pachāvāपचावा
ਸੰਗ੍ਯਾ- ਇੱਟਾਂ ਦੇ ਪਚ (ਪਕਾਉਣ) ਦਾ ਆਵਾ. ਭੱਠਾ. ਦੇਖੋ, ਪਜਾਵਾ. "ਲਾਇ ਪਚਾਵੇ ਲੇਹਿਂ ਪਕਾਈ." (ਗੁਪ੍ਰਸੂ)
संग्या- इॱटां दे पच (पकाउण) दा आवा. भॱठा. देखो, पजावा. "लाइ पचावे लेहिं पकाई." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਇੱਟਾਂ ਪਕਾਉਣ ਦਾ ਪਚਾਵਾ. ਭੱਠਾ....
ਵਡੀ ਭੱਠੀ. ਇੱਟ ਖਪਰੈਲ ਆਦਿ ਪਕਾਉਣ ਦਾ ਪਚਾਵਾ (ਪਜਾਵਾ)....
ਫ਼ਾ. [پژِاواہ -پزاوہ -پجاوا] ਪਚਾਵਾ। ਪਜ਼ਾਵਾ- ਪਜ਼ਾਵਾ. ਸੰਗ੍ਯਾ- ਆਵਾ. ਇੱਟਾਂ ਪਕਾਉਣ ਦਾ ਭੱਠਾ....
ਕ੍ਰਿ. ਵਿ- ਲਗਾਕੇ. "ਲਾਇ ਅੰਚਲਿ ਨਾਨਕ ਤਾਰਿਅਨੁ." (ਮਾਝ ਅਃ ਮਃ ੫)...
ਪਕ੍ਵ ਕੀਤੀ. ਰਿੰਨ੍ਹੀ। ੨. ਸੰਗ੍ਯਾ- ਪੱਕਾ- ਪਨ. ਪਕਿਆਈ. ਦ੍ਰਿੜ੍ਹਤਾ. "ਕਚ ਪਕਾਈ ਓਥੈ ਪਾਇ." (ਜਪੁ) ਭਾਵ- ਊਰੇ ਅਥਵਾ ਪੂਰੇ ਹੋਣ ਦੀ ਪਰਖ....