ਏਕੇਂਦ੍ਰਿਯ

ēkēndhriyaएकेंद्रिय


ਸੰ. एकेन्दि्रय ਸੰਗ੍ਯਾ- ਇੱਕ ਇੰਦ੍ਰੀ ਰੱਖਣ ਵਾਲਾ ਜੀਵ, ਜੈਸੇ ਜੋਕ। ੨. ਸਾਂਖ੍ਯ ਮਤ ਅਨੁਸਾਰ ਵੈਰਾਗ ਦਾ ਇੱਕ ਭੇਦ. ਇੰਦ੍ਰੀਆਂ ਨੂੰ ਵਿਸਿਆਂ ਤੋਂ ਵਰਜ ਮਨ ਵਿੱਚ ਲੈ ਕਰਨ ਦਾ ਭਾਵ. "ਏਕੇਂਦ੍ਰਿਯ ਅਰ ਵਸ਼ੀਕਾਰ ਕਹਿ." (ਗੁਪ੍ਰਸੂ)


सं. एकेन्दि्रय संग्या- इॱक इंद्री रॱखण वाला जीव, जैसे जोक। २. सांख्य मत अनुसार वैराग दा इॱक भेद. इंद्रीआं नूं विसिआं तों वरज मन विॱच लै करन दा भाव. "एकेंद्रिय अर वशीकार कहि." (गुप्रसू)