ਭੁਅੰਗ, ਭੁਅੰਗਮ, ਭੁਅੰਗਾ

bhuanga, bhuangama, bhuangāभुअंग, भुअंगम, भुअंगा


ਦੇਖੋ, ਭੁਜੰਗ ਅਤੇ ਭੁਜੰਗਮ. "ਮਾਇਆ ਭੁਅੰਗ ਬਿਖ ਚਾਖਾ." (ਜੈਤ ਮਃ ੪) ੨. ਭਜੰਗਮਾ ਨਾੜੀ. "ਨਿਵਲਿ ਭੁਅੰਗਮ ਸਾਧੇ." (ਸੋਰ ਅਃ ਮਃ ੫) "ਬੇਧੀਅਲੇ ਚਕ੍ਰਭੁਅੰਗਾ." (ਰਾਮ ਕਬੀਰ) ਪ੍ਰਾਣਾਂ ਦੇ ਬਲ ਭੁਜੰਗਮਾ ਨਾੜੀ ਦਾ ਚਕ੍ਰ ਵੇਧਨ ਕੀਤਾ.


देखो, भुजंग अते भुजंगम. "माइआ भुअंग बिख चाखा." (जैत मः ४) २. भजंगमा नाड़ी. "निवलि भुअंगम साधे." (सोर अः मः ५) "बेधीअले चक्रभुअंगा." (राम कबीर) प्राणां दे बल भुजंगमा नाड़ी दा चक्र वेधन कीता.