kālēamana, kālēavanaकालयमन, कालयवन
ਦੇਖੋ, ਕਾਲਜਮਨ.
देखो, कालजमन.
ਸੰ. ਕਾਲਯਵਨ. ਗੋਪਾਲੀ ਅਪਸਰਾ ਦੇ ਪੇਟ ਤੋਂ ਗਾਰਗ੍ਯ ਮੁਨੀ ਦਾ ਪੁਤ੍ਰ, ਜੋ ਕਾਲੇ ਰੰਗ ਦਾ ਯੂਨਾਨੀ ਰਾਜਾ ਸੀ.¹ ਇਹ ਜਰਾਸੰਧ ਦਾ ਪੱਕਾ ਦੋਸਤ ਸੀ. ਜਦ ਜਰਾਸੰਧ ਦੀ ਸਹਾਇਤਾ ਲਈ ਕਾਲਯਮਨ ਮਥੁਰਾ ਪੁਰ ਕ੍ਰਿਸਨ ਜੀ ਦੇ ਮਾਰਨ ਲਈ ਚੜ੍ਹ ਆਇਆ, ਤਦ ਜੰਗ ਵਿੱਚੋਂ ਕ੍ਰਿਸਨ ਜੀ ਇਸ ਅੱਗੇ ਭੱਜ ਗਏ. ਕਾਲਯਮਨ ਨੇ ਦੂਰ ਤਾਈਂ ਪਿੱਛਾ ਕੀਤਾ. ਕ੍ਰਿਸਨ ਜੀ ਦਾਉ ਬਚਾਕੇ ਇੱਕ ਕੰਦਰਾ ਵਿੱਚ ਧਸ ਗਏ, ਜਿਸ ਵਿੱਚ ਮੁਚਕੁੰਦ ਰਾਜਰਿਖੀ ਸੁੱਤਾ ਪਿਆ ਸੀ. ਉਸ ਉੱਪਰ ਆਪਣਾ ਵਸਤ੍ਰ ਪਾਕੇ ਕ੍ਰਿਸਨ ਜੀ ਲੁਕ ਗਏ. ਕਾਲਯਮਨ ਨੇ ਮੁਚਕੁੰਦ ਨੂੰ ਕ੍ਰਿਸਨ ਜਾਣਕੇ ਲੱਤ ਮਾਰੀ, ਜਿਸਤੋਂ ਮੁਚਕੁੰਦ ਦੀ ਅੱਖ ਖੁਲ੍ਹੀ ਅਤੇ ਉਸ ਦੀ ਕ੍ਰੋਧਾਦ੍ਰਸ੍ਟਿ ਨਾਲ ਕਾਲਯਮਨ ਭਸਮ ਹੋ ਗਿਆ. ਦੇਖੋ, ਮੁਚਕੰਦ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਜੰਗ ਦਰਾਯਦ ਕਾਲਜਮੰਨ." (ਕ੍ਰਿਸਨਾਵ)...