ਤਿੱਤਰ

titaraतिॱतर


ਸੰ. ਤਿੱਤਿਰ. ਸੰਗ੍ਯਾ- ਇੱਕ ਜੰਗਲੀ ਪੰਛੀ ਜੋ ਭੂਰੇ ਅਤੇ ਕਾਲੇ ਰੰਗ ਦਾ ਭਿੰਨ ਭਿੰਨ ਹੁੰਦਾ ਹੈ. Partridge. ਕਾਲੇ ਤਿੱਤਰ ਨੂੰ 'ਸੁਬਹਾਨੀ' ਆਖਦੇ ਹਨ, ਕਿਉਂਕਿ ਉਸ ਦੀ ਬੋਲੀ ਵਿੱਚ 'ਸੁਬਹਾਨ ਤੇਰੀ ਕੁਦਰਤ' ਦਾ ਅਨੁਕਰਣ ਖਿਆਲ ਕੀਤਾ ਗਿਆ ਹੈ. ਸ਼ਿਕਾਰੀ ਲੋਕ ਦੋਵੇਂ ਜਾਤਿ ਦੇ ਤਿੱਤਰਾਂ ਨੂੰ ਪਾਲਕੇ ਬੁਲਾਰੇ ਦਾ ਕੰਮ ਲੈਂਦੇ ਹਨ. ਇਨ੍ਹਾਂ ਦੀ ਆਵਾਜ ਸੁਣਕੇ ਜੰਗਲੀ ਤਿੱਤਰ ਲੜਨ ਲਈ ਇਕੱਠੇ ਹੋ ਜਾਂਦੇ ਹਨ, ਜੋ ਧੰਦਾਲ (ਫੰਦੇ) ਵਿੱਚ ਫਸਦੇ, ਜਾਂ ਬੰਦੂਕ ਨਾਲ ਮਾਰੇ ਜਾਂਦੇ ਹਨ.


सं. तिॱतिर. संग्या- इॱक जंगली पंछी जो भूरे अते काले रंग दा भिंन भिंन हुंदा है. Partridge. काले तिॱतर नूं 'सुबहानी' आखदे हन, किउंकि उस दी बोली विॱच 'सुबहान तेरी कुदरत' दा अनुकरण खिआल कीता गिआ है. शिकारी लोक दोवें जाति दे तिॱतरां नूं पालके बुलारे दा कंम लैंदे हन. इन्हां दी आवाज सुणके जंगली तिॱतर लड़न लई इकॱठे हो जांदे हन, जो धंदाल (फंदे) विॱच फसदे, जां बंदूक नाल मारे जांदे हन.