shālihotraशालिहोत्र
ਸੰ. ਸੰਗ੍ਯਾ- ਘੋੜਾ. ਯੱਗ ਵਿੱਚ ਘੋੜੇ ਨੂੰ ਸ਼ਾਲਿ (ਧਾਨਾਂ) ਦੀ ਬਲੀ ਦਿੱਤੀ ਜਾਂਦੀ ਸੀ ਇਸ ਕਾਰਣ ਨਾਉਂ ਸ਼ਾਲਿਹੋਤ੍ਰ ਹੋਇਆ। ੨. ਇੱਕ ਰਿਖੀ, ਜਿਸ ਨੇ ਘੋੜਿਆਂ ਦੇ ਲੱਛਣ, ਇਲਾਜ ਆਦਿਕ ਲਿਖੇ ਹਨ. ਇਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੇ ਆਖੇ ਵੱਢੇ ਸਨ. ਦੇਖੋ, ਸਾਲ ੬। ੩. ਸ਼ਾਲਿਹੋਤ੍ਰ ਦਾ ਲਿਖਿਆ ਗ੍ਰੰਥ, ਜਿਸ ਵਿੱਚ ਘੋੜੇ ਅਤੇ ਪਸ਼ੂਆਂ ਦੀ ਹਕੀਮੀ ਹੈ. ਸ਼ਾਲਿਹੋਤ੍ਰਵਿਦ੍ਯਾ. Veterinary Science.
सं. संग्या- घोड़ा. यॱग विॱच घोड़े नूं शालि (धानां) दी बली दिॱती जांदी सी इस कारण नाउं शालिहोत्र होइआ। २. इॱक रिखी, जिस ने घोड़िआं दे लॱछण, इलाज आदिक लिखे हन. इस ने घोड़िआं दे पंख इंद्र दे आखे वॱढे सन. देखो, साल ६। ३. शालिहोत्र दा लिखिआ ग्रंथ, जिस विॱच घोड़े अते पशूआं दी हकीमी है. शालिहोत्रविद्या. Veterinary Science.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਘੋਟ. ਘੋਟਕ. ਅਸ਼੍ਵ. ਤੁਰਗ. "ਘੋੜਾ ਕੀਤੋ ਸਹਜ ਦਾ." (ਵਾਰ ਰਾਮ ੩)#ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ-#ਚਿੱਟਾ- ਕਰਕ.#ਚਿੱਟਾ ਪੀਲਾ- ਖੋਂਗਾ.#ਪੀਲਾ- ਹਰਿਯ.#ਦੂਧੀਆ- ਸੇਰਾਹ.#ਕਾਲਾ- ਖੁੰਗਾਹ.#ਲਾਲ- ਕਿਯਾਹ.#ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ.#ਕਬਰਾ- ਹਲਾਹ.#ਪਿਲੱਤਣ ਨਾਲ ਕਾਲਾ- ਤ੍ਰਿਯੂਹ.#ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ.#ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ.#ਨੀਲਾ- ਨੀਲਕ.#ਗੁਲਾਬੀ- ਰੇਵੰਤ.#ਹਰੀ ਝਲਕ ਨਾਲ ਪੀਲਾ- ਹਾਲਕ.#ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ੍ਟਮੰਗਲ.#ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ.#(ਡਿੰਗਲਕੋਸ਼)...
ਦੇਖੋ, ਜੱਗ....
ਸੰ. ਸ਼ਲਿ. ਸੰਗ੍ਯਾ- ਧਾਨ। ੨. ਚਾਉਲ....
ਸੰ. बलिन. ਵਿ- ਬਲ ਵਾਲਾ. ਤਾਕਤਵਰ. "ਪੰਜੇ ਬਧੇ ਮਹਾ ਬਲੀ." (ਵਾਰ ਬਸੰ) ੨. ਦੇਖੋ, ਬਲਿ। ੩. ਸੰ. ਵੱਲੀ. ਸੰਗ੍ਯਾ- ਬੇਲ। ੪. ਸ਼ਾਖ਼ਾ. ਟਹਣੀ। ੫. ਸਿੱਟਾ. ਮੰਜਰੀ. "ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫)...
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. ਸੰਗ੍ਯਾ- ਘੋੜਾ. ਯੱਗ ਵਿੱਚ ਘੋੜੇ ਨੂੰ ਸ਼ਾਲਿ (ਧਾਨਾਂ) ਦੀ ਬਲੀ ਦਿੱਤੀ ਜਾਂਦੀ ਸੀ ਇਸ ਕਾਰਣ ਨਾਉਂ ਸ਼ਾਲਿਹੋਤ੍ਰ ਹੋਇਆ। ੨. ਇੱਕ ਰਿਖੀ, ਜਿਸ ਨੇ ਘੋੜਿਆਂ ਦੇ ਲੱਛਣ, ਇਲਾਜ ਆਦਿਕ ਲਿਖੇ ਹਨ. ਇਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੇ ਆਖੇ ਵੱਢੇ ਸਨ. ਦੇਖੋ, ਸਾਲ ੬। ੩. ਸ਼ਾਲਿਹੋਤ੍ਰ ਦਾ ਲਿਖਿਆ ਗ੍ਰੰਥ, ਜਿਸ ਵਿੱਚ ਘੋੜੇ ਅਤੇ ਪਸ਼ੂਆਂ ਦੀ ਹਕੀਮੀ ਹੈ. ਸ਼ਾਲਿਹੋਤ੍ਰਵਿਦ੍ਯਾ. Veterinary Science....
ਦੇਖੋ, ਰਿਖਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਅ਼. [علاج] ਸੰਗ੍ਯਾ- ਯਤਨ. ਉਪਾਇ। ੨. ਰੋਗ ਦੂਰ ਕਰਨ ਦਾ ਸਾਧਨ। ੩. ਯੁਕਤਿ. ਤਦਬੀਰ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਦੇਖੋ, ਪਕ੍ਸ਼੍....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....