ਸਿਸੁਪਾਲ

sisupālaसिसुपाल


ਸੰ. शिशुपाल ਚੇਦਿ (ਚੰਦੇਰੀ) ਦੇ ਰਾਜਾ ਦਮਘੋਸ ਦਾ ਪੁਤ੍ਰ, ਜੋ ਵਸੁਦੇਵ ਦੀ ਭੈਣ ਸ਼ਤ੍ਰਦੇਵਾ ਦੇ ਉਦਰੋਂ ਜਨਮਿਆ, ਇਸ ਹਿਸਾਬ ਇਹ ਕ੍ਰਿਸਨ ਜੀ ਦਾ ਮਸੇਰਾ ਭਾਈ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਸ਼ਿਸ਼ੁਪਾਲ ਜੰਮਿਆ ਤਾਂ ਉਸ ਦੇ ਤਿੰਨ ਅੱਖਾਂ ਅਤੇ ਚਾਰ ਹੱਥ ਸਨ. ਮਾਂ ਬਾਪ ਨੇ ਇਸ ਦਾ ਤਿਆਗ ਕਰਨਾ ਚਾਹਿਆ, ਪਰ ਆਕਾਸ਼ਬਾਣੀ ਹੋਈ ਕਿ ਇਹ ਸ਼ਿਸੁ (ਬੱਚਾ) ਪ੍ਰਤਾਪੀ ਹੋਵੇਗਾ ਇਸ ਦੀ ਪਾਲਨਾ ਕਰੋ, ਇਸੇ ਕਾਰਣ ਨਾਉਂ ਸ਼ਿਸ਼ੁਪਾਲ ਹੋਇਆ.#ਇਹ ਕ੍ਰਿਸਨ ਜੀ ਦਾ ਭਾਰੀ ਵੈਰੀ ਸੀ ਕਿਉਂਕਿ ਰੁਕਮਣੀ ਦਾ ਵਿਆਹ ਇਸ ਨਾਲ ਹੋਣਾ ਕਰਾਰ ਪਾਇਆ ਸੀ, ਪਰ ਕ੍ਰਿਸਨ ਜੀ ਉਸ ਨੂੰ ਚੁੱਕਕੇ ਲੈ ਗਏ. ਯੁਧਿਸ੍ਠਿਰ ਦੇ ਯੱਗ ਵਿੱਚ ਸ਼ਿਸ਼ੁਪਾਲ ਨੇ ਭਰੀ ਸਭਾ ਅੰਦਰ ਕ੍ਰਿਸਨ ਜੀ ਦਾ ਨਿਰਾਦਰ ਕੀਤਾ, ਇਸ ਕਾਰਣ ਕ੍ਰਿਸਨ ਜੀ ਨੇ ਸ਼ਿਸ਼ੁਪਾਲ ਨੂੰ ਕਤਲ ਕਰ ਦਿੱਤਾ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਸ਼ੁਪਾਲ ਪਹਿਲੇ ਜਨਮ ਹਿਰਨ੍ਯਕਸ਼ਿਪੁ ਸੀ, ਦੂਜੇ ਜਨਮ ਦਸ ਸਿਰਾਂ ਵਾਲਾ ਰਾਵਣ ਸੀ. "ਹੈ ਸਿਸੁਪਾਲ ਚੰਦੇਰੀ ਮੇ ਬੀਰ." (ਕ੍ਰਿਸਨਾਵ) ਮਾਘ ਕਵਿ ਨੇ ਸ਼ਿਸ਼ੁਪਾਲਵਧ ਨਾਮਕ ਮਨੋਹਰ ਕਾਵ੍ਯ ਲਿਖਿਆ ਹੈ.


सं. शिशुपाल चेदि (चंदेरी) दे राजा दमघोस दा पुत्र, जो वसुदेव दी भैण शत्रदेवा दे उदरों जनमिआ, इस हिसाब इह क्रिसन जी दा मसेरा भाई सी.महाभारत विॱच लिखिआ है कि जद शिशुपाल जंमिआ तां उस दे तिंन अॱखां अते चार हॱथ सन. मां बाप ने इस दा तिआग करना चाहिआ, पर आकाशबाणी होई कि इह शिसु (बॱचा) प्रतापी होवेगा इस दी पालना करो, इसे कारण नाउं शिशुपाल होइआ.#इह क्रिसन जी दा भारी वैरी सी किउंकि रुकमणी दा विआह इस नाल होणा करार पाइआ सी, पर क्रिसन जी उस नूं चुॱकके लै गए. युधिस्ठिर दे यॱग विॱच शिशुपाल ने भरी सभा अंदर क्रिसन जी दा निरादर कीता, इस कारण क्रिसन जी ने शिशुपाल नूं कतल कर दिॱता. विसनु पुराण विॱच लिखिआ है कि शिशुपाल पहिले जनम हिरन्यकशिपु सी, दूजे जनम दस सिरां वाला रावण सी. "है सिसुपाल चंदेरी मे बीर." (क्रिसनाव) माघ कवि ने शिशुपालवध नामक मनोहर काव्य लिखिआ है.