bēsaraबेसर
ਸੰਗ੍ਯਾ- ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ। ੨. ਸੰ. ਵੇਸਰ. ਖੱਚਰ. ਅਸ਼੍ਵਤਰੀ. "ਬੇਸਰ ਲਾਦ ਸੁ ਤ੍ਯਾਰੀ ਕੀਨੀ." (ਗੁਪ੍ਰਸੂ) ੩. ਫ਼ਾ. [بیسر] ਵਿ ਜਿਸ ਦੇ ਤੁਲ੍ਯ ਦੂਜਾ ਨਹੀਂ. ਬੇਮਿਸਾਲ। ੪. ਦੇਖੋ, ਬੇਸਰਾ.
संग्या- इसत्रीआं दे नॱक दा गहिणा, नॱथ। २. सं. वेसर. खॱचर. अश्वतरी. "बेसर लाद सुत्यारी कीनी." (गुप्रसू) ३. फ़ा. [بیسر] वि जिस दे तुल्य दूजा नहीं. बेमिसाल। ४. देखो, बेसरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਨਾਕ. ਦੇਖੋ, ਨਕ੍ਰ। ੨. ਸੰ. नक्क्. ਧਾ- ਵਧ (ਕ਼ਤਲ) ਕਰਨਾ....
ਦੇਖੋ, ਗਹਣਾ....
ਦੇਖੋ, ਬੇਸਰ....
ਸੰਗ੍ਯਾ- ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੋਈ ਇੱਕ ਨਸਲ. ਸੰ. ਅਸ਼੍ਵਤਰ....
ਸੰ. ਸੰਗ੍ਯਾ- ਖੱਚਰ. ਘੋੜੀ ਅਤੇ ਗਧੇ ਦੇ ਮੇਲ ਤੋਂ ਉਪਜੀ ਨਸਲ....
ਸੰਗ੍ਯਾ- ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ। ੨. ਸੰ. ਵੇਸਰ. ਖੱਚਰ. ਅਸ਼੍ਵਤਰੀ. "ਬੇਸਰ ਲਾਦ ਸੁ ਤ੍ਯਾਰੀ ਕੀਨੀ." (ਗੁਪ੍ਰਸੂ) ੩. ਫ਼ਾ. [بیسر] ਵਿ ਜਿਸ ਦੇ ਤੁਲ੍ਯ ਦੂਜਾ ਨਹੀਂ. ਬੇਮਿਸਾਲ। ੪. ਦੇਖੋ, ਬੇਸਰਾ....
ਕੀਤੀ. ਕਰੀ. "ਹਰਿ ਗਤਿ ਕੀਨੀ." (ਗਉ ਮਃ ੩) ੨. ਦੇਖੋ, ਹਮਕੀਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਿ- ਸਮਾਨ. ਬਰਾਬਰ। ੨. ਸਦ੍ਰਿਸ਼. ਜੇਹਾ। ੩. ਸੰਗ੍ਯਾ- ਇੱਕ ਗੰਧਰਵ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਫ਼ਾ. [بےسر] ਬੇਸਰ. ਗੁਲਾਬਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਬਾਜ਼ ਜੇਹਾ ਹੁੰਦਾ ਹੈ. ਸਿੰਧੀ ਬੈਂਸਰੋ. ਇਸ ਨੂੰ ਸ਼ਿਕਾਰੀ ਘੱਟ ਪਾਲਦੇ ਹਨ, ਪਰ ਜੇ ਚੰਗੀ ਤਰਾਂ ਪਾਲਿਆ ਜਾਵੇ, ਤਦ ਵਡਾ ਦਲੇਰ ਪੰਛੀ ਹੈ. ਬਟੇਰ ਤਿੱਤਰ ਛੋਟੀ ਮੁਰਗਾਬੀ ਨੂੰ ਫੁਰਤੀ ਨਾਲ ਮਾਰਦਾ ਹੈ. ਇਹ ਦੋਗਲਾ ਪੰਛੀ ਹੈ, ਬਾਸ਼ੀਨ ਅਤੇ ਸ਼ਿਕਰੇ ਦੇ ਮੇਲ ਤੋਂ ਪੈਦਾ ਹੁੰਦਾ ਹੈ. ਧੂਤੀ (ਅਥਵਾ ਤੂਧੀ) ਇਸ ਦੀ ਮਦੀਨ ਹੈ. "ਹਾਥ ਗੁਰੁ ਗੋਬਿੰਦ ਕੇ ਬੇਸਰਾ ਸਿਧਾਯੋ ਨਾਨੋ." (੫੨ ਕਵਿ) ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ....