bēsarāबेसरा
ਫ਼ਾ. [بےسر] ਬੇਸਰ. ਗੁਲਾਬਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਬਾਜ਼ ਜੇਹਾ ਹੁੰਦਾ ਹੈ. ਸਿੰਧੀ ਬੈਂਸਰੋ. ਇਸ ਨੂੰ ਸ਼ਿਕਾਰੀ ਘੱਟ ਪਾਲਦੇ ਹਨ, ਪਰ ਜੇ ਚੰਗੀ ਤਰਾਂ ਪਾਲਿਆ ਜਾਵੇ, ਤਦ ਵਡਾ ਦਲੇਰ ਪੰਛੀ ਹੈ. ਬਟੇਰ ਤਿੱਤਰ ਛੋਟੀ ਮੁਰਗਾਬੀ ਨੂੰ ਫੁਰਤੀ ਨਾਲ ਮਾਰਦਾ ਹੈ. ਇਹ ਦੋਗਲਾ ਪੰਛੀ ਹੈ, ਬਾਸ਼ੀਨ ਅਤੇ ਸ਼ਿਕਰੇ ਦੇ ਮੇਲ ਤੋਂ ਪੈਦਾ ਹੁੰਦਾ ਹੈ. ਧੂਤੀ (ਅਥਵਾ ਤੂਧੀ) ਇਸ ਦੀ ਮਦੀਨ ਹੈ. "ਹਾਥ ਗੁਰੁ ਗੋਬਿੰਦ ਕੇ ਬੇਸਰਾ ਸਿਧਾਯੋ ਨਾਨੋ." (੫੨ ਕਵਿ) ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ.
फ़ा. [بےسر] बेसर. गुलाबचशम इॱक शिकारी पंछी, जो बाज़ जेहा हुंदा है. सिंधी बैंसरो. इस नूं शिकारी घॱट पालदे हन, पर जे चंगी तरां पालिआ जावे, तद वडा दलेर पंछी है. बटेर तिॱतर छोटी मुरगाबी नूं फुरती नाल मारदा है. इह दोगला पंछी है, बाशीन अते शिकरे दे मेल तों पैदा हुंदा है. धूती (अथवा तूधी) इस दी मदीन है. "हाथ गुरु गोबिंद के बेसरा सिधायो नानो." (५२ कवि) देखो, शिकारी पंछीआं दा चित्र.
ਸੰਗ੍ਯਾ- ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ। ੨. ਸੰ. ਵੇਸਰ. ਖੱਚਰ. ਅਸ਼੍ਵਤਰੀ. "ਬੇਸਰ ਲਾਦ ਸੁ ਤ੍ਯਾਰੀ ਕੀਨੀ." (ਗੁਪ੍ਰਸੂ) ੩. ਫ਼ਾ. [بیسر] ਵਿ ਜਿਸ ਦੇ ਤੁਲ੍ਯ ਦੂਜਾ ਨਹੀਂ. ਬੇਮਿਸਾਲ। ੪. ਦੇਖੋ, ਬੇਸਰਾ....
ਵਿ- ਸ਼ਿਕਾਰ ਖੇਡਣ ਵਾਲਾ। ੨. ਖ਼ਾ. ਵਿਭਚਾਰੀ. ਪਰਇਸਤ੍ਰੀਗਾਮੀ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਸੰ. ਵਾਦ੍ਯ. ਬਾਜਾ. "ਸੁਨੀਐ ਬਾਜੈ ਬਾਜ ਸੁਹਾਵੀ." (ਮਲਾ ਮਃ ੫) "ਸੁਨਤ ਹਨੇ ਬਾਜਨ ਪਰ ਡੰਕੇ." (ਗੁਪ੍ਰਸੂ) ੨. ਬਾਜੇ ਦੀ ਧੁਨਿ। ੩. ਵਜਾਉਣ ਦਾ ਪ੍ਰਕਾਰ. ਵਾਦਨ ਦੇ ਭੇਦ. "ਅਨਿਕ ਨਾਦ ਅਨਿਕ ਬਾਜ." (ਭੈਰ ਪੜਤਾਲ ਮਃ ੫) ੪. ਸੰ. ਵਾਜ. ਜਲ। ੫. ਯਗ੍ਯ। ੬. ਤੀਰ ਦਾ ਪੰਖ। ੭. ਵੇਗ. ਤੇਜ਼ੀ। ੮. ਗਮ੍ਯਤਾ. ਪਹੁਂਚ. "ਬਾਜ ਹਮਾਰੀ ਥਾਨ ਥਨੰਤਰਿ." (ਭੈਰ ਮਃ ੫) ੯. ਸੰ. ਵਾਜੀ (वाजिन्). ਘੋੜਾ. "ਫਿਰ੍ਯੋ ਦੇਸ ਦੇਸੰ ਨਰੇਸਾਨ ਬਾਜੰ." (ਰਾਮਾਵ) ੧੦. ਫ਼ਾ. [باز] ਬਾਜ਼. ਇੱਕ ਸ਼ਿਕਾਰੀ ਪੰਛੀ, ਜੋ ਗੁਲਾਬਚਸ਼ਮ ਪੰਛੀਆਂ ਦਾ ਰਾਜਾ ਹੈ. ਇਹ ਜੁੱਰਰਹ ਦੀ ਮਦੀਨ ਹੈ. ਇਸ ਦਾ ਕੱਦ ਜੁਰਰੇ ਨਾਲੋਂ ਵਡਾ ਹੁੰਦਾ ਹੈ. ਬਾਜ ਸਰਦ ਦੇਸਾਂ ਤੋਂ ਫੜਕੇ ਪੰਜਾਬ ਵਿੱਚ ਲਿਆਈਦਾ ਹੈ. ਇੱਥੇ ਆਂਡੇ ਨਹੀਂ ਦਿੰਦਾ. ਦਸ ਬਾਰਾਂ ਵਰ੍ਹੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ. ਗਰਮੀਆਂ ਵਿੱਚ ਇਸ ਨੂੰ ਠੰਡੇ ਥਾਂ ਕੁਰੀਚ (ਕਰੀਜ) ਬੈਠਾਉਂਦੇ ਹਨ, ਜਦ ਕਿ ਇਹ ਪੁਰਾਣੇ ਖੰਭ ਸਿੱਟਕੇ ਨਵੇਂ ਬਦਲਦਾ ਹੈ. ਇਹ ਤਿੱਤਰ ਮੁਰਗਾਬੀ ਅਤੇ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ. ਪੁਰਾਣੇ ਸਮੇਂ ਅਮੀਰ ਲੋਕ ਬਾਜ਼ ਨੂੰ ਆਪਣੇ ਹੱਥ ਤੇ ਰੱਖਦੇ ਅਤੇ ਬਹੁਤ ਸ਼ਿਕਾਰ ਖੇਡਦੇ ਸਨ. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਸੀਹਾ ਬਾਜਾ ਚਰਗਾ ਕੁਹੀਆ, ਏਨਾ ਖਵਾਲੇ ਘਾਹ." (ਮਃ ੧. ਵਾਰ ਮਾਝ) ੧੧ਕ੍ਰਿ. ਵਿ- ਫਿਰ. ਪੁਨ ਵਾਪਿਸ. "ਦੀਜੈ ਬਾਜ ਦੇਸ ਹਮੈ ਮੇਟੀਐ ਕਲੇਸ." (ਚੰਡੀ ੧) ੧੨. ਔਰ. ਅਤੇ। ੧੩. ਸੰਗ੍ਯਾ- ਸ਼ਰਾਬ। ੧੪. ਕਰ. ਮਹਿਸੂਲ। ੧੫. ਵਿ- ਸ਼੍ਰੇਸ੍ਟ. ਉੱਤਮ. "ਬਿਸੁਕਰਮਾ ਤੇ ਬਾਜ." (ਚਰਿਤ੍ਰ ੧੪੩) ਵਿਸ੍ਵਕਰਮਾਂ ਨਾਲੋਂ ਵਧੀਆ। ੧੬. ਪੁਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਕਰਤਾ, ਖੇਡਣ ਵਾਲਾ, ਧਾਰਕ ਆਦਿ ਅਰਥ ਕਰ ਦਿੰਦਾ ਹੈ, ਜਿਵੇਂ ਦਗ਼ਾਬਾਜ਼, ਜੂਏਬਾਜ਼, ਕਬੂਤਰਬਾਜ਼ ਆਦਿ। ੧੭. ਅ਼. [بعض] ਬਅ਼ਜ ਸਰਵ- ਕੋਈ। ੧੮. ਫ਼ਾ. [باج] ਸੰਗ੍ਯਾ- ਸਰਕਾਰੀ ਮੁਆ਼ਮਲਾ ਕਰ. ਖ਼ਿਰਾਜ। ੧੯. ਖ਼ਾ. ਖੁਰਪਾ. ਰੰਬਾ. ਦੇਖੋ, ਬਾਜ ਦਾ ਸ਼ਿਕਾਰ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਪਾਲਨ ਕੀਤਾ. ਪਰਵਰਿਸ਼ ਕਰਿਆ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਦੇਖੋ, ਦਿਲੇਰ....
ਦੇਖੋ, ਪਟੇਰ। ੨. ਸੰ. ਵੱਰ੍ਤਕ. ਤਿੱਤਰ ਤੋਂ ਛੋਟਾ ਇੱਕ ਪੰਛੀ, ਜੋ ਸ਼ਕਲ ਵਿੱਚ ਤਿੱਤਰ ਜੇਹਾ ਹੁੰਦਾ ਹੈ. ਨਰ ਬਟੇਰ, ਜੋ ਬੋਲਣ ਵਾਲਾ ਹੁੰਦਾ ਹੈ ਉਸ ਦੀ ਆਵਾਜ਼ ਸੁਣਕੇ ਆਸ ਪਾਸ ਦੇ ਬਟੇਰ ਜਮਾਂ ਹੋ ਜਾਂਦੇ ਹਨ ਅਤੇ ਸ਼ਿਕਾਰੀਆਂ ਤੋਂ ਜਾਲ ਵਿੱਚ ਫਸਾਏ ਜਾਂਦੇ ਹਨ. ਬਹੁਤ ਲੋਕ ਲੜਾਉਣ ਲਈ ਭੀ ਬਟੇਰ ਰਖਦੇ ਹਨ. ਅੰ. quail....
ਸੰ. ਤਿੱਤਿਰ. ਸੰਗ੍ਯਾ- ਇੱਕ ਜੰਗਲੀ ਪੰਛੀ ਜੋ ਭੂਰੇ ਅਤੇ ਕਾਲੇ ਰੰਗ ਦਾ ਭਿੰਨ ਭਿੰਨ ਹੁੰਦਾ ਹੈ. Partridge. ਕਾਲੇ ਤਿੱਤਰ ਨੂੰ 'ਸੁਬਹਾਨੀ' ਆਖਦੇ ਹਨ, ਕਿਉਂਕਿ ਉਸ ਦੀ ਬੋਲੀ ਵਿੱਚ 'ਸੁਬਹਾਨ ਤੇਰੀ ਕੁਦਰਤ' ਦਾ ਅਨੁਕਰਣ ਖਿਆਲ ਕੀਤਾ ਗਿਆ ਹੈ. ਸ਼ਿਕਾਰੀ ਲੋਕ ਦੋਵੇਂ ਜਾਤਿ ਦੇ ਤਿੱਤਰਾਂ ਨੂੰ ਪਾਲਕੇ ਬੁਲਾਰੇ ਦਾ ਕੰਮ ਲੈਂਦੇ ਹਨ. ਇਨ੍ਹਾਂ ਦੀ ਆਵਾਜ ਸੁਣਕੇ ਜੰਗਲੀ ਤਿੱਤਰ ਲੜਨ ਲਈ ਇਕੱਠੇ ਹੋ ਜਾਂਦੇ ਹਨ, ਜੋ ਧੰਦਾਲ (ਫੰਦੇ) ਵਿੱਚ ਫਸਦੇ, ਜਾਂ ਬੰਦੂਕ ਨਾਲ ਮਾਰੇ ਜਾਂਦੇ ਹਨ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਸੰਗ੍ਯਾ- ਆਬੀ ਮੁਰਗ਼. ਜਲ ਦਾ ਪੰਛੀ. "ਮੁਰਗਾਈ ਨੈਸਾਣੇ." (ਸਿਧਗੋਸਟਿ)...
ਸੰ. ਸ੍ਫੁਰ੍ਤਿ. ਸੰਗ੍ਯਾ- ਸ਼ੀਘ੍ਰਤਾ. ਤੇਜ਼ੀ। ੨. ਔਸਾਣ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਫ਼ਾ. [دوغّلہ] ਸੰਗ੍ਯਾ- ਦੋ ਗ਼ੱਲਹ. ਦੋ ਮਿਲੇ ਹੋਏ ਅੰਨ. ਬੇਰੜਾ। ੨. ਭਾਵ- ਜੋ ਅਸਲ ਬਾਪ ਦਾ ਨਹੀਂ. ਹਰਾਮੀ....
ਫ਼ਾ. [باشین] ਸੰਗ੍ਯਾ- ਬਾਸ਼ਹ ਦਾ ਨਰ, ਜੋ ਕੱਦ ਵਿੱਚ ਬਾਸ਼ੇ ਨਾਲੋਂ ਛੋਟਾ ਹੁੰਦਾ ਹੈ, ਦੇਖੋ, ਬਾਸਾ ੨....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਢੇਡੀ, ਤੂਤੀ, ਤੂਧੀ ਇਸੇ ਪੰਛੀ ਦੇ ਨਾਮ ਹਨ. ਧੂਤੀ ਮਦੀਨ ਹੈ, ਧੂਤਾ ਨਰ ਹੈ. Hobby. ਦੇਖੋ, ਦੇਡੀ ਅਤੇ ਤੂਧੀ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਇਸ ਨੂੰ ਧੂਤੀ ਭੀ ਆਖਦੇ ਹਨ. ਇਹ ਬੇਸਰੇ ਦੀ ਮਦੀਨ ਹੈ. ਕੱਦ ਬੇਸਰੇ ਤੋਂ ਕੁੱਝ ਵਡਾ ਹੁੰਦਾ ਹੈ. ਦੇਖੋ, ਬੇਸਰਾ....
ਫ਼ਾ. [مادہ] ਮਾਦਹ. ਇਸਤ੍ਰੀ. ਨਾਰੀ. ਨਰ ਦਾ ਜੋੜਾ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਫ਼ਾ. [بےسر] ਬੇਸਰ. ਗੁਲਾਬਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਬਾਜ਼ ਜੇਹਾ ਹੁੰਦਾ ਹੈ. ਸਿੰਧੀ ਬੈਂਸਰੋ. ਇਸ ਨੂੰ ਸ਼ਿਕਾਰੀ ਘੱਟ ਪਾਲਦੇ ਹਨ, ਪਰ ਜੇ ਚੰਗੀ ਤਰਾਂ ਪਾਲਿਆ ਜਾਵੇ, ਤਦ ਵਡਾ ਦਲੇਰ ਪੰਛੀ ਹੈ. ਬਟੇਰ ਤਿੱਤਰ ਛੋਟੀ ਮੁਰਗਾਬੀ ਨੂੰ ਫੁਰਤੀ ਨਾਲ ਮਾਰਦਾ ਹੈ. ਇਹ ਦੋਗਲਾ ਪੰਛੀ ਹੈ, ਬਾਸ਼ੀਨ ਅਤੇ ਸ਼ਿਕਰੇ ਦੇ ਮੇਲ ਤੋਂ ਪੈਦਾ ਹੁੰਦਾ ਹੈ. ਧੂਤੀ (ਅਥਵਾ ਤੂਧੀ) ਇਸ ਦੀ ਮਦੀਨ ਹੈ. "ਹਾਥ ਗੁਰੁ ਗੋਬਿੰਦ ਕੇ ਬੇਸਰਾ ਸਿਧਾਯੋ ਨਾਨੋ." (੫੨ ਕਵਿ) ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ....
ਦੇਖੋ, ਸਿਧਾਉਣਾ। ੨. ਵਿ- ਸਿਖਾਇਆ. ਪੜ੍ਹਾਇਆ. "ਹਾਥ ਗੁਰੁ ਗੋਬਿੰਦ ਕੇ ਬੇਸਰਾ ਸਿਧਾਯੋ ਨਾਨ੍ਹੋ." (ਕਵਿ ੫੨) ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥ ਤੇ ਛੋਟਾ ਬੇਸਰਾ (ਸ਼ਿਕਾਰੀ ਪੰਛੀ) ਸ਼ਿਕਾਰ ਕਰਨ ਸਿਖਾਇਆ ਹੋਇਆ। ੩. ਰਵਾਨਾ ਹੋਇਆ....
ਲਟਕਣ ਜਾਤਿ ਦਾ ਗੁਰੂ ਅਰਜਨ ਸਾਹਿਬ ਦਾ ਅਤਮਗ੍ਯਾਨੀ ਸਿੱਖ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਰਹਿਕੇ ਵਡੀ ਵੀਰਤਾ ਦਿਖਾਈ। ੨. ਫ਼ਾ. [نانو] ਲੋਰੀ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰ. चित्र् ਧਾ- ਤਸਵੀਰ ਖਿੱਚਣਾ, ਅਚਰਜ ਕਰਨਾ ਅਤੇ ਅਚਰਜ ਦੇਖਣਾ। ੨. ਸੰਗ੍ਯਾ- ਲਿਖੀ ਹੋਈ ਤਸਵੀਰ. "ਚਚਾ ਰਚਿਤ ਚਿਤ੍ਰ ਹੈ ਭਾਰੀ." (ਗਉ ਬਾਵਨ ਕਬੀਰ) ਇਸ ਥਾਂ ਜਗਤਰੂਪ ਮੂਰਤਿ ਹੈ। ੩. ਦੇਖੋ, ਚੰਚਲਾ। ੪. ਕਾਵ੍ਯ ਦਾ ਇੱਕ ਅਲੰਕਾਰ. ਰਚਨਾ ਵਰਣਨ ਕੀ ਜਹਾਂ ਕੀਜੈ ਅਧਿਕ ਵਿਚਿਤ੍ਰ, ਕਵਿਅਨ ਕੇ ਮਤ ਜਾਨਿਯੇ ਅਲੰਕਾਰ ਸੋ ਚਿਤ੍ਰ. ਇਹ ਸ਼ਬਦਾਲੰਕਾਰ ਹੈ. ਚਿਤ੍ਰਕਾਵ੍ਯ ਨੂੰ ਵਿਦ੍ਵਾਨਾਂ ਨੇ ਅਧਮ ਕਾਵ੍ਯ ਲਿਖਿਆ ਹੈ, ਕਿਉਂਕਿ ਇਸ ਵਿੱਚ ਕੋਈ ਚਮਤਕਾਰੀ ਕਵਿਤਾ ਨਹੀਂ ਹੋ ਸਕਦੀ, ਕੇਵਲ ਬਾਲ ਲੀਲ੍ਹਾ ਅਤੇ ਖੇਲਮਾਤ੍ਰ ਰਚਨਾ ਹੁੰਦੀ ਹੈ. ਭਾਵੇਂ ਅਨੇਕ ਕਵੀਆਂ ਨੇ ਇਸ ਅਲੰਕਾਰ ਦੇ ਬਹੁਤ ਭੇਦ ਥਾਪੇ ਹਨ, ਪਰ ਮੁੱਖ ਪੰਜ ਹਨ, ਜਿਨ੍ਹਾਂ ਦੇ ਅੰਦਰ ਸਾਰੇ ਹੀ ਭੇਦ ਆ ਜਾਂਦੇ ਹਨ-#ਵਰਣਚਿਤ੍ਰ, ਸ੍ਥਾਨਚਿਤ੍ਰ, ਆਕਰਚਿਤ੍ਰ, ਗਤਿਚਿਤ੍ਰ ਅਤੇ ਭਾਸਾਚਿਤ੍ਰ.#(ੳ) ਵਰਣਚਿਤ੍ਰ ਇੱਕ ਪ੍ਰਕਾਰ ਦਾ ਅਕ੍ਸ਼੍ਰਖੇਲ ਹੈ, ਅਰਥਾਤ ਇੱਕ ਅੱਖਰ ਵਿੱਚ ਹੀ ਛੰਦਰਚਨਾ ਕਰਨੀ, ਜਾਂ ਛੰਦ ਦੇ ਸਾਰੇ ਅੱਖਰ ਲਘੁ ਅਥਵਾ ਗੁਰੁ ਹੋਣ ਅਤੇ ਕਿਸੇ ਅੱਖਰ ਨੂੰ ਮਾਤ੍ਰਾ ਨਾ ਲਾਉਣੀ, ਆਦਿ.#(ਅ) ਸ੍ਥਾਨਚਿਤ੍ਰ ਉਸ ਨੂੰ ਆਖਦੇ ਹਨ ਕਿ ਅੱਖਰਾਂ ਦੇ ਅਸਥਾਨ ਵਿਚਾਰਕੇ. ਇੱਕ ਥਾਂ ਬੋਲਣ ਵਾਲੇ ਹੀ ਅੱਖਰ ਇੱਕ ਛੰਦ ਵਿੱਚ ਵਰਤਣੇ, ਦੂਜੇ ਥਾਂ ਦਾ ਅੱਖਰ ਨਾ ਵਰਤਣਾ. ਇਸੇ ਦੇ ਅੰਦਰ ਨਿਰੋਸ੍ਠ ਭੀ ਆ ਜਾਂਦਾ ਹੈ.#(ੲ) ਆਕਾਰਚਿਤ੍ਰ ਉਹ ਹੈ ਕਿ ਕਮਲ, ਗਊ, ਚੌਰ ਆਦਿ ਦੀ ਮੂਰਤੀ ਲਿਖਕੇ ਉਸ ਵਿੱਚ ਛੰਦ ਲਿਖਣਾ, ਯਥਾ ਕਮਲਚਿਤ੍ਰ#(fig.)#ਜਿਨ ਦਾਨ ਦੀਨ, ਤਿਨ ਮਾਨ ਲੀਨ,#ਗੁਨ ਗ੍ਯਾਨ ਹੀਨ, ਜਨ ਜਾਨ ਖੀਨ.#(ਸ) ਗਤਿਚਿਤ੍ਰ ਉਸ ਦਾ ਨਾਮ ਹੈ ਕਿ ਸਿੱਧਾ ਪੜ੍ਹੀਏ ਤਦ ਹੋਰ ਪਾਠ, ਪੁੱਠਾ ਪੜ੍ਹੀਏ ਤਦ ਹੋਰ ਪਾਠ ਅਥਵਾ ਸਿੱਧਾ ਪੁੱਠਾ ਪੜ੍ਹਨ ਤੋਂ ਇੱਕੋ ਪਾਠ ਰਹੇ ਇਤ੍ਯਾਦਿ.#(ਹ) ਭਾਸਾਚਿਤ੍ਰ ਉਸ ਨੂੰ ਕਹੀਦਾ ਹੈ ਕਿ ਅਨੇਕ ਭਾਸਾ ਮਿਲਾਕੇ ਛੰਦਰਚਨਾ ਕੀਤੀ ਜਾਵੇ. ਇਸ ਦੀ ਸੰਗ੍ਯਾ "ਭਾਸਾਸਮਕ" ਭੀ ਹੈ.#ਉਦਾਹਰਣ-#ਮੀਰਾ ਦਾਨਾ ਦਿਲ ਸੋਚ,#ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀਮੋਚ.#ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ,#ਪਾਕ ਪਰਵਦਿਗਾਰ ਤੂ ਖੁਦਿ ਖਸਮੁ ਵਡਾ ਅਤੋਲੁ,#ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ,#ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ.#(ਤਿਲੰ ਮਃ ੧)#ਗਾਜੇ ਮਹਾਸੂਰ ਘੂੰਮੀ ਰਣੰ ਹੂਰ#ਭ੍ਰੰਮੀ ਨਭੰ ਪੂਰ ਬੇਖੰ ਅਨੂਪੰ,#ਵਲੇ ਵਲੀ ਸਾਂਈਂ ਜੀਵੀਂ ਜੁਗਾਂ ਤਾਈਂ#ਤੈਂਡੇ ਘੋਲੀ ਜਾਂਈ ਅਲਾਵੀ ਤ ਐਸੇ,#ਲਗੋ ਲਾਰ ਥਾਨੇ ਬਰੋ ਰਾਜ ਮ੍ਹਾਨੇ#ਕਹੋ ਔਰ ਕਾਨੇ ਹਠੀ ਛਾਡ ਥੇਸੌ,#ਬਰੋ ਆਨ ਮੋਕੋ ਭਜੋ ਆਜ ਤੋਕੋ#ਚਲੋ ਦੇਵਲੋਕੋ ਤਜੋ ਬੇਗ ਲੰਕਾ.#(ਰਾਮਾਵ)#ਆਫਤਾਬ ਸੇ ਰੌਸ਼ਨ ਹੋ ਤੁਮ ਹਿਮਕਰ ਸੇ ਅਤਿ ਸੀਤ,#ਧਰਤੀ ਵਾਂਙ ਖਿਮਾਂ ਨੂੰ ਧਰਦੇ ਰਹੋਂ ਸਦਾ ਨਿਰਭੀਤ. ੫. ਚਿਤ੍ਰ ਅਲੰਕਾਰ ਦਾ ਇੱਕ ਭੇਦ "ਅਰਥਚਿਤ੍ਰ" ਭੀ#ਕਵੀਆਂ ਨੇ ਮੰਨਿਆ ਹੈ, ਜੋ ਉਭਯਾਲੰਕਾਰ ਹੈ. ਇਸ#ਦਾ ਰੂਪ ਹੈ ਕਿ ਪ੍ਰਸ਼ਨ ਦਾ ਪਦ ਹੀ ਉੱਤਰ ਹੋਵੇ.#ਜਹਿਂ ਬੂਝਤ ਕਛੁ ਬਾਤ ਕੋ ਉੱਤਰ ਸੋਈ ਬਾਤ,#ਚਿਤ੍ਰ ਕਹਿਤ ਮਤਿਰਾਮ ਕਵਿ ਸਕਲ ਸੁ ਮਤਿ ਅਵਦਾਤ.#(ਲਲਿਤ ਲਲਾਮ)#ਉਦਾਹਰਣ-#ਕੋ ਕਹਿਯੇ ਜਲ ਤੇ ਸੁਖੀ, ਕਾ ਕਹਿਯੇ ਪਰ ਸ਼੍ਯਾਮ?#(ਚਿਤ੍ਰਚੰਦ੍ਰਿਕਾ)#ਕੋ ਕਹਿਯੇ ਜਲ ਤੇ ਸੁਖੀ?#ਇਸ ਦਾ ਉੱਤਰ- ਕੋਕ ਹਿਯੇ ਜਲ ਤੇ ਸੁਖੀ.#ਕਾ ਕਹਿਯੇ ਪਰ ਸ਼੍ਯਾਮ?#ਇਸ ਦਾ ਉੱਤਰ- ਕਾਕ ਹਿਯੇ ਪਰ ਸ਼੍ਯਾਮ.#(ਅ) ਅਨੇਕ ਪ੍ਰਸ਼ਨਾਂ ਦਾ ਇੱਕ ਪਦ ਨਾਲ ਹੀ ਉੱਤਰ ਦੇਣਾ, ਇਹ ਅਰਥਚਿਤ੍ਰ ਦਾ ਦੂਜਾ ਰੂਪ ਹੈ. ਇਸ ਦੀ ਸੰਗ੍ਯਾ ਸ਼ਾਸਨੋੱਤਰ ਹੈ.#ਪ੍ਰਸ਼੍ਨ ਅਨੇਕਨ ਕੋ ਇੱਕ ਉੱਤਰ।#ਭੇਦ ਚਿਤ੍ਰ ਜਾਨੋ ਸ਼ਾਸਨੋਤਰ.#ਉਦਾਹਰਣ-#ਕੋ ਸ਼ਤ੍ਰੂ ਰਤਿਨਾਥ ਕੋ? ਸ਼ਿਵਅਰਿ ਕੋ ਕ੍ਯਾ ਨਾਮ?#ਕਿਹ ਬਿਨ ਜੀਵਨ ਦੁਖੀ ਹੈ? ਉੱਤਰ ਦੀਨੋ 'ਕਾਮ'. ਤਿੰਨਾਂ ਪ੍ਰਸ਼ਨਾ ਉੱਤਰ "ਕਾਮ" ਪਦ ਨਾਲ ਦਿੱਤਾ. "ਕਾਮ" ਦਾ ਅਰਥ ਹੈ ਮਹਾਦੇਵ, ਅਨੰਗ ਅਤੇ ਕੰਮ. ਰਾਜਦ੍ਵਾਰ ਅਰੁ ਮਾਨਸਰ ਕਮਲ ਦੇਵਤਾਅੰਗ, ਕਿਸ ਸੇ ਸ਼ੋਭਨ ਹੋਤ ਹੈਂ? ਉੱਤਰ ਹੈ ਸਾਰੰਗ. "ਸਾਰੰਗ" ਸ਼ਬਦ ਨਾਲ ਚੌਹਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ, ਅਰਥਾਤ ਰਾਜਦ੍ਵਾਰ ਹਾਥੀ ਘੋੜੇ ਨਾਲ ਸੋਭਦਾ ਹੈ, ਮਾਨਸਰੋਵਰ ਰਾਜਹੰਸਾਂ ਸਾਥ, ਕਮਲ ਭੌਰਿਆਂ ਕਰਕੇ ਅਤੇ ਦੇਵਤਾ ਦੇ ਅੰਗ ਚੰਦਨ ਕਪੂਰ ਨਾਲ ਸ਼ੋਭਾ ਪਾਉਂਦੇ ਹਨ.#੬. ਅਰਥਪ੍ਰਹੇਲਿਕਾ ਅਰਥਾਲੰਕਾਰ ਚਿਤ੍ਰ ਦਾ ਤੀਜਾ ਰੂਪ ਹੈ. ਇਹ ਐਸੀ ਬੁਝਾਰਤ ਹੋਇਆ ਕਰਦੀ ਹੈ ਜਿਸ ਦੇ ਅਰਥਵਿਚਾਰ ਤੋਂ ਵਸਤੁ ਦਾ ਗ੍ਯਾਨ ਹੋਵੇ, ਪਰ ਬੁਝਾਰਤ ਵਿੱਚ ਸਪਸ੍ਟ ਨਾਮ ਨਾ ਦੱਸਿਆ ਜਾਵੇ.#ਉਦਾਹਰਣ-#ਪਉਣੈ ਪਾਣੀ ਅਗਨੀ ਕਾ ਮੇਲ,#ਚੰਚਲ ਚਪਲਬੁਧਿ ਕਾ ਖੇਲੁ,#ਨਉ ਦਰਵਾਜੇ ਦਸਵਾਂ ਦੁਆਰੁ,#ਬੁਝੁ ਰੇ ਗਿਆਨੀ ਏਹੁ ਬੀਚਾਰੁ." (ਗਉ ਮਃ ੧)#ਇਸ ਬੁਝਾਰਤ ਵਿੱਚ ਸ਼ਰੀਰ ਦਾ ਵਰਣਨ ਹੈ.#ਪੰਚ ਮਨਾਏ ਪੰਚ ਰੁਸਾਏ,#ਪੰਚ ਵਸਾਏ ਪੰਚ ਗਵਾਏ,#ਇਨ ਬਿਧਿ ਨਗਰੁ ਵੁਠਾ ਮੇਰੇ ਭਾਈ.#(ਆਸਾ ਅਃ ਮਃ ੫)#ਸਾਰਾ ਪਉਣਾ ਦੂਜਾ ਗਉਣਾ,#ਨਰ ਨਾਰੀ ਥੇ ਦੋਨੋ ਭਉਣਾ,#ਕੁਛ ਖਾਧਾ ਕੁਛ ਲੈ ਕੇ ਸਉਣਾ,#ਉੱਤਰ ਦੇਹ ਗੁਰੂ ਜੀ ਕਉਣਾ?#ਇੱਕ ਰਾਜਕੁਮਾਰੀ ਨੇ ਦਸ਼ਮੇਸ਼ ਪਾਸ ਇਹ ਪ੍ਰਸ਼ਨ ਕੀਤੇ, ਜਿਨ੍ਹਾਂ ਦਾ ਉੱਤਰ ਭਾਈ ਸੰਤੋਖ ਸਿੰਘ ਜੀ ਦੇ ਲਿਖਣ ਅਨੁਸਾਰ ਇਹ ਹੈ-#ਜਾਣੋ ਸਾਰਾ ਦੇਵਤਨ ਪੌਣਾ ਮਾਣਸਦੇਹ,#ਦੁਵਿਧਾ ਦੂਜੀ ਕਰ ਗਮਨ ਨਰ ਨਾਰੀ ਹ੍ਵੈ ਖੇਹ,#ਉਭੈ ਲੋਕ ਭੌਦਾਂ ਫਿਰੈ ਖਾਧਾ ਖਰਚ ਜਮਾਲ,#ਪ੍ਰਲੈ ਭਈ ਸੌਣਾ ਹੂਆ ਉੱਤਰ ਤੁਮਰਾ ਬਾਲ.#(ਗੁਪ੍ਰਸੂ)#ਪਾਨੀ ਮੇ ਨਿਸ ਦਿਨ ਰਹੇ ਜਾਂਕੇ ਹਾਡ ਨ ਮਾਸ,#ਕਾਮ ਕਰੇ ਤਰਵਾਰ ਕੋ ਫਿਰ ਪਾਨੀ ਮੇ ਬਾਸ.#(ਚਿਤ੍ਰਚੰਦ੍ਰਿਕਾ)#ਇਹ ਕੁੰਭਕਾਰ (ਕੁਮ੍ਹਿਆਰ) ਦਾ ਡੋਰਾ ਹੈ। ੭. ਦੇਖੋ, ਚਿਤ੍ਰਕੁਸ੍ਟ। ੮. ਚਰਾਇਤਾ। ੯. ਵਿ- ਰੰਗਬਰੰਗਾ. ਡੱਬਖੜੱਬਾ....