tūsaतूस
ਅ਼. [طوُس] ਤ਼ੂਸ ਖ਼ੁਰਾਸਾਨ ਵਿੱਚ ਇੱਕ ਸ਼ਹਿਰ, ਜਿਸ ਦਾ ਹੁਣ 'ਮਸ਼ਹਦ' ਨਾਮ ਪ੍ਰਸਿੱਧ ਹੈ। ੨. ਅ਼. [طائوُس] ਤ਼ਾਊਸ. ਮੋਰ ਦੀ ਸ਼ਕਲ ਦਾ ਇੱਕ ਤਾਰਦਾਰ ਵਾਜਾ. "ਤੁਰਹੀ ਤੂਸ ਮੁਚੰਗ." (ਸਲੋਹ) ਦੇਖੋ, ਸਾਜ.
अ़. [طوُس] त़ूस ख़ुरासान विॱच इॱक शहिर, जिस दा हुण 'मशहद' नाम प्रसिॱध है। २. अ़. [طائوُس] त़ाऊस. मोर दी शकल दा इॱक तारदार वाजा. "तुरही तूस मुचंग." (सलोह) देखो, साज.
ਸੰ ਅਤੇ ਫ਼ਾ. [خُراسان] ਇੱਕ ਦੇਸ਼, ਜੋ ਈਰਾਨ ਦੇ ਪੂਰਵ ਅਤੇ ਅਫ਼ਗਾਨਿਸਤਾਨ ਦੇ ਪੱਛਮ ਵੱਲ ਹੈ. ਇਸ ਵਿੱਚ ਹਰਾਤ ਅਤੇ ਮਸ਼ਹਦ ਪ੍ਰਸਿੱਧ ਨਗਰ ਹਨ। ੨. ਬਾਦਸ਼ਾਹ ਬਾਬਰ ਲਿਖਦਾ ਹੈ ਕਿ ਹਿੰਦੁਸਤਾਨ ਦੇ ਲੋਕ ਸਿੰਧੁ ਤੋਂ ਪੱਛਮ ਵੱਲ ਦੇ ਦੇਸ਼ਾਂ ਨੂੰ ਖ਼ੁਰਾਸਾਨ ਹੀ ਆਖਦੇ ਹਨ. "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ." (ਆਸਾ ਮਃ ੧)...
ਦੇਖੋ, ਸਹਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਅ਼. [مشہد] ਸ਼ਹੀਦ ਹੋਣ ਦੀ ਥਾਂ। ੨. ਫ਼ਾਰਸ ਦਾ ਇੱਕ ਪ੍ਰਸਿੱਧ ਨਗਰ, ਜਿਸ ਦਾ ਪੁਰਾਣਾ ਨਾਮ ਤੂਸ ਹੈ. "ਮਸਹਦ ਕੋ ਰਾਜਾ ਬਡੋ." (ਚਰਿਤ੍ਰ ੨੧੮) ਪੁਰਾਣੇ ਸਮੇਂ ਮਸ਼ਹਦ ਦੀ ਬੰਦੂਕ ਬਹੁਤ ਉੱਤਮ ਸਮਝੀ ਜਾਂਦੀ ਸੀ. "ਬੰਦੂਕੇ ਮਸ਼ਹਦ ਵ ਚੀਨੀ ਕਮਾਂ." (ਹਕਾਯਤ ੮)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਅ਼. [طاٶُس] ਸੰਗ੍ਯਾ- ਮੋਰ. ਮਯੂਰ। ੨. ਮੋਰ ਦੀ ਸ਼ਕਲ ਦਾ ਇੱਕ ਵਾਜਾ, ਜੋ ਗਜ਼ ਨਾਲ ਵਜਾਈਦਾ ਹੈ. ਦੇਖੋ, ਸਾਜ....
ਸਰਵ- ਮੇਰਾ. "ਜਮੁ ਮੰਜਾਰੁ ਕਹਾ ਕਰੈ ਮੋਰ." (ਗਉ ਕਬੀਰ) ੨. ਮੋੜਨਾ. ਹਟਾਉਣਾ. "ਮੋਰ ਸਕੋਂ ਨ ਕਹ੍ਯੋ ਤੁਮਰੋ." (ਨਾਪ੍ਰ) ੩. ਮਯੂਰ. ਤਾਊਸ. "ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ." (ਮਲਾ ਪੜਤਾਲ ਮਃ ੪) "ਮੋਰ ਤੁਰੰਗ ਕੋ ਮੋਰ ਨਚਾਵੈ." (ਗੁਪ੍ਰਸੂ) ਘੋੜੇ ਨੂੰ ਮੋੜਕੇ ਮੋਰ ਤੁੱਲ ਨਚਾਉਂਦੇ ਹਨ। ੪. ਮੌਰ. ਮੌਲ. ਮੁਕੁਟ. ਤਾਜ। ੫. ਮੁਰ ਦੈਤ. "ਮੋਰ ਮਰ੍ਯੋ ਜਿਨ." (ਕ੍ਰਿਸਨਾਵ) ਦੇਖੋ, ਮੁਰ ੫। ੬. ਫ਼ਾ. [مور] ਕੀੜੀ. "ਹਮਜ਼ ਪੀਰ ਮੋਰੋ ਹਮਜ਼ ਪੀਲਤਨ." (ਜਫਰ)...
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰਗ੍ਯਾ- ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ." (ਆਸਾ ਮਃ ੧) ਦੇਖੋ, ਪੰਚ ਸਬਦ। ੨. ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ-#ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ.#ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ.#ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ.#ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ.#ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ.#ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ....
ਸੰ. ਤੂਰ੍ਯ. ਸੰਗ੍ਯਾ- ਤੁਰ੍ਹੀ. ਰਣਸਿੰਗਾ....
ਅ਼. [طوُس] ਤ਼ੂਸ ਖ਼ੁਰਾਸਾਨ ਵਿੱਚ ਇੱਕ ਸ਼ਹਿਰ, ਜਿਸ ਦਾ ਹੁਣ 'ਮਸ਼ਹਦ' ਨਾਮ ਪ੍ਰਸਿੱਧ ਹੈ। ੨. ਅ਼. [طائوُس] ਤ਼ਾਊਸ. ਮੋਰ ਦੀ ਸ਼ਕਲ ਦਾ ਇੱਕ ਤਾਰਦਾਰ ਵਾਜਾ. "ਤੁਰਹੀ ਤੂਸ ਮੁਚੰਗ." (ਸਲੋਹ) ਦੇਖੋ, ਸਾਜ....
ਵਡੀ ਚੌੜੀ ਡਫ.¹ "ਮੁਰਜ ਤੂਰ ਮੁਚੰਗ ਮੰਦਲ." (ਯੁਧਿਸਟਰਰਾਜ) ੨. ਕਿਤਨੇ ਵਿਦ੍ਵਾਨ ਤ਼ੰਬੂਰ ਨੂੰ ਮੁਚੰਗ ਖਿਆਲ ਕਰਦੇ ਹਨ....
ਫ਼ਾ. [ساز] ਸਾਜ਼. ਵਿ- ਬਣਾਉਣ ਵਾਲਾ. ਰਚਣ ਵਾਲਾ. ਇਹ ਯੌਗਿਕ ਸ਼ਬਦਾਂ ਦੇ ਅੰਤ ਵਰਤੀਦਾ ਹੈ, ਜੈਸੇ- ਕਾਰਸਾਜ਼, ਜਾਲਸਾਜ਼ ਆਦਿ। ੨. ਸੰਗ੍ਯਾ- ਹਥਿਆਰ. ਸੰਦ।੩ ਬਾਜਾ. ਵਾਦ੍ਯ. "ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ." (ਚੰਡੀ ੧)#ਸਾਜ (ਵਾਜੇ) ਅਨੇਕ ਪ੍ਰਕਾਰ ਦੇ ਹਨ, ਪਰ ਇੱਥੇ ਉਨ੍ਹਾਂ ਸਾਜਾਂ ਦਾ ਚਿਤ੍ਰ ਦਿੱਤਾ ਜਾਂਦਾ ਹੈ, ਜੋ ਕੀਰਤਨ ਕਰਨ ਵੇਲੇ ਸਿੱਖ ਵਰਤਦੇ ਰਹੇ ਅਤੇ ਵਰਤਦੇ ਹਨ। ੪. ਲਾਭ। ੫. ਦੇਖੋ, ਸਾਜਨਾ। ੬. ਅ਼. [شاذ] ਸ਼ਾਜ. ਵ੍ਯ- ਕਿਤੇ ਕਿਤੇ. ਕਹੀਂ ਕਹੀਂ. ਵਿਰਲਾ....