sabya, sabyaसब्य, सब्य
ਸੰ. सव्य ਸਵ੍ਯ. ਵਿ- ਖੱਬਾ. ਬਾਇਆਂ. ਵਾਮ। ੨. ਸੱਜਾ. ਦਕ੍ਸ਼ਿਣ ਦਾਇਆਂ. "ਚਤੁਰ ਬਾਨਯੰ ਲੈ ਸੁ ਸਬ੍ਯੰ ਪ੍ਰਹਾਰੇ, xxx ਤ੍ਰਿਤਿਯ ਬਾਣ ਲੈ ਬਾਮ ਪਾਣੰ ਚਲਾਏ." (ਵਿਚਿਤ੍ਰ)
सं. सव्य सव्य. वि- खॱबा. बाइआं. वाम। २. सॱजा. दक्शिण दाइआं. "चतुर बानयं लै सु सब्यं प्रहारे, xxx त्रितिय बाण लै बाम पाणं चलाए." (विचित्र)
ਸੰ. ਵਿ- ਖੱਬਾ. ਬਾਯਾਂ। ੨. ਕਈ ਥਾਈਂ ਇਸ ਦਾ ਅਰਥ ਸੱਜਾ ਭੀ ਹੋਇਆ ਕਰਦਾ ਹੈ. ਦੇਖੋ, ਸਬ੍ਯ....
ਸੰ. ਸਵ੍ਯ. ਵਿ- ਬਾਇਆਂ. ਚਪ....
ਦੇਖੋ, ਬਾਯਾਂ....
ਸੰ. ਸੰਗ੍ਯਾ- ਧਨ। ੨. ਕਾਮਦੇਵ। ੩. ਸ਼ਿਵ। ੪. ਕੁਚ. ਸ੍ਤਨ। ੫. ਵਰੁਣ. ਜਲਪਤਿ। ੬. ਵਿ- ਸੁੰਦਰ। ੭. ਟੇਢਾ। ੮. ਖੱਬਾ। ੯. ਵਿਰੋਧੀ। ੧੦. ਨੀਚ। ੧੧. ਦੇਖੋ, ਸਵੈਯੇ ਦਾ ਰੂਪ ੨੫। ੧੨. ਫ਼ਾ. [وام] ਰਿਣ. ਕਰਜ.#ਦੇਖੋ, ਬਾਮ ਸ਼ਬਦ ਵਿੱਚ ਵਾਮ ਦੇ ਉਦਾਹਰਣ....
ਸੰ. सव्य ਸਵ੍ਯ. ਦਹਿਨਾ. ਦਕ੍ਸ਼ਿਣ। ੨. ਖੱਬਾ ਭੀ ਇਸ ਦਾ ਅਰਥ ਹੈ। ੩. ਸੰ. शय्या. ਸ਼ੱਯਾ. ਸੰਗ੍ਯਾ- ਸੇਜਾ. ਪਲੰਘ....
ਸੰ. ਵਿ- ਸੱਜਾ. ਦਾਹਿਨਾ। ੨. ਚਤੁਰ. ਦਾਨਾ। ੩. ਸੰਗ੍ਯਾ- ਦਕ੍ਸ਼ਿਣ ਦਿਸ਼ਾ. ਸੂਰਯ ਵੱਲ ਪ੍ਰਾਤਹ ਕਾਲ ਮੂੰਹ ਕਰਕੇ ਖੜੇ ਹੋਣ ਤੋਂ ਜੋ ਦਿਸ਼ਾ ਦਕ੍ਸ਼ਿਣ (ਸੱਜੇ) ਪਾਸੇ ਹੋਵੇ। ੪. ਵਿਸ੍ਨੁ। ੫. ਕਾਵ੍ਯ ਅਨੁਸਾਰ ਉਹ ਨਾਇਕ, ਜਿਸ ਦਾ ਪ੍ਰੇਮ ਆਪਣੀਆਂ ਸਾਰੀਆਂ ਇਸਤ੍ਰੀਆਂ ਨਾਲ ਸਮਾਨ ਹੋਵੇ। ੬. ਉਦਰ. ਪੇਟ....
ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)...
ਸੰ. तृतीय. ਵਿ- ਤੀਜਾ. ਤੀਸਰਾ। ੨. ਸੰਗ੍ਯਾ- ਤ੍ਰੇਤਾਯੁਗ. "ਸਤ ਦੁਆਪੁਰ ਤ੍ਰਿਤਿਯ ਕਲਿਜੁਗ." (ਅਕਾਲ)...
ਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬਾਣ ਅਤੇ ਵਾਣ. ਤੀਰ. "ਬਾਣ ਬੇਧੰਚ ਕੁਰੰਕ ਨਾਦੰ." (ਵਾਰ ਜੈਤ) "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ ॥" (ਵਿਚਿਤ੍ਰ) ੫. ਦੋ ਗਜ਼ ਦੀ ਲੰਬਾਈ. ਚਾਰ ਹੱਥ ਪ੍ਰਮਾਣ. "ਬਾਣ ਪ੍ਰਯੰਤ ਬਢਤ ਨਿਤ ਪ੍ਰਤਿ ਤਨ." (ਸੂਰਜਾਵ) ਦੀਰਘਕਾਯ ਦੈਤ ਹਰ ਰੋਜ ਚਾਰ ਹੱਥ ਵਧਦਾ ਸੀ. ਇਸ ਨੂੰ ਸੂਰਜ ਨੇ ਮਾਰਿਆ। ੬. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਪੰਜ ਬਾਣ ਕਵੀਆਂ ਨੇ ਲਿਖੇ ਹਨ. ਦੇਖੋ, ਪੰਚਸਾਯਕ ਅਤੇ ਪੰਜਬਾਣ। ੭. ਵਾਣ ਨਾਮਕ ਦੈਤ੍ਯ. ਵਾਣਾਸੁਰ. ਦੇਖੋ, ਵਾਣ ੫। ੮. ਹਰ੍ਸਚਰਿਤ, ਕਾਦੰਬਰੀ, ਚੰਡਿਕਾਸ਼ਤਕ ਆਦਿ ਦਾ ਪ੍ਰਸਿੱਧ ਕਵਿ ਬਾਣ ਭੱਟ, ਜੋ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ। ੯. ਇੱਕ ਬਿਰਛ, ਜਿਸ ਦੀ ਲੱਕੜ ਵਡੀ ਪੱਕੀ ਹੁੰਦੀ ਹੈ ਅਰ ਠੰਢੇ ਥਾਈਂ ਬਹੁਤ ਹੁੰਦਾ ਹੈ. ਇਸ ਨੂੰ ਹਿੰਦੁਸਤਾਨੀ ਓਕ (Indian Oak) ਭੀ ਆਖਦੇ ਹਨ. Fagaceae....
ਸੰ. ਵਾਮ. ਵਿ- ਖੱਬਾ. ਬਾਯਾਂ। ੨. ਸੁੰਦਰ. ਮਨੋਹਰ। ੩. ਟੇਢਾ. ਵਿੰਗਾ. ਕੁਟਿਲ। ੪. ਉਲਟ. ਵਿਰੁੱਧ। ੫. ਸ਼ਰੀਰ. ਉਪਦ੍ਰਵੀ. ਫ਼ਿਸਾਦੀ। ੬. ਸੰਗ੍ਯਾ- ਕਾਮਦੇਵ। ੭. ਸ਼ਿਵ। ੮. ਧਨੁਖ. ਕਮਾਣ। ੯. ਹਾਂਨੀ. ਨੁਕਸਾਨ। ੧੦. ਸੰ. ਵਾਮਾ. ਇਸਤ੍ਰੀ. ਨਾਰੀ. "ਬਦਲੋ ਲੀਨੋ ਬਾਮ ਕੋ, ਚੋਰ ਸੰਘਾਰ੍ਯੋ ਜੀਯ." (ਚਰਿਤ੍ਰ ੫੬) ੧੧. ਫ਼ਾ. [بام] ਛੱਤ। ੧੨. ਕੋਠਾ. ਮਾੜੀ। ੧੩. ਦੇਖੋ, ਵਾਮ.#"ਰੇਖ ਛਤ੍ਰ ਕੀ ਦਾਹਨ ਕਰ ਮੇ#ਚਮਰ ਰੇਖ ਸੋਭਤ ਹੈ ਬਾਮ¹।#ਨਖ ਗਨ ਰਕ੍ਤ ਸੁਮਿਲ ਸੁਭ ਅੰਗੁਲਿ#ਬ੍ਰਤਲਾਕਾਰ² ਬਦਨ ਹੈ ਬਾਮ³।#ਰੁਚ ਰੁਚਿਕਰ ਮੇਚਕ ਲਘੁ ਚਿਕ੍ਵਨ#ਬਡੇ ਬਿਲੋਚਨ ਬਰੁਨੀ ਬਾਮ।⁴#ਬਾਲਕ ਬਪੂ ਬਿਰਾਜਤ ਸ੍ਰੀ ਪ੍ਰਭੁ#ਬਰਨਤ ਬਾਨੀ ਬ੍ਰਹਮਾ ਬਾਮ."⁵#(ਗੁਪ੍ਰਸੂ)...
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...