bhukhiāभुखिआ
ਭੁੱਖੇ ਰਹਿਣ ਨਾਲ. ਨਿਰਾਹਾਰ ਰਹਿਣ ਤੋਂ "ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ." (ਜਪੁ) ਨਿਰਾਹਾਰ ਰਹਿਣ ਕਰਕੇ ਵਾਸਨਾ ਸ਼ਾਂਤ ਨਹੀਂ ਹੋ ਸਕਦੀ, ਭਾਵੇਂ ਅਸੀਂ ਸ਼ਰੀਰ ਦੇ ਪੂਰਣ ਕਰਨ ਦੀ ਜ਼ਿੰਮੇਵਾਰੀ ਨੂੰ ਰੋਕ ਲਈਏ.¹ ਦੇਖੋ, ਪੁਰੀਆ ੬.
भुॱखे रहिण नाल. निराहार रहिण तों "भुखिआ भुख न उतरी, जे बंना पुरीआ भार." (जपु) निराहार रहिण करके वासना शांत नहीं हो सकदी, भावें असींशरीर दे पूरण करन दी ज़िंमेवारी नूं रोक लईए.¹ देखो, पुरीआ ६.
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਆਹਾਰ (ਭੋਜਨ) ਰਹਿਤ. ਜਿਸ ਨੇ ਕੁਝ ਖਾਧਾ ਨਹੀਂ. ਭੋਜਨ ਦਾ ਤ੍ਯਾਗੀ। ੨. ਜੋ ਕੁਝ ਖਾਂਦਾ ਨਹੀਂ. "ਨਿਰਾਹਾਰ ਨਿਰਵੈਰ ਸੁਖਦਾਈ." (ਸੁਖਮਨੀ) "ਧਿਆਇ ਨਿਰੰਕਾਰ ਨਿਰਾਹਾਰੀ." (ਸਾਰ ਪੜਤਾਲ ਮਃ ੪)...
ਭੁੱਖੇ ਰਹਿਣ ਨਾਲ. ਨਿਰਾਹਾਰ ਰਹਿਣ ਤੋਂ "ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ." (ਜਪੁ) ਨਿਰਾਹਾਰ ਰਹਿਣ ਕਰਕੇ ਵਾਸਨਾ ਸ਼ਾਂਤ ਨਹੀਂ ਹੋ ਸਕਦੀ, ਭਾਵੇਂ ਅਸੀਂ ਸ਼ਰੀਰ ਦੇ ਪੂਰਣ ਕਰਨ ਦੀ ਜ਼ਿੰਮੇਵਾਰੀ ਨੂੰ ਰੋਕ ਲਈਏ.¹ ਦੇਖੋ, ਪੁਰੀਆ ੬....
ਸੰ. ਬੁਭਕ੍ਸ਼ਾ. ਸੰਗ੍ਯਾ- ਖਾਣ ਦੀ ਇੱਛਾ ਕ੍ਸ਼ੁਧਾ. ਭੂਖ. "ਭੁਖ ਤਿਖ ਤਿਸੁ ਨ ਵਿਆਪਈ." (ਮਃ ੫. ਵਾਰ ਮਾਰੂ ੨) ੨. ਇੱਛਾ. ਰੁਚਿ. "ਮੈ ਹਰਿ ਪ੍ਰਭੁ ਦਸਹੁ, ਮੈ ਭੁਖ ਲਗਾਈ." (ਮਾਝ ਮਃ ੪)...
ਉਤਰਸੀ. ਉਤਰੇਗੀ. ਲੱਥੂ. "ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ." (ਵਾਰ ਗੂਜ ੨. ਮਃ ੫) ੨. ਉਤਰ ਗਈ. ਲੱਥੀ। ੩. ਉਤਰ ਜਾਵੀ....
ਸੰ. ਸੰਗ੍ਯਾ- ਹੱਦ. ਸੀਮਾਂ। ੨. ਕਿਨਾਰਾ. ਕੰਢਾ. "ਮਉਤੈ ਦਾ ਬੰਨਾ ਏਵੈ ਦਿਸੈ. ਜਿਉ ਦਰੀਆਵੈ ਢਾਹਾ." (ਸ. ਫਰੀਦ) ੩. ਵਾਹਕ ਖੇਤ ਦੇ ਕਿਨਾਰੇ ਜ਼ਮੀਨ ਦਾ ਉਹ ਹਿੱਸਾ, ਜੋ ਪਸ਼ੂਆਂ ਦੇ ਚਰਨ ਲਈ ਹੋਵੇ. "ਕਿਸੈ ਕੈ ਸੀਵ ਬੰਨੈ ਰੋਲੁ ਨਾਹੀ." (ਮਃ ੪. ਵਾਰ ਬਿਲਾ) ੪. ਆਧ੍ਹ੍ਹਾਰ. ਆਸ਼੍ਯ. "ਪਰਮੇਸਰਿ ਦਿਤਾ ਬੰਨਾ." (ਸੋਰ ਮਃ ੫) ੫. ਦੁਲਹਾ. ਲਾੜਾ. ਵਰ। ੬. ਬੰਨ੍ਹਾਂ (ਬੰਧਨ ਕਰਾਂ) ਦੀ ਥਾਂ ਭੀ ਬੰਨਾ ਸ਼ਬਦ ਆਇਆ ਹੈ. ਦੇਖੋ, ਪੁਰੀਆ ਅਤੇ ਭੁਖਿਆ ਸ਼ਬਦ....
ਸ਼੍ਰੀ ਗੁਰੂ ਅਰਜਨ ਦੇਵ ਦਾ ਪ੍ਰੇਮੀ ਸਿੱਖ, ਜੋ ਚੂਹੜ ਦਾ ਭਾਈ ਸੀ. ਦੇਖੋ, ਚੂਹੜ। ੨. ਪੁਰੀ ਦਾ ਬਹੁ ਵਚਨ. ਪੁਰੀਆਂ, "ਪੁਰੀਆ ਖੰਡਾ ਸਿਰਿ ਕਰੇ." (ਵਾਰ ਸਾਰ ਮਃ ੧) ੩. ਪੁੜੀਆ. ਪੁੜੀ. ਪੁਟਿਕਾ."ਧੂਰਿ ਸਕੇਲ ਕੇ ਪੁਰੀਆ ਬਾਂਧੀ ਦੇਹ." (ਸ. ਕਬੀਰ) ੪. ਜੁਲਾਹੇ ਦੀ ਨਲਕੀ. "ਛੂਟੇ ਕੂੰਡੇ ਭੀਗੈ ਪੁਰੀਆ." (ਗਉ ਕਬੀਰ) ਦੇਖੋ, ਗਜ ਨਵ। ੫. ਵਿ- ਪੂਰੀ. ਮੁਕੰਮਲ. "ਪੁਰੀਆ ਏਕ ਤਨਾਈ." (ਗਉ ਕਬੀਰ) ਦੇਖੋ, ਗਜ ਨਵ। ੬. ਸੰ. पूर्य- ਪੂਰ੍ਯ. ਭਰਣ ਯੋਗ੍ਯ. ਭਰਨੇ ਲਾਇਕ. "ਜੇ ਬੰਨਾ ਪੁਰੀਆ ਭਾਰ." (ਜਪੁ) ਮੇਦਾ ਆਦਿਕ ਸ਼ਰੀਰ ਦੇ ਅੰਗ ਜੋ ਪੂਰਨ ਕਰਨ ਯੋਗ ਹਨ, ਜੇ ਉਨ੍ਹਾਂ ਦੇ ਭਰਨ ਦਾ ਭਾਰ (ਜਿੰਮੇਵਾਰੀ) ਬੰਨ੍ਹ ਲਈਏ. ਭਾਵ- ਰੋਕ ਲਈਏ. ਦੇਖੋ, ਭੁਖਿਆ....
(ਦੇਖੋ, ਭ੍ਰੀ ਧਾ) ਸੰ. ਬੋਝ. ਫ਼ਾ- ਬਾਰ. "ਬੰਨਿਭਾਰ ਉਚਾਇਨਿ ਛਟੀਐ." (ਵਾਰ ਰਾਮ ੩) ੨. ਅੱਠ ਹਜ਼ਾਰ ਤੋਲਾ ਪ੍ਰਮਾਣ. "ਏਕ ਏਕ ਸੁਵਰਣ ਕੋ ਦਿਜ ਏਕ ਦੀਜੈ ਭਾਰ." (ਗ੍ਯਾਨ) "ਜਗਨ ਕਰੈ ਬਹੁ ਭਾਰ ਅਫਾਰੀ." (ਗਉ ਅਃ ਮਃ ੧) ੩. ਅੰਨ ਆਦਿ ਵਸਤੂਆਂ ਦਾ ਭਾਰ ਵੀਹ ਧੜੀਆਂ ਦਾ ਮੰਨਿਆ ਹੈ, ਅਰਥਾਤ ਪੰਜ ਮਣ ਕੱਚਾ. "ਜਉ ਗੁਰਦੇਉ ਅਠਾਰਹ ਭਾਰ." (ਭੈਰ ਨਾਮਦੇਵ) ਅਠਾਰਹ ਭਾਰ ਵਨਸਪਤਿ ਠਾਕੁਰ ਨੂੰ ਭੇਟਾ ਹੋ ਗਈ. ਦੇਖੋ, ਅਠਾਰਹਭਾਰ। ੪. ਆਧਾਰ. "ਤੀਨਿ ਲੋਕ ਜਾਕੈ ਹਹਿ ਭਾਰ." (ਗਉ ਕਬੀਰ) ੫. ਮਾਨ, ਸਤਕਾਰ. "ਅਸਾਂ ਤੇਰਾ ਭਾਰ ਰਖਿਆ ਹੈ." (ਜਸਭਾਮ) ੬. ਅਹਸਾਨ. ਉਪਕਾਰ ਦਾ ਬੋਝ। ੭. ਮੁਸੀਬਤ. "ਜੋ ਤੇਰੀ ਸਰਣਾਗਤਾ, ਤਿਨ ਨਾਹੀ ਭਾਰ." (ਬਿਲਾ ਰਵਿਦਾਸ) ੮. ਕ੍ਰਿ. ਵਿ- ਤੇਰੇ ਮਾਤ੍ਰ. "ਗਛੇਣ ਨੰਣਭਾਰੇਣ." (ਗਾਥਾ) ਨੇਤ੍ਰ ਦੇ ਭੌਰ ਵਿੱਚ (ਪਲਕ ਭਰ ਮੇਂ) ਸਭ ਥਾਂ ਜਾ ਸਕੇ। ੯. ਸਮੁਦਾਯ. ਗਰੋਹ. "ਸਭਿ ਧਰਤੀ ਸਭਿ ਭਾਰ." (ਮਃ ੧. ਵਾਰ ਸਾਰ) ਪ੍ਰਿਥਿਵੀ ਦੇ ਸਾਰੇ ਪਦਾਰਥ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਇੱਛਾ. ਖ਼੍ਵਾਹਿਸ਼. ਦੇਖੋ, ਬਾਸਨਾ. "ਵਾਸਨਾ ਸਮਾਣੀ." (ਅਨੰਦੁ)...
ਸੰ. ਸਪ੍ਤ. ਸੱਤ. ੭. "ਸਾਤ ਘੜੀ ਜਬ ਬੀਤੀ ਸੁਨੀ." (ਭੈਰ ਨਾਮਦੇਵ) ੨. ਦੇਖੋ, ਸਾਤਿ। ੩. ਅ਼. [ساعت] ਸਾਅ਼ਤ. ਸੰਗ੍ਯਾ- ਸਮਾਂ. ਵੇਲਾ. "ਬੋਲਹਿ ਹਰਿ ਹਰਿ ਰਾਮ ਨਾਮ ਹਰ ਸਾਤੇ." (ਸੋਰ ਮਃ ੪) ਹਰ ਵੇਲੇ ਰਾਮ ਨਾਮ ਬੋਲਹਿਂ। ੪. ਸੰ शात ਸ਼ਾਤ. ਵਿ- ਤਿੱਖਾ. ਤੇਜ਼। ੫. ਪਤਲਾ. ਕਮਜ਼ੋਰ। ੬. ਸੁੰਦਰ। ੭. ਸੰਗ੍ਯਾ- ਖ਼ੁਸ਼ੀ. ਆਨੰਦ। ੮. ਸੰ सात ਵਿ- ਹਾਸਿਲ ਕੀਤਾ. ਪ੍ਰਾਪਤ ਕਰਿਆ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਿਘਨ. ਰੁਕਾਵਟ। ੨. ਨਕ਼ਦ ਧਨ। ੩. ਸੰ. ਚਮਕ. ਪ੍ਰਕਾਸ਼। ੪. ਛਿਦ੍ਰ. ਛੇਕ. ਸੂਰਾਖ। ੫. ਨੌਕਾ. ਕਿਸ਼ਤੀ....