chandhērīचंदेरी
ਮੱਧਭਾਰਤ (ਸੀ. ਪੀ. ) ਦੇ ਲਲਿਤਪੁਰ ਜਿਲੇ ਦੀ ਪੁਰਾਣੀ ਨਗਰੀ, ਜਿਸ ਦਾ ਨਾਮ ਚੰਦ੍ਰਵਤੀ ਭੀ ਲਿਖਿਆ ਹੈ. ਇਹ ਲਲਿਤਪੁਰ ਤੋਂ ੧੮. ਮੀਲ ਪੱਛਮ ਹੈ.¹ ਇਹ ਚੇਦਿ ਇਲਾਕੇ ਦੀ ਪ੍ਰਧਾਨ ਨਗਰੀ ਅਤੇ ਸ਼ਿਸ਼ੁਪਾਲ ਦੀ ਰਾਜਧਾਨੀ ਸੀ. ਦੇਖੋ, ਚੇਦਿ. ਚੰਦੇਰੀ ਵਿੱਚ ਚੰਦੇਲਾ ਰਾਜਪੂਤ ਯਸ਼ੋਵਰਮਾ ਨੇ ਸਨ ੯੮੨ ਤੋਂ ੧੦੧੨ ਤੀਕ ਰਾਜ ਕੀਤਾ. ਇਸੇ ਕਾਰਣ ਚੇਦਿ ਤੋਂ ਚੰਦੇਰੀ ਨਾਮ ਪ੍ਰਸਿੱਧ ਹੋਇਆ. ਬਾਬਰ ਨੇ ਇਸ ਪੁਰ ੨੦. ਜੂਨ ਸਨ ੧੫੨੬ ਨੂੰ ਕਬਜਾ ਕੀਤਾ ਸੀ.
मॱधभारत (सी. पी. ) दे ललितपुर जिले दी पुराणी नगरी, जिस दा नाम चंद्रवती भी लिखिआ है. इह ललितपुर तों १८. मील पॱछम है.¹ इह चेदि इलाके दी प्रधान नगरी अते शिशुपाल दी राजधानी सी. देखो, चेदि. चंदेरी विॱच चंदेला राजपूत यशोवरमा ने सन ९८२ तों १०१२ तीक राज कीता. इसे कारण चेदि तों चंदेरी नाम प्रसिॱध होइआ. बाबर ने इस पुर २०. जून सन १५२६ नूं कबजा कीता सी.
ਪੁਰਾਣਾ ਦਾ ਇਸਤ੍ਰੀ ਲਿੰਗ। ੨. ਪੁਰਾਣਾਂ ਨੇ. "ਜਸੁ ਵੇਦ ਪੁਰਾਣੀ ਗਾਇਆ." (ਸੂਹੀ ਛੰਤ ਮਃ ੫) ੩. ਪੁਰਾਣੋਂ ਮੇਂ. ਪੁਰਾਣਾਂ ਵਿੱਚ. "ਮਾਸੁ ਪੁਰਾਣੀ ਮਾਸੁ ਕਤੇਬੀ." (ਵਾਰ ਮਲਾ ਮਃ ੧)...
ਨਗਰ ਵਿੱਚ। ੨. ਸੰਗ੍ਯਾ- ਸ਼ਹਰ. ਨਗਰ. ਪੁਰ। ੩. ਭਾਵ- ਦੇਹ. ਸ਼ਰੀਰ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਮਨ ਰਾਜਾ। ੪. ਸੰ. नगरिन. ਵਿ- ਸ਼ਹਰੀ. ਨਾਗਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਇਹ ਚੇਦਿ ਅਥਵਾ ਚੰਦੇਰੀ ਦਾ ਹੀ ਨਾਮ ਹੈ. ਦੇਖੋ, ਚੰਦੇਰੀ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਸੰ. ਸੰਗ੍ਯਾ- ਬੁੰਦੇਲਖੰਡ ਵਿੱਚ ਚੰਦੇਰੀ ਨਗਰ ਅਤੇ ਉਸ ਦੇ ਪਾਸ ਦਾ ਇ਼ਲਾਕ਼ਾ. ਮਹਾਭਾਰਤ ਵਿੱਚ ਇਸ ਦਾ ਨਾਮ ਚੈਦ੍ਯ ਅਤੇ ਤ੍ਰੈਪੁਰ ਭੀ ਹੈ. ਦੇਖੋ, ਚੰਦੇਰੀ. ਇਸ ਦਾ ਰਾਜਾ ਸ਼ਿਸ਼ੁਪਾਲ ਕ੍ਰਿਸਨ ਜੀ ਦਾ ਵਿਰੋਧੀ ਸੀ, ਜੋ ਖੋਟੇ ਬਚਨ ਬੋਲਣ ਕਾਰਣ ਕ੍ਰਿਸਨ ਜੀ ਨੇ ਕ਼ਤਲ ਕੀਤਾ। ੨. ਇੱਕ ਜਾਤਿ, ਜਿਸ ਦਾ ਜਿਕਰ ਰਿਗਵੇਦ ਵਿੱਚ ਹੈ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. शिशुपाल ਚੇਦਿ (ਚੰਦੇਰੀ) ਦੇ ਰਾਜਾ ਦਮਘੋਸ ਦਾ ਪੁਤ੍ਰ, ਜੋ ਵਸੁਦੇਵ ਦੀ ਭੈਣ ਸ਼ਤ੍ਰਦੇਵਾ ਦੇ ਉਦਰੋਂ ਜਨਮਿਆ, ਇਸ ਹਿਸਾਬ ਇਹ ਕ੍ਰਿਸਨ ਜੀ ਦਾ ਮਸੇਰਾ ਭਾਈ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਸ਼ਿਸ਼ੁਪਾਲ ਜੰਮਿਆ ਤਾਂ ਉਸ ਦੇ ਤਿੰਨ ਅੱਖਾਂ ਅਤੇ ਚਾਰ ਹੱਥ ਸਨ. ਮਾਂ ਬਾਪ ਨੇ ਇਸ ਦਾ ਤਿਆਗ ਕਰਨਾ ਚਾਹਿਆ, ਪਰ ਆਕਾਸ਼ਬਾਣੀ ਹੋਈ ਕਿ ਇਹ ਸ਼ਿਸੁ (ਬੱਚਾ) ਪ੍ਰਤਾਪੀ ਹੋਵੇਗਾ ਇਸ ਦੀ ਪਾਲਨਾ ਕਰੋ, ਇਸੇ ਕਾਰਣ ਨਾਉਂ ਸ਼ਿਸ਼ੁਪਾਲ ਹੋਇਆ.#ਇਹ ਕ੍ਰਿਸਨ ਜੀ ਦਾ ਭਾਰੀ ਵੈਰੀ ਸੀ ਕਿਉਂਕਿ ਰੁਕਮਣੀ ਦਾ ਵਿਆਹ ਇਸ ਨਾਲ ਹੋਣਾ ਕਰਾਰ ਪਾਇਆ ਸੀ, ਪਰ ਕ੍ਰਿਸਨ ਜੀ ਉਸ ਨੂੰ ਚੁੱਕਕੇ ਲੈ ਗਏ. ਯੁਧਿਸ੍ਠਿਰ ਦੇ ਯੱਗ ਵਿੱਚ ਸ਼ਿਸ਼ੁਪਾਲ ਨੇ ਭਰੀ ਸਭਾ ਅੰਦਰ ਕ੍ਰਿਸਨ ਜੀ ਦਾ ਨਿਰਾਦਰ ਕੀਤਾ, ਇਸ ਕਾਰਣ ਕ੍ਰਿਸਨ ਜੀ ਨੇ ਸ਼ਿਸ਼ੁਪਾਲ ਨੂੰ ਕਤਲ ਕਰ ਦਿੱਤਾ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਸ਼ੁਪਾਲ ਪਹਿਲੇ ਜਨਮ ਹਿਰਨ੍ਯਕਸ਼ਿਪੁ ਸੀ, ਦੂਜੇ ਜਨਮ ਦਸ ਸਿਰਾਂ ਵਾਲਾ ਰਾਵਣ ਸੀ. "ਹੈ ਸਿਸੁਪਾਲ ਚੰਦੇਰੀ ਮੇ ਬੀਰ." (ਕ੍ਰਿਸਨਾਵ) ਮਾਘ ਕਵਿ ਨੇ ਸ਼ਿਸ਼ੁਪਾਲਵਧ ਨਾਮਕ ਮਨੋਹਰ ਕਾਵ੍ਯ ਲਿਖਿਆ ਹੈ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਮੱਧਭਾਰਤ (ਸੀ. ਪੀ. ) ਦੇ ਲਲਿਤਪੁਰ ਜਿਲੇ ਦੀ ਪੁਰਾਣੀ ਨਗਰੀ, ਜਿਸ ਦਾ ਨਾਮ ਚੰਦ੍ਰਵਤੀ ਭੀ ਲਿਖਿਆ ਹੈ. ਇਹ ਲਲਿਤਪੁਰ ਤੋਂ ੧੮. ਮੀਲ ਪੱਛਮ ਹੈ.¹ ਇਹ ਚੇਦਿ ਇਲਾਕੇ ਦੀ ਪ੍ਰਧਾਨ ਨਗਰੀ ਅਤੇ ਸ਼ਿਸ਼ੁਪਾਲ ਦੀ ਰਾਜਧਾਨੀ ਸੀ. ਦੇਖੋ, ਚੇਦਿ. ਚੰਦੇਰੀ ਵਿੱਚ ਚੰਦੇਲਾ ਰਾਜਪੂਤ ਯਸ਼ੋਵਰਮਾ ਨੇ ਸਨ ੯੮੨ ਤੋਂ ੧੦੧੨ ਤੀਕ ਰਾਜ ਕੀਤਾ. ਇਸੇ ਕਾਰਣ ਚੇਦਿ ਤੋਂ ਚੰਦੇਰੀ ਨਾਮ ਪ੍ਰਸਿੱਧ ਹੋਇਆ. ਬਾਬਰ ਨੇ ਇਸ ਪੁਰ ੨੦. ਜੂਨ ਸਨ ੧੫੨੬ ਨੂੰ ਕਬਜਾ ਕੀਤਾ ਸੀ....
ਛਤ੍ਰੀਆਂ ਦੀ ਇੱਕ ਜਾਤਿ, ਜਿਸ ਦੀ ਉਤਪੱਤੀ ਇਉਂ ਦੱਸੀ ਜਾਂਦੀ ਹੈ ਕਿ- ਕਾਸ਼ੀ ਦੇ ਰਾਜਾ ਇੰਦ੍ਰਜਿਤ ਦਾ ਪੁਰੋਹਿਤ ਹੇਮਰਾਜ ਸੀ. ਉਸ ਦੀ ਪੁਤ੍ਰੀ ਹੇਮਵਤੀ ਜੋ ਵਡੀ ਸੁੰਦਰੀ ਸੀ, ਇੱਕ ਦਿਨ ਗੰਗਾ ਇਸਨਾਨ ਕਰਨ ਗਈ, ਉਸ ਨੂੰ ਦੇਖਕੇ ਚੰਦ੍ਰਮਾ ਮੋਹਿਤ ਹੋ ਗਿਆ ਅਤੇ ਹੇਮਵਤੀ ਨੂੰ ਗਰਭ ਸਹਿਤ ਕੀਤਾ. ਹੇਮਵਤੀ ਦੀ ਸੰਤਾਨ ਚੰਦੇਲ ਛਤ੍ਰੀ ਹਨ.#ਦੂਜੀ ਕਲਪਣਾ ਇਹ ਹੈ ਕਿ ਮਰੀਚੀ ਦੇ ਪੁਤ੍ਰ ਚੰਦ੍ਰਾਤ੍ਰੇਯ ਤੋਂ ਚੰਦੇਲਵੰਸ਼ ਚੱਲਿਆ ਹੈ। ੨. ਇੱਕ ਰਾਜਪੂਤ ਜਾਤਿ. "ਚੰਦੇਲ ਚੌਪਿਯੰ ਤਬੈ ਰਿਸਾਤ ਧਾਤ ਭੇ ਸਬੈ." (ਵਿਚਿਤ੍ਰ) ਬਿਲਾਸਪੁਰ ਦੇ ਰਾਜੇ ਇਸੇ ਗੋਤਰ ਦੇ ਹਨ....
ਸੰਗ੍ਯਾ- ਰਾਜਪੁਤ੍ਰ. ਰਾਜਕੁਮਾਰ। ੨. ਇੱਕ ਪ੍ਰਸਿੱਧ ਕ੍ਸ਼੍ਤ੍ਰਿਯ (ਛਤ੍ਰੀ) ਜਾਤਿ, ਜੋ ਤਿੰਨ ਕਲਾਂ ਵਿੱਚ ਵੰਡੀ ਹੋਈ ਹੈ.#(ੳ) ਸੂਰਜ ਕੁਲ, ਜਿਸ ਵਿੱਚ ਰਾਮਚੰਦ੍ਰ ਜੀ ਹੋਏ.#(ਅ) ਚੰਦ੍ਰਵੰਸ਼, ਜਿਸ ਵਿੱਚ ਕ੍ਰਿਸਨ ਜੀ ਜਨਮੇ.#(ੲ) ਅਗਨਿਕੁਲ. ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅਬੁਦ) ਪਹਾੜ ਤੇ ਰਿਖੀਆਂ ਨੇ ਯਗ੍ਯ ਕੀਤਾ, ਜਿਸ ਦੇ ਹਵਨਕੁੰਡ ਤੋਂ ਚਾਰ ਤੇਜਸ੍ਵੀ ਵੀਰ, (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ. ਇਨ੍ਹਾਂ ਚਾਰ ਪੁਰੁਸਾਂ ਤੋਂ ਜੋ ਵੰਸ਼ ਚੱਲਿਆ, ਉਪ ਅਗਨਿਕੁਲ ਪ੍ਰਸਿੱਧ ਹੋਇਆ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਤੁ. [بابر] ਬਾਬੁਰ ਜਹੀਰੁੱਦੀਨ ਮੁਹ਼ੰਮਦ ਬਾਬਰ. ਇਹ ਤੈਮੂਰ ਦੀ ਛੀਵੀਂ ਪੀੜ੍ਹੀ ਕੁਤਲਗ਼ਨਿਗਾਰ ਖ਼ਾਨਮ ਦੇ ਉਦਰ ਤੋਂ ਮਿਰਜ਼ਾ ਉਮਰਸ਼ੇਖ਼ ਦਾ ਪੁਤ੍ਰ ਵਡਾ ਬਹਾਦੁਰ ਮੁਗਲ ਹੋਇਆ ਹੈ. ਇਸ ਦਾ ਜਨਮ ੧੫. ਫਰਵਰੀ ਸਨ ੧੪੮੩ ਨੂੰ ਹੋਇਆ. ਇਸ ਦੀ ਮਾਂ ਚਗਤਾਈਖ਼ਾਂ (ਚੰਗੇਜ਼ਖਾਂ ਦੇ ਪੁਤ੍ਰ) ਦੇ ਖਾਨਦਾਨ ਵਿੱਚ ਮਹਮੂਦਖ਼ਾਨ ਮੁਗਲ ਦੀ ਭੈਣ ਸੀ. ਇਸੇ ਤੋਂ ਇਸ ਦੀ "ਚਗਤਾ" ਉਪਾਧੀ ਭੀ ਸੀ. ਇਸ ਨੇ ਕਾਬੁਲ ਪੁਰ ਸੰਮਤ ੧੫੬੨ (ਸਨ ੧੫੦੪) ਵਿੱਚ ਕਬਜਾ ਕਰਕੇ ਭਾਰਤ ਪੁਰ ਕਈ ਹਮਲੇ ਕੀਤੇ. ਸੰਮਤ ੧੫੭੮ ਵਿੱਚ ਸੈਦਪੁਰ (ਏਮਨਾਬਾਦ) ਫਤੇ ਕੀਤਾ. ਫੇਰ ਦੌਲਤਖ਼ਾਂ ਲੋਦੀ ਦੀ ਪ੍ਰੇਰਣਾ ਨਾਲ ਸੰਮਤ ੧੫੮੪ ਵਿੱਚ ਦਿੱਲੀ ਪੁਰ ਚੜ੍ਹਾਈ ਕੀਤੀ. ਪਾਨੀਪਤ ਦੇ ਮੈਦਾਨ ਵਿੱਚ ਇਬਰਾਹੀਮ ਲੋਧੀ ਨੂੰ ਸੰਮਤ ੧੫੮੪ (੨੦ ਅਪ੍ਰੈਲ ਸਨ ੧੫੨੬) ਨੂੰ ਮਾਰਕੇ ਦਿੱਲੀ ਦਾ ਤਖਤ ਮੱਲਿਆ ਅਤੇ ਮੁਗਲ ਰਾਜ ਹਿੰਦੁਸਤਾਨ ਵਿੱਚ ਥਾਪਿਆ.#ਇਸ ਨੂੰ ਸ਼ਰਾਬ ਪੀਣ ਦਾ ਭਾਰੀ ਵ੍ਯਸਨ ਸੀ. ਪਰ ਸੰਮਤ ੧੫੮੫ ਦੀ ਕਨਵਾਹਾ ਦੀ ਲੜਾਈ ਸਮੇ, ਜਿਸ ਵਿੱਚ ਚਤੌੜਪਤਿ ਰਾਣਾ ਸਾਂਗਾ ਨੂੰ ੧੬. ਮਾਰਚ ਸਨ ੧੫੨੭ ਨੂੰ ਹਾਰ ਹੋਈ, ਇਸ ਨੇ ਸ਼ਰਾਬ ਦਾ ਤਿਆਗ ਕੀਤਾ, ਅਰੇ ਸੋਨੇ ਚਾਂਦੀ ਦੇ ਸੁਰਾਹੀ ਪਿਆਲੇ ਦਾਨ ਕਰ ਦਿੱਤੇ. ਇਸ ਦਾ ਦੇਹਾਂਤ ੨੬ ਦਿਸੰਬਰ ਸਨ ੧੫੩੦ (ਸੰਮਤ ੧੫੮੮) ਨੂੰ ਆਗਰੇ ਹੋਇਆ. ਬਾਬਰ ਦੀ ਮੁਲਾਕਾਤ ਸਤਿਗੁਰੂ ਨਾਨਕਦੇਵ. ਨਾਲ ਸੈਦਪੁਰ (ਏਮਨਾਬਾਦ) ਹੋਈ ਸੀ. ਉਸ ਸਮੇਂ ਦੇ ਉਚਰੇ ਹੋਏ ਸ਼ਬਦ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮੁਗਲ ਅਤੇ ਪਠਾਣਾਂ ਦੀ ਲੜਾਈ ਦਾ ਪੂਰਾ ਹਾਲ ਪ੍ਰਗਟ ਕਰਦੇ ਹਨ, ਯਥਾ- "ਖੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ। ਆਪੇ ਦੋਸ ਨ ਦੇਈ ਕਰਤਾ ਜਮ ਕਰਿ ਮੁਗਲ ਚੜਾਇਆ." ××× (ਆਸਾ ਮਃ ੧) "ਬਾਬਰਵਾਣੀ ਫਿਰਿਗਈ ਕੁਇਰ ਨ ਰੋਟੀ ਖਾਇ." ××× (ਆਸਾ ਅਃ ਮਃ ੧) "ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ਜਿਨ ਕੀ ਚੀਰੀ ਦਰਗਹਿ ਪਾਟੀ ਦਿਨਾ ਮਰਣਾ ਭਾਈ." ××× (ਆਸਾ ਅਃ ਮਃ ੧) ਦੇਖੋ, "ਆਵਨ ਅਠਤਰੇ ਜਾਨ ਸਤਾਨਵੇ."...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਅੰਤੜੀ (ਆਂਦ) ਵਿੱਚ ਹੋਣ ਵਾਲਾ ਮੈਲ ਦਾ ਕੀੜਾ. ਮਲੱਪ ਇਹ ਗੰਡਗਡੋਏ ਦੀ ਕ਼ਿਸਮ ਦਾ ਮੇਦੇ ਦੀ ਅਪਵਿਤ੍ਰਤਾ ਕਾਰਣ ਅੰਤੜੀ ਵਿੱਚ ਪੈਦਾ ਹੋ ਜਾਂਦਾ ਹੈ. ਜਿਸ ਦੇ ਪੇਟ ਵਿੱਚ ਜੂਨ ਹੋਵੇ ਉਸ ਦੇ ਮੂੰਹ ਤੋਂ ਸੁੱਤੇ ਪਏ ਪਾਣੀ ਵਹਿੰਦਾ ਹੈ. ਦੇਖੋ, ਮਲੱਪ।੨ ਦੇਖੋ, ਜੂਨਿ....
ਅ਼. [قبضہ] ਕ਼ਬਜਾ. ਸੰਗ੍ਯਾ- ਕ਼ਾਬੂ ਕਰਨ ਦੀ ਕ੍ਰਿਯਾ. "ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ." (ਤਿਲੰ ਮਃ ੫) ੩. ਤਲਵਾਰ ਦੀ ਮੁੱਠ....