ਭੈਰਉ, ਭੈਰਵ

bhairau, bhairavaभैरउ, भैरव


ਸੰ. ਭੈਰਵ. ਵਿ- ਡਰਾਉਣਾ. ਭੈਦਾਇਕ "ਰਨ ਭੈਰਵ ਭੇਰਿ ਬਜਾਇ ਨਗਾਰੇ." (ਚਰਿਤ੍ਰ ੧) ੨. ਸੰਗ੍ਯਾ- ਸ਼ਿਵ. ਰੁਦ੍ਰ. "ਭੈਰਵ ਕਹੂੰ ਠਾਢ ਭੁੰਕਾਰੈ." (ਚਰਿਤ੍ਰ ੪੦੪) ੩. ਰੁਦ੍ਰ ਦਾ ਹੀ ਇੱਕ ਭੇਦ, ਜੋ ਕੁੱਤੇ ਦੀ ਸਵਾਰੀ ਕਰਦਾ ਹੈ. "ਭੈਰਉ ਭੂਤ ਸੀਤਲਾ ਧਵੈ." (ਗੌਡ ਨਾਮਦੇਵ) ਪੁਰਾਣਾਂ ਵਿੱਚ ਭੈਰਵ ਦੇ ਅੱਠ ਰੂਪ ਲਿਖੇ ਹਨ-#ਅਸਿਤਾਂਗ, ਸੰਹਾਰ, ਰੁਰੁ, ਕਾਲ, ਕ੍ਰੋਧ, ਤਾਮਚੂੜ, ਚੰਦ੍ਰਚੂੜ ਅਤੇ ਮਹਾਨ੍‌.¹ "ਕਹੂੰ ਭੈਰਵੀ ਭੂਤ ਭੈਰੋਂ ਬਕਾਰੈ." (ਵਿਚਿਤ੍ਰ) ੪. ਇੱਕ ਰਾਗ, ਜਿਸ ਦੀ ਛੀ ਰਾਗਾਂ ਵਿੱਚ ਗਿਣਤੀ ਹੈ. ਇਹ ਸੰਪੂਰਣਜਾਤਿ ਦਾ ਮਾਰਗੀ (ਮਾਰਗੀਯ) ਹੈ. ਇਸ ਦੇ ਆਲਾਪ ਦਾ ਵੇਲਾ ਪ੍ਰਾਤਹਕਾਲ ਹੈ. ਭੈਰਵ ਦੇ ਸੁਰ ਹਨ- ਰਿਸਭ ਅਤੇ ਧੈਵਤ ਕੋਮਲ. ਆਰੋਹੀ ਵਿੱਚ ਰਿਸਭ ਕੋਮਲਤਰ. ਅਰ- ਸੜਜ ਗਾਂਧਾਰ ਮੱਧਮ ਪੰਚਮ ਨਿਸਾਦ ਸ਼ੁੱਧ. ਇਸ ਵਿੱਚ ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸਭ ਹੈ.#ਆਰੋਹੀ- ਸ ਰਾ ਗ ਮ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ#ਧਾ ਧਾ ਪ ਧਾ ਧਾ ਪ ਮ ਗ ਰਾ ਗ ਮ ਗ ਰਾ ਰਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਰਾਗਾਂ ਵਿੱਚ ਭੈਰਉ ਦਾ ਚੌਬੀਹਵਾਂ ਨੰਬਰ ਹੈ।² ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਆਤਮਗਿਆਨੀ ਅਨੰਨ ਸਿੱਖ ਭਾਈ ਭੈਰੋ, ਜਿਸ ਦੀ ਕਥਾ "ਦਬਿਸ੍ਤਾਨਿ ਮਜ਼ਾਹਬ" ਵਿੱਚ ਆਉਂਦੀ ਹੈ. ਦੇਖੋ, ਨੈਣਾਦੇਵੀ.


सं. भैरव. वि- डराउणा. भैदाइक "रन भैरव भेरि बजाइ नगारे." (चरित्र १) २. संग्या- शिव. रुद्र. "भैरव कहूं ठाढ भुंकारै." (चरित्र ४०४) ३. रुद्र दा ही इॱक भेद, जो कुॱते दी सवारी करदा है. "भैरउ भूत सीतला धवै." (गौड नामदेव) पुराणां विॱच भैरव दे अॱठ रूप लिखे हन-#असितांग, संहार, रुरु, काल, क्रोध, तामचूड़, चंद्रचूड़ अते महान्‌.¹ "कहूं भैरवी भूत भैरों बकारै." (विचित्र) ४. इॱक राग, जिस दी छी रागां विॱच गिणती है. इह संपूरणजाति दा मारगी (मारगीय) है. इस दे आलाप दा वेला प्रातहकाल है. भैरव दे सुर हन- रिसभ अते धैवत कोमल. आरोही विॱच रिसभ कोमलतर. अर- सड़ज गांधार मॱधम पंचम निसाद शुॱध. इस विॱच वादी सुर धैवत अते संवादी रिसभ है.#आरोही- स रा ग म प धा न स.#अवरोही- स न धा प म ग रा स#धा धा प धा धा प म ग रा ग म गरा रा रा स.#श्री गुरू ग्रंथसाहिब दे रागां विॱच भैरउ दा चौबीहवां नंबर है।² ५. श्री गुरू हरिगोबिंद साहिब दा आतमगिआनी अनंन सिॱख भाई भैरो, जिस दी कथा "दबिस्तानि मज़ाहब" विॱच आउंदी है. देखो, नैणादेवी.