tikīटिॱकी
ਸੰਗ੍ਯਾ- ਲਾਖ ਮੋਮ ਆਦਿ ਦੀ ਗੋਲ ਟਿਕੀਆ। ੨. ਮੋਟੀ ਅਤੇ ਛੋਟੀ ਰੋਟੀ.
संग्या- लाख मोम आदि दी गोल टिकीआ। २. मोटी अते छोटी रोटी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਲੱਖਾਂ. ਭਾਵ- ਬੇਸ਼ੁਮਾਰ. ਦੇਖੋ, ਲਕ੍ਸ਼੍. "ਲਾਖ ਕਰੋਰੀ ਬੰਧਨ ਪਰੈ." (ਸੁਖਮਨੀ) ੨. ਸੰ. ਲਾਕ੍ਸ਼ਾ. ਲਾਖ. "ਜੈਸੇ ਧੋਈ ਲਾਖ." (ਸ. ਕਬੀਰ) ੩. ਸੰ. ਲਕ੍ਸ਼੍ਯ. ਜੋ ਨਜਰ ਆ ਰਿਹਾ ਹੈ, ਜਗਤ. ਦ੍ਰਿਸ਼੍ਯ. "ਲਾਖ ਮਹਿ ਅਲਖੁ ਲਖਾਯਹੁ." (ਸਵੈਯੇ ਮਃ ੫. ਕੇ)...
ਫ਼ਾ. [موم] ਸੰਗ੍ਯਾ- ਮੱਖੀਆਂ ਕਰਕੇ ਬਣਾਇਆ ਹੋਇਆ ਇੱਕ ਲੇਸਦਾਰ ਪਦਾਰਥ, ਜਿਸ ਵਿੱਚ ਸ਼ਹਦ ਹੁੰਦਾ ਹੈ. ਸੰ. ਮਦਨ, ਮਧੁਅਯਨ, ਮਧੁਜ ਅਤੇ ਮਕ੍ਸ਼ਿਕਾਮਲ. ਦੇਖੋ, ਮੈਣ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....
ਮੋਟਾ ਦਾ ਇਸਤ੍ਰੀਲਿੰਗ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਸੰ. ਸੰਗ੍ਯਾ- ਰੋਟੀ ਚੁਪਾਤੀ. "ਹਰਿ ਰੁਖੀ ਰੋਟੀ ਖਾਇ ਸਮਾਲੇ." (ਮਾਝ ਮਃ ੫)...