sēmaसेम
ਫ਼ਾ [سِوُم] ਸਿਵੁਮ. ਵਿ- ਸੇਯਮ. ਤੀਜਾ. "ਦੋਮ ਨ ਸੇਮ ਏਕ ਸੋ ਆਹੀ." (ਗਉ ਰਵਿਦਾਸ) ਕਰਤਾਰ ਦੇ ਮੁਕਾਬਲੇ ਨਾ ਦੂਜਾ ਯਾਰ ਹੈ ਨਾ ਤ੍ਰਿਤ੍ਵ (Trinity) ਦਾ ਮਸਲਾ ਹੈ. "ਅਵਲ ਦੋਮ ਨ ਸੇਮ ਖਰਾਬਾ." (ਭਾਗੁ) ਬ੍ਰਹਮਾ ਵਿਸਨੁ ਅਤੇ ਸ਼ਿਵ ਦਾ ਝਗੜਾ ਨਹੀਂ। ੨. ਸੰ. सिम्बी. ਸਿੰਬੀ. (Bean) ਇੱਕ ਅੰਨ, ਜੋ ਫਲੀਆਂ ਵਿੱਚੋਂ ਨਿਕਲਦਾ ਹੈ. ਇਸ ਦੀ ਦਾਲ ਤਰਕਾਰੀ ਬਣਦੀ ਹੈ. ਇਹ ਵਡਾ ਛੋਟਾ ਅਤੇ ਅਨੇਕ ਰੰਗਾਂ ਦਾ ਹੁੰਦਾ ਹੈ.
फ़ा [سِوُم] सिवुम. वि- सेयम. तीजा. "दोम न सेम एक सो आही." (गउ रविदास) करतार दे मुकाबले ना दूजा यार है ना त्रित्व (Trinity) दा मसला है. "अवल दोम न सेम खराबा." (भागु) ब्रहमा विसनु अते शिव दा झगड़ा नहीं। २. सं. सिम्बी. सिंबी. (Bean)इॱक अंन, जो फलीआं विॱचों निकलदा है. इस दी दाल तरकारी बणदी है. इह वडा छोटा अते अनेक रंगां दा हुंदा है.
ਦੇਖੋ, ਸਿਯਮ....
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਫ਼ਾ. [دوم] ਦੁਵੁਮ. ਵਿ- ਦੂਜਾ. ਦੂਸਰਾ. "ਦੋਮ ਨ ਸੋਮ, ਏਕ ਸੋ ਆਹੀ." (ਗਉ ਰਵਿਦਾਸ) ਉਸ ਵਿੱਚ ਦੂਜਾ ਅਤੇ ਤੀਜਾ ਭਾਵ ਨਹੀਂ, ਉਹ ਅਦੁਤੀ ਹੈ....
ਫ਼ਾ [سِوُم] ਸਿਵੁਮ. ਵਿ- ਸੇਯਮ. ਤੀਜਾ. "ਦੋਮ ਨ ਸੇਮ ਏਕ ਸੋ ਆਹੀ." (ਗਉ ਰਵਿਦਾਸ) ਕਰਤਾਰ ਦੇ ਮੁਕਾਬਲੇ ਨਾ ਦੂਜਾ ਯਾਰ ਹੈ ਨਾ ਤ੍ਰਿਤ੍ਵ (Trinity) ਦਾ ਮਸਲਾ ਹੈ. "ਅਵਲ ਦੋਮ ਨ ਸੇਮ ਖਰਾਬਾ." (ਭਾਗੁ) ਬ੍ਰਹਮਾ ਵਿਸਨੁ ਅਤੇ ਸ਼ਿਵ ਦਾ ਝਗੜਾ ਨਹੀਂ। ੨. ਸੰ. सिम्बी. ਸਿੰਬੀ. (Bean) ਇੱਕ ਅੰਨ, ਜੋ ਫਲੀਆਂ ਵਿੱਚੋਂ ਨਿਕਲਦਾ ਹੈ. ਇਸ ਦੀ ਦਾਲ ਤਰਕਾਰੀ ਬਣਦੀ ਹੈ. ਇਹ ਵਡਾ ਛੋਟਾ ਅਤੇ ਅਨੇਕ ਰੰਗਾਂ ਦਾ ਹੁੰਦਾ ਹੈ....
ਹੈ. ਦੇਖੋ, ਆਹ ਅਤੇ ਆਹਿ. "ਪੁਨਰਪਿ ਜਨਮ ਨ ਆਹੀ." (ਗਉ ਮਃ ੩) "ਨਾਨਕ ਘਟਿ ਘਟਿ ਆਹੀ." (ਆਸਾ ਮਃ ੫) ੨. ਚਾਹੀ. ਲੋੜੀ. "ਮੈ ਆਹੀ ਓੜ ਤੁਹਾਰੀ." (ਗਉ ਮਾਝ ਮਃ ੫) ੩. ਚਾਹੀਏ. ਲੋੜੀਏ "ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ." (ਫੁਨਹੇ ਮਃ ੫) ੪. ਸਿੰਧੀ. ਅਸ੍ਤਿ. ਹੈ। ੫. ਮੁਸੀਬਤ. ਵਿਪਦਾ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਫ਼ਾ. [یار] ਸੰਗ੍ਯਾ- ਮਿਤ੍ਰ ਦੋਸ੍ਤ.¹ "ਯਾਰ ਵੇ, ਤੈ ਰਾਵਿਆ ਲਾਲਨ." (ਜੈਤ ਛੰਤ ਮਃ ੫) ੨. ਸਹਾਇਕ। ੩. ਸਾਥੀ. ਸੰਗੀ....
ਅ਼. [مسلہ] ਸੰਗ੍ਯਾ- ਵਿਚਾਰ ਯੋਗ੍ਯ ਬਾਤ. ਧਰਮ ਦੀ ਬਾਤ. ਜੋ ਵਿਚਾਰ ਦੇਲਾਇਕ ਹੋਵੇ। ੨. ਅ਼. [مشلہ] ਮਸਲਾ. ਕਹਾਵਤ. ਅਖਾਣ. "ਮਸਲਾ ਇਹ ਮਸ਼ਹੂਰ ਜਗਤ ਮੇ ਜਾਨਿਯੇ," (ਚਰਿਤ੍ਰ ੨੨੬)...
ਅ਼. [اوّل] ਅੱਵਲ. ਸੰਗ੍ਯਾ- ਆਦਿ. ਮੁੱਢ. ਆਰੰਭ। ੨. ਵਿ- ਪ੍ਰਥਮ. ਪਹਿਲਾ।...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਕਰਤਾਰ. ਦੇਖੋ, ਬਿਸਨੁ ੪. "ਵਿਸਨ ਮਿਲੇ ਸਭ ਹੀ ਸਚੁ ਪਾਵੈ." (ਗਉ ਬਾਵਨ ਕਬੀਰ) ੨. ਵਿਸਨੁ ਦੇਵਤਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਦੇਖੋ, ਝਗਰਾ. "ਝਗੜਾ ਕਰਦਿਆ ਅਨਦਿਨੁ ਗੁਦਰੈ." (ਵਾਰ ਬਿਹਾ ਮਃ ੩) "ਝਗੜੁ ਚੁਕਾਵੈ ਹਰਿਗੁਣ ਗਾਵੈ." (ਪ੍ਰਭਾ ਅਃ ਮਃ ੧)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਖਤ੍ਰੀਆਂ ਦੀ ਇੱਕ ਜਾਤਿ. "ਫਲੀਆਂ ਖੋਖਰਾਇਣ ਅਵਗਾਹੀ." (ਭਾਗੁ)...
ਸੰ. ਸੰਗ੍ਯਾ- ਕੌੜਤੁੰਮਾ. ਇੰਦ੍ਰਾਯਨ। ੨. ਜੰਗਲੀ ਸ਼ਹਦ. ਮਧੁ। ੩. ਸੰ. ਦਾਲਿ. ਦਲਿਆ ਹੋਇਆ ਅੰਨ. ਦ੍ਵਿਦਲ ਕੀਤਾ ਦਾਣਾ. ਦੇਖੋ, ਦਾਲਿ। ੪. ਦਲੇ ਹੋਏ ਅੰਨ ਦਾ ਸਾਲਣ। ੫. ਵਿ- ਦਲਨ ਕਰਤਾ. "ਸਭ ਦਾਲਿਦ ਭੰਜ ਦੁਖਦਾਲ." (ਨਟ ਮਃ ੪. ਪੜਤਾਲ) ੬. ਅ਼. [دال] ਰਹਨੁਮਾ. ਰਾਹ ਦੱਸਣ ਵਾਲਾ। ੭. ਯੁਕ੍ਤਿ ਦੱਸਣ ਵਾਲਾ....
ਸੰਗ੍ਯਾ- ਤਰ ਕੜ੍ਹੀ. ਭਾਜੀ. ਲਾਵਣ। ੨. ਉਹ ਵਸਤੁ ਜਿਸ ਦੀ ਭਾਜੀ ਬਣਾਈ ਜਾਵੇ। ੩. ਸੰ. ਤਰ੍ਕਾਰਿ. ਕੱਦੂ. ਅੱਲ. ਘੀਆ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਹੁਤੋ. ਹੋਤਾ. ਹੋਣ ਦਾ ਭੂਤਕਾਲ....