tritiyaत्रितिय
ਸੰ. तृतीय. ਵਿ- ਤੀਜਾ. ਤੀਸਰਾ। ੨. ਸੰਗ੍ਯਾ- ਤ੍ਰੇਤਾਯੁਗ. "ਸਤ ਦੁਆਪੁਰ ਤ੍ਰਿਤਿਯ ਕਲਿਜੁਗ." (ਅਕਾਲ)
सं. तृतीय. वि- तीजा. तीसरा। २. संग्या- त्रेतायुग. "सत दुआपुर त्रितिय कलिजुग." (अकाल)
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਵਿ- ਤ੍ਰਿਤੀਯ. ਤੀਜਾ। ੨. ਤ੍ਰੇਤਾ ਯੁਗ ਲਈ ਭੀ ਤੀਸਰ ਸ਼ਬਦ ਆਇਆ ਹੈ. "ਤੀਸਰ ਜੁੱਗ ਭਯੋ ਰਘਵਾ." (ਕ੍ਰਿਸਨਾਵ) ਤ੍ਰੇਤੇ ਯੁਗ ਵਿੱਚ ਰਾਘਵ ਹੋਇਆ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. तृतीय. ਵਿ- ਤੀਜਾ. ਤੀਸਰਾ। ੨. ਸੰਗ੍ਯਾ- ਤ੍ਰੇਤਾਯੁਗ. "ਸਤ ਦੁਆਪੁਰ ਤ੍ਰਿਤਿਯ ਕਲਿਜੁਗ." (ਅਕਾਲ)...
ਦੇਖੋ, ਕਲਿਕਾਲ ਅਤੇ ਯੁਗ. "ਕਲਿਜੁਗ ਉਧਾਰਿਆ ਗੁਰੁਦੇਵ." (ਆਸਾ ਮਃ ੫) ੨. ਦੇਖੋ, ਕਲਿਯੁਗ ੨....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....