ਬੁੱਧੂ

budhhūबुॱधू


ਇਹ ਸੁੱਧੂ ਦਾ ਪੁਤ੍ਰ ਲਹੌਰ ਦਾ ਘੁਮਿਆਰ ਸਿੱਖ ਸੀ. ਇਸ ਨੇ ਇੱਕ ਵਾਰ ਬਹੁਤ ਵਡਾ ਪਚਾਵਾ ਤਿਆਰ ਕਰਕੇ ਗੁਰੂ ਅਰਜਨਦੇਵ ਜੀ ਦੇ ਹਜੂਰ ਅਰਦਾਸ ਕਰਾਈ ਕਿ ਆਵਾ ਪੱਕਾ ਨਿਕਲੇ. ਸੰਗਤਿ ਨੇ ਜਦ ਪ੍ਰਸਾਦ ਛਕਕੇ ਅਰਦਾਸ ਕੀਤੀ, ਤਦ ਭਾਈ ਲੱਖੂ ਨੇ ਜੋ ਪ੍ਰਸਾਦ ਵਰਤੋ ਪਿੱਛੋਂ ਆਇਆ ਸੀ, ਆਖਿਆ ਕਿ ਪਚਾਵਾ ਪਿੱਲਾ ਰਹੇਗਾ. ਜਦ ਇੱਟਾਂ ਪਿੱਲੀਆਂ ਨਿਕਲੀਆਂ, ਤਦ ਬੁੱਧੂ ਨੇ ਸਤਿਗੁਰਾਂ ਦੇ ਹਜੂਰ ਬੇਨਤੀ ਕੀਤੀ. ਸਤਿਗੁਰਾਂ ਨੇ ਫਰਮਾਇਆ ਕਿ ਪ੍ਰੇਮੀ ਸਿੱਖ ਦਾ ਵਚਨ ਅਟਲ ਹੈ. ਪਰ ਤੇਰੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕਣਗੀਆਂ. ਸੋ ਲਹੌਰ ਵਿੱਚ ਬਰਸਾਤ ਦੀ ਰੁੱਤੇ ਮਹਿਂਗੇ ਮੁੱਲ ਵਿਕ ਗਈਆਂ. ਇਹ ਆਵਾ ਲਹੌਰ ਤੋਂ ਤਿੰਨ ਮੀਲ ਪੁਰ ਸ਼ਾਲਾਮਾਰ ਦੀ ਸੜਕ ਤੋਂ ਦੱਖਣ ਵੱਲ ਸੀ, ਜਿੱਥੇ ਹੁਣ ਸ਼ਾਹੀ ਸੜਕ ਪਾਸ ਦੇਸੀ ਈਸਾਈਆਂ ਦਾ ਕਬਰਿਸਤਾਨ ਹੈ. ਇਸ ਆਵੇ ਪੁਰ ਮਹਾਰਾਜਾ ਰਣਜੀਤਸਿੰਘ ਜੀ ਦੇ ਇਟੇਲੀਅਨ ਜਨਰਲ Avitabile ਅਵੀਤਾਬੀਲ¹ ਨੇ ਆਪਣੀ ਕੋਠੀ ਬਣਵਾਈ ਸੀ, ਜਿਸ ਦਾ ਹੁਣ ਕੋਈ ਨਿਸ਼ਾਨ ਨਹੀਂ ਦੇਖੀਦਾ.#ਬੁੱਧੂ ਦਾ ਪਿਤਾ ਸੁੱਧੂ, ਸ਼ਾਹੀ ਘੁਮਿਆਰ ਸੀ, ਜੋ ਸਰਕਾਰੀ ਇਮਾਰਤਾਂ ਲਈ ਇੱਟਾਂ ਪਕਾਇਆ ਕਰਦਾ ਸੀ. ਖਾਸ ਕਰਕੇ ਨੂਰਜਹਾਂ ਦੇ ਭਾਈ ਅੱਬੁਲਹਸਨ (ਆਸਫ਼ਜਾਹ) ਦੇ ਮਹਿਲ ਲਈ ਸੁੱਧੂ ਨੇ ਲਹੌਰ ਬਹੁਤ ਆਵੇ ਲਗਾਏ ਸਨ। ੨. ਸੁਲਤਾਨਪੁਰ ਨਿਵਾਸੀ ਇੱਕ ਛੀਂਬਾ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਆਤਮਗਿਆਨੀ ਹੋਇਆ। ੩. ਦੇਖੋ, ਬਾਜਕ। ੪. ਦੇਖੋ, ਬੁੱਧੂਸ਼ਾਹ। ੫. ਪੰਜਾਬੀ ਵਿੱਚ ਵ੍ਯੰਗ ਨਾਲ ਮੂਰਖ ਨੂੰ ਭੀ ਬੁੱਧੂ ਆਖਦੇ ਹਨ.


इह सुॱधू दा पुत्र लहौर दा घुमिआर सिॱख सी. इस ने इॱक वार बहुत वडा पचावा तिआर करके गुरू अरजनदेव जी दे हजूर अरदास कराई कि आवा पॱका निकले. संगति ने जद प्रसाद छकके अरदास कीती, तद भाई लॱखू ने जो प्रसाद वरतो पिॱछों आइआ सी, आखिआ कि पचावा पिॱला रहेगा. जद इॱटां पिॱलीआं निकलीआं, तद बुॱधू ने सतिगुरां दे हजूर बेनती कीती. सतिगुरां ने फरमाइआ कि प्रेमी सिॱख दा वचन अटल है. पर तेरीआं इॱटां पॱकीआं दे मुॱल विकणगीआं. सो लहौर विॱच बरसात दी रुॱते महिंगे मुॱल विक गईआं. इह आवा लहौर तों तिंन मील पुर शालामार दी सड़क तों दॱखण वॱल सी, जिॱथे हुण शाही सड़क पास देसी ईसाईआं दाकबरिसतान है. इस आवे पुर महाराजा रणजीतसिंघ जी दे इटेलीअन जनरल Avitabile अवीताबील¹ ने आपणी कोठी बणवाई सी, जिस दा हुण कोई निशान नहीं देखीदा.#बुॱधू दा पिता सुॱधू, शाही घुमिआर सी, जो सरकारी इमारतां लई इॱटां पकाइआ करदा सी. खास करके नूरजहां दे भाई अॱबुलहसन (आसफ़जाह) दे महिल लई सुॱधू ने लहौर बहुत आवे लगाए सन। २. सुलतानपुर निवासी इॱक छींबा, जो गुरू अरजनदेव दा सिॱख होके आतमगिआनी होइआ। ३. देखो, बाजक। ४. देखो, बुॱधूशाह। ५. पंजाबी विॱच व्यंग नाल मूरख नूं भी बुॱधू आखदे हन.