atanaअॱटण
ਸੰਗ੍ਯਾ- ਘਾਸਾ. ਰਗੜ ਤੋਂ ਪੈਦਾ ਹੋਈ ਚਮੜੇ ਵਿੱਚ ਕਠੋਰਤਾ. "ਅੱਟਣ ਪਰੇ ਅਁਗੁਸ੍ਟ ਅੰਗੁਰੀ, ਐਂਚਤ ਪਨਚ ਓਜ ਕੋ ਧਾਰ." (ਗੁਪ੍ਰਸੂ) ੨. ਦੇਖੋ, ਅੱਟਣਾ.
संग्या- घासा. रगड़ तों पैदा होई चमड़े विॱच कठोरता. "अॱटण परे अँगुस्ट अंगुरी, ऐंचत पनच ओज को धार." (गुप्रसू) २. देखो, अॱटणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਘਸਾਉਣ ਦੀ ਕ੍ਰਿਯਾ। ੨. ਝਰੀਟ। ੩. ਝਗੜਾ। ੪. ਹਠ. ਜਿਦ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਸਖ਼ਤੀ. ਕਰੜਾਈ। ੨. ਬੇਰਹ਼ਮੀ....
ਸੰਗ੍ਯਾ- ਘਾਸਾ. ਰਗੜ ਤੋਂ ਪੈਦਾ ਹੋਈ ਚਮੜੇ ਵਿੱਚ ਕਠੋਰਤਾ. "ਅੱਟਣ ਪਰੇ ਅਁਗੁਸ੍ਟ ਅੰਗੁਰੀ, ਐਂਚਤ ਪਨਚ ਓਜ ਕੋ ਧਾਰ." (ਗੁਪ੍ਰਸੂ) ੨. ਦੇਖੋ, ਅੱਟਣਾ....
ਕ੍ਰਿ. ਵਿ- ਦੂਰ. ਪਾਰ. ਪਰ। ੨. ਉਸ ਪਾਸੇ। ੩. ਬਾਦ. ਪੀਛੇ। ੪. ਪੜੇ. ਪਏ."ਜੇ ਸਤਿਗੁਰਿ ਸਰਣਿ ਪਰੇ." (ਵਾਰ ਰਾਮ ੨. ਮਃ ੫)...
ਸੰ. अङ गुरि. ਸੰਗ੍ਯਾ- ਉਂਗਲ. ਅੰਗੁਲੀ. ਦੇਖੋ, ਅੰਗੁਲਿ....
ਸੰ. पतञ्चिका ਪਤੰਚਿਕਾ. ਸੰਗ੍ਯਾ- ਧਨੁੱਖ ਦਾ ਚਿੱਲਾ. ਪ੍ਰਤ੍ਯੰਚਾ. ਜਿਹ....
ਦੇਖੋ, ਧਾਰਣ. "ਧਾਰਹੁ ਕਿਰਪਾ ਜਿਸਹਿ ਗੁਸਾਈ." (ਬਾਵਨ) ੨. ਦੇਖੋ, ਧਾੜ. "ਪਰੀ ਧਾਮ ਤਵ ਧਾਰ." (ਚਰਿਤ੍ਰ ੧੭੦) ੩. ਦੇਖੋ, ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। ੪. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. "ਧਾਰ ਭੇਟ ਪੂਜਾ ਏ ਦੈਹੈਂ." (ਪੰਪ੍ਰ) ੫. ਸ਼ਸਤ੍ਰ ਦਾ ਵਾਢ. "ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੇ ਹੈ." (ਬੋਧ ਕਵਿ) ੬. ਸੰ. ਧਾਰ. ਜ਼ੋਰ ਦਾ ਮੀਂਹ। ੭. ਵਰਖਾ ਦਾ ਜਲ। ੮. ਉਧਾਰ. ਰ਼ਿਣ। ੯. ਵਿ- ਗੰਭੀਰ. ਗਹਰਾ. ਡੂੰਘਾ....
ਕ੍ਰਿ- ਭਰਨਾ. ਪੂਰਣ ਕਰਨਾ. "ਗਰਬ ਅਟੀਆ ਤ੍ਰਿਸਨਾ ਜਲਹਿ." (ਸ੍ਰੀ ਮਃ ੩) "ਸਾਰਾ ਦਿਨੁ ਲਾਲਚਿ ਅਟਿਆ." (ਵਾਰ ਗਉ ੧, ਮਃ ੪) ੨. ਦੇਖੋ, ਅਟਨ....