ranchaरंच
ਸੰਗ੍ਯਾ- ਰੇਜ਼ਹ. ਕਣਕਾ. ਜਰਰਾ. "ਰੰਚ ਮੇਰੁ ਕੀ ਸਮਤਾ ਕਰਹੀ." (ਨਾਪ੍ਰ) ੨. ਵਿ- ਤਨਿਕ. ਥੋੜਾ. "ਮਾਇਆ ਲਿਪਤ ਨ ਰੰਚ." (ਗਉ ਥਿਤੀ ਮਃ ੫) ੩. ਰੇਜਹ ਮਾਤ੍ਰ. ਕਨਕਾ ਭਰ. "ਰੰਚ ਕੰਚ ਤਿਂਹ ਰਹਿਨ ਨ ਦੀਨੋ." (ਚਰਿਤ੍ਰ ੧੭੬)
संग्या- रेज़ह. कणका. जररा. "रंच मेरु की समता करही." (नाप्र) २. वि- तनिक. थोड़ा. "माइआ लिपत न रंच." (गउ थिती मः ५) ३. रेजह मात्र. कनका भर. "रंच कंच तिंह रहिन न दीनो." (चरित्र१७६)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੋਟਾ ਟੁਕੜਾ. ਕਨਿਕਾ. ਜ਼ਰ੍ਰਾ ਦੇਖੋ, ਕਣਿਕ....
ਸੰਗ੍ਯਾ- ਰੇਜ਼ਹ. ਕਣਕਾ. ਜਰਰਾ. "ਰੰਚ ਮੇਰੁ ਕੀ ਸਮਤਾ ਕਰਹੀ." (ਨਾਪ੍ਰ) ੨. ਵਿ- ਤਨਿਕ. ਥੋੜਾ. "ਮਾਇਆ ਲਿਪਤ ਨ ਰੰਚ." (ਗਉ ਥਿਤੀ ਮਃ ੫) ੩. ਰੇਜਹ ਮਾਤ੍ਰ. ਕਨਕਾ ਭਰ. "ਰੰਚ ਕੰਚ ਤਿਂਹ ਰਹਿਨ ਨ ਦੀਨੋ." (ਚਰਿਤ੍ਰ ੧੭੬)...
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਪ੍ਰਿਥਿਵੀ ਦੇ ਮੱਧ ਇੱਕ ਵਡਾ ਪਹਾੜ, ਜਿਸ ਪੁਰ ਇੰਦ੍ਰ ਕੁਬੇਰ ਆਦਿ ਦੇਵਤਿਆਂ ਦੀਆਂ ਪੁਰੀਆਂ ਹਨ. ਇਸ ਦੇ ਨਾਮ ਸੁਮੇਰੁ. ਹੇਮਾਦ੍ਰਿ. ਰਤਨਸਾਨੁ, ਅਮਰਾਦ੍ਰਿ ਆਦਿ ਅਨੇਕ ਹਨ. "ਤ੍ਰਿਣ ਮੇਰੁ ਦਿਖੀਤਾ." (ਬਿਲਾ ਮਃ ੫) ੨. ਮੰਦਰਾਚਲ. "ਮੇਰੁ ਕੀਆ ਮਾਧਾਣੀ.") (ਮਃ ੧. ਵਾਰ ਮਾਝ) ੩. ਮਾਲਾ ਦਾ ਸ਼ਿਰੋਮਣਿ ਮਣਕਾ. "ਤੂੰ ਗੰਠੀ, ਮੇਰੁ ਸਿਰਿ ਤੂੰ ਹੈ." (ਮਾਝ ਮਃ ੫) ੪. ਪਹਾੜ. ਗਿਰਿ. "ਮੇਰੁ ਮੇ ਸੁਮੇਰੁ ਬਡੋ." (ਭਾਗੁ ਕ) "ਕੂਪ ਤੇ ਮੇਰੁ ਕਰਾਵੈ." (ਸਾਰ ਕਬੀਰ) ਨੀਵੇਂ ਥਾਂ ਤੋਂ ਉੱਚਾ ਪਹਾੜ ਕਰਦਾ ਹੈ। ੫. ਕੰਗਰੋੜ ਦੀ ਹੱਡੀ. ਰੀਢ. ਦੇਖੋ, ਮੇਰਡੰਡ। ੬. ਯੋਗਮਤ ਅਨੁਸਾਰ ਦਸ਼ਮਦ੍ਵਾਰ। ੭. ਛੱਖ੍ਯ ਦਾ ਇੱਕ ਰੂਪ. ਦੇਖੋ, ਗੁਰੁ ਛੰਦ ਦਿਵਾਕਰ। ੮. ਵਿ- ਪ੍ਰਧਾਨ ਸ਼ਿਰੋਮਣਿ....
ਦੇਖੋ, ਸਮਤ. "ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭਕੋਇ." (ਵਾਰ ਗਉ ੧. ਮਃ ੪)...
ਵਿ- ਤਨੁਮਾਤ੍ਰ. ਥੋੜਾਜੇਹਾ. ਬਹੁਤ ਕਮ....
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)...
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਸੰ. ਲਿਪ੍ਤ. ਵਿ- ਲਿਬੜਿਆ ਹੋਇਆ. ਲਿੱਪਿਆ ਹੋਇਆ। ੨. ਲਪੇਟਿਆ ਹੋਇਆ। ੩. ਲੇਪ. ਲਿਪ੍ਤ. ਲਿਪ੍ਤ ਹੋਣ ਦਾ ਭਾਵ. "ਨਾਨਕ ਲਿਪਤ ਨਹੀ ਤਿਹ ਮਾਇਆ." (ਬਾਵਨ)...
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਸੰ. ਕ੍ਰਿ. ਵਿ- ਕੇਵਲ. ਸਿਰਫ। ੨. ਥੋੜਾ. ਤਨਿਕ। ੩. ਉਤਨਾਹੀ। ੪. ਪ੍ਰਮਾਣ. ਭਰ। ੫. ਤੀਕ. ਤੋੜੀ। ੬. ਸੰਗ੍ਯਾ- ਮਾਤ੍ਰਿ. ਮਾਤਾ. "ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ." (ਬਸੰ ਅਃ ਮਃ ੧) ਮਾਤਾ ਦੀ ਰਕਤ ਤੋਂ ਧਰ (ਰਿਹਮ) ਰੂਪੀ ਚਕ੍ਰ ਪੁਰ ਫੇਰਕੇ ਸ਼ਰੀਰ ਘੜ ਦਿੱਤਾ ਹੈ....
ਦੇਖੋ, ਕਣਕਾ। ੨. ਕਨ੍ਯਕਾ. ਕੁਆਰੀ ਲੜਕੀ. "ਔਰ ਮਿਲੀ ਕਨਕਾ ਤਹਿਂ ਆਨ." (ਨਾਪ੍ਰ)...
ਸੰ. ਕਾਚ. ਕੱਚ। ੨. ਕੰਚਨ (ਕਾਂਚਨ) ਦਾ ਸੰਖੇਪ. ਸੋਨਾ....
ਦੇਖੋ, ਰਹਨ। ੨. ਦੇਖੋ, ਰਹਿਣਾ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....