kāshatakāraकाशतकार
ਫ਼ਾ. [کاشتکار] ਸੰਗ੍ਯਾ- ਕਿਸਾਨ. ਕ੍ਰਿਖਿਕਾਰ. ਰਾਹਕ.
फ़ा. [کاشتکار] संग्या- किसान. क्रिखिकार. राहक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਸਾਣ ਅਤੇ ਕ੍ਰਿਸਾਨ....
ਕ੍ਰਿਸਿ (ਵਹਾਈ) ਕਰਨ ਵਾਲਾ. ਕਾਸ਼ਤਕਾਰ....
ਸੰਗ੍ਯਾ- ਹਲ ਨਾਲ ਜ਼ਮੀਨ ਪੁਰ ਲੀਕ ਕੱਢਣ ਵਾਲਾ, ਕਿਰਸਾਣ. "ਆਪੇ ਧਰਤੀ, ਆਪੇ ਹੈ ਰਾਹਕੁ." (ਮਃ ੪. ਵਾਰ ਬਿਹਾ) ੨. ਚੱਕੀ ਦੇ ਪੁੜ ਉੱਤੇ ਟੱਕ ਲਾਕੇ ਖੁਰਦਰਾ (ਖਰ੍ਹਵਾ) ਕਰਨ ਵਾਲਾ ਕਾਰੀਗਰ....