ranachhorhaरणछोड़
ਵਿ- ਜੰਗ ਨੂੰ ਛੱਡਣ ਵਾਲਾ. ਭਗੌੜਾ। ੨. ਸੰਗ੍ਯਾ- ਜਰਾਸੰਧ ਅਤੇ ਕਾਲਯਮਨ (ਯਵਨ) ਤੋਂ ਭੱਜ ਜਾਣ ਵਾਲਾ, ਕ੍ਰਿਸਨਦੇਵ. ਦ੍ਵਾਰਿਕਾ ਵਿੱਚ "ਰਣਛੋੜ" ਦਾ ਪ੍ਰਸਿੱਧ ਮੰਦਿਰ ਹੈ. ਦੇਖੋ, ਦ੍ਵਾਰਾਵਤੀ.
वि- जंग नूं छॱडण वाला. भगौड़ा। २. संग्या- जरासंध अते कालयमन (यवन) तों भॱज जाण वाला, क्रिसनदेव. द्वारिका विॱच "रणछोड़" दा प्रसिॱध मंदिर है. देखो, द्वारावती.
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਭਗੈਲ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. जरासन्ध ਜਰਾ ਰਾਖਸੀ ਦ੍ਵਾਰਾ ਜੋੜਿਆ ਹੋਇਆ ਮਗਧ ਦਾ ਰਾਜਾ, ਜੋ ਕੰਸ ਦਾ ਸਹੁਰਾ ਅਤੇ ਕ੍ਰਿਸਨ ਜੀ ਦਾ ਵਡਾ ਵੈਰੀ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਰਾਜਾ ਬ੍ਰਿਹਦਰਥ ਨੇ ਸੰਤਾਨ ਲਈ ਚੰਡਕੌਸ਼ਿਕ ਰਿਖੀ ਤੋਂ ਇੱਕ ਫਲ ਪ੍ਰਾਪਤ ਕੀਤਾ. ਬ੍ਰਿਹਦਰਥ ਨੇ ਇਹ ਫਲ ਦੋ ਟੁਕੜੇ ਕਰਕੇ ਆਪਣੀਆਂ ਦੋ ਰਾਣੀਆਂ ਨੂੰ ਦਿੱਤਾ, ਜਿਨ੍ਹਾਂ ਤੋਂ ਅੱਧਾ ਅੱਧਾ ਟੁਕੜਾ ਬਾਲਕ ਦਾ ਪੈਦਾ ਹੋਇਆ. ਰਾਜੇ ਨੇ ਇਹ ਦੋਵੇਂ ਟੁਕੜੇ ਸ਼ਮਸ਼ਾਨ ਵਿੱਚ ਸਿਟਵਾ ਦਿੱਤੇ. ਉਸ ਥਾਂ ਇੱਕ ਜਰਾ ਨਾਮ ਰਾਖਸੀ ਰਹਿੰਦੀ ਸੀ, ਉਸ ਨੇ ਦੋਵੇਂ ਖੰਡ ਜੋੜਕੇ ਬੱਚਾ ਜ਼ਿੰਦਾ ਕਰਲਿਆ ਅਤੇ ਬ੍ਰਿਹਦਰਥ ਨੂੰ ਬਾਲਕ ਦੇਕੇ ਆਖਿਆ ਕਿ ਇਹ ਮਹਾ ਪ੍ਰਤਾਪੀ ਹੋਵੇਗਾ ਅਰ ਜਦ ਤੀਕ ਇਸ ਦਾ ਜੋੜ ਨਾ ਖੁਲ੍ਹੇਗਾ, ਤਦ ਤੀਕ ਇਸ ਦੀ ਮੌਤ ਨਹੀਂ ਹੋਵੇਗੀ.#ਜਰਾਸੰਧ ਪ੍ਰਤਾਪੀ ਰਾਜਾ ਹੋਇਆ ਅਤੇ ਇਸ ਦੀਆਂ ਦੋ ਪੁਤ੍ਰੀਆਂ 'ਅਸ੍ਤਿ' ਅਤੇ 'ਪ੍ਰਾਪ੍ਤਿ' ਕੰਸ ਨੂੰ ਵਿਆਹੀਆਂ ਗਈਆਂ. ਜਰਾਸੰਧ ਦੀ ਸਹਾਇਤਾ ਨਾਲ ਕੰਸ ਨੇ ਆਪਣੇ ਪਿਤਾ ਉਗ੍ਰਸੇਨ ਨੂੰ ਗੱਦੀਓਂ ਲਾਹਕੇ ਆਪ ਰਾਜ ਸਾਂਭਿਆ. ਜਦ ਕ੍ਰਿਸਨ ਜੀ ਨੇ ਕੰਸ ਮਾਰਕੇ ਉਗ੍ਰਸੇਨ ਮਥੁਰਾ ਦਾ ਰਾਜਾ ਥਾਪਿਆ, ਤਦ ਜਰਾਸੰਧ ਨੂੰ ਵਡਾ ਕ੍ਰੋਧ ਆਇਆ ਅਰ ਆਪਣੇ ਸਹਾਈ ਕਾਲਯਵਨ (ਕਾਲਜਮਨ) ਨੂੰ ਲੈ ਕੇ ਮਥੁਰਾ ਪੁਰ ਚੜ੍ਹਾਈ ਕੀਤੀ, ਜਿਸ ਪੁਰ ਹਮੇਸ਼ਾ ਲਈ ਯਾਦਵਾਂ ਨੂੰ ਮਥੁਰਾ ਛੱਡਣੀ ਪਈ.#ਯੁਧਿਸ੍ਠਿਰ ਦੇ ਰਾਜਸੂਯ ਯਗ੍ਯ ਵੇਲੇ ਸ੍ਰੀ ਕ੍ਰਿਸਨ, ਅਰਜੁਨ ਅਤੇ ਭੀਮ ਜਰਾਸੰਧ ਦੇ ਘਰ ਬ੍ਰਹਮਚਾਰੀ ਬਣਕੇ ਗਏ, ਅਤੇ ਯੁੱਧ ਮੰਗਿਆ. ਜਰਾਸੰਧ ਭੀਮ ਨਾਲ ਦ੍ਵੰਦਯੁੱਧ ਕਰਨ ਲੱਗਾ. ਕ੍ਰਿਸਨ ਜੀ ਨੇ ਇੱਕ ਤਿਣਕਾ ਚੀਰਕੇ ਭੀਮ ਨੂੰ ਸਮਝਾਇਆ ਕਿ ਜਰਾਸੰਧ ਦੇ ਸ਼ਰੀਰ ਨੂੰ ਦੋ ਟੁਕੜੇ ਕਰ ਦੇ. ਭੀਮ ਨੇ ਜਰਾ ਰਾਖਸੀ ਦਾ ਲਾਇਆ ਜੋੜ ਖੋਲ੍ਹ ਦਿੱਤਾ ਅਤੇ ਜਰਾਸੰਧ ਦੀ ਸਮਾਪਤੀ ਹੋਈ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਦੇਖ ਤਿਨੈ ਨ੍ਰਿਪ ਸਿੰਧਜਰਾ ਹਥਿਯਾਰ ਧਰੇ ਲਖ ਬੀਰੇ ਪਚਾਰੇ." (ਕ੍ਰਿਸਨਾਵ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਕਾਲਜਮਨ....
ਸੰ. ਸੰਗ੍ਯਾ- ਯੂਨਾਨ ਦੇਸ਼ Greece. ਫ਼ਾ. [یۇنان] ੨. ਯੂਨਾਨ ਦੇ ਰਹਿਣ ਵਾਲਾ. ਯੂਨਾਨੀ. Greek ੩. ਬਹੁਤ ਲੋਕ ਤੁਰਕ ਅਤੇ ਮੁਸਲਮਾਨ ਮਾਤ੍ਰ ਨੂੰ ਯਵਨ ਆਖਦੇ ਹਨ, ਪਰ ਵ੍ਯਾਕਰਣ ਦੇ ਆਚਾਰਯ ਪਾਣਿਨੀ ਨੇ ਯੂਨਾਨ ਅਤੇ ਯੂਨਾਨੀਆਂ ਲਈ ਯਵਨ ਸ਼ਬਦ ਵਰਤਿਆ ਹੈ. ਡਾਕਟਰ ਸਪੂਨਰ (Spooner) ਪਾਰਸੀਆਂ ਨੂੰ ਯਵਨ ਆਖਦਾ ਹੈ. ਮਿਲਟਨ ਆਦਿ ਪੱਛਮੀ ਕਵੀਆਂ ਨੇ ਯੂਨਾਨੀਆਂ ਲਈ Javan ਸ਼ਬਦ ਵਰਤਿਆ ਹੈ.¹ ੩. ਵੇਗ. ਤੇਜ਼ੀ। ੪. ਤੇਜ਼ ਘੋੜਾ....
ਸੰ. भञ्ज. ਧਾ- ਚਮਕਣਾ. ਬੋਲਣਾ, ਨਸ੍ਟ ਕਰਨਾ, ਤੋੜਨਾ, ਭਜਾਉਣਾ। ੨. ਦੇਖੋ, ਭੰਜਨ. ਜਦ ਭੰਜ ਸ਼ਬਦ ਦੂਜੇ ਸ਼ਬਦ ਦੇ ਅੰਤ ਹੋਵੇ, ਤਦ ਭੰਜਕ ਦਾ ਅਰਥ ਦਿੰਦਾ ਹੈ, ਯਥਾ- "ਦਾਲਦੁਭੰਜ ਸੁਦਾਮੇ ਮਿਲਿਓ." (ਮਾਰੂ ਮਃ ੪)...
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਦੇਖੋ, ਦ੍ਵਾਰਕਾ ਅਤੇ ਦ੍ਵਾਰਾਵਤੀ....
ਵਿ- ਜੰਗ ਨੂੰ ਛੱਡਣ ਵਾਲਾ. ਭਗੌੜਾ। ੨. ਸੰਗ੍ਯਾ- ਜਰਾਸੰਧ ਅਤੇ ਕਾਲਯਮਨ (ਯਵਨ) ਤੋਂ ਭੱਜ ਜਾਣ ਵਾਲਾ, ਕ੍ਰਿਸਨਦੇਵ. ਦ੍ਵਾਰਿਕਾ ਵਿੱਚ "ਰਣਛੋੜ" ਦਾ ਪ੍ਰਸਿੱਧ ਮੰਦਿਰ ਹੈ. ਦੇਖੋ, ਦ੍ਵਾਰਾਵਤੀ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਬਹੁਤ ਦਰਵਾਜਿਆਂ ਵਾਲੀ ਨਗਰੀ। ੨. ਬੰਬਈ ਹਾਤੇ ਕਾਠੀਆਵਾੜ ਵਿੱਚ ਬੜੌਦਾ ਰਾਜ ਅੰਦਰ ਸਮੁੰਦਰ ਦੇ ਕਿਨਾਰੇ ਇੱਕ ਪੁਰੀ, ਜਿਸ ਦੀ ਗਿਣਤੀ ਹਿੰਦੂਆਂ ਦੀ ਸਤ ਪਵਿਤ੍ਰ ਪੁਰੀਆਂ ਵਿੱਚ ਹੈ. ਇਹ ਚਿਰ ਤੀਕ ਯਾਦਵਾਂ ਦੀ ਰਾਜਧਾਨੀ ਰਹੀ ਹੈ. ਆਖਿਆ ਜਾਂਦਾ ਹੈ ਕਿ ਕ੍ਰਿਸਨ ਜੀ ਦੇ ਦੇਹਾਂਤ ਪਿੱਛੋਂ ਸੱਤਵੇਂ ਦਿਨ ਦ੍ਵਾਰਾਵਤੀ ਨੂੰ ਸਮੁੰਦਰ ਨੇ ਆਪਣੇ ਵਿੱਚ ਲੈ ਕਰ ਲਿਆ ਸੀ. ਜੋ ਹੁਣ ਆਬਾਦੀ ਦੇਖੀਦੀ ਹੈ ਇਹ ਫੇਰ ਵਸੀ ਹੈ. ਦ੍ਵਾਰਾਵਤੀ ਬੜੌਦਾ ਸ਼ਹਰ ਤੋਂ ੨੭੦ ਮੀਲ ਪੱਛਮ ਹੈ. ਇੱਥੇ ਇੱਕ ਵਡਾ ਮੰਦਿਰ ਹੈ, ਜਿਸ ਵਿੱਚ "ਰਣਛੋੜ" ਨਾਮ ਦੀ ਕ੍ਰਿਸਨਮੂਰਤਿ ਹੈ....