bhāvāभावा
ਭਾਇਆ ਹੋਇਆ. ਪਸੰਦ ਆਇਆ. "ਕਾਮ ਕਰੀਜੈ ਠਾਕੁਰਭਾਵਾ." (ਗਉ ਮਃ ੫) ਠਾਕੁਰਭਾਉਂਦਾ ਕਾਮ ਕਰੀਜੈ। ੨. ਭਾਵਾਂ. ਪਸੰਦ ਹੋਵਾਂ. "ਤੀਰਥ ਨਾਵਾ, ਜੇ ਤਿਸੁ ਭਾਵਾ." (ਜਪੁ) "ਜਾ ਤਿਸੁ ਭਾਵਾ, ਤਦ ਹੀ ਗਾਵਾ." (ਸੋਰ ਮਃ ੧) ੩. ਉੱਜੈਨ ਨਿਵਾਸੀ ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ.
भाइआ होइआ. पसंद आइआ. "काम करीजै ठाकुरभावा." (गउ मः ५) ठाकुरभाउंदा काम करीजै। २. भावां. पसंद होवां. "तीरथ नावा, जे तिसु भावा." (जपु) "जा तिसु भावा, तद ही गावा." (सोर मः १) ३. उॱजैन निवासी धीर गोत दा इॱक प्रेमी, जो गुरू हरिगोबिंद साहिब दा सिॱख होइआ.
ਫ਼ਾ. [پشند] ਵਿ- ਮਨਭਾਉਂਦਾ. ਰੁਚਿ ਅਨੁਕੂਲ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਦੇਖੋ, ਭਾਵਾ ੨। ੨. ਵ੍ਯ- ਚਾਹੋ. ਯਦਿ. ਭਾਵੇਂ। ੩. ਸ਼ਾਯਦ. ਕਦਾਚਿਤ....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਨਾਵ (ਨੌਕਾ) ਦਾ ਬਹੁਵਚਨ. "ਦੁਇ ਅਖਰ ਦੁਇ ਨਾਵਾ." (ਬਸੰ ਮਃ ੧) ੨. ਵਿ- ਨਵਮ, ਨੌਮਾ. "ਨਾਵਾ ਖੰਡ ਸ਼ਰੀਰ." (ਵਾਰ ਮਾਝ ਮਃ ੨)#੩. ਨ੍ਹਾਵਾਂ ਸਨਾਨ ਕਰਾਂ. "ਤੀਰਥਿ ਨਾਵਾ ਜੇ ਤਿਸੁ ਭਾਵਾ." (ਜਪੁ) ੪. ਦੇਖੋ, ਨਾਮਾ....
ਸਰਵ- ਉਸ. "ਤਿਸੁ ਊਪਰਿ ਮਨ ਕਰਿ ਤੂ ਆਸਾ." (ਗਊ ਮਃ ੫)...
ਭਾਇਆ ਹੋਇਆ. ਪਸੰਦ ਆਇਆ. "ਕਾਮ ਕਰੀਜੈ ਠਾਕੁਰਭਾਵਾ." (ਗਉ ਮਃ ੫) ਠਾਕੁਰਭਾਉਂਦਾ ਕਾਮ ਕਰੀਜੈ। ੨. ਭਾਵਾਂ. ਪਸੰਦ ਹੋਵਾਂ. "ਤੀਰਥ ਨਾਵਾ, ਜੇ ਤਿਸੁ ਭਾਵਾ." (ਜਪੁ) "ਜਾ ਤਿਸੁ ਭਾਵਾ, ਤਦ ਹੀ ਗਾਵਾ." (ਸੋਰ ਮਃ ੧) ੩. ਉੱਜੈਨ ਨਿਵਾਸੀ ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਦੇਖੋ, ਗਾਵ ਤਕੀਆ। ੨. ਗ੍ਰਾਮ. ਪਿੰਡ. "ਦੇਹੀ ਗਾਵਾ ਜੀਉ ਧਰ ਮਹਿਤਉ." (ਮਾਰੂ ਕਬੀਰ) ਦੇਹੀ (ਸ਼ਰੀਰ) ਪਿੰਡ ਹੈ, ਜੀਵਾਤਮਾ ਵਿਸਵੇਦਾਰ ਹੈ। ੩. ਸੰ. ਗਵ੍ਯ. ਵਿ- ਗਊ ਦਾ. ਗੋ ਸੰਬੰਧੀ. ਗੋਕਾ. "ਗਾਵਾ ਗੋਬਰ ਲੇਹੁ ਮੰਗਾਇ." (ਚਰਿਤ੍ਰ ੩੭੦) ੪. ਗਾਵਾਂ. ਗਾਇਨ ਕਰਾਂ. "ਜਬ ਦੇਖਾ ਤਬ ਗਾਵਾ." (ਸੋਰ ਨਾਮਦੇਵ)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰਗ੍ਯਾ- ਧੀਰਜ (ਧੈਰ੍ਯ) ਦਾ ਸੰਖੇਪ. "ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ." (ਸ੍ਰੀ ਅਃ ਮਃ ੫) ੨. ਸੰ. ਵਿ- ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. "ਸਚਿ ਨਾਮਿ ਮਨ ਧੀਰ." (ਸ੍ਰੀ ਅਃ ਮਃ ੩) ੩. ਬਲਵਾਨ। ੪. ਨੰਮ੍ਰ. ਹੌਮੈ ਰਹਿਤ। ੫. ਗੰਭੀਰ। ੬. ਸੰਗ੍ਯਾ- ਕੇਸਰ। ੭. ਇੱਕ ਖਤ੍ਰੀ ਜਾਤਿ। ੮. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. "ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ." (ਬਿਲਾ ਮਃ ੫) ੯. ਡਿੰਗ. ਸੂਰਜ....
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...