nirāhāra, nirāhārīनिराहार, निराहारी
ਵਿ- ਆਹਾਰ (ਭੋਜਨ) ਰਹਿਤ. ਜਿਸ ਨੇ ਕੁਝ ਖਾਧਾ ਨਹੀਂ. ਭੋਜਨ ਦਾ ਤ੍ਯਾਗੀ। ੨. ਜੋ ਕੁਝ ਖਾਂਦਾ ਨਹੀਂ. "ਨਿਰਾਹਾਰ ਨਿਰਵੈਰ ਸੁਖਦਾਈ." (ਸੁਖਮਨੀ) "ਧਿਆਇ ਨਿਰੰਕਾਰ ਨਿਰਾਹਾਰੀ." (ਸਾਰ ਪੜਤਾਲ ਮਃ ੪)
वि- आहार (भोजन) रहित. जिस ने कुझ खाधा नहीं. भोजन दा त्यागी। २. जो कुझ खांदा नहीं. "निराहार निरवैर सुखदाई." (सुखमनी) "धिआइ निरंकार निराहारी." (सार पड़ताल मः ४)
ਦੇਖੋ, ਅਹਾਰ. "ਜੀਆ ਕਾ ਆਹਾਰੁ ਜੀਅ." (ਵਾਰ ਰਾਮ ੧, ਮਃ ੨) "ਦੇਤ ਸਗਲ ਆਹਾਰੇ ਜੀਉ." (ਮਾਝ ਮਃ ੫)...
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਖਾਦਨ ਕੀਤਾ. ਛਕਿਆ. "ਖਾਧਾ ਹੋਇ ਸੁਆਹ." (ਵਾਰ ਮਾਝ ਮਃ ੧)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਤਿਆਗੀ....
ਵਿ- ਆਹਾਰ (ਭੋਜਨ) ਰਹਿਤ. ਜਿਸ ਨੇ ਕੁਝ ਖਾਧਾ ਨਹੀਂ. ਭੋਜਨ ਦਾ ਤ੍ਯਾਗੀ। ੨. ਜੋ ਕੁਝ ਖਾਂਦਾ ਨਹੀਂ. "ਨਿਰਾਹਾਰ ਨਿਰਵੈਰ ਸੁਖਦਾਈ." (ਸੁਖਮਨੀ) "ਧਿਆਇ ਨਿਰੰਕਾਰ ਨਿਰਾਹਾਰੀ." (ਸਾਰ ਪੜਤਾਲ ਮਃ ੪)...
ਵਿ- ਨਿਰ੍ਵੈਰ. ਵੈਰ (ਦੁਸ਼ਮਨੀ) ਰਹਿਤ. ਦ੍ਵੇਸ ਬਿਨਾ. "ਨਿਰਭਉ ਨਿਰਵੈਰੁ." (ਜਪੁ) ੨. ਸੰਗ੍ਯਾ- ਕਰਤਾਰ. "ਬਸਿਓ ਨਿਰਵੈਰ ਰਿਦੰਤਰਿ." (ਸਵੈਯੇ ਮਃ ੧. ਕੇ) ੩. ਸਤਿਗੁਰੂ ਨਾਨਕਦੇਵ....
ਵਿ- ਸੁਖਦਾਤ੍ਰਿ. ਸੁਖ ਦੇਣ ਵਾਲਾ. ਸੁਖਦਾਇਕ. "ਸੁਖਦਾਈ ਜੀਅਨ ਕੋ ਦਾਤਾ." (ਦੇਵ ਮਃ ੫) "ਸੁਖਦਾਤਾ ਹਰਿ ਏਕੁ ਹੈ." (ਭੈਰ ਮਃ ੩) ਸੁਖਦਾਨੀ. ਵਿ- ਸੁਖ ਦੇਣ ਵਾਲਾ. ੨. ਸੰਗ੍ਯਾ- ਦੇਖੋ, ਸਵੈਯੇ ਦਾ ਭੇਦ ੧੬....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਦੇਖੋ, ਅਧ੍ਯਾਯ। ੨. ਧ੍ਯਾਨ ਕਰਕੇ. ਚਿੰਤਨ ਕਰਕੇ. "ਧਿਆਇ ਧਿਆਇ ਭਗਤਹਿ ਸੁਖ ਪਾਇਆ." (ਸੁਖਮਨੀ)...
ਦੇਖੋ, ਨਿਰਾਕਾਰ. "ਨਿਰੰਕਾਰ ਆਕਾਰ ਆਪਿ." (ਸੁਖਮਨੀ) ੨. ਸੰਗ੍ਯਾ- ਪਾਰਬ੍ਰਹਮ, ਜਿਸ ਦਾ ਕੋਈ ਆਕਾਰ ਨਹੀਂ. "ਨਿਰੰਕਾਰ ਕੈ ਦੇਸਿ ਜਾਹਿ." (ਸੋਰ ਮਃ ੧)...
ਵਿ- ਆਹਾਰ (ਭੋਜਨ) ਰਹਿਤ. ਜਿਸ ਨੇ ਕੁਝ ਖਾਧਾ ਨਹੀਂ. ਭੋਜਨ ਦਾ ਤ੍ਯਾਗੀ। ੨. ਜੋ ਕੁਝ ਖਾਂਦਾ ਨਹੀਂ. "ਨਿਰਾਹਾਰ ਨਿਰਵੈਰ ਸੁਖਦਾਈ." (ਸੁਖਮਨੀ) "ਧਿਆਇ ਨਿਰੰਕਾਰ ਨਿਰਾਹਾਰੀ." (ਸਾਰ ਪੜਤਾਲ ਮਃ ੪)...
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....