dhhūtīधूती
ਢੇਡੀ, ਤੂਤੀ, ਤੂਧੀ ਇਸੇ ਪੰਛੀ ਦੇ ਨਾਮ ਹਨ. ਧੂਤੀ ਮਦੀਨ ਹੈ, ਧੂਤਾ ਨਰ ਹੈ. Hobby. ਦੇਖੋ, ਦੇਡੀ ਅਤੇ ਤੂਧੀ.
ढेडी, तूती, तूधी इसे पंछी दे नाम हन. धूती मदीन है, धूता नर है. Hobby. देखो, देडी अते तूधी.
ਸ੍ਯਾਹਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਬਹਰੀਬੱਚੇ ਤੋਂ ਕੱਦ ਵਿੱਚ ਜਰਾ ਛੋਟੀ ਹੁੰਦੀ ਹੈ. ਇਹ ਵਿਦੇਸੀ ਹੈ. ਸਰਦੀਆਂ ਵਿੱਚ ਪੰਜਾਬ ਆਉਂਦੀ ਹੈ. ਇਸ ਨੂੰ ਕੋਈ ਸ਼ਿਕਾਰ ਲਈ ਨਹੀਂ ਪਾਲਦਾ. ਇਸ ਦਾ ਗੁਜਾਰਾ ਸਾਨ੍ਹੇ, ਚਾਮਚੜਿੱਕਾਂ ਅਤੇ ਚੂਹੇ ਖਾਕੇ ਹੁੰਦਾ ਹੈ....
ਸੰਗ੍ਯਾ- ਤੂਤ ਦਾ ਫਲ। ੨. ਨਫੀਰੀ। ੩. ਫ਼ਾ. [توُتی] ਅਥਵਾ [طوُطی] ਇੱਕ ਛੋਟੇ ਕ਼ੱਦ ਦਾ ਤੋਤਾ, ਜਿਸ ਦੀ ਗਰਦਨ ਬੈਂਗਣੀ, ਖੰਭ ਹਰੇ ਅਤੇ ਚੁੰਜ ਪੀਲੀ ਹੁੰਦੀ ਹੈ. "ਸੁਕ ਸਾਰਿਕਾ ਤੂਤੀ." (ਸਲੋਹ)...
ਸੰਗ੍ਯਾ- ਇਸ ਨੂੰ ਧੂਤੀ ਭੀ ਆਖਦੇ ਹਨ. ਇਹ ਬੇਸਰੇ ਦੀ ਮਦੀਨ ਹੈ. ਕੱਦ ਬੇਸਰੇ ਤੋਂ ਕੁੱਝ ਵਡਾ ਹੁੰਦਾ ਹੈ. ਦੇਖੋ, ਬੇਸਰਾ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਢੇਡੀ, ਤੂਤੀ, ਤੂਧੀ ਇਸੇ ਪੰਛੀ ਦੇ ਨਾਮ ਹਨ. ਧੂਤੀ ਮਦੀਨ ਹੈ, ਧੂਤਾ ਨਰ ਹੈ. Hobby. ਦੇਖੋ, ਦੇਡੀ ਅਤੇ ਤੂਧੀ....
ਫ਼ਾ. [مادہ] ਮਾਦਹ. ਇਸਤ੍ਰੀ. ਨਾਰੀ. ਨਰ ਦਾ ਜੋੜਾ....
ਦੇਖੋ, ਧੂਤ। ੨. ਸੰ. ਵਹੁਟੀ. ਭਾਰਯਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....