਛੰਤ ਮਃ ੧) ੨. ਮੇਲੀ. ਮਿਲਾਈ. "ਗੁਰਿ ਪਿਰ ਸੰਗਿ ਮੇਰੀ." (ਆਸਾ ਮਃ ੫) ੩. ਵਿ- ਮੇਰ (ਅਪਣੱਤ) ਰੱਖਣਵਾਲਾ. "ਮਿਲਿਆ ਆਇ ਪ੍ਰਭੁ ਮੇਰੀ." (ਗਉ ਮਃ ੪)...
ਸੰਗ੍ਯਾ- ਘੋੜੇ ਦੀ ਕਾਠੀ ਦੇ ਅੱਗੇ ਦਾ ਕੀਲਾ, ਜਿਸ ਵਿੱਚ ਲਗਾਮ ਅਟਕਾਈਦਾ ਹੈ....
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਅ਼. [ہارون] Aaron. ਹਜਰਤ ਮੂਸਾ ਦਾ ਵਡਾ ਭਾਈ, ਜਿਸ ਦੀ ਗਿਣਤੀ ਨਬੀਆਂ ਵਿੱਚ ਹੈ. ਇਹ ਮੂਸਾ ਦੇ ਹੁਕਮਾਂ ਦੀ ਪੂਰੀ ਤਾਮੀਲ ਕਰਦਾ ਅਤੇ ਉਸ ਦਾ ਨਾਇਬ ਸੀ।#੨. ਹਜਰਤ ਈਸਾ ਦਾ ਮਾਮਾ, ਮੇਰੀ (ਮਰਯਮ) ਦਾ ਭਾਈ. ਇਹ ਹੰਨਾ ਦੇ ਉਦਰ ਤੋਂ ਇਮਰਾਨ ਦਾ ਪੁਤ੍ਰ ਸੀ. ਕਿਤਨਿਆਂ ਦਾ ਖਿਆਲ ਹੈ ਕਿ ਹਾਰੂੰ ਮੇਰੀ ਦਾ ਸੰਬੰਧ ਵਿੱਚ ਭਾਈ ਨਹੀਂ ਸੀ, ਕਿੰਤੂ ਇੱਕ ਪਵਿਤ੍ਰਾਤਮਾ ਪੁਰਖ ਧਰਮਭਾਈ ਸੀ।#੩. ਅੱਬਾਸਵੰਸ਼ੀ ਹਾਰੂੰ [ہاروُن الرشید] ਪੰਜਵਾਂ ਖ਼ਲੀਫ਼ਾ ਸੀ, ਜੋ ੨੦. ਮਾਰਚ ਸਨ ੭੬੩ ਨੂੰ ਪੈਦਾ ਹੋਇਆ ਅਤੇ ਆਪਣੇ ਬਾਪ ਮਹਦੀ ਦੇ ਮਰਣ ਪੁਰ ਸਨ ੭੮੬ ਵਿੱਚ ਬਗਦਾਦ ਦੀ ਗੱਦੀ ਤੇ ਬੈਠਾ. ਇਹ ਵਡਾ ਪ੍ਰਤਾਪੀ ਬਾਦਸ਼ਾਹ ਹੋਇਆ ਹੈ. ਇਸ ਦਾ ਦੇਹਾਂਤ ਖੁਰਾਸਾਨ ਵਿੱਚ ੨੪ ਮਾਰਚ ਸਨ ੮੦੯ ਨੂੰ ਹੋਇਆ. ਹਾਰੂੰ ਦਾ ਮਕਬਰਾ ਤੂਸ (ਮਸ਼ਹਦ) ਵਿੱਚ ਹੈ.#ਭਾਈ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਉੱਤਰਾਰਧ ਦੇ ੧੬. ਵੇਂ ਅਧ੍ਯਾਯ ਵਿੱਚ ਹਾਰੂੰ ਨੂੰ ਕਾਰੂੰ ਦਾ ਭਾਈ ਲਿਖਿਆ ਹੈ ਜੋ ਗਲਤ ਹੈ, ਐਸੇ ਹੀ ਕਾਰੂੰ ਦੀ ਕਥਾ ਭੀ ਮਨਘੜਤ ਹੈ. ਦੇਖੋ, ਕਾਰੂੰ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਕਿੰਤੁ....
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਸੰਗ੍ਯਾ- ਧਰਮ ਅਨੁਸਾਰ ਭਾਈ ਅਤੇ ਭੈਣ ਦਾ ਸੰਬੰਧ ਹੈ ਜਿਸ ਨਾਲ. ਧਰਮ ਭ੍ਰਾਤਾ ਅਤੇ ਧਰਮਭਗਿਨੀ. ਗੁਰਭਾਈ, ਗੁਰਭੈਣ....
ਵਿ- ਪੰਚਮ. ਪਾਂਚਵਾਂ. "ਪੰਜਵਾ ਪਾਇਆ ਘਿਰਤੁ." (ਵਾਰ ਆਸਾ) ੨. ਸੰਗ੍ਯਾ- ਖ਼ਾ. ਘੀ. ਘ੍ਰਿਤ. ਆਸਾ ਦੀ ਵਾਰ ਵਿੱਚ ਇਸ ਦਾ ਨੰਬਰ ਪੰਜਵਾਂ ਹੋਣ ਕਰਕੇ ਇਹ ਰੂਢੀ ਨਾਮ ਕਲਪਿਆ ਗਿਆ ਹੈ....
ਅ਼. [خلیِفہ] ਖ਼ਲਫ਼ ਪਦ ਤੋਂ ਖ਼ਲੀਫ਼ਾ ਹੈ, ਜਿਸ ਦਾ ਅਰਥ ਹੈ ਪਿੱਛੇ ਛੱਡਣਾ. ਭਾਵ ਇਹ ਕਿ ਆਪਣਾ ਪ੍ਰਤਿਨਿਧਿ ਆਪਣੀ ਗੈਰਹਾਜ਼ਿਰੀ ਵਿੱਚ ਮੁਕੱਰਰ ਕਰਨਾ. ਮੁਹ਼ੰਮਦ ਸਾਹਿਬ ਦੇ ਮਰਣ ਪਿੱਛੋਂ ਜੋ ਇਸਲਾਮ ਦੇ ਮੁਖੀਏ, ਪੈਗੰਬਰ ਦੀ ਥਾਂ ਰਾਜ ਦਾ ਪ੍ਰਬੰਧ ਕਰਨ ਵਾਲੇ ਅਤੇ ਧਰਮਪ੍ਰਚਾਰਕ ਹੋਏ, ਉਨ੍ਹਾਂ ਦੀ ਖ਼ਲੀਫ਼ਾ ਸੰਗ੍ਯਾ ਹੈ.¹#ਪਹਿਲਾਂ ਖ਼ਲੀਫ਼ੇ ਮੱਕੇ ਵਿੱਚ ਸਨ, ਜਿਨ੍ਹਾਂ ਵਿੱਚੋਂ ਪ੍ਰਧਾਨ ਚਾਰ ਸਨ-#(੧) [ابوُبکر] ਅਬੂਬਕਰ. ਇਹ ਹਿਜਰੀ ਸਨ ੧੧. ਵਿੱਚ ਖ਼ਲੀਫ਼ਾ ਰਸੂਲਅੱਲਾ, ੬੦ ਵਰ੍ਹੇ ਦੀ ਉਮਰ ਵਿੱਚ ਮੁਕ਼ਰਰ ਹੋਇਆ. ਇਹ ਮੁਹ਼ੰਮਦ ਸਾਹਿਬ ਦੀ ਇਸਤ੍ਰੀ "ਆਯਸ਼ਾ" ਦਾ ਪਿਤਾ ਸੀ. ਇਹ ਕੇਵਲ ਸਵਾ ਦੋ ਵਰ੍ਹੇ ਖਲੀਫਾ ਰਹਿਕੇ ੨੩ ਅਗਸ੍ਤ ਸਨ ੬੩੪ ਨੂੰ ਮਦੀਨੇ ਮਰ ਗਿਆ.#(੨) [عُمر] . ੳਮਰ ਖ਼ੱਤ਼ਾਬ ਦਾ ਪੁਤ੍ਰ. ਇਹ ਸਨ ਹਿਜਰੀ ੧੩. ਵਿੱਚ ਖ਼ਲੀਫ਼ਾ ਥਾਪਿਆ ਗਿਆ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਇਸ ਦਾ ਖ਼ਿਤਾਬ ਅਮੀਰੁਲਮੋਮਿਨੀਨ ਸੀ. ਇਸ ਨੇ ਫ਼ਾਰਸ ਅਤੇ ਮਿਸਰ ਨੂੰ ਫ਼ਤੇ ਕੀਤਾ. Alexandria ਦਾ ਜਗਤਪ੍ਰਸਿੱਧ ਪੁਸਤਕਾਲਯ ਇਹ ਕਹਿਕੇ ਭਸਮ ਕਰ ਦਿੱਤਾ, ਕਿ ਜੇ ਇਸ ਵਿੱਚ. ਕੁਰਾਨ ਦੇ ਵਿਰੁੱਧ ਪੁਸਤਕਾਂ ਹਨ, ਤਦ ਰੱਖਣ ਦੀ ਕੋਈ ਲੋੜ ਨਹੀਂ ਅਤੇ ਜੇ. ਕੁਰਾਨ ਅਨੁਸਾਰ ਹਨ ਤਦ ਉਹ ਮਤਲਬ ਕੁਰਾਨ ਵਿੱਚ ਆ ਚੁਕਿਆ ਹੈ, ਇਸ ਲਈ ਰੱਖਣੀਆਂ ਲਾਭਦਾਇਕ ਨਹੀ. ਇਸ ਨੇ ਜੈਰੂਸ਼ਲਮ ਨੂੰ ਫ਼ਤੇ ਕਰਕੇ ਉਸ ਥਾਂ ਇੱਕ ਭਾਰੀ ਮਸਜਿਦ (ਮਸੀਤ) ਬਣਾਈ, ਜੋ ਹੁਣ ਤੀਕ ਇਸ ਦੇ ਨਾਮ ਨਾਲ ਬੁਲਾਈ ਜਾਂਦੀ ਹੈ ੩. ਨਵੰਬਰ ਸਨ ੬੪੪ ਨੂੰ ਜਦਕਿ ਇਮਾਮ ਉਮਰ ਸਵੇਰ ਦੀ ਨਮਾਜ਼ ਮਸਜਿਦ ਵਿੱਚ ਪੜ੍ਹ ਰਿਹਾ ਸੀ, ਉਸ ਵੇਲੇ ਫਿਰੋਜ਼ ਗ਼ੁਲਾਮ ਨੇ ਖ਼ੰਜਰ ਨਾਲ ਜ਼ਖਮੀ ਕੀਤਾ ਅਤੇ ਤਿੰਨ ਦਿਨ ਪਿੱਛੋਂ ਦੇਹਾਂਤ ਹੋਇਆ.#(੩) [عُثمان] . ਉ਼ਸਮਾਨ. ਅ਼ੱਫ਼ਾਨ ਦਾ ਪੁਤ੍ਰ. ਇਹ ਸਨ ਹਿਜਰੀ ੨੪ ਵਿੱਚ ਖ਼ਲੀਫ਼ਾ ਮੁਕ਼ੱਰਰ ਹੋਇਆ. ਉਸਮਾਨ ਮੁਹ਼ੰਮਦ ਸਾਹਿਬ ਦੀਆਂ ਦੋ ਪੁਤ੍ਰੀਆਂ ਰੁਕੀਅਹ ਅਤੇ ਉੱਮੂਕੁਲਸੂਮ ਦਾ ਪਤੀ ਸੀ. ਇਸ ਨੂੰ ਅਬੂਬਕਰ ਦੇ ਬੇਟੇ ਮੁਹ਼ੰਮਦ ਨੇ ਮਦੀਨੇ ਵਿੱਚ ੩੦ ਜੂਨ ਸਨ ੬੬੫ ਵਿੱਚ ਕਤਲ ਕਰ ਦਿੱਤਾ.#(੪) [علی] ਅ਼ਲੀ. ਇਹ ਅਬੂਤਾਲਿਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤ਼ਿਮਾ ਦਾ ਪਤੀ ਸੀ. ਇਸ ਦਾ ਜਨਮ ਸਨ ੫੯੯ ਵਿੱਚ ਹੋਇਆ. ਇਹ ਚੌਥ ਖ਼ਲੀਫ਼ਾ ਥਾਪਿਆ ਗਿਆ, ਪਰ ਕਰੀਬ ਪੰਜ ਵਰ੍ਹੇ ਖ਼ਲਾਫ਼ਤ ਕਰਕੇ ਆਪਣੇ ਅਹੁਦੇ ਨੂੰ ਛੱਡਣ ਲਈ ਮਜਬੂਰ ਹੋਇਆ. ਕੂਫਾ ਦੇ ਮਕਾਮ ਅਬਦੁੱਰਹ਼ਮਾਨ ਦੇ ਹੱਥੋਂ ਜ਼ਹਿਰੀਲੀ ਤਲਵਾਰ ਦੀ ਧਾਰ ਨਾਲ ਖ਼ਲੀਫ਼ਾ ਅਲੀ ਜ਼ਖਮੀ ਹੋਕੇ ਚਾਰ ਦਿਨਾਂ ਪਿੱਛੋਂ ਸਨ ੬੬੧ ਵਿੱਚ ਮਰ ਗਿਆ. ਇਸ ਦੀ ਕ਼ਬਰ "ਨਜਫ਼" ਨਾਮਕ ਨਗਰ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਹੈ. ਇਮਾਮ ਅਲੀ ਦੇ ਸਾਰੇ ੧੮. ਪੁਤ੍ਰ ਅਤੇ ੧੮. ਪੁਤ੍ਰੀਆਂ ਹੋਈਆਂ, ਇਨ੍ਹਾਂ ਵਿਚੋਂ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦੇ ਪੇਟੋਂ ਤਿੰਨ ਪੁਤ੍ਰ- ਹਸਨ, ਹੁਸੈਨ ਅਤੇ ਮੁਹਸਿਨ ਸਨ.#ਇਹ ਚਾਰੇ ਖ਼ਲੀਫ਼ੇ ਚਾਰਯਾਰ ਕਰਕੇ ਪ੍ਰਸਿੱਧ ਹਨ. ਪੰਜਵਾਂ ਖ਼ਲੀਫ਼ਾ ਅਲੀ ਦਾ ਪੁਤ੍ਰ ਹਸਨ ਕੇਵਲ ਛੀ ਮਹੀਨੇ ਰਿਹਾ. ਇਸ ਪਿੱਛੋਂ ਦਮਿਸ਼ਕ਼ ਦੇ ਹਾਕਿਮ ੧੪. ਖ਼ਲੀਫ਼ੇ ਹੋਏ, ਜਿਨ੍ਹਾਂ ਨੇ ਸਨ ੬੬੧ ਤੋਂ ਸਨ ੭੪੯ ਤੀਕ ਖ਼ਲਾਫ਼ਤ ਕੀਤੀ. ਫੇਰ ਖ਼ਲਾਫ਼ਤ ਬਗਦਾਦ ਦੇ ਹਾਕਿਮਾਂ ਪਾਸ ਚਲੀ ਗਈ, ਜੋ ਸਨ ੭੫੦ ਤੋਂ ਸਨ ੧੨੫੮ ਤੀਕ ਇਨ੍ਹਾਂ ਦੇ ਕਬਜ਼ੇ ਰਹੀ. ਇਸ ਪਿੱਛੋਂ ਖ਼ਲਾਫ਼ਤ ਰੂਮ ਦੇ ਬਾਦਸ਼ਾਹਾਂ ਦੇ ਹੱਥ ਆ ਗਈ.#੧੨ ਨਵੰਬਰ ਸਨ ੧੯੨੨ ਨੂੰ ਰੂਮ ਦੀ ਕ਼ੌਮੀਸਭਾ (The Grand National Assembly) ਨੇ ਸੁਲਤਾਨ ਵਾਹਿਦੁੱਦੀਨ ਤੋਂ ਖ਼ਿਲਾਫ਼ਤ ਖੋਹਕੇ ਅਬਦੁਲਮਜੀਦ ਨੂੰ ਖ਼ਲੀਫ਼ਾ ਬਣਾਇਆ ਅਤੇ ਸਲਤਨਤ ਦਾ ਕੰਮ ਖ਼ਲੀਫ਼ੇ ਦੇ ਹੱਥ ਕੁਝ ਨਾ ਰਹਿਣ ਦਿੱਤਾ, ਕੇਵਲ ਧਰਮ ਦਾ ਆਗੂ ਉਸ ਨੂੰ ਥਾਪਿਆ. ਅੰਤ ਨੂੰ ਮਾਰਚ ੧੯੨੪ ਵਿੱਚ ਖ਼ਿਲਾਫ਼ਤ ਦਾ ਭੋਗ ਹੀ ਪਾ ਦਿੱਤਾ.#ਉੱਪਰ ਲਿਖੇ ਖ਼ਲੀਫ਼ਿਆਂ ਤੋਂ ਛੁੱਟ ਅਰਬ, ਮਿਸਰ, ਫਾਰਸ, ਰੂਮ ਆਦਿ ਦੇ ਅਨੇਕ ਬਾਦਸ਼ਾਹ ਪੁਰਾਣੇ ਸਮੇਂ ਵਿੱਚ ਆਪਣੇ ਤਾਂਈਂ ਸ੍ਵਤੰਤ੍ਰ ਖਲੀਫ਼ਾ ਮੰਨਦੇ ਰਹੇ ਹਨ ਅਤੇ ਹੁਣ ਭੀ ਕਈ ਖ਼ਲੀਫ਼ਾ ਅਖਾਉਂਦੇ ਹਨ.#ਦਿੱਲੀ ਦੇ ਬਾਦਸ਼ਾਹ ਅਲਾਉੱਦੀਨ ਖ਼ਲਜੀ ਅਤੇ ਮੁਗਲ ਅਕਬਰ ਆਦਿ ਭੀ ਆਪਣੇ ਤਾਂਈਂ ਖ਼ਲੀਫ਼ਾ ਲਿਖਦੇ ਸਨ. ਇਸੇ ਕਾਰਣ ਰਾਜਧਾਨੀ ਦਾ ਨਾਉਂ "ਦਾਰੁਲਖ਼ਿਲਾਫ਼ਤ" ਪ੍ਰਸਿੱਧ ਹੋਇਆ.#ਸੁੰਨੀਮਤ ਦੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਖ਼ਲੀਫ਼ਾ. ਕੁਰੈਸ਼ ਵੰਸ਼ ਤੋ ਬਿਨਾ ਹੋਰ ਕਿਸੇ ਜ਼ਾਤਿ ਦਾ ਨਹੀਂ ਹੋ ਸਕਦਾ. ਸ਼ੀਅ਼ਹਮਤ ਦੇ ਮੁਸਲਮਾਨ ਖ਼ਲੀਫ਼ੇ ਦਾ ਅ਼ਲੀ ਦੀ ਵੰਸ਼ ਵਿੱਚੋਂ ਹੀ ਹੋਣਾ ਯੋਗ ਸਮਝਦੇ ਹਨ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
(ਸੰ. ਵਾਪ. ਵਿ- ਬੀਜਣ ਵਾਲਾ). ਸੰਗ੍ਯਾ- ਪਿਤਾ. ਜਨਕ. ਬਾਪੂ. ਸੰ. ਵਪ੍ਰ. "ਕਾਹੇ ਪੂਤ ਝਗਰਤ ਹਉ ਸੰਗਿ ਬਾਪ?" (ਸਾਰ ਮਃ ੪)...
ਅ਼. [مہدی] ਵਿ- ਜਿਸ ਨੂੰ ਹਦਾਯਤ (ਸਿਖ੍ਯਾ) ਮਿਲੀ ਹੈ। ੨. ਸੰਗ੍ਯਾ- ਭਵਿਸ਼੍ਯ (ਆਉਣ ਵਾਲੇ ਸਮੇ) ਵਿੱਚ ਹੋਣ ਵਾਲਾ ਇੱਕ ਇਮਾਮ. ਇਸਲਾਮਮਤ ਅਨੁਸਾਰ ਇਹ ਕੁਮਾਰਗ ਚਲਦੇ ਲੋਕਾ ਨੂੰ ਸੁਮਾਰਗ ਪਾਵੇਗਾ, ਅਰ ਸੱਤ ਵਰ੍ਹੇ ਮੱਕੇ ਵਿੱਚ ਰਾਜ ਕਰੇਗਾ. ਇਹ ਆਖ਼ਿਰੀ ਇਮਾਮ, ਹਿੰਦੂਆਂ ਦੇ ਕਲਕੀ ਅਵਤਾਰ ਤੁੱਲ ਹੋਊ.#ਸ਼ੀਆ਼ ਮੁਸਲਮਾਨਾਂ ਦੇ ਖ਼ਿਆਲ ਅਨੁਸਾਰ ਮਹਦੀ ਪੈਦਾ ਹੋ ਚੁੱਕਾ ਹੈ, ਜੋ ਹੁਣ ਗੁਪਤ ਹੈ. ਇਹ ਪ੍ਰਗਟ ਹੋਕੇ ਦੁਸ੍ਟਾ ਨੂੰ ਦੰਡ ਦੇਊ ਅਤੇ ਇਸਲਾਮ ਦੀ ਦਸ਼ਾ ਸੁਧਾਰਕੇ ਦੁਨੀਆਂ ਤੋਂ ਚਲਾਜਾਊ. ਦੇਖੋ, "ਹਦਾਯਤੁਲਕੁਲੂਬ." "ਮਹਦੀ ਭਰ੍ਯੋ ਤਬ ਗਰਬ। ਜਗ ਜੀਤਿਓ ਜਬ ਸਰਬ ॥" (ਕਲਕੀ) ੩. ਮਿਰਜ਼ਈ ਮੁਸਲਮਾਨਾ ਦੇ ਖਿਆਲ ਅਨੁਸਾਰ ਮਿਰਜ਼ਾ ਗੁਲਾਮ ਅਹਮਦ ਮਹਦੀ ਸੀ. ਦੇਖੋ, ਗੁਲਾਮਅਹਮਦ। ੪. ਦੇਖੋ, ਮਹਿਦੀ....
ਸੰ. ਸੰਗ੍ਯਾ- ਸ਼ਰੀਰ ਤੋਂ ਪ੍ਰਾਣਾਂ ਦਾ ਵਿਯੋਗ. ਮੌਤ. "ਮਰਣ ਲਿਖਾਇ ਆਏ, ਨਹੀ ਰਹਿਣਾ." (ਗਉ ਮਃ ੧) ੨. ਜ਼ਹਿਰ. ਵਿਸ। ੩. ਗੁਰੁਮਤ ਅਨੁਸਾਰ ਹੌਮੈ ਦਾ ਤਿਆਗ. ਦੇਹਾਭਿਮਾਨ ਰਹਿਤ ਹੋਣ ਦੀ ਹਾਲਤ. ਦੇਖੋ, ਜੀਵਤਮਰਨਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਫ਼ਾ. [بغداد] ਬਗ਼ਦਾਦ. ਇ਼ਰਾਕੇ. ਅ਼ਰਬ ਵਿੱਚ ਨੌਸ਼ੀਰਵਾਂ ਦਾ ਵਸਾਇਆ ਹੋਇਆ ਇੱਕ ਨਗਰ, ਜਿੱਥੇ ਦਰਿਆ ਦਜਲਾ ਅਤੇ ਫਰਾਤ ਦਾ ਸੰਗਮ ਹੁੰਦਾ ਹੈ. ਸ਼੍ਰੀ ਗੁਰੂ ਨਾਨਕਦੇਵ ਜੀ ਇਸ ਸ਼ਹਿਰ ਮੱਕੇ ਦੀ ਯਾਤ੍ਰਾ ਸਮੇਂ ਪਧਾਰੇ ਹਨ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਕੀਤਾ ਹੈ, ਯਥਾ-#"ਬਾਬਾ ਗਿਆ ਬਗਦਾਦ ਨੂੰ#ਬਾਹਰ ਜਾਇ ਕੀਆ ਅਸਥਾਨਾ,#ਇਕ ਬਾਬਾ ਅਕਾਲਰੂਪ#ਦੂਜਾ ਰਬਾਬੀ ਮਰਦਾਨਾ." ×××#ਬਗਦਾਦ ਵਿੱਚ ਪੀਰ ਦਸ੍ਤਗੀਰ ਅਤੇ ਬਹਲੋਲ ਆਦਿਕ ਵਲੀਆਂ ਦੇ ਜਾਨਸ਼ੀਨ ਸਤਿਗੁਰੂ ਦੇ ਬਹੁਤ ਸ਼੍ਰੱਧਾਲੂ ਹੋ ਗਏ ਅਰ ਉਨ੍ਹਾਂ ਦੀ ਯਾਦਗਾਰ ਵਿੱਚ "ਕਤਬਾ." ਜੋ ਤੁਰਕੀ ਜਬਾਨ ਵਿੱਚ ਹੈ, ਲਾਇਆ ਗਿਆ, ਜੋ ਰੇਲਵੇ ਸਟੇਸ਼ਨ ਬਗਦਾਦ ਤੋਂ ਡੇਢ ਮੀਲ ਹੈ. ਇਸ ਦਾ ਨਿਸ਼ਾਨ ਨਕਸ਼ੇ ਵਿੱਚ ਦਿਖਾਇਆ ਗਿਆ ਹੈ. ਅਰ ਚਿਤ੍ਰ ਇਹ ਹੈ:-#(fig.)#ਅਰਥਾਤ#ਦੇਖੋ! ਹਜਰਤ ਪਰਵਦਗਾਰ ਬਜ਼ੁਰਗ ਨੇ ਕੇਹੀ ਮੁਰਾਦ ਪੂਰੀ ਕੀਤੀ, ਕਿ ਬਾਬੇ ਨਾਨਕ ਦੀ ਤਅ਼ਮੀਰ ਨਵੇਂ ਸਿਰੇ ਬਣ ਗਈ, ਸੱਤ ਵਡੇ ਵਲੀਆਂ ਨੇ ਇਸ ਵਿੱਚ ਸਹਾਇਤਾ ਕੀਤੀ ਅਤੇ ਉਸ ਦੀ ਤਾਰੀਖ ਇਹ ਨਿਕਲੀ ਕਿ ਨੇਕਬਖ਼ਤ ਮੁਰੀਦ ਨੇ ਪਾਣੀ ਲਈ ਜ਼ਮੀਨ ਵਿੱਚ ਫੈਜ ਦਾ ਚਸ਼ਮਾ ਜਾਰੀ ਕਰਦਿੱਤਾ.¹#ਜਿਸ ਵੇਲੇ ਸਤਿਗੁਰੂ ਬਗਦਾਦ ਗਏ ਹਨ, ਤਦ ਉੱਥੋਂ ਦੇ ਸਾਰੇ ਖੂਹਾਂ ਦਾ ਪਾਣੀ ਖਾਰਾ ਸੀ. ਗੁਰੂ ਨਾਨਕਦੇਵ ਜੀ ਨੇ ਜਿੱਥੇ ਆਗ੍ਯਾ ਕਰਕੇ ਖੂਹ ਲਗਵਾਇਆ, ਉਸ ਦਾ ਪਾਣੀ ਮਿੱਠਾ ਨਿਕਲਿਆ. ਇਹ ਖੂਹ ਕਤਬੇ ਦੇ ਪਾਸ ਹੈ, ਅਰ ਹੁਣ ਭੀ ਕੇਵਲ ਇਸੇ ਖੂਹ ਦਾ ਪਾਣੀ ਮਿੱਠਾ ਹੈ....
ਸੰਗ੍ਯਾ- ਛੋਟਾ ਗਦੇਲਾ। ੨. ਰਾਜਾ ਦਾ ਸਿੰਘਾਸਨ। ੩. ਮਹੰਤ ਦਾ ਆਸਨ। ੪. ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ "ਗਧੀਲਾ" ਲਿਖਿਆ ਹੈ। ੫. ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ....
ਵਿ- ਪ੍ਰਤਾਪਿਨ੍. ਪ੍ਰਤਾਪਵਾਨ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਸੰ ਅਤੇ ਫ਼ਾ. [خُراسان] ਇੱਕ ਦੇਸ਼, ਜੋ ਈਰਾਨ ਦੇ ਪੂਰਵ ਅਤੇ ਅਫ਼ਗਾਨਿਸਤਾਨ ਦੇ ਪੱਛਮ ਵੱਲ ਹੈ. ਇਸ ਵਿੱਚ ਹਰਾਤ ਅਤੇ ਮਸ਼ਹਦ ਪ੍ਰਸਿੱਧ ਨਗਰ ਹਨ। ੨. ਬਾਦਸ਼ਾਹ ਬਾਬਰ ਲਿਖਦਾ ਹੈ ਕਿ ਹਿੰਦੁਸਤਾਨ ਦੇ ਲੋਕ ਸਿੰਧੁ ਤੋਂ ਪੱਛਮ ਵੱਲ ਦੇ ਦੇਸ਼ਾਂ ਨੂੰ ਖ਼ੁਰਾਸਾਨ ਹੀ ਆਖਦੇ ਹਨ. "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ." (ਆਸਾ ਮਃ ੧)...
ਅ਼. [مقبرہ] ਸੰਗ੍ਯਾ- ਕ਼ਬਰ ਦਾ ਅਸਥਾਨ. ਉਹ ਮਕਾਨ, ਜਿਸ ਵਿੱਚ ਮੁਰਦੇ ਦੀ ਕ਼ਬਰ ਹੋਵੇ....
ਅ਼. [طوُس] ਤ਼ੂਸ ਖ਼ੁਰਾਸਾਨ ਵਿੱਚ ਇੱਕ ਸ਼ਹਿਰ, ਜਿਸ ਦਾ ਹੁਣ 'ਮਸ਼ਹਦ' ਨਾਮ ਪ੍ਰਸਿੱਧ ਹੈ। ੨. ਅ਼. [طائوُس] ਤ਼ਾਊਸ. ਮੋਰ ਦੀ ਸ਼ਕਲ ਦਾ ਇੱਕ ਤਾਰਦਾਰ ਵਾਜਾ. "ਤੁਰਹੀ ਤੂਸ ਮੁਚੰਗ." (ਸਲੋਹ) ਦੇਖੋ, ਸਾਜ....
ਅ਼. [مشہد] ਸ਼ਹੀਦ ਹੋਣ ਦੀ ਥਾਂ। ੨. ਫ਼ਾਰਸ ਦਾ ਇੱਕ ਪ੍ਰਸਿੱਧ ਨਗਰ, ਜਿਸ ਦਾ ਪੁਰਾਣਾ ਨਾਮ ਤੂਸ ਹੈ. "ਮਸਹਦ ਕੋ ਰਾਜਾ ਬਡੋ." (ਚਰਿਤ੍ਰ ੨੧੮) ਪੁਰਾਣੇ ਸਮੇਂ ਮਸ਼ਹਦ ਦੀ ਬੰਦੂਕ ਬਹੁਤ ਉੱਤਮ ਸਮਝੀ ਜਾਂਦੀ ਸੀ. "ਬੰਦੂਕੇ ਮਸ਼ਹਦ ਵ ਚੀਨੀ ਕਮਾਂ." (ਹਕਾਯਤ ੮)...
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਸੰ. उत्त्रार्द्घ. ਸੰਗ੍ਯਾ- ਪਿਛਲਾ ਅੱਧਾ ਹਿੱਸਾ। ੨. ਕਿਸੇ ਗ੍ਰੰਥ ਦੇ ਅੰਤ ਦਾ ਅੱਧਾ ਭਾਗ....
ਅ਼. [قاروُں] ਕ਼ਾਰੂੰ. Korah. ਇਸਰਾਈਲ ਵੰਸ਼ੀ ਯਸ਼ਰ (Izhar) ਦਾ ਪੁਤ੍ਰ, ਜੋ ਮਿਸਰ ਵਿੱਚ ਵਡਾ ਧਨੀ ਅਤੇ ਕੰਜੂਸਾਂ ਦਾ ਸਰਤਾਜ ਸੀ. ਇਸ ਦਾ ਜਿਕਰ ਕੁਰਾਨ ਵਿੱਚ ਭੀ ਆਇਆ ਹੈ. ਦੇਖੋ, ਕ਼ੁਰਾਨ ਸੂਰਤ ੨੯, ਆਯਤ ੩੮ ਅਤੇ ਸੂਰਤ ੨੮, ਆਯਤ ੭੬- ੮੨. ਇਹ ਮੂਸਾ ਦੇ ਚਾਚੇ ਦਾ ਪੁਤ੍ਰ ਸੀ.#ਯਹੂਦੀਆਂ ਦੇ ਗ੍ਰੰਥ Talmud ਵਿੱਚ ਲਿਖਿਆ ਹੈ ਕਿ ਕ਼ਾਰੂੰ ਦਾ ਖ਼ਜ਼ਾਨਿਆਂ ਦੀਆਂ ਕੁੰਜੀਆਂ ੩੦੦ ਖੱਚਰਾਂ ਦਾ ਬੋਝ ਸੀ. ਇਹ ਧਨ ਦੇ ਮਦ ਵਿੱਚ ਆਕੇ ਹਜਰਤ ਮੂਸਾ ਦੇ ਹੁਕਮਾਂ ਦੀ ਤਾਮੀਲ ਨਹੀਂ ਕਰਦਾ ਸੀ ਅਤੇ ਜ਼ਕਾਤ ਨਹੀਂ ਦਿੰਦਾ ਸੀ. ਮੂਸਾ ਦੇ ਸ੍ਰਾਪ ਨਾਲ ਕਾਰੂੰ ਖ਼ਜ਼ਾਨਿਆਂ ਸਮੇਤ ਜ਼ਮੀਨ ਵਿੱਚ ਗਰਕ ਹੋ ਗਿਆ.¹#ਭਾਈ ਸੰਤੋਖ ਸਿੰਘ ਆਦਿ ਅਨੇਕ ਇਤਿਹਾਸ ਲੇਖਕਾਂ ਨੇ ਕਾਰੂੰ ਨੂੰ ਰੂਮ ਦਾ ਬਾਦਸ਼ਾਹ ਲਿਖਕੇ ਭੁੱਲ ਕੀਤੀ ਹੈ, ਯਥਾ-#"ਰੂਮ ਵਲਾਇਤ ਜਹਾਂ ਮਹਾਨਾ।#ਪਾਤਸ਼ਾਹ ਕਾਰੂੰ ਤਿਹ ਥਾਨਾ। x x#ਤਿਨ ਕੋ ਸੁਖ ਦੇਨੇ ਕੇ ਹੇਤਾ।#ਪੁਰ ਪ੍ਰਵਿਸ਼ੇ ਵੇਦੀਕੁਲਕੇਤਾ।#ਕਾਰੂੰ ਕੇਰ ਦੁਰਗ ਜਹਿਂ ਭਾਰੀ।#ਤਿਸ ਕੇ ਬੈਠੇ ਜਾਇ ਅਗਾਰੀ।" x x#(ਨਾਪ੍ਰ. ਉੱਤਰਾਰਧ, ਅਃ ੧੬)#"ਨਸੀਹਤਨਾਮਾ" ਕਾਰੂੰ ਦੇ ਹੀ ਪਰਥਾਇ ਉਚਾਰਣਾ ਲਿਖਿਆ ਹੈ, ਯਥਾ-#"ਸੁਨ ਸ੍ਰੀ ਨਾਨਕ ਗਿਰਾ ਉਚਾਰੀ।#ਦੇਨ ਨਸੀਹਤ ਸਭ ਸੁਖ ਕਾਰੀ।#ਤਿਲੰਗ ਮਹਲਾ ੧#ਕੀਚੈ ਨੇਕਨਾਮੀ ਜੋ ਦੇਵੈ ਖੁਦਾਇ।#ਜੋ ਦੀਸੈ ਜ਼ਿਮੀ ਪਰ ਸੋ ਹੋਸੀ ਫ਼ਨਾਇ। x x#ਚਾਲੀ ਗੰਜ ਜੋੜੇ ਨ ਰਖਿਓ ਈਮਾਨ।#ਦੇਖੋ ਰੇ ਕਾਰੂੰ! ਜੁ ਹੋਤੇ ਪਰੇਸਾਨ।" x x#(ਨਾਪ੍ਰ ਉ. ਅਃ ੧੬)#ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਸਮੇਂ ਰੂਮ ਵਲਾਇਤ ਗਏ ਹਨ, ਉਸ ਵੇਲੇ ਤਖ਼ਤ ਤੇ ਸੁਲਤਾਨ ਸਲੀਮਖ਼ਾਨ ਅੱਵਲ ਸੀ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
गलित ਗਲਿਤ. ਵਿ- ਪਤਿਤ ਹੋਇਆ. ਡਿਗਿਆ। ੨. ਗਲਿਆ. ਸੜਿਆ। ੩. ਚੁਇਆ. ਟਪਕਿਆ। ੪. ਪਘਰਿਆ. ਦ੍ਰਵੀਭੂਤ. "ਤਨੁ ਮਨੁ ਗਲਤ ਭਏ ਠਾਕੁਰ ਸਿਉ." (ਕਾਨ ਮਃ ੫) ੫. ਅ਼. [غلط] ਗ਼ਲਤ਼. ਅਸ਼ੁੱਧ. ਨਾਦੁਰੁਸ੍ਤ....
ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)...
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...