sasiyāससिया
ਸੰਗ੍ਯਾ- ਸੱਸੀ. ਪੁੰਨੂ ਦੀ ਜਿਸ ਨਾਲ ਪ੍ਰੀਤਿ ਸੀ. "ਜੀਤ ਲਈ ਸਸਿ ਕੀ ਕਲਾ ਯਾਂਤੇ ਸਸਿਯਾ ਨਾਮ." (ਚਰਿਤ੍ਰ ੧੦੮) ਦੇਖੋ, ਸੱਸੀ ਅਤੇ ਪੁੰਨੂ। ੨. ਸਹੇ ਦੇ ਚਿੰਨ੍ਹ ਵਾਲਾ, ਚੰਦ੍ਰਮਾ। ੩. ਸਸਿ (ਚੰਦ੍ਰਮਾ) ਵਾਲਾ ਸ਼ਿਵ। ੪. ਸਸ੍ਯ (ਖੇਤੀ) ਵਾਲਾ, ਕਾਸ਼ਤਕਾਰ, ਕਿਰਸਾਨ. ੫. ਜ਼ਮੀਨ, ਜੋ ਖੇਤੀ ਧਾਰਣ ਕਰਦੀ ਹੈ.
संग्या- सॱसी. पुंनू दी जिस नाल प्रीति सी. "जीत लई ससि की कला यांते ससिया नाम." (चरित्र १०८) देखो, सॱसी अते पुंनू। २. सहे दे चिंन्ह वाला, चंद्रमा। ३. ससि (चंद्रमा) वाला शिव। ४. सस्य (खेती) वाला, काशतकार, किरसान. ५. ज़मीन, जो खेती धारण करदी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਸ਼੍ਵੇਤ- ਸ਼੍ਯਾਮ. ਕਰੜਬਰ੍ਹੜੀ. ਚਿੱਟੀ ਕਾਲੀ. "ਸੱਸੀਏ ਦਾੜੀਏ ਚਿੱਟੀਏ ਪੱਗੇ." (ਗੁਪ੍ਰਸੂ) ੨. ਸੰਗ੍ਯਾ- ਪੁੰਨੂ ਦੀ ਪ੍ਰੇਮਪਾਤ੍ਰਾ, ਜਿਸ ਬਾਬਤ ਚਰਿਤ੍ਰਾਂ ਵਿੱਚ ਕਥਾ ਹੈ ਕਿ ਕਪਿਲਮੁਨਿ ਦਾ ਰੰਭਾ ਅਪਸਰਾ ਨੂੰ ਦੇਖਕੇ ਵੀਰਯ ਡਿਗਿਆ, ਜਿਸ ਤੋਂ ਰੰਭਾ ਦੇ ਉਦਰੋਂ ਸੱਸੀ ਪੈਦਾ ਹੋਈ. ਦੇਖੋ, ਚਰਿਤ੍ਰ ੧੦੮। ਦੇਖੋ, ਸਸਿਯਾ ੧. ਅਤੇ ਪੁੰਨੂ....
ਸੂਰਜਵੰਸ਼ੀ ਰਾਜਪੂਤਾਂ ਵਿੱਚੋਂ ਨਿਕਲਿਆ ਇੱਕ ਜੱਟ ਗੋਤ੍ਰ. ਦੇਖੋ, ਪੱਨੂ ਅਤੇ ਪੰਨੂ। ੨. ਦੇਖੋ, ਸੱਸੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਪ੍ਯਾਰ. ਪ੍ਰੇਮ. ਮੁਹੱਬਤ. "ਜਗਤ ਮੈ ਝੂਠੀ ਦੇਖੀ ਪ੍ਰੀਤਿ." (ਦੇਵ ਮਃ ੯) ੨. ਤ੍ਰਿਪਤਿ। ੩. ਪ੍ਰਸੰਨਤਾ. ਖ਼ੁਸ਼ੀ. "ਮੀਨੇ ਪ੍ਰੀਤਿ ਭਈ ਜਲਿ ਨਾਇ." (ਗਉ ਮਃ ੪) ੪. ਕਾਮ ਦੀ ਇਸਤ੍ਰੀ, ਜੋ ਰਤਿ ਦੀ ਸੌਕਣ ਹੈ....
ਸੰਗ੍ਯਾ- ਜਿੱਤ. ਫ਼ਤੇ. "ਜੀਤ ਹਾਰ ਕੀ ਸੋਝੀ ਕਰੀ." (ਗਉ ਅਃ ਮਃ ੫) ਦੇਖੋ, ਜੀਤਿ ੩....
ਸੰ. शशिन- ਸ਼ਸ਼ਿਨ. ਸੰਗ੍ਯਾ- ਸਹੇ ਵਾਲਾ, ਚੰਦ੍ਰਮਾ. ਸਹੇ ਦਾ ਚਿੰਨ੍ਹ ਧਾਰਣ ਵਾਲਾ ਚੰਦ੍ਰ. ਦੇਖੋ, ਸ਼ਸ਼ਾਂਕ. "ਅਸਿਤਾ¹ ਨਿਸਿ ਮੇ ਸਸਿ ਸੇ ਬਿਗਸੇ." (ਸਮੁਦ੍ਰਮਥਨ) ੨. ਯੋਗਮਤ ਅਨੁਸਾਰ ਖੱਬਾ ਸੁਰ ਅਤੇ ਮਸ੍ਤਕ ਵਿੱਚ ਇਸਥਿਤ ਚੰਦ੍ਰਮਾ, ਜਿਸ ਤੋਂ ਅਮ੍ਰਿਤ ਟਪਕਦਾ ਹੈ "ਸਸਿ ਕੀਨੋ ਸੂਰ ਗਿਰਾਸਾ." (ਰਾਮ ਕਬੀਰ) ੩. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਸੰਮਤ ਬਾਨ ਸੁ ਚੰਦ, ਖੰਭ ਸਸੀ ਸਾਵਨ ਵਿਖੇ." (ਨਿਹਾਲ ਸਿੰਘ) ਸੰਮਤ ੧੯੧੫² ੪. ਸੋਮਵਾਰ ਲਈ ਭੀ ਸਸਿ ਸ਼ਬਦ ਵਰਤਿਆ ਹੈ. "ਜਮਦੁਤਿਯਾ ਸਸਿ ਦਿਨ ਤਬ ਹੁਤੋ." (ਗੁਪ੍ਰਸੂ) ੫. ਸੰ. शस्य ਸ਼ਸਯ. ਖੇਤੀ. "ਸਦਾ ਸੁਕਾਲ ਸਸਿਨ ਕੋ ਸਾਲੀ." (ਨਾਪ੍ਰ)...
ਸੰਗ੍ਯਾ- ਕਲਹ. ਲੜਾਈ ਦੀ ਦੇਵੀ. "ਤਬੈ ਕਲਾ ਗੁਰੁ ਕੇ ਨਿਕਟਾਈ." (ਗੁਵਿ ੬) ੨. ਝਗੜਾ. ਫ਼ਿਸਾਦ. ਕਲਹ। ੩. ਸੰ. ਅੰਸ਼. ਭਾਗ। ੪. ਸੋਲਵਾਂ ਹਿੱਸਾ। ੫. ਰਾਸ਼ੀ ਦੇ ਤੀਹਵੇਂ ਹਿੱਸੇ (ਅੰਸ਼) ਦਾ ਸੱਠਵਾਂ ਹਿੱਸਾ। ੫. ਸ਼ਕਤਿ. "ਧਰਣਿ ਅਕਾਸੁ ਜਾਕੀ ਕਲਾ ਮਾਹਿ". (ਬਸੰ ਮਃ ੫) ੭. ਬਾਜ਼ੀ. ਖੇਡ. "ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ." (ਵਾਰ ਆਸਾ) ੮. ਆਧਾਰ. "ਬਾਝੁ ਕਲਾ ਧਰ ਗਗਨ ਧਰੀਆ." (ਬਸੰ ਅਃ ਮਃ ੧) ੯. ਕਲ. ਮਸ਼ੀਨ। ੧੦. ਵਿਦ੍ਯਾ। ੧੧. ਹੁਨਰ. "ਸਰਬ ਕਲਾ ਸਮਰਥ." (ਬਾਵਨ) ਪੁਰਾਣੇ ਕਵੀਆਂ ਨੇ ਵਿਦ੍ਯਾ ਅਤੇ ਹੁਨਰ ਦੇ ੬੪ ਭੇਦ ਮੰਨਕੇ ਚੌਸਠ ਕਲਾ ਲਿਖੀਆਂ ਹਨ, ਪਰੰਤੂ ਇਸ ਵਿੱਚ ਮਤਭੇਦ ਹੈ, ਬ੍ਰਹਮਵੈਵਰਤ ਵਿੱਚ ੧੬, ਬਾਣ ਕਵੀ ਨੇ ੪੮, ਕਲਾਵਿਲਾਸ਼ ਅਤੇ ਮਹਾਭਾਰਤ ਵਿੱਚ ੬੪, ਅਤੇ ਲਲਿਤ ਵਿਸਤਰ ਵਿੱਚ ੮੪ ਲਿਖੀਆਂ ਹਨ. ਜੇ ਅਸੀਂ ਲਿਖੀਏ ਤਦ ਸ਼ਾਯਦ ਸੈਂਕੜੇ ਕਲਾ ਹੋ ਜਾਣ. ਕਲਾ ਤੋਂ ਭਾਵ ਵਿਦ੍ਯਾ ਅਤੇ ਹੁਨਰ ਸਮਝਣਾ ਚਾਹੀਏ. ਦੇਖੋ, ਸੋਲਹ ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ....
ਸੰਗ੍ਯਾ- ਸੱਸੀ. ਪੁੰਨੂ ਦੀ ਜਿਸ ਨਾਲ ਪ੍ਰੀਤਿ ਸੀ. "ਜੀਤ ਲਈ ਸਸਿ ਕੀ ਕਲਾ ਯਾਂਤੇ ਸਸਿਯਾ ਨਾਮ." (ਚਰਿਤ੍ਰ ੧੦੮) ਦੇਖੋ, ਸੱਸੀ ਅਤੇ ਪੁੰਨੂ। ੨. ਸਹੇ ਦੇ ਚਿੰਨ੍ਹ ਵਾਲਾ, ਚੰਦ੍ਰਮਾ। ੩. ਸਸਿ (ਚੰਦ੍ਰਮਾ) ਵਾਲਾ ਸ਼ਿਵ। ੪. ਸਸ੍ਯ (ਖੇਤੀ) ਵਾਲਾ, ਕਾਸ਼ਤਕਾਰ, ਕਿਰਸਾਨ. ੫. ਜ਼ਮੀਨ, ਜੋ ਖੇਤੀ ਧਾਰਣ ਕਰਦੀ ਹੈ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਹਾ ਦਾ ਬਹੁ ਵਚਨ. ਦੇਖੋ, ਸਹਾ। ੨. ਦੇਖੋ, ਸਹਨ। ੩. ਦੇਖੋ, ਸਹੀ. "ਮਤਿ ਗੁਰੁਮਤਿ ਹਰਿ ਹਰਿ ਸਹੇ." (ਪ੍ਰਭਾ ਮਃ ੪) ਸਹੀ ਕਰੇ. ਸਿੱਧ ਕੀਤੇ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਫ਼ਾ. [کاشتکار] ਸੰਗ੍ਯਾ- ਕਿਸਾਨ. ਕ੍ਰਿਖਿਕਾਰ. ਰਾਹਕ....
ਸੰਗ੍ਯਾ- ਕ੍ਰਿਸਿਕਰਮ. ਕਾਸ਼੍ਤਕਾਰੀ. ਵਹਾਈ। ੨. ਖੇਤੀ. ਦੇਖੋ, ਕਿਰਸਾਣ. "ਕਿਰਸਾਣੀ ਕਿਰਸਾਣੁ ਕਰੇ." (ਗਉ ਮਃ ੪) "ਜੈਸੇ ਕਿਰਸਾਣੁ ਬੋਵੈ ਕਿਰਸਾਨੀ." (ਆਸਾ ਮਃ ੫) ਜਿਵੇਂ ਜ਼ਿਮੀਦਾਰ ਖੇਤੀ ਬੀਜਦਾ ਹੈ. "ਕਿਰਸਾਨੀ ਜਿਉ ਰਾਖੈ ਰਖਵਾਲਾ." (ਰਾਮ ਅਃ ਮਃ ੫)...
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....