bārāबारा
ਸੰਗ੍ਯਾ- ਚੜਸ ਵਡਾ ਬੋਕਾ, ਜੋ ਖੂਹ ਵਿੱਚੋਂ ਵਾਰਿ (ਪਾਣੀ ਕੱਢਣ ਲਈ ਵਰਤੀਦਾ ਹੈ. ਵਾਰਿਹਰ। ੨. ਚੜਸ (ਚਰਸ) ਖਿੱਚਣ ਵੇਲੇ ਜੋ ਗੀਤ ਗਾਇਆ ਜਾਂਦਾ ਹੈ। ੩. ਵਾੜਾ. ਵਲਗਣ. ਘੇਰਾ. "ਸ਼ੇਰ ਬਡੇ ਦੋਉ ਘੇਰਲਏ ਬਹੁ ਬੀਰਨ ਕੋ ਕਰਕੈ ਮਨੋ ਬਾਰੋ." (ਕ੍ਰਿਸ਼ਨਾਵ) ੪. ਬਾਲਕ. ਬੱਚਾ. ਦੇਖੋ, ਬਾਰੇ। ੫. ਬਾਲਾ. ਇਸਤ੍ਰੀ. "ਰੀਝਰਹੀ ਸਭ ਹੀ ਬ੍ਰਿਜਬਾਰਾ." (ਕ੍ਰਿਸਨਾਵ) ੬. ਬਾਲਕੀ. ਕਨ੍ਯਾ. "ਐਸੇ ਉਡੀ ਬਾਰਾ ਜੈਸੇ ਪਾਰਾ ਉਡਜਾਤ ਹੈ." (ਕ੍ਰਿਸਨਾਵ)
संग्या- चड़स वडा बोका, जो खूह विॱचों वारि (पाणी कॱढण लई वरतीदा है. वारिहर। २. चड़स (चरस) खिॱचण वेले जो गीत गाइआ जांदा है। ३. वाड़ा. वलगण. घेरा. "शेर बडे दोउ घेरलए बहु बीरन को करकै मनो बारो." (क्रिशनाव) ४. बालक. बॱचा. देखो, बारे। ५. बाला. इसत्री. "रीझरही सभ ही ब्रिजबारा." (क्रिसनाव) ६. बालकी. कन्या. "ऐसे उडीबारा जैसे पारा उडजात है." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਰਸ. ਚਰਸਾ. ਚਰਮ ਦਾ ਥੈਲਾ, ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢੀਦਾ ਹੈ. ਦੇਖੋ, ਚੜਸਾ। ੨. ਚਰਸ. ਇੱਕ ਨਸ਼ੀਲਾ ਪਦਾਰਥ, ਜੋ ਮਦੀਨ ਭੰਗ (ਸਿੱਧਪਤ੍ਰੀ- Canabis sativa) ਦੇ ਕੋਮਲ ਪੱਤਿਆਂ ਦੇ ਚੀਕਣੇ ਲੇਸ ਤੋਂ ਬਣਦਾ ਹੈ, ਇਹ ਵੀ ਗਾਂਜੇ ਵਾਙ ਸਿੱਧਪਤ੍ਰੀ ਦਾ ਵਿਕਾਰ ਹੈ. ਇਸ ਨੂੰ ਚਿਲਮ ਵਿੱਚ ਰੱਖਕੇ ਧੂਆਂ ਪੀਤਾ (ਛਿੱਕਿਆ) ਜਾਂਦਾ ਹੈ. ਇਸ ਦੀ ਤਾਸੀਰ ਗਰਮ ਖੁਸ਼ਕ ਹੈ. ਦਿਮਾਗ ਅਤੇ ਪੱਠਿਆਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ. ਚੜਸ ਪੀਣ ਵਾਲੇ ਮਹਾ ਮਲੀਨ ਰਹਿੰਦੇ ਅਤੇ ਪੁਰਖਾਰਥਹੀਨ ਹੁੰਦੇ ਹਨ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰਗ੍ਯਾ- ਚਮੜੇ ਦਾ ਡੋਲ....
ਸੰਗ੍ਯਾ- ਕੂਪ. ਖੂਹਾ "ਤੇ ਬਿਖਿਆ ਕੇ ਖੂਹ." (ਸਾਰ ਮਃ ੫) "ਅੰਤਰਿ ਖੂਹਟਾ ਅੰਮ੍ਰਿਤੁ ਭਰਿਆ." (ਵਡ ਛੰਤ ਮਃ ੩)...
ਕ੍ਰਿ. ਵਿ- ਵਾਰਣ ਕਰਕੇ. ਹਟਾਕੇ। ੨. ਵਾਰ (ਦਿਨ) ਵਿੱਚ. "ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ." ਛਨਿਛਰ ਵਾਰਿ ਸਉਣ ਸਾਸਤ ਬੀਚਾਰੁ." (ਬਿਲਾ ਵਾਰ ੭. ਮਃ ੩) ੩. ਸੰਗ੍ਯਾ- ਵਾੜੀ. ਬਗੀਚਾ। ੪. ਵਾੜ. "ਸਾਚਧਰਮ ਕੀ ਕਰਿਦੀਨੀ ਵਾਰਿ." (ਆਸਾ ਅਃ ਮਃ ੫) ੫. ਸੰ. ਜਲ. ਪਾਣੀ। ੬. ਹਾਥੀ ਨੂੰ ਰੋਕ ਲੈਣ ਵਾਲਾ ਬੰਧਨ। ੭. ਸਰਸ੍ਵਤੀ। ੮. ਛੋਟੀ ਗਾਗਰ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਰਸ (ਜਲ) ਖਿੱਚਣ ਲਈ ਚਰ੍ਮ (ਚੰਮ). ਦੇਖੋ, ਚੜਸ ਅਤੇ ਚੜਸਾ....
ਸੰ. ਸੰਗ੍ਯਾ- ਗਾਉਣ ਯੋਗ੍ਯ ਛੰਦ ਅਥਵਾ ਵਾਕ. "ਗਿਆਨ ਵਿਹੂਣਾ ਗਾਵੈ ਗੀਤ." (ਵਾਰ ਸਾਰ ਮਃ ੧) ੨. ਵਡਾਈ. ਯਸ਼। ੩. ਉਹ, ਜਿਸ ਦਾ ਯਸ਼ ਗਾਇਆ ਜਾਵੇ....
ਦੇਖੋ, ਬਾੜਾ....
ਸੰਗ੍ਯਾ- ਘੇਰਾ। ੨. ਦੀਵਾਰ ਆਦਿ ਨਾਲ ਘੇਰਿਆ ਹੋਇਆ ਮੰਡਲ ਹ਼ਾਤਾ. ਦੇਖੋ, ਵਲ ਧਾ ਅਤੇ ਵਲਣਾ। ੩. ਸੰ. वल्गन्. ਵਲ੍ਗਨ. ਕੁੱਦਣ ਦੀ ਕ੍ਰਿਯਾ. ਉਛਲਣਾ। ੪. ਘੋੜੇ ਦੀ ਦੁਲਕੀ ਚਾਲ। ੫. ਬਕਬਾਦ....
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਕ੍ਰਿ. ਵਿ- ਦੋਨੋ. ਦੋਵੇਂ। ੨. ਵਿ- ਦੂਜਾ. ਦੂਜੀ. "ਨਹੀ ਹੋਤ ਕਛੁ ਦੋਊ ਬਾਰਾ." (ਬਾਵਨ) ੩. ਸੰਗ੍ਯਾ- ਦ੍ਵੈਤ. "ਯਯਾ ਜਾਰਉ ਦੁਰਮਤਿ ਦੋਊ." (ਬਾਵਨ)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਵ੍ਯ- ਮਾਨੋ. ਗੋਯਾ. ਜਾਣੀਓਂ....
ਬਾਲਕ. "ਦੂਧ ਬਿਨਾ ਰਹਨੁ ਕਤ ਬਾਰੋ?" (ਬਿਲਾ ਮਃ ੫) ੨. ਵਾਰਣ ਕਰੋ. ਹਟਾਓ। ੩. ਵਾੜੋ. ਦਾਖ਼ਲ ਕਰੋ. "ਇਸਤ੍ਰੀ ਕਰ ਗ੍ਰਿਹ ਮੇ ਮੁਹਿ ਬਾਰੋ." (ਚਰਿਤ੍ਰ ੨੯੮) ੪. ਬਾੜਾ. ਘੇਰਾ. ਅਹਾਤਾ. ਦੇਖੋ. ਬਾਰਾ ੩....
ਦੇਖੋ, ਬਚਾ....
ਬਾਲ੍ਯ. ਬਾਲਕ. "ਬਾਰੇ ਬੂਢੇ ਤਰੁਨੇ ਭਈਆ, ਸਭਹੂ ਜਮ ਲੇਜਈਹੈ ਰੇ." (ਬਿਲਾ ਕਬੀਰ) ੨. ਬਾਰ (ਜੰਗਲ) ਵਿੱਚ. "ਟੀਡੁ ਲਵੈ ਮੰਝਿ ਬਾਰੇ." (ਭੁਖਾ ਬਾਰਹਮਾਹਾ) ੩. ਬਲਿਹਾਰੇ. "ਤੇਰੇ ਦਰਸ਼ਨ ਕਉ ਹਮ ਬਾਰੇ." (ਸੁਹੀ ਮਃ ੫) ੪. ਬਾਲਾ ਦੇ. ਭਾਵ- ਦੁਰਗਾ ਦੇ. "ਲਖੇ ਹਾਥ ਬਾਰੇ." (ਚੰਡੀ ੨) ਦੇਵੀ ਦੇ ਹੱਥ ਦੇਖੇ। ੫. ਬਾਲੇ. ਸਾੜੇ. ਦਗਧ ਕੀਤੇ। ੬. ਦੇਖੋ, ਬਾਰਹ ੫। ੭. ਫ਼ਾ. [بارے] ਇੱਕ ਵਾਰ. ਏਕ ਦਫਹ। ੮. ਅੰਤ ਨੂੰ. ਆਖ਼ਿਰ....
ਸ਼੍ਰੀ ਗੁਰੂ ਨਾਨਕਦੇਵ ਦਾ ਅਨੰਨ ਸਿੱਖ, ਚੰਦ੍ਰਭਾਨੁ ਸੰਧੂ ਜੱਟ ਦਾ ਸੁਪੁਤ੍ਰ ਭਾਈ ਬਾਲਾ, ਜੋ ਤਲਵੰਡੀ (ਨਾਨਕਿਆਨੇ) ਦਾ ਵਸਨੀਕ ਸੀ. ਜਨਮ ਸਾਖੀ ਅਤੇ ਗੁਰੁ ਨਾਨਕਪ੍ਰਕਾਸ਼ ਅਨੁਸਾਰ ਇਹ ਗੁਰੂ ਸਾਹਿਬ ਦੇ ਨਾਲ ਸਾਰੇ ਸਫਰਾਂ ਵਿੱਚ ਰਿਹਾ, ਅਰ ਗੁਰੂ ਅੰਗਦਸਾਹਿਬ ਨੂੰ ਇਸੇ ਨੇ ਹੀ ਗੁਰੂ ਨਾਨਕਦੇਵ ਦੀ ਕਥਾ ਸੁਣਾਈ, ਜਿਸ ਨੂੰ ਭਾਈ ਪੈੜੇ ਨੇ ਲਿਖਿਆ ਹੈ.¹ ਇਸੇ ਪੋਥੀ ਦਾ ਨਾਮ ਭਾਈ ਬਾਲੇ ਵਾਲੀ ਸਾਖੀ ਹੈ, ਜਿਸ ਦਾ ਹੁਣ ਬਿਗੜਿਆ ਹੋਇਆ ਰੂਪ ਅਨੇਕ ਵਾਰ ਛਪਿਆ ਹੈ. ਭਾਈ ਬਾਲੇ ਦੀ ਉਮਰ ਗੁਰੂ ਨਾਨਕਦੇਵ ਤੋਂ ਤਿੰਨ ਵਰ੍ਹੇ ਵਡੀ ਲਿਖੀ ਹੈ, ਇਸ ਹਿਸਾਬ ਸੰਮਤ ੧੫੨੩ ਵਿੱਚ ਭਾਈ ਬਾਲਾ ਜਨਮਿਆ. ਇਸ ਦਾ ਦੇਹਾਂਤ ਸੰਮਤ ੧੬੦੧ ਵਿੱਚ ਖਡੂਰ ਹੋਇਆ. ਗੁਰੂ ਅੰਗਦਦੇਵ ਨੇ ਆਪਣੇ ਹੱਥੀਂ ਸਸਕਾਰ ਕੀਤਾ. ਦੇਖੋ, ਖਡੂਰ। ੨. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ, ਜੋ ਮਰਵਾਹਾ ਜਾਤਿ ਦਾ ਸੀ. ਇਸ ਨੇ ਅਮ੍ਰਿਤਸਰ ਜੀ ਬਣਨ ਸਮੇਂ ਵਡੀ ਸੇਵਾ ਕੀਤੀ। ੩. ਝਿੰਗਣ ਜਾਤਿ ਦਾ ਬ੍ਰਾਹਮਣ, ਜੋ ਅਰਜਨਦੇਵ ਦਾ ਸਿੱਖ ਹੋਕੇ ਸਿੱਖਮਤ ਦਾ ਪ੍ਰਸਿੱਧ ਪ੍ਰਚਾਰਕ ਹੋਇਆ। ੪. ਭੰਡਾਰੀ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਪਰੋਪਕਾਰੀ ਅਤੇ ਉਪਦੇਸ਼ਕ ਹੋਇਆ। ੫. ਛੱਤ ਦੀ ਚੌਕੋਣ, ਸਿੱਧੀ ਅਤੇ ਲੰਮੀ ਲਕੜੀ। ੬. ਕੰਨਾ ਦਾ ਗਹਿਣਾ. ਤੁੰਗਲ। ੭. ਮੱਲਾਂ ਦਾ ਵਰਜ਼ਿਸ਼ ਕਰਨ ਵੇਲੇ ਦਿੱਤਾ ਗੇੜਾ. ਮੂੰਗਲੀ ਦਾ ਚਕ੍ਰ. "ਬਾਰ ਬਾਰ ਬਹੁ ਬਾਲੇ ਦੈ ਹੈ." (ਗੁਪ੍ਰਸੂ) ੮. ਸੰ. ਬਾਲਾ. ਲੜਕੀ. ਕੰਨ੍ਯਾ. "ਠਾਢੀ ਹੁਤੀ ਬ੍ਰਿਖਭਾਨੁ ਕੀ ਬਾਲਾ." (ਕ੍ਰਿਸਨਾਵ) ੯. ਜਵਾਨ ਇਸਤ੍ਰੀ. "ਥਰਹਰ ਕੰਪੈ ਬਾਲਾ ਜੀਉ." (ਸੂਹੀ ਕਬੀਰ)#ਦੇਸ਼ ਤਜ ਬਨ ਮੇ ਬਨਾਈ ਹੈ ਪਰਨਸਾਲਾ#ਚਾਹਤ ਨ ਕ੍ਯੋਂ ਹੂੰ ਮਨ ਚਾਰੁ ਚਿਤ੍ਰਸ਼ਾਲਾ ਕੋ,#ਦੇਹ ਤੇ ਦੁਸ਼ਾਲਾ ਕਰ ਦੀਨੇ ਦ੍ਰਤ ਦੂਰ, ਦੇਖੋ!#ਰੰਜਿ ਬਿਭੂਤ ਪੂਤ ਓਢੇ ਮ੍ਰਿਗਛਾਲਾ ਕੋ,#ਕਹੈ "ਤੋਖਹਰਿ" ਹੈ ਨ ਭੋਜਨ ਰਸਾਲਾ ਰੁਚਿ#ਸਹਿਤ ਬਿਸਾਲਾ ਹੈ ਕਸਾਲਾ ਘਾਮ ਪਾਲਾ ਕੋ,#ਆਂਗੁਰੀ ਪੈ ਛਾਲਾ ਪਰੇ ਫੇਰ ਫੇਰ ਮਾਲਾ, ਤਊ#ਮਨ ਮਤਵਾਲਾ ਨਾਹਿ ਭੂਲੇ ਮੁਖ ਬਾਲਾ ਕੋ. ੧੦. ਬਾਲ (ਬਾਲਕ) ਦਾ ਬਹੁਵਚਨ. ਬਾਲਾਃ "ਗੁਣੰਤ ਗੁਣੀਆ ਸੁਣੰਤ ਬਾਲਾ." (ਸਹਸ ਮਃ ੫) ਭਾਵ ਵਿਦਿਯਾਰਥੀ ਜਿਗਆਸੂ ੧੧. ਵਿ- ਬਾਲ੍ਯ ਅਵਸ੍ਥਾ ਵਾਲਾ. "ਓਹ ਨ ਬਾਲਾ ਬੂਢਾ ਭਾਈ." (ਆਸਾ ਮਃ ੫) ੧੨. ਵਾਨ. ਵਾਲਾ. "ਪਿਰੁ ਰਲੀਆਲਾ ਜੋਬਨੁ ਬਾਲਾ." (ਵਡ ਛੰਤ ਮਃ ੩) ੧੩. ਯੁਵਾ ਜਰਾ ਰਹਿਤ. "ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ." (ਗਉ ਅਃ ਮਃ ੧) ੧੪. ਫ਼ਾ. [بالا] ਸ਼ਿਰੋਮਣਿ. ਪ੍ਰਧਾਨ। ੧੫. ਉੱਚਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰਗ੍ਯਾ- ਬਾਲਿਕਾ. ਲੜਕੀ. ਛੋਕਰੀ....
ਸੰ. ਸੰਗ੍ਯਾ- ਪੁਤ੍ਰੀ. ਬੇਟੀ। ੨. ਕੁਆਰੀ ਲੜਕੀ। ੩. ਬਾਰਾਂ ਰਾਸ਼ੀਆਂ ਵਿੱਚੋਂ, ਛੀਵੀਂ ਰਾਸ਼ਿ. Virgo । ੪. ਵਡੀ ਇਲਾਇਚੀ। ੫. ਇੱਕ ਛੰਦ. ਦੇਖੋ, ਅਕਵਾ....
ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)...
ਸੰਗ੍ਯਾ- ਚੜਸ ਵਡਾ ਬੋਕਾ, ਜੋ ਖੂਹ ਵਿੱਚੋਂ ਵਾਰਿ (ਪਾਣੀ ਕੱਢਣ ਲਈ ਵਰਤੀਦਾ ਹੈ. ਵਾਰਿਹਰ। ੨. ਚੜਸ (ਚਰਸ) ਖਿੱਚਣ ਵੇਲੇ ਜੋ ਗੀਤ ਗਾਇਆ ਜਾਂਦਾ ਹੈ। ੩. ਵਾੜਾ. ਵਲਗਣ. ਘੇਰਾ. "ਸ਼ੇਰ ਬਡੇ ਦੋਉ ਘੇਰਲਏ ਬਹੁ ਬੀਰਨ ਕੋ ਕਰਕੈ ਮਨੋ ਬਾਰੋ." (ਕ੍ਰਿਸ਼ਨਾਵ) ੪. ਬਾਲਕ. ਬੱਚਾ. ਦੇਖੋ, ਬਾਰੇ। ੫. ਬਾਲਾ. ਇਸਤ੍ਰੀ. "ਰੀਝਰਹੀ ਸਭ ਹੀ ਬ੍ਰਿਜਬਾਰਾ." (ਕ੍ਰਿਸਨਾਵ) ੬. ਬਾਲਕੀ. ਕਨ੍ਯਾ. "ਐਸੇ ਉਡੀ ਬਾਰਾ ਜੈਸੇ ਪਾਰਾ ਉਡਜਾਤ ਹੈ." (ਕ੍ਰਿਸਨਾਵ)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਪਰਲਾ ਪਾਰ. ਅੰਤ. "ਜੋਗੀ ਖੋਜਤ ਹਾਰੇ, ਪਾਇਓ ਨਹਿ ਤਿਹ ਪਾਰਾ." (ਜੈਤ ਮਃ ੯) ੨. ਪਾਲਾ. ਸੀਤ. "ਪਾਰਾ ਪਰੈ ਜਗਤ ਅਧਿਕਾਈ." (ਗੁਪ੍ਰਸੂ) ੩. ਵਿ- ਪਾਰ ਦਾ. "ਅੰਤ ਨ ਪਾਰਾ ਕੀਮਤਿ ਨਹੀ ਪਾਈ." (ਮਾਰੂ ਸੋਲਹੇ ਮਃ ੩) ਤੇਰੇ ਪਾਰ ਦਾ ਅੰਤ ਨਹੀਂ। ੪. ਪਾਇਆ. "ਦੇਸ ਕਹੁੰ ਰਹੈ ਨ ਪਾਰਾ." (ਰਘੁਰਾਜ) ਦੇਸ਼ ਵਿੱਚ ਕਿਤੇ ਰਹਿਣਾ ਨਾ ਪਾਇਆ। ੫. ਪਾਰਦ. ਸੀਮਾਬ. "ਐਸੇ ਉਡੀ ਬਾਰਾ ਜੈਸੇ ਪਾਰਾ ਉਡ ਜਾਤ ਹੈ." (ਕ੍ਰਿਸਨਾਵ) ਬਾਲਾ ਪਾਰੇ ਵਾਂਙ ਉਡ ਗਈ. ਦੇਖੋ, ਪਾਰਦ। ੬. ਫ਼ਾ. [پارہ] ਪਾਰਹ. ਟੁਕੜਾ. ਖੰਡ। ੭. ਅਧ੍ਯਾਯ. ਬਾਬ....